ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਪੁਰਬ ਸੰਧਿਆ ‘ਤੇ ਭਾਰਤ ਦੇ ਰਾਸ਼ਟਰਪਤੀ ਦਾ ਸੰਦੇਸ਼

Posted On: 07 MAR 2024 6:44PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਹਰ ਵਰ੍ਹੇ 8 ਮਾਰਚ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਪੁਰਬ ਸੰਧਿਆ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ:-

‘ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਮੈਂ ਸਾਰੇ ਦੇਸ਼ਵਾਸੀਆਂ, ਖਾਸ ਤੌਰ ‘ਤੇ ਮਹਿਲਾਵਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।’

ਇਹ ਦਿਵਸ ਮਹਿਲਾਵਾਂ ਦੀਆਂ ਉਪਲਬਧੀਆਂ ਦੇ ਸਨਮਾਨ, ਮਹਿਲਾ-ਪੁਰਸ਼ ਸਮਾਨਤਾ ਅਤੇ ਮਹਿਲਾਵਾਂ ਦੇ ਅਧਿਕਾਰਾਂ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ ਸਮਰਪਿਤ ਹੈ। ਇਹ ਦਿਵਸ ਮਹਿਲਾਵਾਂ ਦੇ ਲਈ ਅਵਸਰ ਦੀ ਸਮਾਨਤਾ ਅਤੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਉਨ੍ਹਾਂ ਨੂੰ ਸਸ਼ਕਤ ਬਣਾਉਣ ਦੇ ਅਭਿਯਾਨ ਨਾਲ ਜੁੜਿਆ ਇੱਕ ਮਹੱਤਵਪੂਰਨ ਅਵਸਰ ਵੀ ਹੈ। ਮਹਿਲਾਵਾਂ ਨੂੰ ਅੱਜ ਵੀ ਅਨੇਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ‘ਤੇ ਵਿਚਾਰ ਕਰਨ ਅਤੇ ਉਨ੍ਹਾਂ ਦਾ ਸਮਾਧਾਨ ਕਰਨ ਦੀ ਜ਼ਰੂਰਤ ਹੈ।

ਅੱਜ ਮਹਿਲਾਵਾਂ ਵਿਗਿਆਨ, ਟੈਕਨੋਲੋਜੀ, ਮੈਡੀਕਲ, ਪੁਲਾੜ, ਹਥਿਆਰਬੰਦ ਬਲਾਂ ਅਤੇ ਖੇਡ ਸਹਿਤ ਸਾਰੇ ਖੇਤਰਾਂ ਵਿੱਚ ਨਵੇਂ ਪ੍ਰਤੀਮਾਨ ਸਥਾਪਿਤ ਕਰ ਰਹੀਆਂ ਹਨ। ਇਸ ਦੀ ਇੱਕ ਝਲਕ ਇਸ ਵਰ੍ਹੇ ਦੀ ਗਣਤੰਤਰ ਦਿਵਸ ਪਰੇਡ ਵਿੱਚ ਮਹਿਲਾ ਸ਼ਕਤੀ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਅਗਵਾਈ ਵਿੱਚ ਦੇਖਣ ਨੂੰ ਮਿਲੀ।

ਮੈਂ ਮਹਿਲਾ ਦਿਵਸ ਦੇ ਸਫ਼ਲ ਆਯੋਜਨ ਦੀ ਕਾਮਨਾ ਕਰਦੀ ਹਾਂ ਅਤੇ ਮਹਿਲਾਵਾਂ ਦੇ ਸੁਨਹਿਰੇ ਭਵਿੱਖ ਦੇ ਲਈ ਹਾਰਦਿਕ ਸ਼ੁਭਕਾਮਨਾਵਾਂ ਵਿਅਕਤ ਕਰਦੀ ਹਾਂ।

 

ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –  

************

ਡੀਐੱਸ/ਏਕੇ


(Release ID: 2015411) Visitor Counter : 69