ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਆਪਣੇ ਅਮਰੀਕੀ ਹਮਰੁਤਬਾ ਸ਼੍ਰੀ ਲੋਇਡ ਆਸਟਿਨ ਨਾਲ ਟੈਲੀਫ਼ੋਨ 'ਤੇ ਗੱਲਬਾਤ ਕੀਤੀ


ਸ਼੍ਰੀ ਸਿੰਘ ਨੇ ਉਨ੍ਹਾਂ ਨਾਲ ਦੁਵੱਲੇ, ਖੇਤਰੀ ਸੁਰੱਖਿਆ ਅਤੇ ਰੱਖਿਆ ਸਹਿਯੋਗ ਦੇ ਮੁੱਦਿਆਂ 'ਤੇ ਚਰਚਾ ਕੀਤੀ

Posted On: 18 MAR 2024 5:49PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ (18 ਮਾਰਚ, 2024) ਅਮਰੀਕੀ ਰੱਖਿਆ ਸਕੱਤਰ ਸ਼੍ਰੀ ਲੋਇਡ ਆਸਟਿਨ ਨਾਲ ਟੈਲੀਫ਼ੋਨ 'ਤੇ ਗੱਲਬਾਤ ਕੀਤੀ। ਦੋਹਾਂ ਦੇਸ਼ਾਂ ਦੇ ਮੰਤਰੀਆਂ ਨੇ ਦੁਵੱਲੇ, ਖੇਤਰੀ ਸੁਰੱਖਿਆ ਅਤੇ ਰੱਖਿਆ ਸਹਿਯੋਗ ਦੇ ਵੱਖ-ਵੱਖ ਮੁੱਦਿਆਂ 'ਤੇ ਸੰਖੇਪ ਚਰਚਾ ਕੀਤੀ। ਦੋਵਾਂ ਮੰਤਰੀਆਂ ਨੇ ਫ਼ਰਵਰੀ, 2024 ਵਿੱਚ ਨਵੀਂ ਦਿੱਲੀ ਵਿੱਚ ਕਰਵਾਏ ਗਏ ਇੰਡਸ-ਐਕਸ (INDUS-X) ਸਿਖ਼ਰ ਸੰਮੇਲਨ  ਅਤੇ ਅੱਜ ਭਾਰਤ ਵਿੱਚ ਸ਼ੁਰੂ ਹੋਏ ਦੁਵੱਲੇ ਤਿਕੋਣੀ ਫ਼ੌਜੀ ਅਭਿਆਸ 'ਟਾਈਗਰ ਟ੍ਰਾਇੰਫ' ਵਰਗੇ ਹਾਲ ਹੀ ਦੇ ਦੁਵੱਲੇ ਰੁਝੇਵਿਆਂ ਦੀ ਸਮੀਖਿਆ ਕੀਤੀ।

ਸ਼੍ਰੀ ਆਸਟਿਨ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਸਮੁੰਦਰੀ ਡਾਕੂ ਵਿਰੋਧੀ ਮੁਹਿੰਮਾਂ ਨੂੰ ਚਲਾਉਣ ਵਿੱਚ ਭਾਰਤੀ ਨੌ-ਸੈਨਾ ਵੱਲੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ। ਸ਼੍ਰੀ ਸਿੰਘ ਅਤੇ ਸ਼੍ਰੀ ਆਸਟਿਨ ਨੇ ਪਿਛਲੇ ਸਾਲ ਭਾਰਤ-ਅਮਰੀਕਾ ਰੱਖਿਆ ਸਹਿਯੋਗ ਰੋਡਮੈਪ ਨੂੰ ਲਾਗੂ ਕਰਨ ਦੇ ਤਰੀਕਿਆਂ ਅਤੇ ਢੰਗ ਤਰੀਕਿਆਂ ਬਾਰੇ ਚਰਚਾ ਕੀਤੀ। ਦੋਵਾਂ ਵਿਚਾਲੇ ਭਾਰਤੀ ਸ਼ਿਪਯਾਰਡਾਂ ਵਿੱਚ ਅਮਰੀਕੀ ਨੌ-ਸੈਨਾ ਦੇ ਜਹਾਜ਼ਾਂ ਦੀ ਮੁਰੰਮਤ ਵਰਗੇ ਹੋਰ ਰੱਖਿਆ ਉਦਯੋਗਿਕ ਸਹਿਯੋਗ ਮੁੱਦਿਆਂ 'ਤੇ ਵੀ ਸੰਖੇਪ ਵਿੱਚ ਚਰਚਾ ਹੋਈ।

ਸ੍ਰੀ ਸਿੰਘ ਅਤੇ ਸ੍ਰੀ ਆਸਟਿਨ ਇਸ ਤੋਂ ਪਹਿਲਾਂ ਨਵੰਬਰ, 2023 ਵਿੱਚ ਭਾਰਤ-ਅਮਰੀਕਾ ਮੰਤਰੀ ਪੱਧਰੀ 2+2 ਵਾਰਤਾ ਦੌਰਾਨ ਨਵੀਂ ਦਿੱਲੀ ਵਿੱਚ ਮਿਲੇ ਸਨ।

 

***********

ਏਬੀਬੀ/ਐੱਸਏਵੀਵੀਵਾਈ



(Release ID: 2015525) Visitor Counter : 35