ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਈਐੱਸਆਈਸੀ ਅਲਵਰ, ਰਾਜਸਥਾਨ ਵਿਖੇ ਉਪ-ਖੇਤਰੀ ਦਫ਼ਤਰ ਸਥਾਪਿਤ ਕਰੇਗਾ


7 ਈਐੱਸਆਈ ਹਸਪਤਾਲਾਂ ਦੇ ਨਿਰਮਾਣ ਲਈ ਅਨੁਮਾਨਾਂ ਨੂੰ ਪ੍ਰਵਾਨਗੀ

Posted On: 06 MAR 2024 9:00AM by PIB Chandigarh

ਕਰਮਚਾਰੀ ਰਾਜ ਬੀਮਾ ਨਿਗਮ ਦੀ ਸਥਾਈ ਕਮੇਟੀ ਦੀ 231ਵੀਂ ਮੀਟਿੰਗ 05.03.2024 ਨੂੰ ਨਵੀਂ ਦਿੱਲੀ ਵਿਖੇ ਕਿਰਤ ਅਤੇ ਰੁਜ਼ਗਾਰ ਸਕੱਤਰ ਸ਼੍ਰੀਮਤੀ ਸੁਮਿਤਾ ਡਾਵਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ, ਬੀਮਾਯੁਕਤ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਡਾਕਟਰੀ ਦੇਖਭਾਲ ਤੇ ਨਕਦ ਲਾਭਾਂ ਦੀ ਉਪਲਬਧਤਾ ਨੂੰ ਵਧਾਉਣ ਦੇ ਉਦੇਸ਼ ਨਾਲ ਹੇਠ ਲਿਖੇ ਮਹੱਤਵਪੂਰਨ ਫੈਸਲੇ ਲਏ ਗਏ:

 ਈਐੱਸਆਈਸੀ ਅਲਵਰ ਵਿਖੇ ਉਪ-ਖੇਤਰੀ ਦਫ਼ਤਰ ਦੀ ਸਥਾਪਨਾ ਕਰੇਗਾ

ਮੀਟਿੰਗ ਵਿੱਚ ਅਲਵਰ, ਰਾਜਸਥਾਨ ਵਿਖੇ ਉਪ ਖੇਤਰੀ ਦਫ਼ਤਰ ਸਥਾਪਤ ਕਰਨ ਦਾ ਫੈਸਲਾ ਲਿਆ ਗਿਆ। ਅਲਵਰ ਵਿੱਚ ਇੱਕ ਨਵੇਂ ਈਐੱਸਆਈਸੀ ਉਪ-ਖੇਤਰੀ ਦਫ਼ਤਰ ਦੀ ਸਥਾਪਨਾ ਨਾਲ ਅਲਵਰ, ਖੈਰਥਲ-ਤਿਜਾਰਾ, ਕੋਠਪੁਤਲੀ-ਬਹਿਰੋਰ, ਭਰਤਪੁਰ ਅਤੇ ਦੀਗ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਲਗਭਗ 12 ਲੱਖ ਬੀਮਾਯੁਕਤ ਕਾਮਿਆਂ ਅਤੇ ਈਐੱਸਆਈ ਯੋਜਨਾ ਦੇ ਲਾਭਪਾਤਰੀਆਂ ਨੂੰ ਲਾਭ ਮਿਲੇਗਾ।

7 ਈਐੱਸਆਈ ਹਸਪਤਾਲਾਂ ਦੇ ਨਿਰਮਾਣ ਲਈ ਅਨੁਮਾਨਾਂ ਦੀ ਪ੍ਰਵਾਨਗੀ

ਮੀਟਿੰਗ ਦੌਰਾਨ ਹਰੋਹੱਲੀ, ਨਰਸਾਪੁਰਾ, ਬੋਮਸੰਦਰਾ (ਕਰਨਾਟਕ), ਮੇਰੁਤ, ਬਰੇਲੀ (ਉੱਤਰ ਪ੍ਰਦੇਸ਼), ਪੀਥਮਪੁਰ (ਮੱਧ ਪ੍ਰਦੇਸ਼) ਅਤੇ ਡੁਬੁਰੀ (ਓਡੀਸ਼ਾ) ਵਿਖੇ 7 ਨਵੇਂ ਈਐੱਸਆਈ ਹਸਪਤਾਲਾਂ ਦੇ ਨਿਰਮਾਣ ਲਈ 1128.21 ਕਰੋੜ ਦੀ ਲਾਗਤ ਦੇ ਅਨੁਮਾਨਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਅਨੁਮਾਨਾਂ ਨੂੰ ਮਨਜ਼ੂਰੀ ਮਿਲਣ ਨਾਲ ਛੇਤੀ ਹੀ ਇਨ੍ਹਾਂ ਹਸਪਤਾਲਾਂ ਦੀ ਉਸਾਰੀ ਸ਼ੁਰੂ ਹੋ ਜਾਵੇਗੀ। ਇਹ ਹਸਪਤਾਲ ਈਐੱਸਆਈਸੀ ਦੇ ਮੌਜੂਦਾ ਮੈਡੀਕਲ ਦੇਖਭਾਲ ਢਾਂਚੇ ਵਿੱਚ 800 ਬੈੱਡਾਂ ਦੀ ਸਮਰੱਥਾ ਜੋੜਨਗੇ।

ਇਨ੍ਹਾਂ ਹਸਪਤਾਲਾਂ ਅਤੇ ਦਫਤਰਾਂ ਦੀ ਸਥਾਪਨਾ ਨਾਲ ਸਬੰਧਤ ਫੈਸਲੇ ਮੈਡੀਕਲ ਅਤੇ ਨਕਦ ਲਾਭ ਡਿਲੀਵਰੀ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਲਏ ਗਏ ਸਨ। ਪਿਛਲੇ ਦਸ ਸਾਲਾਂ ਦੌਰਾਨ ਈਐੱਸਆਈ ਸਕੀਮ ਅਧੀਨ ਕਵਰ ਕੀਤੇ ਗਏ ਜ਼ਿਲ੍ਹਿਆਂ ਅਤੇ ਬੀਮਾਯੁਕਤ ਕਾਮਿਆਂ ਦੀ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਨ੍ਹਾਂ ਦੀ ਗਿਣਤੀ ਲੜੀਵਾਰ 666 ਅਤੇ 3.43 ਕਰੋੜ ਹੋ ਗਈ ਹੈ। ਈਐੱਸਆਈਸੀ ਡਾਇਰੈਕਟਰ ਜਨਰਲ ਡਾ: ਰਾਜੇਂਦਰ ਕੁਮਾਰ, ਰੁਜ਼ਗਾਰਦਾਤਾਵਾਂ ਦੇ ਨੁਮਾਇੰਦੇ, ਕਰਮਚਾਰੀਆਂ ਦੇ ਨੁਮਾਇੰਦੇ ਅਤੇ ਐੱਮਓਐੱਲ ਅਤੇ ਈ ਅਤੇ ਈਐੱਸਆਈਸੀ ਦੇ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਹੋਏ।

************

ਐੱਮਜੇਪੀਐੱਸ 


(Release ID: 2013466) Visitor Counter : 73


Read this release in: English , Urdu , Hindi , Tamil , Telugu