ਨੀਤੀ ਆਯੋਗ
azadi ka amrit mahotsav

ਸੰਚਾਰ, ਰੇਲਵੇ ਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨੀਤੀ ਆਯੋਗ ਦੇ 'ਰਾਜਾਂ ਲਈ ਨੀਤੀ' ਪਲੇਟਫਾਰਮ ਦੀ ਸ਼ੁਰੂਆਤ ਕਰਨਗੇ


ਨੀਤੀ 'ਰਾਜਾਂ ਲਈ ਪਲੇਟਫਾਰਮ' ਇੱਕ ਅੰਤਰ-ਖੇਤਰ ਗਿਆਨ ਪਲੇਟਫਾਰਮ ਹੈ, ਜੋ ਨੀਤੀ ਅਤੇ ਚੰਗੇ ਸ਼ਾਸਨ ਲਈ ਇੱਕ ਡਿਜੀਟਲ ਜਨਤਕ ਬੁਨਿਆਦੀ ਢਾਂਚਾ (ਡੀਪੀਆਈ) ਬਨਾਉਣ ਲਈ ਤਿਆਰ ਕੀਤਾ ਗਿਆ ਹੈ

7,500 ਸਰਬ ਉੱਤਮ ਅਭਿਆਸਾਂ, 5,000 ਨੀਤੀ ਦਸਤਾਵੇਜ਼ਾਂ, 900+ ਡਾਟਾਸੈਟਾਂ, 1,400 ਡਾਟਾ ਪ੍ਰੋਫਾਈਲਾਂ, ਅਤੇ 350 ਨੀਤੀ ਪ੍ਰਕਾਸ਼ਨਾਂ ਦਾ ਲਾਈਵ ਭੰਡਾਰ ਹੈ, ਜਿਸ ਵਿੱਚ 10 ਖੇਤਰਾਂ ਵਿੱਚ ਫੈਲੇ ਗਿਆਨ ਉਤਪਾਦ ਸ਼ਾਮਲ ਹਨ

Posted On: 06 MAR 2024 12:58PM by PIB Chandigarh

ਸੰਚਾਰ, ਰੇਲਵੇ, ਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਕੱਲ੍ਹ ਸਵੇਰੇ ਰੰਗ ਭਵਨ ਆਡੀਟੋਰੀਅਮ, ਆਕਾਸ਼ਵਾਣੀ, ਨਵੀਂ ਦਿੱਲੀ ਵਿਖੇ ਨੀਤੀ ਆਯੋਗ ਦੇ ਨੀਤੀ ਆਯੋਗ ਦੇ ਨੀਤੀ ਪਲੇਟਫਾਰਮ ਦੀ ਸ਼ੁਰੂਆਤ ਕਰਨਗੇ। 'ਰਾਜਾਂ ਲਈ ਨੀਤੀ', ਇੱਕ ਅੰਤਰ-ਖੇਤਰ ਗਿਆਨ ਪਲੇਟਫਾਰਮ ਹੈ, ਜਿਸ ਨੂੰ ਨੀਤੀ ਅਤੇ ਚੰਗੇ ਸ਼ਾਸਨ ਲਈ ਇੱਕ ਡਿਜੀਟਲ ਜਨਤਕ ਬੁਨਿਆਦੀ ਢਾਂਚਾ (ਡੀਪੀਆਈ) ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਪਲੇਟਫਾਰਮ ਲਾਂਚ ਕਰਨ ਤੋਂ ਪਹਿਲਾਂ ਸ਼੍ਰੀ ਅਸ਼ਵਿਨੀ ਵੈਸ਼ਨਵ ਨੀਤੀ ਆਯੋਗ ਵਿਖੇ 'ਵਿਕਸਿਤ ਭਾਰਤ ਰਣਨੀਤੀ ਰੂਮ' ਦਾ ਉਦਘਾਟਨ ਵੀ ਕਰਨਗੇ। 'ਵਿਕਸਿਤ ਭਾਰਤ ਰਣਨੀਤੀ ਰੂਮ' ਵਿਅਕਤੀਗਤ ਤੌਰ 'ਤੇ ਪ੍ਰਭਾਵਸ਼ਾਲੀ ਫੈਸਲੇ ਲੈਣ ਨੂੰ ਸਮਰੱਥ ਬਣਾਉਣ ਲਈ ਸੂਝ-ਬੂਝ, ਜਾਣਕਾਰੀ ਅਤੇ ਗਿਆਨ ਨਾਲ ਭਰਪੂਰ ਦ੍ਰਿਸ਼ਟੀਕੋਣ ਅਤੇ ਸ਼ਮੂਲੀਅਤ ਨੂੰ ਸਮਰੱਥ ਕਰੇਗਾ।

ਇਸ ਪਲੇਟਫਾਰਮ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਵਿੱਚ 7,500 ਸਰਬ ਉੱਤਮ ਅਭਿਆਸਾਂ, 5,000 ਨੀਤੀ ਦਸਤਾਵੇਜ਼, 900+ ਡਾਟਾਸੈੱਟ, 1,400 ਡੇਟਾ ਪ੍ਰੋਫਾਈਲਾਂ, ਅਤੇ 350 ਨੀਤੀ ਪ੍ਰਕਾਸ਼ਨਾਂ ਦੀ ਇੱਕ ਬਹੁ-ਖੇਤਰੀ ਲਾਈਵ ਰਿਪੋਜ਼ਟਰੀ ਸ਼ਾਮਲ ਹੈ। ਇਸ ਪਲੇਟਫਾਰਮ 'ਤੇ ਗਿਆਨ ਉਤਪਾਦ ਖੇਤੀਬਾੜੀ, ਸਿੱਖਿਆ, ਊਰਜਾ, ਸਿਹਤ, ਜੀਵਿਕਾ ਅਤੇ ਹੁਨਰ, ਨਿਰਮਾਣ, ਐੱਮਐੱਸਐੱਮਈ, ਸੈਰ-ਸਪਾਟਾ, ਸ਼ਹਿਰੀ, ਜਲ ਸਰੋਤ ਅਤੇ ਵਿਸ਼ਵ ਸਿਹਤ ਸੰਗਠਨ ਦੀ ਵਾਸ਼ ਰਣਨੀਤੀ ਸਣੇ 10 ਖੇਤਰਾਂ ਦੇ ਗਿਆਨ ਉਤਪਾਦ ਸ਼ਾਮਲ ਹਨ। ਪਲੇਟਫਾਰਮ ਇੱਕ ਅਨੁਭਵੀ ਅਤੇ ਉਪਭੋਗਤਾ-ਅਨੁਕੂਲ ਇੰਟਰਫੇਸ ਹੈ ਜੋ ਉਪਭੋਗਤਾਵਾਂ ਨੂੰ ਸੌਖਿਆਂ ਨੈਵੀਗੇਟ ਕਰਨ ਦੀ ਆਗਿਆ ਦਿੰਦਾ ਹੈ; ਅਤੇ ਇਹ ਮੋਬਾਈਲ ਫੋਨਾਂ ਸਣੇ ਕਈ ਡਿਵਾਈਸਾਂ ਰਾਹੀਂ ਪਹੁੰਚਯੋਗ ਹੈ।

'ਰਾਜਾਂ ਲਈ ਨੀਤੀ' ਪਲੇਟਫਾਰਮ ਸਰਕਾਰੀ ਅਧਿਕਾਰੀਆਂ ਨੂੰ ਮਜ਼ਬੂਤ, ਪ੍ਰਸੰਗਿਕ ਤੌਰ 'ਤੇ ਢੁਕਵੇਂ ਅਤੇ ਕਾਰਵਾਈਯੋਗ ਗਿਆਨ ਅਤੇ ਸੂਝ ਨਾਲ ਲੈਸ ਕਰਕੇ ਸ਼ਾਸਨ ਦੇ ਡਿਜੀਟਲ ਬਦਲ ਦੀ ਸਹੂਲਤ ਦੇਵੇਗਾ, ਜਿਸ ਨਾਲ ਉਨ੍ਹਾਂ ਦੇ ਫੈਸਲੇ ਲੈਣ ਦੀ ਗੁਣਵੱਤਾ ਵਿੱਚ ਵਾਧਾ ਹੋਵੇਗਾ। ਇਹ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਵੀਨਤਮ ਸਰਬ ਉੱਤਮ ਅਭਿਆਸਾਂ ਤੱਕ ਪਹੁੰਚ ਦੇ ਕੇ ਜ਼ਿਲ੍ਹਾ ਕੁਲੈਕਟਰਾਂ ਅਤੇ ਬਲਾਕ-ਪੱਧਰੀ ਕਾਰਜਕਰਤਾਵਾਂ ਵਰਗੇ ਅਤਿ-ਆਧੁਨਿਕ ਪੱਧਰ ਦੇ ਕਾਰਜਕਰਤਾਵਾਂ ਦਾ ਵੀ ਸਮਰਥਨ ਕਰੇਗਾ।

'ਵਿਕਸਿਤ ਭਾਰਤ ਰਣਨੀਤੀ ਰੂਮ', ਜਿਸਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ, ਇੱਕ ਇੰਟਰਐਕਟਿਵ ਸਪੇਸ ਹੈ ਜਿੱਥੇ ਉਪਭੋਗਤਾ ਡੇਟਾ, ਰੁਝਾਨਾਂ, ਸਭ ਤੋਂ ਵਧੀਆ ਅਭਿਆਸਾਂ ਅਤੇ ਨੀਤੀਆਂ ਨੂੰ ਡੂੰਘਾਈ ਨਾਲ ਦੇਖ ਸਕਣਗੇ, ਜਿਸ ਨਾਲ ਉਹਨਾਂ ਨੂੰ ਕਿਸੇ ਵੀ ਸਮੱਸਿਆ ਦਾ ਸੰਪੂਰਨ ਮੁਲਾਂਕਣ ਕਰਨ ਦੀ ਇਜਾਜ਼ਤ ਮਿਲੇਗੀ। ਇਹ ਉਪਭੋਗਤਾ ਨੂੰ ਆਵਾਜ਼-ਸਮਰੱਥ ਏਆਈ ਦੇ ਮਾਧਿਅਮ ਰਾਹੀਂ ਗੱਲਬਾਤ ਕਰਨ, ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਕਈ ਹਿਤ ਧਾਰਕਾਂ ਨਾਲ ਜੁੜਨ ਦੀ ਵੀ ਆਗਿਆ ਦਿੰਦਾ ਹੈ। ਇਹ ਰਾਜਾਂ, ਜ਼ਿਲ੍ਹਿਆਂ ਅਤੇ ਬਲਾਕਾਂ ਵਲੋਂ ਪ੍ਰਤੀਕ੍ਰਿਤੀ ਨੂੰ ਸਮਰੱਥ ਕਰਨ ਲਈ ਇੱਕ ਪਲੱਗ-ਐਂਡ-ਪਲੇਅ ਮਾਡਲ ਵਜੋਂ ਤਿਆਰ ਕੀਤਾ ਗਿਆ ਹੈ।

ਨੀਤੀ ਆਯੋਗ ਦੁਆਰਾ ਇਸ ਪਹਿਲਕਦਮੀ ਵਿੱਚ ਵੱਖ-ਵੱਖ ਸਰਕਾਰੀ ਸੰਸਥਾਵਾਂ ਨੇ ਸਹਿਯੋਗ ਕੀਤਾ ਹੈ। ਇਸ ਵਿੱਚ ਆਈਜੀਓਟੀ ਕਰਮਯੋਗੀ "ਸਮਰਥ" ਨਾਮਕ ਔਨਲਾਈਨ ਸਿਖਲਾਈ ਮਾਡਿਊਲ ਲਿਆ ਰਿਹਾ ਹੈ, ਜਿਸਨੂੰ ਪਲੇਟਫਾਰਮ ਰਾਹੀਂ ਐਕਸੈਸ ਕੀਤਾ ਜਾ ਸਕਦਾ ਹੈ। ਨੀਤੀ ਆਯੋਗ ਦੇ ਰਾਸ਼ਟਰੀ ਡੇਟਾ ਅਤੇ ਵਿਸ਼ਲੇਸ਼ਣ ਪਲੇਟਫਾਰਮ (ਐੱਨਡੀਏਪੀ) ਨੂੰ ਸਰਕਾਰੀ ਡੇਟਾ ਸੈੱਟਾਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਏਕੀਕ੍ਰਿਤ ਕੀਤਾ ਗਿਆ ਹੈ; ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ) ਨੇ ਆਪਣੀ ਕਿਸਮ ਦੇ ਪਹਿਲੇ ਵਿਕਸਿਤ ਭਾਰਤ ਰਣਨੀਤੀ ਰੂਮ ਨੂੰ ਵਿਕਸਤ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਹੈ ਜਦਕਿ ਭਾਸ਼ਿਨੀ ਦੁਆਰਾ ਬਹੁ-ਭਾਸ਼ਾਈ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਪੀਐੱਮ ਗਤੀਸ਼ਕਤੀ ਬੀਆਈਐੱਸਆਈਜੀ-ਐੱਨ ਟੀਮ, ਡੀਪੀਆਈਆਈਟੀ ਦੇ ਸਹਿਯੋਗ ਨਾਲ, ਖੇਤਰ ਅਧਾਰਤ ਯੋਜਨਾਬੰਦੀ ਲਈ ਭੂ-ਸਥਾਨਕ ਸਾਧਨ ਪ੍ਰਦਾਨ ਕਰਨ ਲਈ ਵੀ ਏਕੀਕ੍ਰਿਤ ਕੀਤੀ ਗਈ ਹੈ।

************

ਡੀਐੱਸ/ਐੱਲਪੀ 


(Release ID: 2014625) Visitor Counter : 94


Read this release in: English , Urdu , Hindi , Tamil , Telugu