ਵਿੱਤ ਮੰਤਰਾਲਾ
ਲੋਕ ਸਭਾ ਚੋਣਾਂ 2024 ਲਈ ਗੋਆ ਦੇ ਲਈ ਪਣਜੀ ਵਿੱਚ ਇਨਕਮ ਟੈਕਸ ਵਿਭਾਗ ਦੁਆਰਾ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ
Posted On:
22 MAR 2024 6:15PM by PIB Chandigarh
ਪਣਜੀ, 22 ਮਾਰਚ 2024
ਆਗਾਮੀ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ, ਇਨਕਮ ਟੈਕਸ ਵਿਭਾਗ , ਪਣਜੀ-ਗੋਆ ਨੇ ਚੋਣ ਪ੍ਰਕਿਰਿਆ ਦੀ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਸਰਗਰਮ ਕਦਮ ਉਠਾਏ ਹਨ। ਇੱਕ ਸਮਰਪਿਤ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜੋ ਚੋਣਾਂ ਦੀ ਸਮਾਪਤੀ ਤੱਕ 24 ਘੰਟੇ ਕੰਮ ਕਰੇਗਾ।
ਇਸ ਕੰਟਰੋਲ ਰੂਮ ਦਾ ਮੁੱਖ ਉਦੇਸ਼ ਵਿਅਕਤੀਆਂ ਜਾਂ ਰਾਜਨੀਤਕ ਪਾਰਟੀਆਂ ਦੁਆਰਾ ਨਕਦੀ, ਮੁਫ਼ਤ ਵੰਡਣ ਜਾਂ ਕਿਸੇ ਵੀ ਕਿਸਮ ਦੇ ਭਰਮਾਉਣ ਨਾਲ ਸਬੰਧਿਤ ਮਾਮਲੇ ਵਿੱਚ ਕਿਸੇ ਵੀ ਸ਼ਿਕਾਇਤ ਦਾ ਨਿਪਟਾਰਾ ਕਰਨਾ ਹੈ। ਇਨਕਮ ਟੈਕਸ ਵਿਭਾਗ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਅਜਿਹੇ ਕਿਸੇ ਵੀ ਮਾਮਲੇ ਦੀ ਤੁਰੰਤ ਰਿਪੋਰਟ ਕਰਨ।
ਨਾਗਰਿਕ ਆਪਣੀਆਂ ਸ਼ਿਕਾਇਤਾਂ ਅਤੇ ਜਾਣਕਾਰੀ ਨੂੰ ਹੇਠਾਂ ਦਿੱਤੇ ਮਾਧਿਅਮਾਂ ਰਾਹੀਂ ਸਾਂਝਾ ਕਰ ਸਕਦੇ ਹਨ:
-
ਟੋਲ-ਫ੍ਰੀ ਨੰਬਰ: 1800-233-3941
-
ਲੈਂਡਲਾਇਨ ਨੰਬਰ: 0832-2438447
-
ਈ-ਮੇਲ: goaelections@incometax.gov.in
ਇਨਕਮ ਟੈਕਸ ਵਿਭਾਗ ਨੇ ਭਰੋਸਾ ਦਿੱਤਾ ਹੈ ਕਿ ਜਾਣਕਾਰੀ ਦੇਣ ਵਾਲੇ ਵਿਅਕਤੀਆਂ ਦੀ ਪਹਿਚਾਣ ਅਤੇ ਵੇਰਵਿਆਂ ਨੂੰ ਗੁਪਤ ਰੱਖਿਆ ਜਾਵੇਗਾ। ਵਿਭਾਗ ਸੁਤੰਤਰ ਅਤੇ ਨਿਰਪੱਖ ਚੋਣਾਂ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਣ ਲਈ ਸੱਚੀ ਅਤੇ ਸਹੀ ਜਾਣਕਾਰੀ ਦੀ ਮਹੱਤਤਾ 'ਤੇ ਜ਼ੋਰ ਦੇ ਰਿਹਾ ਹੈ।
ਕੰਟਰੋਲ ਰੂਮ ਦੀ ਅਗਵਾਈ ਇਨਕਮ ਟੈਕਸ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ (ਜਾਂਚ) ਦੁਆਰਾ ਕੀਤੀ ਜਾ ਰਹੀ ਹੈ, ਜੋ ਕਿ ਨਿਮਨਲਿਖਿਤ ਪਤੇ ‘ਤੇ ਸਥਿਤ ਹੈ:
ਤੀਸਰੀ ਮੰਜ਼ਿਲ, ਟ੍ਰਾਇਸਟਾਰ ਬਿਲਡਿੰਗ, ਈਡੀਸੀ ਕੰਪਲੈਕਸ, ਪੱਤੋ, ਪਣਜੀ, ਗੋਆ - 403001
****
ਪੀਆਈਬੀ ਪਣਜੀ/ਜੀਐੱਸਕੇ/ਪੀਐੱਮ
(Release ID: 2016256)
Visitor Counter : 57