ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨਿਕ ਅਕੈਡਮੀ (LBSNAA)ਵਿੱਚ 125ਵੇਂ ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਰਾਜ ਸਿਵਲ ਸੇਵਾਵਾਂ ਦੇ ਅਧਿਕਾਰੀਆਂ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ


ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨਿਕ ਅਕੈਡਮੀ (LBSNAA)ਵਿੱਚ 125ਵੇਂ ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਰਾਜ ਸਿਵਲ ਸੇਵਾਵਾਂ ਦੇ ਅਧਿਕਾਰੀਆਂ ਨੇ ਅੱਜ (18 ਮਾਰਚ, 2024) ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ

Posted On: 18 MAR 2024 7:23PM by PIB Chandigarh

ਰਾਸ਼ਟਰਪਤੀ ਮਹੋਦਯਾ ਨੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਉਸ ਸਥਿਤੀ ਵਿੱਚ ਹਨ ਜਿੱਥੇ ਓਹ ਦੂਸਰਿਆਂ ਦੇ ਲਈ ਪ੍ਰੇਰਣਾ ਬਣ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਦੁਆਰਾ ਉਠਾਇਆ ਗਿਆ ਹਰੇਕ ਕਦਮ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਵਿਭਾਗ ਜਾਂ ਸੰਗਠਨ ਦੀ ਪ੍ਰਗਤੀ ਦੇ ਲਈ ਆਪਣਾ ਸਰਬਸ਼੍ਰੇਸ਼ਠ ਦੇਣ ਲਈ ਪ੍ਰੇਰਿਤ ਕਰ ਸਕਦਾ ਹੈ। ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀਆਂ ਦੇ ਰੂਪ ਵਿੱਚ, ਉਨ੍ਹਾਂ ਨੂੰ ਪ੍ਰਸ਼ਾਸਨਿਕ ਕੰਮਕਾਜ ਅਤੇ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ‘ਤੇ ਇੱਕ ਆਲ ਇੰਡੀਆ ਪਰਸਪੈਕਟਿਵ ਵਿਕਸਿਤ ਕਰਨ ਦੀ ਜ਼ਰੂਰਤ ਹੁੰਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਦਿਨਾਂ, ਟੈਕਨੋਲੋਜੀ-ਸਮਰੱਥ ਅਤੇ ਜਾਗਰੂਕ ਨਾਗਰਿਕ, ਪ੍ਰਦਾਨ ਕੀਤੀ ਜਾ ਰਹੀ ਹਰ ਸੇਵਾ ਦੀ ਉਪਲਬਧਤਾ ‘ਤੇ ਨਜ਼ਰ ਰੱਖਦੇ ਹਨ-ਚਾਹੇ ਉਹ ਜਨਤਕ ਹੋਵੇ ਜਾਂ ਨਿੱਜੀ। ਇਹ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਦਿਨ ਹਨ ਅਤੇ ਸੇਵਾ ਪ੍ਰਦਾਤਾ ਸਰਗਰਮੀ ਨਾਲ ਸਵਾਲਾਂ ਦਾ ਜਵਾਬ ਦਿੰਦੇ ਹਨ ਅਤੇ ਗ੍ਰਾਹਕਾਂ ਨੂੰ ਸੰਤੁਸ਼ਟ ਕਰਨ ਦਾ ਪੂਰਾ ਪ੍ਰਯਾਸ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਡਿਜੀਟਲ ਪ੍ਰਸ਼ਾਸਨ ਦੀ ਇਸ ਬਦਲਦੀ ਦੁਨੀਆ ਨੂੰ ਅਪਣਾਉਣਾ ਹੋਵੇਗਾ ਅਤੇ ਉਸ ਦੇ ਅਨੁਸਾਰ ਆਪਣੀਆਂ ਸਮਰੱਥਾਵਾਂ ਨੂੰ ਵਧਾਉਣਾ ਹੋਵੇਗਾ। ਉਨ੍ਹਾਂ ਨੇ ਕੁਸ਼ਲ ਅਤੇ ਸਮਾਰਟ ਪ੍ਰਸ਼ਾਸਨ ਲਈ ਆਰਟੀਫਿਸ਼ਅਲ ਇੰਟੈਲੀਜੈਂਸ (ਏਆਈ), ਬਲਾਕਚੈਨ ਅਤੇ ਬਿਗ ਡੇਟਾ ਐਨਾਲਿਟਿਕਸ ਨਵੀਨਤਮ ਟੈਕਨੋਲੋਜੀਆਂ ਦਾ ਉਪਯੋਗ ਕਰਨ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਮਹੋਦਯਾ ਨੇ ਕਿਹਾ ਕਿ ਇਹ ਉਹ ਸਮਾਂ ਹੈ ਜਦੋਂ ਸਹਿਯੋਗ ਅਤੇ ਅਨੁਕੂਲਨ (ਇਕਸਾਰਤਾ) ਸਮੇਂ ਦੀ ਮੰਗ ਹੈ।  ਉਨ੍ਹਾਂ ਨੇ ਕਿਹਾ ਕਿ ਘੱਟ ਸਮੇਂ ਮਿਆਦ ਵਿੱਚ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਲਈ ਸੰਗਠਨਾਤਮਕ, ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਿਭਿੰਨ ਹਿਤਧਾਰਕਾਂ ਦੇ ਦਰਮਿਆਨ ਸਹਿਯੋਗ ਜ਼ਰੂਰੀ ਹੈ। ਇਸੇ ਤਰ੍ਹਾਂ, ਸਮ੍ਰਿੱਧ ਅਤੇ ਵਿਭਿੰਨ ਅਨੁਭਵਾਂ ਦੇ ਨਾਲ ਨਵੇਂ ਵਿਚਾਰਾਂ ਅਤੇ ਨਵੀਆਂ ਟੈਕਨੋਲੋਜੀਆਂ ਦਾ ਅਨੁਕੂਲਨ ਅਜਿਹੇ ਪ੍ਰਭਾਵਸ਼ਾਲੀ ਬਦਲਾਅ ਲਿਆ ਸਕਦਾ ਹੈ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਹੈ।

ਰਾਸ਼ਟਰਪਤੀ ਮਹੋਦਯਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਕੋਈ ਵੀ ਵਿਕਾਸ ਦਾ ਕੰਮ ਕਰਦੇ ਸਮੇਂ ਸਥਿਰਤਾ ਅਤੇ ਸਮਾਵੇਸ਼ਿਤਾ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਕਿਉਂਕਿ ਦੁਨੀਆ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਦੇ ਖਤਰਿਆਂ ਦਾ ਸਾਹਮਣਾ ਕਰ ਰਹੀ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਉਹ ਵਾਤਾਵਰਣ ਅਨੁਕੂਲ ਪ੍ਰਥਾਵਾਂ ਨੂੰ ਅਪਣਾਉਣ ਅਤੇ ਸਥਿਰਤਾ ਨੂੰ ਪ੍ਰੋਤਸਾਹਨ ਦੇਣ ਲਈ ਨਵੀਨ ਉਪਾਅ ਕਰਨ। ਸਮਾਵੇਸ਼ਨ ਵਿਕਾਸ ਦਾ ਇੱਕ ਹੋਰ ਪ੍ਰਮੁੱਖ ਪਹਿਲੂ ਹੈ ਜਿਸ ਦਾ ਅਰਥ ਹੈ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨਾ ਅਤੇ ਵੰਚਿਤ ਅਤੇ ਹਾਸ਼ੀਏ ‘ਤੇ ਰਹਿਣ ਵਾਲੇ ਵਰਗਾਂ ਸਮੇਤ ਸਾਰਿਆਂ ਦੀ ਪ੍ਰਗਤੀ ਸੁਨਿਸ਼ਚਿਤ ਕਰਨਾ ਹੈ।

 ਰਾਸ਼ਟਰਪਤੀ ਮਹੋਦਯਾ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ  ਇੱਥੇ ਕਲਿੱਕ ਕਰੋ – 

 

***************

ਡੀਐੱਸ/ਏਕੇ


(Release ID: 2015523) Visitor Counter : 92