ਬਿਜਲੀ ਮੰਤਰਾਲਾ
ਗਰਿੱਡ-ਇੰਡੀਆ ਨੇ ਮਿਨੀਰਤਨ ਕੰਪਨੀ ਦਾ ਦਰਜਾ ਪ੍ਰਾਪਤ ਕੀਤਾ
Posted On:
20 MAR 2024 7:21PM by PIB Chandigarh
ਗਰਿੱਡ ਕੰਟਰੋਲਰ ਆਫ਼ ਇੰਡੀਆ ਲਿਮਿਟਿਡ (ਗਰਿੱਡ-ਇੰਡੀਆ) ਨੇ ਮਿਨੀਰਤਨ ਸ਼੍ਰੇਣੀ-1 ਕੇਂਦਰੀ ਜਨਤਕ ਖੇਤਰ ਦੇ ਉੱਦਮ (ਸੀਪੀਐੱਸਈ) ਦਾ ਦਰਜਾ ਪ੍ਰਾਪਤ ਕਰਕੇ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤਾ ਹੈ। ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਵਲੋਂ ਦਿੱਤੀ ਗਈ ਇਹ ਮਾਨਤਾ ਦੇਸ਼ ਦੇ ਬਿਜਲੀ ਦ੍ਰਿਸ਼ ਵਿੱਚ ਗਰਿੱਡ-ਇੰਡੀਆ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੀ ਹੈ।
2009 ਵਿੱਚ ਸਥਾਪਿਤ, ਗਰਿੱਡ-ਇੰਡੀਆ ਕੋਲ ਭਾਰਤੀ ਬਿਜਲੀ ਪ੍ਰਣਾਲੀ ਦੇ ਦੋਸ਼ ਰਹਿਤ ਅਤੇ ਨਿਰਵਿਘਨ ਸੰਚਾਲਨ ਦੀ ਨਿਗਰਾਨੀ ਕਰਨ, ਇਸਦੀ ਭਰੋਸੇਯੋਗਤਾ, ਆਰਥਿਕਤਾ ਅਤੇ ਸਥਿਰਤਾ 'ਤੇ ਧਿਆਨ ਦੇਣ ਦੇ ਨਾਲ-ਨਾਲ ਅੰਤਰ-ਰਾਸ਼ਟਰੀ ਪਾਵਰ ਐਕਸਚੇਂਜ ਦੀ ਸਹੂਲਤ ਲਈ, ਖੇਤਰਾਂ ਦੇ ਅੰਦਰ ਅਤੇ ਸਾਰੇ ਖੇਤਰਾਂ ਵਿੱਚ ਇਲੈਕਟ੍ਰਿਕ ਪਾਵਰ ਦੇ ਕੁਸ਼ਲ ਟ੍ਰਾਂਸਫਰ ਨੂੰ ਯਕੀਨੀ ਬਣਾਉਣ ਦੀ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਹੈ। ਇਹ ਕਿਫਾਇਤੀ ਅਤੇ ਕੁਸ਼ਲ ਥੋਕ ਬਿਜਲੀ ਬਜ਼ਾਰਾਂ ਦੀ ਸਹੂਲਤ ਦਿੰਦਾ ਹੈ ਅਤੇ ਬੰਦੋਬਸਤ ਪ੍ਰਣਾਲੀਆਂ ਦਾ ਪ੍ਰਬੰਧਨ ਕਰਦਾ ਹੈ।
ਗਰਿੱਡ-ਇੰਡੀਆ ਜਿਸ ਵਿੱਚ ਪੰਜ ਖੇਤਰੀ ਲੋਡ ਡਿਸਪੈਚ ਸੈਂਟਰ (ਆਰਐੱਲਡੀਸੀ) ਅਤੇ ਨੈਸ਼ਨਲ ਲੋਡ ਡਿਸਪੈਚ ਸੈਂਟਰ (ਐੱਨਐੱਲਡੀਸੀ) ਸ਼ਾਮਲ ਹਨ, ਆਲ ਇੰਡੀਆ ਸਿੰਕ੍ਰੋਨਸ ਗਰਿੱਡ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲਦਾ ਹੈ, ਜੋ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਗੁੰਝਲਦਾਰ ਪਾਵਰ ਪ੍ਰਣਾਲੀਆਂ ਵਿੱਚੋਂ ਇੱਕ ਹੈ। ਇਨ੍ਹਾਂ ਸਾਲਾਂ ਦੌਰਾਨ, ਗਰਿੱਡ-ਇੰਡੀਆ ਨੇ ਬਿਜਲੀ ਪ੍ਰਣਾਲੀਆਂ ਦੇ ਕਨਵਰਜੈਂਸ, ਊਰਜਾ ਦੀ ਮੰਗ ਵਧਣ, ਅਖੁੱਟ ਊਰਜਾ ਸਰੋਤਾਂ ਦੇ ਪ੍ਰਸਾਰ, ਆਰਥਿਕ ਵਿਕਾਸ ਅਤੇ ਤਕਨੀਕੀ ਤਰੱਕੀ ਦੇ ਨਾਲ-ਨਾਲ ਨਿਯਮਾਂ ਅਤੇ ਬਜ਼ਾਰ ਦੀਆਂ ਜ਼ਰੂਰਤਾਂ ਦੇ ਅਨੁਸਾਰ ਤੇਜ਼ੀ ਨਾਲ ਕੰਮ ਕੀਤੇ ਹਨ।
ਗਰਿੱਡ-ਇੰਡੀਆ ਇੱਕ ਗਿਆਨ-ਸੰਚਾਲਿਤ ਸੰਸਥਾ ਵਜੋਂ ਬਿਜਲੀ ਖੇਤਰ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਅਨੁਸਾਰ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਵਿਭਿੰਨ ਕਾਰਜਾਂ ਨੂੰ ਪੂਰਾ ਕਰਨ ਲਈ ਸਮਰਪਿਤ ਹੈ। ਇਸਦੀ ਅਟੁੱਟ ਵਚਨਬੱਧਤਾ ਖੇਤਰੀ ਅਤੇ ਰਾਸ਼ਟਰੀ ਪਾਵਰ ਪ੍ਰਣਾਲੀਆਂ ਦੇ ਏਕੀਕ੍ਰਿਤ ਸੰਚਾਲਨ ਨੂੰ ਯਕੀਨੀ ਬਣਾਉਣ, ਅਤਿ ਭਰੋਸੇਯੋਗਤਾ, ਸੁਰੱਖਿਆ ਅਤੇ ਆਰਥਿਕ ਕੁਸ਼ਲਤਾ ਦੇ ਨਾਲ ਬਿਜਲੀ ਊਰਜਾ ਟ੍ਰਾਂਸਫਰ ਦੀ ਸਹੂਲਤ ਦੇਣ ਵਿੱਚ ਹੈ। ਇਸ ਤੋਂ ਇਲਾਵਾ, ਗਰਿੱਡ-ਇੰਡੀਆ ਸ਼ਾਮਲ ਸਾਰੇ ਹਿਤਧਾਰਕਾਂ ਲਈ ਇੱਕ ਪੱਧਰੀ ਖੇਡ ਖੇਤਰ ਨੂੰ ਉਤਸ਼ਾਹਿਤ ਕਰਦੇ ਹੋਏ ਸੁਤੰਤਰ ਸਿਸਟਮ ਸੰਚਾਲਨ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਦਾ ਹੈ।
****
ਏਐੱਮ
(Release ID: 2015956)
Visitor Counter : 69