ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਅਰਥਵਿਵਸਥਾ ਵਿੱਚ ਹਾਈਡ੍ਰੋਜਨ ਅਤੇ ਈਂਧਣ ਸੈੱਲਸ ਲਈ ਅੰਤਰਰਾਸ਼ਟਰੀ ਭਾਗੀਦਾਰੀ ਦੀ ਪੰਜ ਦਿਨਾਂ 41ਵੀਂ ਸਟੀਅਰਿੰਗ ਕਮੇਟੀ ਦੀ ਮੀਟਿੰਗ ਨਵੀਂ ਦਿੱਲੀ ਵਿੱਚ ਸ਼ੁਰੂ ਹੋਈ


ਆਈਪੀਐੱਚਈ ਮੀਟਿੰਗ ਦਾ ਪਹਿਲਾ ਦਿਨ ਅਕਾਦਮਿਕ ਆਊਟਰੀਚ ‘ਤੇ ਕੇਂਦ੍ਰਿਤ ਹੈ ਅਤੇ ਗ੍ਰੀਨ ਹਾਈਡ੍ਰੋਜਨ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ ਵਿੱਚ ਖੋਜ ਅਤੇ ਵਿਕਾਸ ਅਤੇ ਇਨੋਵੇਸ਼ਨ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ

ਹਾਈਡ੍ਰੋਜਨ ਨੂੰ ਸਵੱਛ ਅਤੇ ਅਧਿਕ ਕਿਫਾਇਤੀ ਬਣਾਉਣ ਦੀ ਜ਼ਰੂਰਤ ਹੈ: ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ

Posted On: 19 MAR 2024 9:52AM by PIB Chandigarh

ਅਰਥਵਿਵਸਥਾ ਵਿੱਚ  ਹਾਈਡ੍ਰੋਜਨ ਅਤੇ ਈਂਧਣ ਸੈੱਲਸ ਲਈ ਅੰਤਰਰਾਸ਼ਟਰੀ ਸਾਂਝੇਦਾਰੀ (ਆਈਪੀਐੱਚਈ) ਦੀ 41ਵੀਂ ਸਟੀਅਰਿੰਗ ਕਮੇਟੀ ਦੀ ਮੀਟਿੰਗ 18 ਤੋਂ 22 ਮਾਰਚ, 2024 ਦੌਰਾਨ ਨਵੀਂ ਦਿੱਲੀ, ਭਾਰਤ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।

ਪੰਜ ਦਿਨਾਂ ਮੀਟਿੰਗ ਦਾ ਪਹਿਲਾ ਦਿਨ 18 ਮਾਰਚ, 2024 ਨੂੰ ਆਈਆਈਟੀ ਦਿੱਲੀ ਵਿਖੇ ਆਈਪੀਐੱਚਈ ਅਕਾਦਮਿਕ ਆਊਟਰੀਚ ਦੇ ਰੂਪ ਵਿੱਚ ਆਯੋਜਿਤ ਕੀਤਾ ਗਿਆ ਹੈ, ਜਿੱਥੇ ਸੰਮੇਲਨ ਪ੍ਰਤੀਨਿਧੀਆਂ ਨੇ ਹਾਈਡ੍ਰੋਜਨ ਤੇ ਈਂਧਣ ਸੈੱਲ ਟੈਕਨੋਲੋਜੀਆਂ ਦੇ ਭਵਿੱਖ ਵਿੱਚ ਮੁੱਲਵਾਨ ਅੰਤਰਦ੍ਰਿਸ਼ਟੀ ਪ੍ਰਦਾਨ ਕੀਤੀ।

ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਿਕ ਸਲਾਹਕਾਰ ਪ੍ਰੋਫੈਸਰ  ਅਜੈ ਸੂਦ ਨੇ ਦੱਸਿਆ ਕਿ ਹਾਲਾਂਕਿ ਹਾਈਡ੍ਰੋਜਨ ਕੋਈ ਬਹੁਤ ਨਵੀਂ ਤਕਨੀਕ ਨਹੀਂ ਹੈ, ਲੇਕਿਨ ਇਸ ਨੂੰ ਹੋਰ ਵਧੇਰੇ ਕਿਫਾਇਤੀ ਅਤੇ ਸਵੱਛ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਖੇਤਰ ਵਿੱਚ ਕੌਸ਼ਲ ਵਿਕਾਸ ਅਤੇ ਖੋਜ ਅਤੇ ਵਿਕਾਸ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਇਲਾਵਾ, ਭਾਰਤ ਸਰਕਾਰ ਦੇ ਵੱਖ-ਵੱਖ ਹੋਰ ਮੰਤਰਾਲੇ ਵੀ ਗ੍ਰੀਨ ਹਾਈਡ੍ਰੋਜਨ ਨੂੰ ਅਪਣਾਉਣ ਲਈ ਪ੍ਰਯਤਨ ਕਰ ਰਹੇ ਹਨ। ਪ੍ਰਿੰਸੀਪਲ ਵਿਗਿਆਨਿਕ ਸਲਾਹਕਾਰ ਨੇ ਇਹ ਵੀ ਦੱਸਿਆ ਕਿ ਹਾਈਡ੍ਰੋਜਨ ਵੈਲਿਊ ਚੇਨ ਵਿੱਚ ਕੰਮ ਦੇ ਪ੍ਰਮੁੱਖ ਖੇਤਰਾਂ ਵਿੱਚ ਪੰਜ ਕੰਪੋਨੈਂਟ ਅਰਥਾਤ ਉਤਪਾਦਨ,ਸਟੋਰੇਜ, ਟ੍ਰਾਂਸਪੋਰਟ, ਵੰਡ ਅਤੇ ਖਪਤ ਸ਼ਾਮਲ ਹਨ।

ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਸੁਦੀਪ ਜੈਨ ਨੇ ਜਲਵਾਯੂ ਪਰਿਵਰਤਨ ਦੇ ਮਹੱਤਵ ਅਤੇ ਚੁਣੌਤੀਪੂਰਨ ਪ੍ਰਕਿਰਤੀ ਬਾਰੇ ਵਿਚਾਰ ਵਿਅਕਤ ਕੀਤੇ। ਉਨ੍ਹਾਂ ਨੇ ਹਾਈਡ੍ਰੋਜਨ ਖੇਤਰ ਦੇ ਊਰਜਾ ਪਰਿਵਰਤਨ ਅਤੇ ਵਿਕਾਸ ਨੂੰ ਸੁਵਿਧਾਜਨਕ ਬਣਾਉਣ ਲਈ ਅਕਾਦਮਿਕ ਅਤੇ ਖੋਜ ਸੰਸਥਾਨਾਂ ਤੋਂ ਜ਼ਰੂਰੀ ਕੰਮ, ਸਹਿਯੋਗ ਅਤੇ ਸਾਂਝੇਦਾਰੀ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗ੍ਰੇਅ ਹਾਈਡ੍ਰੋਜਨ (ਕੁਦਰਤੀ ਗੈਸ ਤੋਂ ਪੈਦਾ ਹੁੰਦਾ ਹੈ, ਸਬੰਧਿਤ ਨਿਕਾਸੀ ਨੂੰ ਵਾਯੂਮੰਡਲ ਵਿੱਚ ਕੱਢਿਆ ਜਾਂਦਾ ਹੈ) ਤੋਂ ਦੂਰ ਜਾਣ ਅਤੇ ਗ੍ਰੀਨ ਹਾਈਡ੍ਰੋਜਨ ਦੀ ਵੱਡੀ ਹਿੱਸੇਦਾਰੀ ਲਿਆਉਣ ਦੇ ਮਹੱਤਵ ਦਾ ਜ਼ਿਕਰ ਕੀਤਾ।

ਆਈਪੀਐੱਚਈ ਦੇ ਵਾਈਸ-ਚੇਅਰਪਰਸਨ ਸ਼੍ਰੀ ਨੋਏ ਵਾਨ ਹੁਲਸਟ (Noe Van Hulst) ਨੇ ਭਾਰਤ ਨੂੰ ਇੱਕ ਆਰਥਿਕ ਮਹਾਸ਼ਕਤੀ, ਗਲੋਬਲ ਅਰਥਵਿਵਸਥਾ ਦਾ ਮੋਹਰੀ ਅਤੇ ਸਵੱਛ ਊਰਜਾ ਭਵਿੱਖ ਨੂੰ ਅਕਾਰ ਦੇਣ ਵਿੱਚ ਇੱਕ ਨਿਰਣਾਇਕ ਪ੍ਰਮੁੱਖ ਦੱਸਿਆ। ਉਨ੍ਹਾਂ ਨੇ ਸਵੱਛ ਹਾਈਡ੍ਰੋਜਨ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਕੌਸ਼ਲ, ਵਿਦਿਅਕ ਆਊਟਰੀਚ ਅਤੇ ਖੋਜ ਅਤੇ ਇਨੋਵੇਸ਼ਨ ਦੀ ਜ਼ਰੂਰਤ ਅਤੇ ਇਸ ਸਬੰਧ ਵਿੱਚ ਸਿੱਖਿਆ ਜਗਤ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਦਿੱਲੀ ਦੇ ਡੀਨ (ਖੋਜ ਅਤੇ ਵਿਕਾਸ) ਪ੍ਰੋਫੈਸਰ ਨਰੇਸ਼ ਭਟਨਾਗਰ ਨੇ ਪਿਛਲੇ ਦੋ ਦਹਾਕਿਆਂ ਤੋਂ ਹਾਈਡ੍ਰੋਜਨ ਨਾਲ ਚਲਣ ਵਾਲੇ ਵਾਹਨਾਂ ਦੇ ਖੋਜ ਅਤੇ ਵਿਕਾਸ ਵਿੱਚ ਆਈਆਈਟੀ ਦਿੱਲੀ ਦੀ ਭਾਗੀਦਾਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਊਰਜਾ ਪ੍ਰਣਾਲੀਆਂ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਸੰਸਥਾਨ ਦੁਆਰਾ ਅੰਡਰ-ਗ੍ਰੈਜੂਏਟ, ਮਾਸਟਰਜ਼ ਅਤੇ ਪੀਐੱਚਡੀ ਪੱਧਰ ‘ਤੇ ਪੇਸ਼ ਕੀਤੇ ਜਾਣ ਵਾਲੇ ਕੋਰਸਾਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਆਈਆਈਟੀ ਦਿੱਲੀ ਵਿੱਚ 750 ਵਾਰ ਹਾਈਡ੍ਰੋਜਨ ਸਿਲੰਡਰ ‘ਤੇ ਹਾਈ ਪ੍ਰੈਸ਼ਰ ਸਟੋਰੇਜ ਬਾਰੇ ਖੋਜ ਅਤੇ ਵਿਕਾਸ ਪ੍ਰਕਿਰਿਆ ਜਾਰੀ ਹੈ।

ਅਵਾਡਾ ਸਮੂਹ (Avaada Group) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਕਿਸ਼ੋਰ ਨਾਇਰ ਨੇ ਊਰਜਾ ਪਰਿਵਰਤਨ ਦੀ ਦਿਸ਼ਾ ਵਿੱਚ ਭਾਰਤ ਅਤੇ ਹੋਰ ਦੇਸ਼ਾਂ ਦੀ ਪਹਿਲ ਅਤੇ ਉਨ੍ਹਾਂ ਦੀ ਨੈੱਟ ਜ਼ੀਰੋ ਪ੍ਰਤੀਬੱਧਤਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਰਿਸਰਚ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਸ਼ਾਮਲ ਬੁੱਧੀਜੀਵੀਆਂ  ਨੂੰ ਬੇਨਤੀ ਕੀਤੀ ਕਿ ਉਹ ਹਾਈਡ੍ਰੋਜਨ ਉਤਪਾਦਨ, ਸਟੋਰੇਜ, ਟ੍ਰਾਂਸਪੋਰਟ ਅਤੇ ਐਪਲੀਕੇਸ਼ਨਾਂ ਨੂੰ ਅਧਿਕ ਕੁਸ਼ਲ ਅਤੇ ਲਾਗਤ ਪ੍ਰਭਾਵੀ ਬਣਾਉਣ ਲਈ ਟੈਕਨੋਲੋਜੀ ਵਿਚਾਰਾਂ ਦੇ ਨਾਲ ਆਉਣ।

ਆਪਣੇ ਸੁਆਗਤੀ ਭਾਸ਼ਣ ਵਿੱਚ, ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਅਜੈ ਯਾਦਵ ਨੇ ਭਵਿੱਖ ਦੇ ਵਿਕਲਪਿਕ ਈਂਧਣ ਦੇ ਰੂਪ ਵਿੱਚ ਗ੍ਰੀਨ ਹਾਈਡ੍ਰੋਜਨ ਦੇ ਮਹੱਤਵ ਦਾ ਜ਼ਿਕਰ ਕੀਤਾ ਅਤੇ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਤਹਿਤ ਗ੍ਰੀਨ ਹਾਈਡ੍ਰੋਜਨ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੇ ਪ੍ਰਯਾਸਾਂ ਦੀ ਜਾਣਕਾਰੀ ਦਿੱਤਾ।

ਇਸ ਪ੍ਰੋਗਰਾਮ ਵਿੱਚ ਪੋਸਟਰ ਪੇਸ਼ਕਾਰੀਆਂ ਅਤੇ ਇੱਕ ਕੁਇਜ਼ ਪ੍ਰਤੀਯੋਗਿਤਾ ਸਮੇਤ ਆਕਰਸ਼ਕ ਗਤੀਵਿਧੀਆਂ ਵੀ ਸ਼ਾਮਲ ਸਨ। ਪ੍ਰੋਗਰਾਮ ਦੀ ਸਮਾਪਤੀ ਹਰੇਕ ਪ੍ਰਤੀਯੋਗਿਤਾ ਵਿੱਚ ਤਿੰਨ ਜੇਤੂਆਂ ਦਾ ਐਲਾਨ ਅਤੇ ਪੁਰਸਕਾਰ ਵੰਡ ਦੇ ਨਾਲ ਹੋਈ।

 

ਆਈਪੀਐੱਚਈ ਅਕਾਦਮਿਕ ਆਊਟਰੀਚ ਵਿੱਚ ਦੋ ਵਿਵਹਾਰਿਕ ਪੈਨਲ ਚਰਚਾਵਾਂ ਦਾ ਆਯੋਜਨ ਵੀ ਕੀਤਾ ਗਿਆ। ਪਹਿਲੀ ਪੈਨਲ ਚਰਚਾ ਦਾ ਵਿਸ਼ਾ “ਮੁਹਾਰਤ ਨੂੰ ਸਸ਼ਕਤ ਬਣਾਉਣਾ: ਸਵੱਛ/ਗ੍ਰੀਨ ਹਾਈਡ੍ਰੋਜਨ ਖੇਤਰ ਵਿੱਚ ਕੌਸ਼ਲ ਵਿਕਾਸ ਵਿਕਸਿਤ ਕਰਨਾ” ਸੀ। ਇਹ ਚਰਚਾ ਸਵੱਛ/ਗ੍ਰੀਨ ਹਾਈਡ੍ਰੋਜਨ ਖੇਤਰ ਦੇ ਵਿਕਾਸ, ਗਿਆਨ ਅਤੇ ਕੌਸ਼ਲ ‘ਤੇ ਅਧਾਰਿਤ ਸੀ। ਪੈਨਲ ਨੇ ਗ੍ਰੀਨ ਹਾਈਡ੍ਰੋਜਨ ਦੇ ਖੇਤਰ ਵਿੱਚ ਕੁਸ਼ਲ ਕਰਮਚਾਰੀਆਂ ਦੀ ਜ਼ਰੂਰਤ ֲ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਸੁਰੱਖਿਆ ਅਤੇ ਰੈਗੂਲੇਟਰੀ ਮਾਪਦੰਡਾਂ ਦੇ ਵਿਭਿੰਨ ਸੈੱਟਾਂ ਦੀ ਜ਼ਰੂਰਤ ਹੁੰਦੀ ਹੈ। ਪੈਨਲ ਨੇ ਚਰਚਾ ਦੌਰਾਨ ਥੀਮੈਟਿਕ ਖੇਤਰਾਂ ਲਈ ਨਵੀਂ ਕੌਸ਼ਲ ਦਖਲਅੰਦਾਜ਼ੀ ਅਤੇ ਗ੍ਰੀਨ ਹਾਈਡ੍ਰੋਜਨ ਖੇਤਰ ਲਈ ਵਿਵਹਾਰਿਕ ਟ੍ਰੇਨਿੰਗ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਦੂਸਰੀ ਪੈਨਲ ਚਰਚਾ “ਅਨਵੀਲਿੰਗ ਦ ਫਿਊਚਰ: ਕਲੀਨ/ਗ੍ਰੀਨ ਹਾਈਡ੍ਰੋਜਨ ਟੈਕਨੋਲੋਜੀ ਐਂਡ ਇਟਸ ਟਰਾਂਸਫੋਰਮੇਟਿਵ ਐਪਲੀਕੇਸ਼ਨਸ” ਵਿਸ਼ੇ ‘ਤੇ ਅਧਾਰਿਤ ਸੀ। ਵੱਖ-ਵੱਖ ਉਦਯੋਗਾਂ ਵਿੱਚ ਇਸ ਦੀ ਪਰਿਵਰਤਨਕਾਰੀ ਸਮਰੱਥਾ ‘ਤੇ ਚਰਚਾ ਕਰਦੇ ਹੋਏ ਕਲੀਨ/ਗ੍ਰੀਨ ਹਾਈਡ੍ਰੋਜਨ ਰਿਸਰਚ ਅਤੇ ਇਨੋਵੇਸ਼ਨ ਦੀਆਂ ਸਰਹੱਦਾਂ ਬਾਰੇ ਜਾਣਕਾਰੀ ਉਪਲਬਧ ਕਰਵਾਈ ਗਈ। ਹਾਈਡ੍ਰੋਜਨ ਦੇ ਉਤਪਾਦਨ, ਇਸ ਦੇ ਸਟੋਰੇਜ, ਟ੍ਰਾਂਸਪੋਰਟ ਅਤੇ ਖਪਤ ਦੀ ਮੌਜੂਦਾ ਲਾਗਤ ਨੂੰ ਧਿਆਨ ਵਿੱਚ ਰੱਖਦੇ ਹੋਏ, ਪੈਨਲ ਨੇ ਟੈਕਨੋਲੋਜੀ ਵਿੱਚ ਸੁਧਾਰ, ਖੋਜ ਅਤੇ ਵਿਕਾਸ ਰਾਹੀਂ ਕੁਸ਼ਲ ਉਤਪਾਦਨ/ਉਪਯੋਗ ਅਤੇ ਰੈਗੂਲੇਟਰੀ ਢਾਂਚੇ ਦੁਆਰਾ ਮੰਗ ਵਧਾ ਕੇ ਇਨ੍ਹਾਂ ਲਾਗਤਾਂ ਨੂੰ ਘੱਟ ਕਰਨ ਦੀ ਜ਼ਰੂਰਤ ਵਿਅਕਤ ਕੀਤੀ।


ਆਈਪੀਐੱਚਈ ਬਾਰੇ

 

2003 ਵਿੱਚ ਸਥਾਪਿਤ ਅਰਥਵਿਵਸਥਾ ਵਿੱਚ ਹਾਈਡ੍ਰੋਜਨ ਅਤੇ ਈਂਧਣ ਸੈੱਲਸ ਦੇ ਲਈ ਅੰਤਰਰਾਸ਼ਟਰੀ ਸਾਂਝੇਦਾਰੀ (ਆਈਪੀਐੱਚਈ) ਵਿੱਚ 23 ਮੈਂਬਰ ਦੇਸ਼ ਅਤੇ ਯੂਰਪੀਅਨ ਕਮਿਸ਼ਨ ਸ਼ਾਮਲ ਹਨ। ਇਹ ਗਲੋਬਲ ਪੱਧਰ ‘ਤੇ ਹਾਈਡ੍ਰੋਜਨ ਅਤੇ ਈਂਧਣ ਸੈੱਲ ਟੈਕਨੋਲੋਜੀਆਂ ਨੂੰ ਅੱਗੇ ਵਧਾਉਣ ਲਈ ਸਮਰਪਿਤ ਹੈ। ਦੋ-ਸਾਲਾਂ ਆਈਪੀਐੱਚਈ ਸਟੀਅਰਿੰਗ ਕਮੇਟੀ ਦੀਆਂ ਮੀਟਿੰਗਾਂ ਮੈਂਬਰ ਦੇਸ਼ਾਂ, ਹਿਤਧਾਰਕਾਂ ਅਤੇ ਫ਼ੈਸਲਾ ਲੈਣ ਵਾਲਿਆਂ ਦੇ ਦਰਮਿਆਨ ਅੰਤਰਰਾਸ਼ਟਰੀ ਸਹਿਯੋਗ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਕੰਮ ਕਰਦੀਆਂ ਹਨ। ਇਹ ਮੀਟਿੰਗਾਂ ਨੀਤੀ ਅਤੇ ਟੈਕਨੋਲੋਜੀ ਵਿਕਾਸ ‘ਤੇ ਸੂਚਨਾ ਦੇ ਆਦਾਨ-ਪ੍ਰਦਾਨ ਦੀ ਸੁਵਿਧਾ ਪ੍ਰਦਾਨ ਕਰਦੀਆਂ ਹਨ, ਸਹਿਯੋਗ ਲਈ ਪ੍ਰਮੁੱਖ ਖੇਤਰਾਂ ਦੀ ਪਹਿਚਾਣ ਕਰਨ ਵਿੱਚ ਮਦਦ ਕਰਦੀਆਂ ਹਨ ਅਤੇ ਮੈਂਬਰ ਦੇਸ਼ਾਂ ਨੂੰ ਇਸ ਸਬੰਧ ਵਿੱਚ ਕੀਤੀਆਂ ਗਈਆਂ ਪਹਿਲਾਂ ਦੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ।

************

ਪੀਆਈਬੀ ਦਿੱਲੀ/ਅਲੋਕ ਮਿਸ਼ਰਾ/ਦੀਪ ਜੋਏ ਮੈਮਪਿਲੀ



(Release ID: 2015667) Visitor Counter : 45