ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਉੱਤਰਾਖੰਡ ਵਿੱਚ ਊਧਮ ਸਿੰਘ ਨਗਰ ਅਤੇ ਨੈਨੀਤਾਲ ਜ਼ਿਲ੍ਹਿਆਂ ਵਿੱਚ ਨੈਸ਼ਨਲ ਹਾਈਵੇਅ 121 (ਨਵਾਂ 309) ਦੇ ਕਾਸ਼ੀਪੁਰ ਤੋਂ ਰਾਮਨਗਰ ਸੈਕਸ਼ਨ ਦੇ ਅੱਪਗ੍ਰੇਡੇਸ਼ਨ ਲਈ 494.45 ਕਰੋੜ ਰੁਪਏ ਮਨਜ਼ੂਰ ਕੀਤੇ
प्रविष्टि तिथि:
12 MAR 2024 12:49PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਉੱਤਰਾਖੰਡ ਵਿੱਚ, ਊਧਮ ਸਿੰਘ ਨਗਰ ਅਤੇ ਨੈਨੀਤਾਲ ਜ਼ਿਲ੍ਹੇ ਵਿੱਚ ਨੈਸ਼ਨਲ ਹਾਈਵੇਅ 121 (ਨਵਾਂ 309) ਦੇ ਕਾਸ਼ੀਪੁਰ ਤੋਂ ਰਾਮਨਗਰ ਸੈਕਸ਼ਨ ਦੀ ਮੁਰੰਮਤ ਅਤੇ ਉਸ ਨੂੰ 4-ਲੇਨ ਦਾ ਬਣਾਉਣ ਲਈ 494.45 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਕਾਸ਼ੀਪੁਰ-ਰਾਮਨਗਰ ਸੈਕਸ਼ਨ ਜਿਮ ਕੌਰਬੇਟ ਨੈਸ਼ਨਲ ਪਾਰਕ ਤੋਂ ਕਨੈਕਟੀਵਿਟੀ ਵਿੱਚ ਸੁਧਾਰ ਕਰੇਗਾ, ਜੋ ਮੁਰਾਦਾਬਾਦ (ਉੱਤਰ ਪ੍ਰਦੇਸ਼) ਅਤੇ ਰਾਮਪੁਰ (ਉੱਤਰ ਪ੍ਰਦੇਸ਼) ਤੋਂ ਦਿੱਲੀ/ਲਖਨਊ ਤੱਕ ਆਵਾਜਾਈ ਦੇ ਲਈ ਇੱਕ ਪਾਪੂਲਰ ਟੂਰਿਸਟ ਡੈਸਟੀਨੇਸ਼ਨ ਹੈ। ਪ੍ਰੋਜੈਕਟ ਦੇ ਆਲੇ-ਦੁਆਲੇ ਦੇ ਖੇਤਰਾਂ ਦੀਆਂ ਆਰਥਿਕ ਗਤੀਵਿਧੀਆਂ ਵਿੱਚ ਸੁਧਾਰ ਹੋਵੇਗਾ। ਪ੍ਰੋਜੈਕਟ ਕੌਰੀਡੋਰ ਉੱਤਰਾਖੰਡ ਦੇ ਸਭ ਤੋਂ ਵਿਅਸਤ ਟੂਰਿਸਟ ਰੂਟਸ ਵਿੱਚੋਂ ਇੱਕ ਹੈ। ਇਸ ਨਾਲ ਸੜਕ ਦਾ ਉਪਯੋਗ ਕਰਨ ਵਾਲਿਆਂ ਦੀ ਸੁਰੱਖਿਆ ਵਧੇਗੀ ਅਤੇ ਯਾਤਰਾ ਦਾ ਸਮਾਂ ਘੱਟ ਹੋਵੇਗਾ।
*****
ਐੱਮਜੇਪੀਐੱਸ/ਐੱਨਐੱਸਕੇ
(रिलीज़ आईडी: 2013841)
आगंतुक पटल : 57