ਉਪ ਰਾਸ਼ਟਰਪਤੀ ਸਕੱਤਰੇਤ

ਔਰਤਾਂ ਨੂੰ ਸਸ਼ਕਤ ਬਣਾਉਣਾ ਦੁਨੀਆ ਦੇ ਵਰਤਮਾਨ ਅਤੇ ਭਵਿੱਖ ਵਿੱਚ ਇੱਕ ਨਿਵੇਸ਼ ਹੈ: ਉਪ ਰਾਸ਼ਟਰਪਤੀ


ਲਿੰਗ ਸਮਾਨਤਾ ਅਤੇ ਔਰਤਾਂ ਦੀ ਅਗਵਾਈ ਵਾਲਾ ਵਿਕਾਸ ਇੱਕ ਨਿਆਂਪੂਰਨ ਅਤੇ ਪ੍ਰਗਤੀਸ਼ੀਲ ਸਮਾਜ ਦੇ ਬੁਨਿਆਦੀ ਸਿਧਾਂਤ ਹਨ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਨਾਰੀ ਸ਼ਕਤੀ ਵੰਦਨ ਐਕਟ ਦੇ ਕਾਰਨ ਔਰਤਾਂ ਦੀ ਭਾਗੀਦਾਰੀ ਵਧਣ ਨਾਲ “ਪੁਰਸ਼ ਪ੍ਰਧਾਨ ਮਾਨਸਿਕਤਾ” ਨੂੰ ਬਦਲਣ ਵਿੱਚ ਮਦਦ ਮਿਲੇਗੀ

ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਔਰਤਾਂ ਅੱਜ ਸਮਾਜ ਵਿੱਚ ਆਪਣਾ ਉਚਿੱਤ ਸਥਾਨ ਮੁੜ ਹਾਸਲ ਕਰ ਰਹੀਆਂ ਹਨ

ਲਿੰਗਕ ਨਿਆਂ ਅਤੇ ਔਰਤਾਂ ਲਈ ਆਰਥਿਕ ਨਿਆਂ ਟਿਕਾਊ ਵਿਕਾਸ ਦੀ ਪ੍ਰਾਪਤੀ ਲਈ ਬਹੁਤ ਮਹੱਤਵਪੂਰਨ ਹਨ - ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਮਹਿਲਾ ਉੱਦਮੀਆਂ ਨੂੰ 'ਵੋਕਲ ਫ਼ਾਰ ਲੋਕਲ' ਬਣਨ ਅਤੇ ਆਰਥਿਕ ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ

Posted On: 27 MAR 2024 6:44PM by PIB Chandigarh

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਇਸ ਗੱਲ 'ਤੇ ਜ਼ੋਰ ਦਿੱਤਾ ਕਿ "ਔਰਤਾਂ ਨੂੰ ਸਸ਼ਕਤ ਬਣਾਉਣਾ ਦੁਨੀਆਂ ਦੇ ਵਰਤਮਾਨ ਅਤੇ ਭਵਿੱਖ ਵਿੱਚ ਇੱਕ ਨਿਵੇਸ਼ ਹੈ।"

ਅੱਜ ਭਾਰਤ ਮੰਡਪਮ ਵਿਖੇ ਫਿੱਕੀ ਲੇਡੀਜ਼ ਆਰਗੇਨਾਈਜੇਸ਼ਨ (ਐੱਫ਼ਐੱਲਓ) ਦੇ 40 ਸਾਲ ਪੂਰੇ ਹੋਣ 'ਤੇ ਐੱਫ਼ਐੱਲਓ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਧਨਖੜ ਨੇ ਸੰਕੇਤ ਦਿੱਤਾ ਕਿ "ਸਮਾਨ ਮੌਕਿਆਂ ਨੂੰ ਉਤਸ਼ਾਹਿਤ ਕਰਕੇ, ਰੁਕਾਵਟਾਂ ਨੂੰ ਦੂਰ ਕਰਕੇ ਅਤੇ ਔਰਤਾਂ ਦੀ ਆਵਾਜ਼ ਅਤੇ ਪ੍ਰਾਪਤੀਆਂ ਨੂੰ ਵਧਾ ਕੇ, ਅਸੀਂ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰ ਰਹੇ ਹਾਂ ਜਿਹੜਾ ਨਾ ਸਿਰਫ਼ ਨਿਰਪੱਖ  ਅਤੇ ਨਿਆਂ ਸੰਗਤ ਸਗੋਂ ਖ਼ੁਸ਼ਹਾਲ ਅਤੇ ਟਿਕਾਊ ਵੀ ਹੋਵੇ।”

ਲਿੰਗਕ ਸਮਾਨਤਾ ਅਤੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਇੱਕ ਨਿਆਂਪੂਰਨ ਅਤੇ ਪ੍ਰਗਤੀਸ਼ੀਲ ਸਮਾਜ ਦੇ ਬੁਨਿਆਦੀ ਸਿਧਾਂਤਾਂ ਵਜੋਂ ਸਵੀਕਾਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਲਿੰਗ-ਨਿਰਪੱਖ ਵਾਤਾਵਰਨ ਪ੍ਰਣਾਲੀ ਨੂੰ ਸਮਰੱਥ ਬਣਾਉਣ ਅਤੇ ਹਥਿਆਰਬੰਦ ਬਲਾਂ ਵਿੱਚ ਔਰਤਾਂ ਲਈ ਸਥਾਈ ਕਮਿਸ਼ਨ ਅਤੇ ਮਿਲਟਰੀ ਸਕੂਲਾਂ ਵਿੱਚ ਲੜਕੀਆਂ ਦੇ ਦਾਖ਼ਲੇ ਵਰਗੀਆਂ ਹਾਲੀਆ ਸਕਾਰਾਤਮਕ ਪਹਿਲਕਦਮੀਆਂ ਦੀ ਇੱਕ ਲੜੀ ਵੱਲ ਧਿਆਨ ਦੇਣ ਦੀ ਪ੍ਰਸ਼ੰਸਾ ਕੀਤੀ। 

ਲਿੰਗ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਦੇ ਲਈ ਗੇਮ ਚੇਂਜਰ ਦੇ ਰੂਪ ਵਿੱਚ ਸੰਸਦ ਵਿੱਚ ‘ਨਾਰੀ ਸ਼ਕਤੀ ਵੰਦਨ ਐਕਟ’ ਦੇ ਪਾਸ ਹੋਣ ਜ਼ਿਕਰ ਕਰਦਿਆਂ ਸ਼੍ਰੀ ਧਨਖੜ ਨੇ ਇਸ ਨੂੰ ਭਾਰਤੀ ਰਾਜਨੀਤੀ ਵਿੱਚ ਇੱਕ ਵੱਡੀ ਪ੍ਰਾਪਤੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸੰਸਦ ਵਿੱਚ ਵੱਧ ਤੋਂ ਵੱਧ ਔਰਤਾਂ ਉਸ "ਪਿਤਰੀ ਪਿਤਾ-ਪ੍ਰਧਾਨ ਮਾਨਸਿਕਤਾ" ਨੂੰ ਬਦਲਣ ਵਿੱਚ ਮਦਦ ਕਰਨਗੀਆਂ।

ਔਰਤਾਂ ਨੂੰ 'ਪ੍ਰਾਕਸੀ ਉਮੀਦਵਾਰ' ਵਜੋਂ ਪੇਸ਼ ਕਰਨ ਦੇ ਤੌਖਲਿਆਂ ਅਤੇ ਰੂੜ੍ਹੀਆਂ ਨੂੰ ਰੱਦ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਸਾਡੇ ਚੰਦਰਯਾਨ ਮਿਸ਼ਨ ਵਿੱਚ ਮਹਿਲਾ ਵਿਗਿਆਨੀਆਂ ਵੱਲੋਂ ਨਿਭਾਈ ਗਈ ਅਗਵਾਈ ਵਾਲੀ ਭੂਮਿਕਾ ਦੀ ਚਰਚਾ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਔਰਤਾਂ ਅੱਜ ਸਮਾਜ ਵਿੱਚ ਆਪਣਾ ਉਚਿੱਤ ਸਥਾਨ ਮੁੜ ਪ੍ਰਾਪਤ ਕਰ ਰਹੀਆਂ ਹਨ ਅਤੇ ਉਹ ਹੁਣ ਆਪਣੇ ਪਰਿਵਾਰ ਦੇ ਮਰਦ ਮੈਂਬਰਾਂ ਵੱਲੋਂ ਕੰਟਰੋਲ ਨਹੀਂ ਕੀਤੀਆਂ ਜਾ ਰਹੀਆਂ।

ਲਿੰਗ ਨਿਆਂ ਅਤੇ ਟਿਕਾਊ ਵਿਕਾਸ ਵਿਚਕਾਰ ਅਟੁੱਟ ਸਬੰਧ ਨੂੰ ਉਜਾਗਰ ਕਰਦੇ ਹੋਏ ਸ਼੍ਰੀ ਧਨਖੜ ਨੇ ਕਿਹਾ ਕਿ "ਲਿੰਗ ਨਿਆਂ ਅਤੇ ਔਰਤਾਂ ਲਈ ਆਰਥਿਕ ਨਿਆਂ ਨਿਰੰਤਰ ਸਥਾਈ ਵਿਕਾਸ ਨੂੰ ਪ੍ਰਾਪਤ ਕਰਨ ਲਈ ਬਹੁਤ ਮਹੱਤਵਪੂਰਨ ਹੈ।" ਉਨ੍ਹਾਂ ਕਿਹਾ ਕਿ ਜਦੋਂ ਜ਼ਿਆਦਾ ਔਰਤਾਂ ਕੰਮ ਕਰਦੀਆਂ ਹਨ ਤਾਂ ਆਰਥਿਕਤਾ ਵਧਦੀ ਹੈ।

ਔਰਤਾਂ ਨੂੰ ਆਰਥਿਕ ਰਾਸ਼ਟਰਵਾਦ ਦੀ ਕੁਦਰਤੀ ਦੂਤ ਦੱਸਦੇ ਹੋਏ ਸ਼੍ਰੀ ਧਨਖੜ ਨੇ ਸਾਰਿਆਂ ਨੂੰ ਆਰਥਿਕ ਰਾਸ਼ਟਰਵਾਦ ਨੂੰ ਅਪਣਾਉਣ ਦਾ ਸੱਦਾ ਦਿੱਤਾ। ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ "ਕੋਈ ਵੀ ਦੇਸ਼ ਰਾਸ਼ਟਰਵਾਦ ਅਤੇ ਸਭਿਆਚਾਰ ਪ੍ਰਤੀ ਮਜ਼ਬੂਤ ਵਚਨਬੱਧਤਾ ਤੋਂ ਬਿਨਾਂ ਵਿਆਪਕ ਵਿਕਾਸ ਪ੍ਰਾਪਤ ਨਹੀਂ ਕਰ ਸਕਦਾ।" ਉਨ੍ਹਾਂ ਕਿਹਾ ਕਿ ਆਰਥਿਕ ਰਾਸ਼ਟਰਵਾਦ ਵਿਕਾਸ ਦੇ ਲਈ ਮੂਲ ਰੂਪ ਵਿੱਚ ਮੌਲਿਕ ਅਧਾਰ ਹੈ।

ਇਸ ਮੌਕੇ ਐੱਫ਼ਐੱਲਓ ਦੀ ਕੌਮੀ ਪ੍ਰਧਾਨ ਮਿਸ ਸੁਧਾ ਸ਼ਿਵਕੁਮਾਰ, ਐੱਫ਼ਐੱਲਓ ਮੈਂਬਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

**********

ਐੱਮਐੱਸ/ਜੇਕੇ/ਆਰਸੀ



(Release ID: 2016537) Visitor Counter : 27