ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਕੇਵੀਆਈਸੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ ਮਸ਼ੀਨਰੀ ਅਤੇ ਟੂਲ ਕਿੱਟਾਂ ਵੰਡ ਕੇ ਪੇਂਡੂ ਕਾਰੀਗਰਾਂ ਨੂੰ ਸਸ਼ਕਤ ਕੀਤਾ


ਜੰਮੂ-ਕਸ਼ਮੀਰ ਦੇ ਪੇਂਡੂ ਕਾਰੀਗਰਾਂ ਨੂੰ ਸਸ਼ਕਤ ਅਤੇ ਸਮਰੱਥ ਬਣਾਉਣ ਲਈ ਮਧੂ-ਮੱਖੀਆਂ ਦੇ ਬਕਸਿਆਂ ਦੇ ਨਾਲ 411 ਮਸ਼ੀਨਾਂ ਅਤੇ ਟੂਲਕਿੱਟਾਂ ਵੰਡੀਆਂ ਗਈਆਂ

प्रविष्टि तिथि: 11 MAR 2024 8:37PM by PIB Chandigarh

ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦੇ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਚੇਅਰਮੈਨ, ਸ਼੍ਰੀ ਮਨੋਜ ਕੁਮਾਰ ਨੇ ਐਤਵਾਰ ਨੂੰ ਸ਼੍ਰੀਨਗਰ ਦੇ ਐੱਸਕੇਆਈਸੀਸੀ ਵਿਖੇ ਜੰਮੂ ਅਤੇ ਕਸ਼ਮੀਰ ਡਿਵੀਜ਼ਨ ਦੇ ਪੇਂਡੂ ਕਾਰੀਗਰਾਂ ਨੂੰ ਖਾਦੀ ਗ੍ਰਾਮੋਦਯੋਗ ਵਿਕਾਸ ਯੋਜਨਾ ਦੇ ਤਹਿਤ ਕੇਵੀਆਈਸੀ ਮੈਂਬਰ (ਉੱਤਰੀ ਜ਼ੋਨ) ਸ਼੍ਰੀ ਨਗੇਂਦਰ ਰਘੂਵੰਸ਼ੀ ਦੀ ਮੌਜੂਦਗੀ ਵਿੱਚ 411 ਮਸ਼ੀਨਰੀ ਅਤੇ ਟੂਲਕਿੱਟ ਪ੍ਰਦਾਨ ਕੀਤੀਆਂ। 

ਵੰਡ ਪ੍ਰੋਗਰਾਮ ਦੌਰਾਨ ਸ਼ਹਿਦ ਮਿਸ਼ਨ ਸਕੀਮ ਤਹਿਤ ਵੀਡੀਓ ਕਾਨਫਰੰਸ ਰਾਹੀਂ ਜੰਮੂ ਦੇ 30 ਮਧੂ ਮੱਖੀ ਪਾਲਕਾਂ ਨੂੰ 300 ਮਧੂ ਮੱਖੀ ਬਾਕਸ ਵੰਡੇ ਗਏ, ਕੁਮਹਾਰ ਸਸ਼ਕਤੀਕਰਨ ਯੋਜਨਾ ਤਹਿਤ ਕਸ਼ਮੀਰ ਦੇ 100 ਘੁਮਿਆਰਾਂ ਨੂੰ 100 ਇਲੈਕਟ੍ਰਿਕ ਵ੍ਹੀਲ ਦਿੱਤੇ ਗਏ, 100 ਕਾਰੀਗਰਾਂ ਨੂੰ 10 ਹਾਈਡਰਾ ਪਲਪਰ ਪੇਪਰ ਮੇਚ ਮਸ਼ੀਨਾਂ ਦਿੱਤੀਆਂ ਗਈਆਂ, ਏਬੀਐੱਫਪੀਆਈ ਸਕੀਮ ਤਹਿਤ 10 ਕਾਰੀਗਰਾਂ ਨੂੰ ਫਲ ਅਤੇ ਸਬਜ਼ੀਆਂ ਦੀਆਂ ਮਸ਼ੀਨਾਂ ਦਾ 01 ਸੈੱਟ ਦਿੱਤਾ ਗਿਆ ਅਤੇ ਪੀਐੱਮਟੀਸੀ ਪੰਪੋਰ ਵਿਖੇ ਸਿਖਲਾਈ ਲੈ ਰਹੇ 200 ਸਿਖਿਆਰਥੀਆਂ ਨੂੰ ਸਿਖਲਾਈ ਸਰਟੀਫਿਕੇਟ ਵੰਡੇ ਗਏ।

ਸ਼੍ਰੀ ਮਨੋਜ ਕੁਮਾਰ ਨੇ ਕਿਹਾ, "ਮੋਦੀ ਸਰਕਾਰ ਦੀ ਗਰੰਟੀ ਨਾਲ, ਪਿਛਲੇ 10 ਸਾਲਾਂ ਵਿੱਚ, ਖਾਦੀ ਅਤੇ ਪੇਂਡੂ ਉਦਯੋਗ ਉਤਪਾਦਾਂ ਦੀ ਪਹੁੰਚ ਲੋਕਲ ਤੋਂ ਗਲੋਬਲ ਤੱਕ ਪਹੁੰਚ ਗਈ ਹੈ।" ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪੇਂਡੂ ਭਾਰਤ ਦੇ ਹੁਨਰਮੰਦ ਕਾਰੀਗਰਾਂ ਨੂੰ ਚੱਲ ਰਹੇ ‘ਆਤਮਨਿਰਭਰ ਭਾਰਤ, ਵਿਕਸਿਤ ਭਾਰਤ’ ਅਤੇ ‘ਏਕ ਭਾਰਤ ਸ਼੍ਰੇਸ਼ਠ ਭਾਰਤ ਅਭਿਆਨ’ ਨਾਲ ਜੋੜਨ ਲਈ ਕੇਵੀਆਈਸੀ ਵੱਲੋਂ ਕਾਰੀਗਰਾਂ ਨੂੰ ਟੂਲਕਿਟਸ ਅਤੇ ਮਸ਼ੀਨਰੀ ਦੇ ਨਾਲ ਵੱਡੇ ਪੱਧਰ 'ਤੇ ਆਧੁਨਿਕ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਗ੍ਰਾਮੋਦਯੋਗ ਵਿਕਾਸ ਯੋਜਨਾ ਦੇ ਤਹਿਤ, ਕੇਵੀਆਈਸੀ ਨੇ ਹੁਣ ਤੱਕ 27,000 ਤੋਂ ਵੱਧ ਘੁਮਿਆਰ ਭਰਾਵਾਂ ਅਤੇ ਭੈਣਾਂ ਨੂੰ ਇਲੈਕਟ੍ਰਿਕ ਵ੍ਹੀਲ ਵੰਡੇ ਹਨ, ਜਿਸ ਨਾਲ 1 ਲੱਖ ਤੋਂ ਵੱਧ ਘੁਮਿਆਰਾਂ ਦੇ ਜੀਵਨ ਵਿੱਚ ਵੱਡਾ ਬਦਲਾਅ ਆਇਆ ਹੈ। ਸਕੀਮ ਤਹਿਤ 6000 ਤੋਂ ਵੱਧ ਟੂਲਕਿੱਟਾਂ ਅਤੇ ਮਸ਼ੀਨਰੀ ਵੰਡੀ ਜਾ ਚੁੱਕੀ ਹੈ, ਜਦਕਿ ਸ਼ਹਿਦ ਮਿਸ਼ਨ ਸਕੀਮ ਤਹਿਤ ਹੁਣ ਤੱਕ 20,000 ਲਾਭਪਾਤਰੀਆਂ ਨੂੰ 2 ਲੱਖ ਤੋਂ ਵੱਧ ਸ਼ਹਿਦ ਮੱਖੀ ਦੇ ਬਕਸੇ ਅਤੇ ਮਧੂ ਮੱਖੀ ਕਲੋਨੀਆਂ ਵੰਡੀਆਂ ਜਾ ਚੁੱਕੀਆਂ ਹਨ।

ਉਨ੍ਹਾਂ ਅੱਗੇ ਕਿਹਾ ਕਿ ਖਾਦੀ ਕਾਰੀਗਰਾਂ ਨਾਲ ਸਿੱਧਾ ਸੰਚਾਰ ਸਥਾਪਿਤ ਕਰਕੇ ਜੰਮੂ ਰਾਜ ਦੇ ਦਫ਼ਤਰ ਵਿੱਚ 110 ਖਾਦੀ ਸੰਸਥਾਵਾਂ ਰਾਹੀਂ 10,000 ਤੋਂ ਵੱਧ ਖਾਦੀ ਕਾਰੀਗਰ ਰੋਜ਼ਗਾਰ ਪ੍ਰਾਪਤ ਕਰ ਰਹੇ ਹਨ। ਖਾਦੀ ਕਾਰੀਗਰਾਂ ਦੀ 80% ਭਾਗੀਦਾਰੀ ਮਹਿਲਾਵਾਂ ਦੀ ਹੈ। ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ (ਪੀਐੱਮਈਜੀਪੀ) ਰਾਹੀਂ ਜੰਮੂ ਅਤੇ ਕਸ਼ਮੀਰ ਵਿੱਚ ਪਿਛਲੇ ਪੰਜ ਸਾਲਾਂ ਵਿੱਚ 54,252 ਨਵੀਆਂ ਇਕਾਈਆਂ ਸਥਾਪਤ ਕੀਤੀਆਂ ਗਈਆਂ ਹਨ, ਜਿਨ੍ਹਾਂ ਲਈ 2000 ਕਰੋੜ ਰੁਪਏ ਦੀ ਰਕਮ ਹੈ। ਭਾਰਤ ਸਰਕਾਰ ਦੁਆਰਾ 27% (ਗ੍ਰਾਂਟ ਰਾਸ਼ੀ) ਦੀ ਮਾਰਜਿਨ ਮਨੀ ਸਬਸਿਡੀ ਦੇ ਨਾਲ 1124.39 ਕਰੋੜ ਰੁਪਏ ਦਿੱਤੇ ਗਏ ਹਨ। ਇਸ ਰਾਹੀਂ ਜੰਮੂ-ਕਸ਼ਮੀਰ ਦੇ 20 ਜ਼ਿਲ੍ਹਿਆਂ ਵਿੱਚ 4,34,016 ਨਵੇਂ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ।

ਕਾਰੀਗਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸ਼੍ਰੀ ਕੁਮਾਰ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ 'ਨਵੇਂ ਭਾਰਤ ਦੀ ਨਵੀਂ ਖਾਦੀ' ਨੇ 'ਆਤਮਨਿਰਭਰ ਭਾਰਤ ਅਭਿਆਨ' ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਨਤੀਜੇ ਵਜੋਂ ਇਸ ਸਮੇਂ ਦੌਰਾਨ ਖਾਦੀ ਉਤਪਾਦਾਂ ਦੀ ਵਿਕਰੀ ਚਾਰ ਗੁਣਾ ਤੋਂ ਵੱਧ ਵਧੀ ਹੈ। ਖਾਦੀ ਦੇ ਉਤਪਾਦਨ ਅਤੇ ਵਿਕਰੀ ਵਿੱਚ ਵਾਧੇ ਨਾਲ ਪੇਂਡੂ ਭਾਰਤ ਦੇ ਕਾਰੀਗਰ ਆਰਥਿਕ ਤੌਰ 'ਤੇ ਖੁਸ਼ਹਾਲ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ, ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਭਾਰਤ ਦੇ ਪਿੰਡਾਂ ਅਤੇ ਸਰਹੱਦੀ ਖੇਤਰਾਂ ਵਿੱਚ ਜਾ ਰਿਹਾ ਹੈ ਅਤੇ ਵੱਖ-ਵੱਖ ਪੇਂਡੂ ਉਦਯੋਗਾਂ ਦੀਆਂ ਗਤੀਵਿਧੀਆਂ ਜਿਵੇਂ ਕਿ ਮਧੂਮੱਖੀ ਪਾਲਣ, ਮਿੱਟੀ ਦੇ ਬਰਤਨ, ਚਮੜੇ ਦਾ ਕੰਮ ਅਤੇ ਅਗਰਬੱਤੀ ਬਣਾਉਣ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਹ ਉਦਯੋਗ ਵੇਸਟ ਵੁੱਡ ਅਤੇ ਟਰਨਵੁੱਡ ਕਰਾਫਟ ਵਰਗੇ ਬਹੁਤ ਸਾਰੇ ਪੇਂਡੂ ਕੁਟੀਰ ਉਦਯੋਗਾਂ ਵਿੱਚ ਬਹੁਤ ਗਰੀਬ ਕਾਮਿਆਂ ਨੂੰ ਹੁਨਰ ਵਿਕਾਸ ਸਿਖਲਾਈ ਪ੍ਰਦਾਨ ਕਰ ਰਿਹਾ ਹੈ। ਸਿਖਲਾਈ ਪ੍ਰਾਪਤ ਕਾਮਿਆਂ ਨੂੰ ਸਬੰਧਤ ਉਦਯੋਗ ਨਾਲ ਸਬੰਧਤ ਮਸ਼ੀਨਰੀ ਅਤੇ ਟੂਲਕਿੱਟਾਂ ਵੰਡੀਆਂ ਜਾਂਦੀਆਂ ਹਨ। ਇਸੇ ਤਰ੍ਹਾਂ 2018-19 ਤੋਂ 2022-23 ਤੱਕ ਜੰਮੂ-ਕਸ਼ਮੀਰ ਨੇ 895 ਮਧੂ ਮੱਖੀ ਪਾਲਕਾਂ ਨੂੰ 8950 ਮਧੂ-ਮੱਖੀਆਂ ਦੇ ਬਕਸੇ ਅਤੇ ਮਧੂ-ਮੱਖੀਆਂ, 600 ਘੁਮਿਆਰਾਂ ਨੂੰ ਇਲੈਕਟ੍ਰਿਕ ਵ੍ਹੀਲ ਦੇ ਨਾਲ-ਨਾਲ ਅਗਰਬੱਤੀ ਨਿਰਮਾਣ ਨਾਲ ਜੁੜੇ 40 ਮਜ਼ਦੂਰਾਂ ਨੂੰ ਸਬੰਧਤ ਮਸ਼ੀਨਰੀ ਅਤੇ ਟੂਲਕਿੱਟਾਂ ਵੰਡੀਆਂ ਹਨ। 

ਇਸ ਵੰਡ ਪ੍ਰੋਗਰਾਮ ਵਿੱਚ ਖਾਦੀ ਸੰਸਥਾਵਾਂ ਦੇ ਨੁਮਾਇੰਦੇ, ਖਾਦੀ ਵਰਕਰ ਅਤੇ ਕਾਰੀਗਰ, ਗ੍ਰਾਮੋਦਯੋਗ ਵਿਕਾਸ ਯੋਜਨਾ ਦੇ ਲਾਭਪਾਤਰੀ, ਬੈਂਕਾਂ ਦੇ ਨੁਮਾਇੰਦੇ, ਕੇਵੀਆਈਸੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

*****

ਐੱਮਜੇਪੀਐੱਸ/ਐੱਨਐੱਸਕੇ 


(रिलीज़ आईडी: 2014474) आगंतुक पटल : 121
इस विज्ञप्ति को इन भाषाओं में पढ़ें: English , Urdu , हिन्दी