ਵਿੱਤ ਮੰਤਰਾਲਾ
ਇਨਕਮ ਟੈਕਸ ਡਾਇਰੈਕਟੋਰੇਟ (ਜਾਂਚ), ਦਿੱਲੀ ਨੇ ਲੋਕਸਭਾ ਆਮ ਚੋਣਾਂ 2024 ਦੇ ਸਬੰਧ ਵਿੱਚ 24X7 ਕੰਟਰੋਲ ਰੂਮ ਅਤੇ ਟੋਲ-ਫ੍ਰੀ ਮੋਬਾਈਲ ਨੰਬਰ 9868168682 ਸਥਾਪਿਤ ਕੀਤਾ
ਕੰਟਰੋਲ ਰੂਮ ਰਾਹੀਂ ਨਿਗਰਾਨੀ ਨਾਲ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੇ ਅੰਦਰ ਨਕਦੀ, ਸੋਨਾ-ਚਾਂਦੀ ਅਤੇ ਹੋਰ ਕੀਮਤੀ ਵਸਤੂਆਂ ਦੀ ਸ਼ੱਕੀ ਆਵਾਜਾਈ ਅਤੇ ਵੰਡ ਨੂੰ ਰੋਕਣ ਵਿੱਚ ਮਦਦ ਮਿਲੇਗੀ
ਭਾਰਤ ਸਰਕਾਰ ਦਿੱਲੀ ਵਿੱਚ ਆਦਰਸ਼ ਚੋਣ ਜ਼ਾਬਤੇ ਦੇ ਪੂਰੇ ਸਮੇਂ ਦੌਰਾਨ ਕੰਟਰੋਲ ਰੂਮ ਵਿੱਚ ਕਾਰਜਸ਼ੀਲ ਰਹੇਗੀ
प्रविष्टि तिथि:
20 MAR 2024 5:25PM by PIB Chandigarh
ਭਾਰਤੀ ਚੋਣ ਕਮਿਸ਼ਨ ਨੂੰ ਚੋਣਾਂ ਵਿੱਚ ਕਾਲੇ ਧਨ ਦੀ ਭੂਮਿਕਾ ਨੂੰ ਰੋਕਣ ਲਈ ਸਹਾਇਤਾ ਕਰਨ ਦੀ ਆਪਣੀ ਪ੍ਰਤੀਬੱਧਤਾ ਦੇ ਤਹਿਤ, ਇਨਕਮ ਟੈਕਸ ਵਿਭਾਗ ਨਿਵਾਸੀਆਂ ਨੂੰ ਲੋਕ ਸਭਾ ਆਮ ਚੋਣਾਂ, 2024 ਵਿੱਚ ਸਵੱਛ ਅਤੇ ਨਿਰਪੱਖ ਪ੍ਰਕਿਰਿਆ ਸੁਨਿਸ਼ਚਿਤ ਕਰਨ ਲਈ ਯੋਗਦਾਨ ਦੇਣ ਲਈ ਪ੍ਰੋਤਸਾਹਿਤ ਕਰਦਾ ਹੈ।
ਇਸ ਟੀਚੇ ਨੂੰ ਹਾਸਲ ਕਰਨ ਲਈ ਇਨਕਮ ਟੈਕਸ ਡਾਇਰੈਕਟੋਰੇਟ (ਜਾਂਚ), ਦਿੱਲੀ ਨੇ ਆਦਰਸ਼ ਚੋਣ ਜ਼ਾਬਤੇ ਦੌਰਾਨ ਚੋਣ ਉਦੇਸ਼ਾਂ ਦੇ ਲਈ ਉਪਯੋਗ ਕੀਤੀ ਜਾਣ ਵਾਲੀ ਸੰਭਾਵਿਤ ਬੇਹਿਸਾਬ ਨਕਦੀ, ਬੂਲੀਅਨ ਅਤ ਹੋਰ ਕੀਮਤੀ ਵਸਤੂਆਂ ਦੀ ਆਵਾਜਾਈ ‘ਤੇ ਨਿਗਰਾਨੀ ਰੱਖਣ ਲਈ ਐੱਨਸੀਟੀ ਦਿੱਲੀ ਵਿੱਚ ਕਈ ਵਿਵਸਥਾਵਾਂ ਕੀਤੀਆਂ ਹਨ।
ਲੋਕ ਸਭਾ ਆਮ ਚੋਣਾਂ, 2024 ਦੇ ਸਬੰਧ ਵਿੱਚ, ਹੋਰ ਉਪਾਵਾਂ ਵਿੱਚ, ਡਾਇਰੈਕਟੋਰੇਟ ਨੇ ਸਿਵਿਕ ਸੈਂਟਰ, ਨਵੀਂ ਦਿੱਲੀ ਵਿੱਚ 24X7 ਕੰਟਰੋਲ ਰੂਮ ਖੋਲ੍ਹਿਆ ਹੈ ਅਤੇ ਸਿਵਿਕ ਸੈਂਟਰ, ਨਵੀਂ ਦਿੱਲੀ ਨੇ ਇੱਕ ਟੋਲ-ਫ੍ਰੀ ਨੰਬਰ ਵੀ ਜਾਰੀ ਕੀਤਾ ਹੈ, ਜਿਸ ਦੇ ਮਾਧਿਅਮ ਨਾਲ ਕੋਈ ਵੀ ਵਿਅਕਤੀ ਐੱਨਸੀਟੀ ਦਿੱਲੀ ਵਿੱਚ ਬੇਹਿਸਾਬ ਨਕਦੀ, ਬੂਲੀਅਨ ਅਤੇ ਹੋਰ ਕੀਮਤੀ ਵਸਤੂਆਂ ਦੀ ਸ਼ੱਕੀ ਆਵਾਜਾਈ/ਵੰਡ ਦੇ ਸਬੰਧ ਵਿੱਚ ਇਨਕਮ ਟੈਕਸ ਵਿਭਾਗ ਨਾਲ ਗੱਲਬਾਤ ਕਰ ਸਕਦਾ ਹੈ ਅਤੇ ਜਾਣਕਾਰੀ ਵੀ ਦੇ ਸਕਦਾ ਹੈ। ਕੰਟਰੋਲ ਰੂਮ ਦਾ ਵੇਰਵਾ ਇਸ ਪ੍ਰਕਾਰ ਹੈ:
ਕਮਰਾ ਨੰਬਰ 17, ਗਰਾਊਂਡ ਫਲੋਰ, ਸੀ-ਬਲਾਕ,ਸਿਵਿਕ ਸੈਂਟਰ, ਨਵੀਂ ਦਿੱਲੀ-110002
ਟੋਲ ਫ੍ਰੀ ਨੰਬਰ: 1800112300
ਲੈਂਡਲਾਈਨ ਨੰਬਰ: 011-23232312/31/67/76
ਮੋਬਾਈਲ ਨੰਬਰ: 9868168682
ਨਿਵਾਸੀ ਟੋਲ-ਫ੍ਰੀ ਨੰਬਰ ‘ਤੇ ਸੰਪਰਕ ਕਰ ਸਕਦੇ ਹਨ, ਅਤੇ ਫੋਨ ਕਰਨ ਵਾਲੇ ਨੂੰ ਕੰਟਰੋਲ ਰੂਮ ਦੇ ਸਾਹਮਣੇ ਕਿਸੇ ਵੀ ਨਿੱਜੀ ਵੇਰਵੇ, ਜਿਵੇਂ ਨਾਮ ਜਾਂ ਪਹਿਚਾਣ ਦੇ ਹੋਰ ਵੇਰਵੇ, ਦਾ ਖੁਲਾਸਾ ਕਰਨ ਦੀ ਜ਼ਰੂਰਤ ਨਹੀਂ ਹੈ। ਮਹੱਤਵਪੂਰਨ ਇਹ ਹੈ ਕਿ ਪ੍ਰਾਪਤ ਜਾਣਕਾਰੀ ਭਰੋਸੇਯੋਗ ਅਤੇ ਕਾਰਵਾਈ ਯੋਗ ਹੋਵੇ।
ਕੰਟਰੋਲ ਰੂਮ ਆਦਰਸ਼ ਚੋਣ ਜ਼ਾਬਤੇ ਦੇ ਪੂਰੇ ਸਮੇਂ ਦੌਰਾਨ, ਦਿੱਲੀ ਵਿੱਚ ਕਾਰਜਸ਼ੀਲ ਰਹੇਗਾ ਯਾਨੀ ਆਮ ਚੋਣਾਂ, 2024 ਦੇ ਐਲਾਨ ਦੀ ਮਿੱਤੀ ਤੋਂ, ਜਦੋਂ ਤੱਕ ਦਿੱਲੀ ਵਿੱਚ ਇਹ ਖਤਮ ਨਹੀਂ ਹੋ ਜਾਂਦੀਆਂ। ਸੁਤੰਤਰ ਅਤੇ ਨਿਰਪੱਖ ਚੋਣਾਂ ਦੀ ਭਾਵਨਾ ਦੇ ਨਾਲ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦਾ ਹੈ ਕਿ ਉਹ ਦਿੱਲੀ ਐੱਨਸੀਟੀ ਦੇ ਸਬੰਧ ਵਿੱਚ, ਪ੍ਰਾਸੰਗਿਕ ਜਾਣਕਾਰੀ ਉਪਯੁਕਤ ਨੰਬਰਾਂ ਰਾਹੀਂ ਡਾਇਰੈਕਟੋਰੇਟ ਨਾਲ ਸਾਂਝਾ ਕਰਕੇ, ਆਪਣੀ ਸਹਾਇਤਾ ਪ੍ਰਦਾਨ ਕਰੇ। ਸੂਚਨਾ ਦੇਣ ਵਾਲਿਆਂ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
****
ਐੱਨਬੀ/ਵੀਐੱਮ/ਕੇਐੱਮਐੱਨ
(रिलीज़ आईडी: 2016181)
आगंतुक पटल : 114