ਕੋਲਾ ਮੰਤਰਾਲਾ
azadi ka amrit mahotsav g20-india-2023

900 ਮਿਲੀਅਨ ਟਨ ਦੇ ਅੰਕੜੇ ਨੂੰ ਪਾਰ ਕਰ ਕੇ ਕੋਲਾ ਉਤਪਾਦਨ ਨੇ ਇੱਕ ਬੇਮਿਸਾਲ ਪ੍ਰਾਪਤੀ ਹਾਸਿਲ ਕੀਤੀ

Posted On: 07 MAR 2024 6:32PM by PIB Chandigarh

ਭਾਰਤ ਵਿੱਚ ਕੋਲਾ ਉਤਪਾਦਨ 6 ਮਾਰਚ, 2024 ਤੱਕ 900 ਮਿਲੀਅਨ ਟਨ (ਐੱਮਟੀ) ਨੂੰ ਪਾਰ ਕਰਦੇ ਹੋਏ ਇੱਕ ਬੇਮਿਸਾਲ ਪ੍ਰਾਪਤੀ ਹਾਸਿਲ ਕੀਤੀ ਹੈ, ਜਿਸ ਨਾਲ 31 ਮਾਰਚ, 2024 ਤੱਕ ਖ਼ਾਹਿਸ਼ੀ 1 ਬਿਲੀਅਨ ਟਨ (ਬੀਟੀ) ਟੀਚੇ ਤੱਕ ਪਹੁੰਚਣ ਲਈ ਮਹੱਤਵਪੂਰਨ ਮੰਚ ਤਿਆਰ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਸਾਲ 2023-24, ਭਾਰਤ ਨੇ ਪਿਛਲੇ ਸਾਲ ਦੇ 893.19 ਮੀਟਰਕ ਟਨ ਦੇ ਕੋਲਾ ਉਤਪਾਦਨ ਨੂੰ 27 ਦਿਨ ਪਹਿਲਾਂ ਹੀ ਪਾਰ ਕਰ ਕੇ ਇੱਕ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ।

ਇਸ ਤੋਂ ਇਲਾਵਾ ਕੋਲਾ ਕੰਪਨੀਆਂ ਕੋਲ ਲਗਭਗ 85 ਮੀਟਰਕ ਟਨ ਕੋਲੇ ਦਾ ਭੰਡਾਰ ਉਪਲਬਧ ਹੈ, ਜਦੋਂ ਕਿ ਘਰੇਲੂ ਕੋਲਾ-ਅਧਾਰਿਤ ਥਰਮਲ ਪਾਵਰ ਪਲਾਂਟਾਂ ਕੋਲ 5 ਮਾਰਚ, 2024 ਤੱਕ 43.28 ਮੀਟਰਕ ਟਨ ਕੋਲੇ ਦਾ ਭੰਡਾਰ ਮੌਜੂਦ ਸੀ, ਜਿਸ ਨਾਲ ਦੇਸ਼ ਭਰ ਵਿੱਚ ਨਿਰਵਿਘਨ ਬਿਜਲੀ ਸਪਲਾਈ ਸੁਨਿਸ਼ਚਿਤ ਹੁੰਦੀ ਹੈ। ਕੋਲੇ ਦਾ ਕਾਫੀ ਸਟਾਕ ਅਤੇ ਰਿਕਾਰਡ ਤੋੜ ਕੋਲੇ ਦਾ ਉਤਪਾਦਨ ਵਧਦੀ ਬਿਜਲੀ ਦੀ ਮੰਗ, ਖਾਸ ਤੌਰ 'ਤੇ ਉੱਚ ਖਪਤ ਦੇ ਸਮੇਂ ਦੌਰਾਨ, ਨੂੰ ਪੂਰਾ ਕਰਨ ਦੀ ਸਹੂਲਤ ਦਿੰਦਾ ਹੈ, ਇਸ ਤਰ੍ਹਾਂ ਊਰਜਾ ਖੇਤਰ ਵਿੱਚ ਸਥਿਰਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਆਰਥਿਕ ਵਿਕਾਸ ਨੂੰ ਸਮਰਥਨ ਦਿੰਦਾ ਹੈ।

ਕੋਲਾ ਉਤਪਾਦਨ ਵਿੱਚ 900 ਮਿਲੀਅਨ ਟਨ ਨੂੰ ਪਾਰ ਕਰਨ ਦੀ ਭਾਰਤ ਦੀ ਪ੍ਰਾਪਤੀ ਨਾ ਸਿਰਫ਼ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ​​ਕਰਦੀ ਹੈ ਸਗੋਂ ਕੋਲੇ ਦੀ ਦਰਾਮਦ 'ਤੇ ਨਿਰਭਰਤਾ ਨੂੰ ਵੀ ਘਟਾਉਂਦੀ ਹੈ, ਜਿਸ ਨਾਲ ਵਿਦੇਸ਼ੀ ਮੁਦਰਾ ਦੀ ਕਾਫ਼ੀ ਬਚਤ ਹੁੰਦੀ ਹੈ।

"ਆਤਮਨਿਰਭਰ ਭਾਰਤ" ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ ਕੋਲਾ ਮੰਤਰਾਲੇ ਵੱਲੋਂ ਊਰਜਾ ਖੇਤਰ ਵਿੱਚ ਟਿਕਾਊ ਵਿਕਾਸ ਅਤੇ ਸਵੈ-ਨਿਰਭਰਤਾ ਵੱਲ ਆਪਣੀ ਯਾਤਰਾ ਨੂੰ ਅੱਗੇ ਵਧਾਉਣ ਲਈ ਅਣਥੱਕ ਯਤਨ ਅਤੇ ਰਣਨੀਤਕ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।

 

 ****

 

ਬੀਨਾ ਯਾਦਵ



(Release ID: 2013471) Visitor Counter : 50


Read this release in: Hindi , English , Urdu