ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਗੁਜਰਾਤ ਦੇ ਪਾਲਨਪੁਰ ਵਿੱਚ ਨੈਸ਼ਨਲ ਹਾਈਵੇਅ 58 ਦੇ ਖੋਖਰਾ ਗੁਜਰਾਤ ਬਾਰਡਰ-ਵਿਜੈਨਗਰ-ਅੰਟਾਰਸੂਬਾ (Antarsuba) -ਮਾਥਾਸੁਰ ਰੋਡ ਸੈਕਸ਼ਨ ਦੇ ਅੱਪਗ੍ਰੇਡ ਲਈ 699.19 ਕਰੋੜ ਰੁਪਏ ਮਨਜ਼ੂਰ ਕੀਤੇ

Posted On: 15 MAR 2024 12:11PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਆਪਣੀ ਇੱਕ ਪੋਸਟ ਵਿੱਚ ਕਿਹਾ ਕਿ ਗੁਜਰਾਤ ਦੇ ਪਾਲਨਪੁਰ ਜ਼ਿਲ੍ਹੇ ਵਿੱਚ ਨੈਸ਼ਨਲ ਹਾਈਵੇਅ 58 ਦੇ ਖੋਖਰਾ ਗੁਜਰਾਤ ਬਾਰਡਰ-ਵਿਜੈਨਗਰ-ਅੰਟਾਰਸੂਬਾ (Antarsuba) -ਮਾਥਾਸੁਰ ਰੋਡ ਸੈਕਸ਼ਨ ਨੂੰ ਪੀਐੱਸ ਦੇ ਨਾਲ 2-ਲੇਨ ਵਿੱਚ ਅੱਪਗ੍ਰੇਡ ਕਰਨ ਲਈ ਹਾਈਬ੍ਰਿਡ ਸਲਾਨਾ ਅਧਾਰ ਦੇ ਤਹਿਤ 699.19 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ।

 ਸ਼੍ਰੀ ਗਡਕਰੀ ਨੇ ਕਿਹਾ ਕਿ ਨੈਸ਼ਨਲ ਹਾਈਵੇਅ-58 ਗੁਜਰਾਤ ਅਤੇ ਰਾਜਸਥਾਨ ਨੂੰ ਜੋੜਨ ਦੇ ਨਾਲ-ਨਾਲ ਅੰਬਾਜੀ ਮੰਦਿਰ, ਉਦੈਪੁਰ, ਪੋਲੋ ਵਣ ਅਤੇ ਹੋਰ ਪੁਰਾਤੱਤਵ ਸਮਾਰਕਾਂ ਅਤੇ ਵੱਖ-ਵੱਖ ਟੂਰਿਸਟ ਸਥਾਨਾਂ ਨੂੰ ਵੀ ਜੋੜਦਾ ਹੈ। ਨੈਸ਼ਨਲ ਹਾਈਵੇਅ-58 ਦੇ ਇਸ ਸੈਕਸ਼ਨ ਵਿੱਚ ਮੌਜੂਦਾ ਸਿੰਗਲ/ਟੂ ਲੇਨ ਰੋਡ ਨੂੰ ਪੀਐੱਸ ਦੇ ਨਾਲ 2 ਲੇਨ ਵਿੱਚ ਅੱਪਗ੍ਰੇਡ ਕਰਨ ਦਾ ਪ੍ਰਸਤਾਵ ਹੈ ਅਤੇ ਇਸ ਵਿੱਚ ਪਹਾੜੀ ਖੇਤਰਾਂ ਤੋਂ ਲੰਘਣ ਵਾਲੇ 14 ਹਿੱਸਿਆਂ ਵਿੱਚ ਰੀਅਲਾਈਨਮੈਂਟ ਸ਼ਾਮਲ ਹੈ। ਇਹ ਪ੍ਰੋਜੈਕਟ ਬਿਹਤਰ ਸੰਪਰਕ ਪ੍ਰਦਾਨ ਕਰੇਗਾ ਅਤੇ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਵੇਗਾ।

 

***********

ਐੱਮਜੇਪੀਐੱਸ



(Release ID: 2014983) Visitor Counter : 22