ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਕੈਬਨਿਟ ਨੇ ਭਾਰਤ ਤੋਂ ਭੂਟਾਨ ਨੂੰ ਪੈਟਰੋਲੀਅਮ, ਤੇਲ, ਲੁਬਰੀਕੈਂਟਸ (ਪੀਓਐੱਲ) ਅਤੇ ਸਬੰਧਿਤ ਉਤਪਾਦਾਂ ਦੀ ਜਨਰਲ ਸਪਲਾਈ ਲਈ ਭਾਰਤ ਅਤੇ ਭੂਟਾਨ ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ਨੂੰ ਪ੍ਰਵਾਨਗੀ ਦਿੱਤੀ

Posted On: 13 MAR 2024 3:25PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਭਾਰਤ ਤੋਂ ਭੂਟਾਨ ਨੂੰ ਪੈਟਰੋਲੀਅਮ, ਤੇਲ, ਲੁਬਰੀਕੈਂਟਸ (ਪੀਓਐੱਲ) ਅਤੇ ਸਬੰਧਿਤ ਉਤਪਾਦਾਂ ਦੀ ਆਮ ਸਪਲਾਈ ਬਾਰੇ ਭਾਰਤ ਸਰਕਾਰ ਅਤੇ ਭੂਟਾਨ ਦੀ ਸ਼ਾਹੀ ਸਰਕਾਰ ਦੇ ਦਰਮਿਆਨ ਸਹਿਮਤੀ ਪੱਤਰ ਉੱਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

 

ਇਸਦਾ ਉਦੇਸ਼ ਕਿਸੇ ਵੀ ਲਿੰਗ, ਵਰਗ ਜਾਂ ਆਮਦਨ ਪੱਖਪਾਤ ਦੀ ਪਰਵਾਹ ਕੀਤੇ ਬਿਨਾ, ਖਾਸ ਕਰਕੇ ਹਾਈਡਰੋਕਾਰਬਨ ਸੈਕਟਰ ਦੇ ਖੇਤਰ ਵਿੱਚ, ਭੂਟਾਨ ਦੇ ਨਾਲ ਬਿਹਤਰ ਆਰਥਿਕ ਅਤੇ ਕਮਰਸ਼ੀਅਲ ਸਬੰਧਾਂ ਦੇ ਨਾਲ ਭਾਰਤ ਅਤੇ ਇਸ ਦੇ ਨਾਗਰਿਕਾਂ ਨੂੰ ਲਾਭ ਪਹੁੰਚਾਉਣਾ ਹੈ।

 

ਲਾਭ:

ਇਹ ਸਹਿਮਤੀ ਪੱਤਰ ਹਾਈਡ੍ਰੋਕਾਰਬਨ ਸੈਕਟਰ ਵਿੱਚ ਦੁਵੱਲੇ ਵਪਾਰ ਨੂੰ ਉਤਸ਼ਾਹਿਤ ਕਰੇਗਾ ਅਤੇ ਭੂਟਾਨ ਨੂੰ ਪੈਟਰੋਲੀਅਮ ਉਤਪਾਦਾਂ ਦੀ ਸੁਰੱਖਿਅਤ ਅਤੇ ਲੰਬੀ ਅਵਧੀ ਦੀ ਸਪਲਾਈ ਨੂੰ ਸੁਨਿਸ਼ਚਿਤ ਕਰੇਗਾ। 

 

ਕਿਉਂਕਿ, ਆਤਮਨਿਰਭਰ ਭਾਰਤ ( Aatmanirbhar Bharat) ਨੂੰ ਸਾਕਾਰ ਕਰਨ ਵਿੱਚ ਨਿਰਯਾਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਸਹਿਮਤੀ ਪੱਤਰ ਆਤਮ-ਨਿਰਭਰ ਭਾਰਤ ( Aatmanirbhar Bharat) ਵੱਲ ਜ਼ੋਰ ਦੇਵੇਗਾ।

 

ਇਹ ਸਹਿਮਤੀ ਪੱਤਰ ਭਾਰਤ ਦੀ ਨੇਬਰਹੁੱਡ ਫਸਟ ਨੀਤੀ ਵਿੱਚ ਊਰਜਾ ਪੁਲ਼ (ਐਨਰਜੀ ਬ੍ਰਿਜ) ਵਜੋਂ ਰਣਨੀਤਕ ਤੌਰ 'ਤੇ ਢੁਕਵਾਂ ਹੋਵੇਗਾ।

 

******

 

ਡੀਐੱਸ/ਐੱਸਕੇਐੱਸ



(Release ID: 2014240) Visitor Counter : 22