ਰੱਖਿਆ ਮੰਤਰਾਲਾ

ਭਾਰਤੀ ਫ਼ੌਜ ਦੀ ਟੁਕੜੀ ਸੰਯੁਕਤ ਫ਼ੌਜੀ ਅਭਿਆਸ “ਅਭਿਆਸ ਲਮਿਟੀਏ-2024” ਵਿੱਚ ਹਿੱਸਾ ਲੈਣ ਲਈ ਸੇਸ਼ੇਲਸ ਰਵਾਨਾ ਹੋਈ

Posted On: 17 MAR 2024 10:51AM by PIB Chandigarh

ਭਾਰਤੀ ਫ਼ੌਜ ਅਤੇ ਸੇਸ਼ੇਲਜ਼ ਡਿਫੈਂਸ ਫੋਰਸਿਜ਼ (ਐੱਸਡੀਐੱਫ਼) ਦਰਮਿਆਨ ਸੰਯੁਕਤ ਫ਼ੌਜੀ ਅਭਿਆਸ "ਲਮਿਟੀਏ-2024" ਦੇ ਦਸਵੇਂ ਸੰਸਕਰਨ ਵਿੱਚ ਹਿੱਸਾ ਲੈਣ ਲਈ ਭਾਰਤੀ ਫ਼ੌਜ ਦੀ ਟੁਕੜੀ ਅੱਜ ਸੇਸ਼ੇਲਸ ਲਈ ਰਵਾਨਾ ਹੋਈ। ਸੰਯੁਕਤ ਫ਼ੌਜੀ ਅਭਿਆਸ 18 ਤੋਂ 27 ਮਾਰਚ, 2024 ਤੱਕ ਸੇਸ਼ੇਲਸ ਵਿੱਚ ਹੋਣ ਵਾਲਾ ਹੈ।  ਕ੍ਰੀਓਲ ਭਾਸ਼ਾ ਵਿੱਚ 'ਲਮਿਟੀਏ' ਦਾ ਅਰਥ ਹੈ 'ਦੋਸਤੀ'। ਇਹ ਇੱਕ ਹਰ ਦੋ-ਸਾਲਾਂ ਬਾਅਦ ਹੋਣ ਵਾਲਾ ਸਿਖਲਾਈ ਪ੍ਰੋਗਰਾਮ ਹੈ ਅਤੇ 2001 ਤੋਂ ਸੇਸ਼ੇਲਸ ਵਿੱਚ ਕਰਵਾਇਆ ਜਾ ਰਿਹਾ ਹੈ। ਭਾਰਤੀ ਗੋਰਖਾ ਰਾਈਫਲਜ਼ ਅਤੇ ਸੇਸ਼ੇਲਸ ਰੱਖਿਆ ਬਲ (ਐੱਸਡੀਐਫ਼) ਦੇ 45-45 ਫ਼ੌਜੀ ਇਸ ਅਭਿਆਸ ਵਿੱਚ ਹਿੱਸਾ ਲੈਣਗੇ।

ਸੰਯੁਕਤ ਫ਼ੌਜੀ ਅਭਿਆਸ ਦਾ ਮੰਤਵ ਸੰਯੁਕਤ ਰਾਸ਼ਟਰ ਚਾਰਟਰ ਆਨ ਪੀਸਕੀਪਿੰਗ ਓਪਰੇਸ਼ਨ ਦੇ ਅਧਿਆਏ VII ਦੇ ਤਹਿਤ ਅਰਧ-ਸ਼ਹਿਰੀ ਖੇਤਰਾਂ ਵਿੱਚ ਉਪ-ਰਵਾਇਤੀ ਕਾਰਵਾਈਆਂ ਦੌਰਾਨ ਦਰਪੇਸ਼ ਰੁਕਾਵਟਾਂ ਨੂੰ ਹਟਾਉਣ ਯੋਗ ਬਣਾਉਣਾ ਹੈ। ਇਹ ਅਭਿਆਸ ਸ਼ਾਂਤੀ ਰੱਖਿਅਕ ਕਾਰਜਾਂ ਦੌਰਾਨ ਦੋਹਾਂ ਪੱਖਾਂ ਦਰਮਿਆਨ ਸਹਿਯੋਗ ਅਤੇ ਅੰਤਰ-ਕਾਰਜਸ਼ੀਲਤਾ ਨੂੰ ਉਤਸ਼ਾਹਿਤ ਕਰੇਗਾ। ਇਹ ਅਭਿਆਸ ਦੁਵੱਲੇ ਫ਼ੌਜੀ ਸਬੰਧਾਂ ਦਾ ਨਿਰਮਾਣ ਅਤੇ ਪ੍ਰੋਤਸਾਹਨ ਕਰਨ ਤੋਂ ਇਲਾਵਾ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਹੁਨਰ, ਤਜਰਬੇ ਅਤੇ ਸਿਮੂਲੇਟਡ ਅਭਿਆਸਾਂ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰੇਗਾ।

ਦੋਵੇਂ ਫ਼ੌਜੀ ਪੱਖ ਸਾਂਝੇ ਤੌਰ 'ਤੇ ਆਧੁਨਿਕ ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਦਾ ਪ੍ਰਦਰਸ਼ਨ ਕਰਦੇ ਹੋਏ ਅਰਧ-ਸ਼ਹਿਰੀ ਵਾਤਾਵਰਨਾਂ ਵਿੱਚ ਸੰਭਾਵੀ ਖਤਰਿਆਂ ਨੂੰ ਨਾਕਾਮ ਕਰਨ ਲਈ ਪੂਰੇ ਪੈਮਾਨੇ ਦੇ ਰਣਨੀਤਕ ਅਭਿਆਸਾਂ ਦੀ ਇੱਕ ਲੜੀ ਨੂੰ ਸਿਖਲਾਈ, ਯੋਜਨਾ ਬਣਾਉਣ ਅਤੇ ਚਲਾਉਣਗੇ। 10 ਦਿਨਾਂ ਦੇ ਸਾਂਝੇ ਫ਼ੌਜੀ ਅਭਿਆਸ ਵਿੱਚ ਖੇਤਰੀ ਸਿਖਲਾਈ ਅਭਿਆਸ, ਜੰਗੀ ਵਿਚਾਰ-ਵਟਾਂਦਰੇ, ਲੈਕਚਰ ਅਤੇ ਪ੍ਰਦਰਸ਼ਨ ਸ਼ਾਮਲ ਹੋਣਗੇ, ਜਿਹੜੇ ਦੋ ਦਿਨਾਂ ਦੀ ਤਸਦੀਕ ਅਭਿਆਸ ਨਾਲ ਸਮਾਪਤ ਹੋਣਗੇ।

ਇਹ ਫ਼ੌਜੀ ਅਭਿਆਸ ਆਪਸੀ ਸਮਝ ਨੂੰ ਵਿਕਸਿਤ ਕਰਨ ਅਤੇ ਦੋਵਾਂ ਫ਼ੌਜਾਂ ਦਰਮਿਆਨ ਸਾਂਝ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ। ਇਹ ਅਭਿਆਸ ਸਹਿਯੋਗੀ ਭਾਈਵਾਲੀ ਨੂੰ ਵੀ ਉਤਸ਼ਾਹਿਤ ਕਰੇਗਾ ਅਤੇ ਦੋਵਾਂ ਪੱਖਾਂ ਵਿਚਕਾਰ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਵਿੱਚ ਸਹਿਯੋਗ ਦੇਵੇਗਾ।

 

**********

ਐਸਸੀ/ਵੀਵਾਈ/ਵੀਕੇਟੀ



(Release ID: 2015524) Visitor Counter : 52