ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
“ਉੱਤਰੀ ਭਾਰਤ ਦਾ ਪਹਿਲਾ ਸਰਕਾਰੀ ਹੋਮਿਓਪੈਥਿਕ ਕਾਲਜ ਕਠੂਆ, ਜੰਮੂ-ਕਸ਼ਮੀਰ ਵਿੱਚ ਖੁੱਲ੍ਹ ਰਿਹਾ ਹੈ”: ਡਾ. ਜਿਤੇਂਦਰ ਸਿੰਘ
ਇਹ ਸੰਸਥਾਨ ਮੋਦੀ ਸਰਕਾਰ ਦੇ ਸਿਹਤ ਦੇਖਭਾਲ ਦ੍ਰਿਸ਼ਟੀਕੋਣ ਦੇ ਅਨੁਰੂਪ ਬਣਾਇਆ ਜਾ ਰਿਹਾ ਹੈ ਇਸ ਵਿੱਚ ਹੋਮਿਓਪੈਥੀ, ਆਯੁਰਵੇਦ ਅਤੇ ਨੈਚਰੋਪੈਥੀ ਸਮੇਤ ਦਵਾਈਆਂ ਦੀਆਂ ਆਯੁਸ਼ ਧਾਰਾਵਾਂ ਦੇ ਨਾਲ ਐਲੋਪੈਥਿਕ ਦਾ ਤਾਲਮੇਲ ਕੀਤਾ ਜਾ ਰਿਹਾ ਹੈ: ਡਾ. ਸਿੰਘ
“ਕਠੂਆ ਉੱਤਰੀ ਭਾਰਤ ਵਿੱਚ ਲਾਗਤ ਪ੍ਰਭਾਵੀ ਅਤੇ ਅਤਿਆਧੁਨਿਕ ਚਿਕਿਤਸਾ ਸੁਵਿਧਾਵਾਂ ਦੇ ਕੇਂਦਰ ਦੇ ਰੂਪ ਵਿੱਚ ਉਭਰਨ ਲਈ ਤਿਆਰ ਹੈ”: ਡਾ. ਜਿਤੇਂਦਰ ਸਿੰਘ
Posted On:
10 MAR 2024 4:49PM by PIB Chandigarh
“ਉੱਤਰੀ ਭਾਰਤ ਦਾ ਪਹਿਲਾ ਸਰਕਾਰੀ ਹੋਮਿਓਪੈਥਿਕ ਕਾਲਜ, ਜੰਮੂ-ਕਸ਼ਮੀਰ ਵਿੱਚ ਕਠੂਆ ਜ਼ਿਲ੍ਹੇ ਦੇ ਜਸਰੋਟਾ ਖੇਤਰ ਵਿੱਚ ਬਣੇਗਾ” ਇਹ ਕਾਲਜ ਕੇਂਦਰ ਦੁਆਰਾ ਵਿੱਤ ਪੋਸ਼ਿਤ 80 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਠੂਆ ਵਿੱਚ ਇਹ ਜਾਣਕਾਰੀ ਦਿੱਤੀ।
ਡਾ. ਜਿਤੇਂਦਰ ਸਿੰਘ ਨੇ ਲੋਕ ਸਭਾ ਲਈ ਜਨਾਦੇਸ਼ ਦੇ ਬਾਅਦ ਤੋਂ ਹੀ ਖੇਤਰ ਦੇ ਵਿਕਾਸ ਲਈ ਨਿਰੰਤਰ ਕੰਮ ਕੀਤਾ ਹੈ। ਅੱਜ ਉਨ੍ਹਾਂ ਨੇ ਜਸਰੋਟਾ ਪਿੰਡ ਵਿੱਚ ਕਾਲਜ ਦੇ ਪ੍ਰਸਤਾਵਿਤ ਸਥਲ ਦਾ ਦੌਰਾ ਕੀਤਾ, ਜਿੱਥੇ ਚਾਰਦੀਵਾਰੀ ਦਾ ਕੰਮ ਪਹਿਲੇ ਹੀ ਸ਼ੁਰੂ ਹੋ ਚੁੱਕਿਆ ਹੈ। ਇਸ ਦੌਰਾਨ ਆਯੁਸ਼ ਵਿਭਾਗ ਦੇ ਇੰਜੀਨੀਅਰਾਂ ਅਤੇ ਸੀਨੀਅਰ ਮਾਹਿਰਾਂ ਨੇ ਡਾ. ਜਿਤੇਂਦਰ ਸਿੰਘ ਨੂੰ ਸੰਸਥਾਨ ਬਾਰੇ ਜਾਣਕਾਰੀ ਦਿੱਤੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਊਧਮਪੁਰ-ਕਠੂਆ-ਡੋਡਾ ਲੋਕ ਸਭਾ ਖੇਤਰ ਦਾ ਏਜੰਡਾ, ਉਨ੍ਹਾਂ ਨੇ ਸਾਲ 2014 ਵਿੱਚ ਉਨ੍ਹਾਂ ਦੇ ਸੰਸਦ ਮੈਂਬਰ ਚੁਣੇ ਜਾਣ ਦੇ ਤੁਰੰਤ ਬਾਅਦ ਹੱਥ ਵਿੱਚ ਲਿਆ ਗਿਆ ਸੀ ਅਤੇ ਇਹ ਕੰਮ ਚੋਣ ਪ੍ਰੋਗਰਾਮ ਦੇ ਐਲਾਨ ਦੀ ਮਿਤੀ ਤੱਕ ਨਿਰਵਿਘਨ ਰੂਪ ਨਾਲ ਜਾਰੀ ਰਹੇਗਾ ਅਤੇ ਮੁੜ ਚੋਣ ਜਾਬਤਾ ਹਟਣ ਦੇ ਤੁਰੰਤ ਬਾਅਦ ਫਿਰ ਤੋਂ ਸ਼ੁਰੂ ਹੋਵੇਗਾ।
ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਖੇਤਰ ਦੇ ਵਿਕਾਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ ਇਹ ਮੰਗ ਰੱਖੀ ਸੀ ਜੋ ਉਨ੍ਹਾਂ ਨੇ ਸਵੀਕਾਰ ਕਰ ਲਈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਕਠੂਆ ਦੇ ਲੋਕਾਂ ਦੇ ਲਈ ਮਾਣ ਦੀ ਗੱਲ ਹੈ ਕਿ 70-80 ਕਰੋੜ ਰੁਪਏ ਦੀ ਲਾਗਤ ਨਾਲ ਉੱਤਰੀ ਭਾਰਤ ਦਾ ਪਹਿਲਾ ਸਰਕਾਰੀ ਹੋਮਿਓਪੈਥਿਕ ਕਾਲਜ ਇੱਥੇ ਬਣੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾਨ 8 ਏਕੜ ਤੋਂ ਅਧਿਕ ਖੇਤਰ ਵਿੱਚ ਫੈਲਿਆ ਹੋਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਆਲੇ-ਦੁਆਲੇ ਦੀ ਤਿੰਨ ਏਕੜ ਜ਼ਮੀਨ ਨੂੰ ਵੀ ਮੌਜੂਦਾ ਕੈਂਪਸ ਵਿੱਚ ਜੋੜਿਆ ਜਾ ਸਕਦਾ ਹੈ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪ੍ਰਸਤਾਵਿਤ ਸੰਰਚਨਾ ਵਿੱਚ ਇੱਕ ਹਸਪਤਾਲ ਕੰਪਲੈਕਸ, ਇੱਕ ਕਾਲਜ, ਇੱਕ ਪ੍ਰਸ਼ਾਸਨਿਕ ਬਲਾਕ ਅਤੇ ਪੁਰਸ਼ ਅਤੇ ਮਹਿਲਾ ਵਿਦਿਆਰਥੀਆਂ ਲਈ ਇੱਕ-ਇੱਕ ਹੌਸਟਲ ਸ਼ਾਮਲ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਖੁੱਲ੍ਹੀ ਜਗ੍ਹਾ ਦਾ ਉਪਯੋਗ ਬਾਅਦ ਵਿੱਚ ਆਡੀਟੋਰੀਅਮ, ਖੇਡ ਦਾ ਮੈਦਾਨ ਆਦਿ ਦੇ ਨਿਰਮਾਣ ਲਈ ਕੀਤਾ ਜਾਵੇਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਨਾ ਸਿਰਫ਼ ਉੱਤਰੀ ਭਾਰਤ ਵਿੱਚ ਹੋਮਿਓਪੈਥੀ ਡਿਗਰੀ ਦੇ ਇਛੁੱਕ ਵਿਦਿਆਰਥੀਆਂ ਲਈ ਇੱਕ ਵੱਡਾ ਵਰਦਾਨ ਹੋਵੇਗਾ, ਜੋ ਪਹਿਲੇ ਉਪਲਬਧ ਨਹੀਂ ਸੀ, ਬਲਕਿ ਇਸ ਨਾਲ ਜ਼ਰੂਰਤਮੰਦ ਮਰੀਜ਼ਾਂ ਨੂੰ ਵੀ ਘੱਟ ਲਾਗਤ ਪ੍ਰਭਾਵੀ ਇਲਾਜ ਮਿਲ ਸਕੇਗਾ। ਉਨ੍ਹਾਂ ਨੇ ਕਿਹਾ ਕਿ ਇਹ ਮੋਦੀ ਸਰਕਾਰ ਦੇ ਸਿਹਤ ਦੇਖਭਾਲ ਦ੍ਰਿਸ਼ਟੀਕੋਣ ਦੇ ਅਨੁਰੂਪ ਵੀ ਹੋਵੇਗਾ ਜਿਸ ਵਿੱਚ ਹੋਮਿਓਪੈਥੀ, ਆਯੁਰਵੇਦ ਅਤੇ ਨੈਚਰੋਪੈਥੀ ਸਮੇਤ ਚਿਕਿਤਸਾ ਦੀਆਂ ਆਯੁਸ਼ ਧਾਰਾਵਾਂ ਦੇ ਨਾਲ ਐਲੋਪੈਥਿਕ ਦਾ ਤਾਲਮੇਲ ਸ਼ਾਮਲ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਦੇ ਬਾਅਦ ਦੇ ਅਨੁਭਵ ਨੇ ਇਸ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ਕੀਤਾ ਹੈ ਕਿ ਚਿਕਿਤਸਾ ਅਤੇ ਇਲਾਜ ਦੀਆਂ ਪਰੰਪਰਾਗਤ ਭਾਰਤੀ ਵਿਧੀਆਂ ਰਾਮਬਾਣ ਹਨ। ਪਿਛਲੇ ਦਸ ਵਰ੍ਹਿਆਂ ਵਿੱਚ ਨਿਰਮਿਤ ਕਠੂਆ ਦੇ ਮੈਡੀਕਲ ਇਨਫ੍ਰਾਸਟ੍ਰਕਚਰ ਨੂੰ ਉਜਾਗਰ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਇੱਕ ਸਰਕਾਰੀ ਮੈਡੀਕਲ ਕਾਲਜ ਅਤੇ ਟਾਟਾ ਮੈਮੋਰੀਅਲ ਸੈਂਟਰ, ਬੰਬਈ ਦੁਆਰਾ ਕੈਂਸਰ ਉਪਚਾਰ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਸਰਕਾਰੀ ਹੋਮਿਓਪੈਥਿਕ ਕਾਲਜ ਜੁੜਨ ਨਾਲ ਕਠੂਆ ਭਵਿੱਖ ਵਿੱਚ ਉੱਤਰੀ ਭਾਰਤ ਦਾ ਇੱਕ ਏਕੀਕ੍ਰਿਤ ਅਤੇ ਘੱਟ ਖਰਚ ਵਾਲਾ ਸਿਹਤ ਸੰਭਾਲ਼ ਕੇਂਦਰ ਬਣ ਜਾਵੇਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਦੇ ਨਾਲ, ਕਠੂਆ ਉੱਤਰੀ ਭਾਰਤ ਦੀਆਂ ਚਿਕਿਤਸਾ ਸੁਵਿਧਾਵਾਂ ਦੇ ਲਾਗਤ ਪ੍ਰਭਾਵੀ ਅਤੇ ਅਤਿਆਧੁਨਿਕ ਕੇਂਦਰ ਦੇ ਰੂਪ ਵਿੱਚ ਉਭਰਨ ਲਈ ਤਿਆਰ ਹੈ।
ਬਾਅਦ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਵਿਅੰਗਾਤਮਕ ਅਤੇ ਹਾਸੋਹੀਣਾ ਹੈ ਕਿ ਕੁਝ ਆਲੋਚਕ ਜੋ ਸਮੇਂ-ਸਮੇਂ ‘ਤੇ ਪਿਛਲੇ 10 ਵਰ੍ਹਿਆਂ ਵਿੱਚ ਚੋਣ ਖੇਤਰ ਵਿੱਚ ਹੋਏ ਕਿਸੇ ਵੀ ਵਿਕਾਸ ਨੂੰ ਨਕਾਰਦੇ ਹਨ, ਉਹ ਖੁਦ ਵੀ ਪਿਛਲੇ 10 ਵਰ੍ਹਿਆਂ ਵਿੱਚ ਲਿਆਂਦੇ ਗਏ ਪ੍ਰੋਜੈਕਟਾਂ ਦੀ ਸੁਵਿਧਾ ਦਾ ਲਾਭ ਉਠਾ ਰਹੇ ਹਨ। ਉਦਾਹਰਣ ਦੇ ਤੌਰ ‘ਤੇ, ਆਲੋਚਕ ਅਤੇ ਵਿਰੋਧੀ ਕਹਿੰਦੇ ਹਨ ਕਿ ਕੋਈ ਵਿਕਾਸ ਨਹੀਂ ਹੋਇਆ ਹੈ, ਉਹ ਅਸਲ ਵਿੱਚ ਪਿਛਲੇ 10 ਵਰ੍ਹਿਆਂ ਵਿੱਚ ਸਥਾਪਿਤ ਮੈਡੀਕਲ ਕਾਲਜਾਂ ਅਤੇ ਹੋਰ ਡਿਗਰੀ ਕਾਲਜਾਂ ਵਿੱਚ ਆਪਣੇ ਬੱਚਿਆਂ ਨੂੰ ਪ੍ਰਵੇਸ਼ ਦਿਲਵਾ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਇਹ ਇੱਕ ਦੁਰਲੱਭ ਲੋਕ ਸਭਾ ਖੇਤਰ ਹੈ ਜਿਸ ਨੂੰ ਪਿਛਲੇ ਕੁਝ ਵਰ੍ਹਿਆਂ ਵਿੱਚ ਤਿੰਨ ਕੇਂਦਰ ਵਿੱਤ ਪੋਸ਼ਿਤ ਮੈਡੀਕਲ ਕਾਲਜਾਂ ਦੀ ਸੌਗਾਤ ਮਿਲੀ ਹੈ।
ਡਾ. ਜਿਤੇਂਦਰ ਸਿੰਘ ਨੇ ਵਿਅੰਗ ਕਰਦੇ ਹੋਏ ਕਿਹਾ, ਕੁਝ ਆਲੋਚਕ ਕਹਿੰਦੇ ਹਨ ਕਿ ਕੁਝ ਨਹੀਂ ਹੋਇਆ ਹੈ, ਲੇਕਿਨ ਜਦੋਂ ਉਨ੍ਹਾਂ ਨੇ ਦਿੱਲੀ ਜਾਣਾ ਹੁੰਦਾ ਹੈ ਤਾਂ ਉਹ ਪਿਛਲੇ ਪੰਜ ਵਰ੍ਹਿਆਂ ਵਿੱਚ ਸ਼ੁਰੂ ਕੀਤੀ ਗਈ ਵੰਦੇ ਭਾਰਤ ਟ੍ਰੇਨ ਦੀ ਸੁਵਿਧਾ ਦਾ ਲਾਭ ਉਠਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਦੁਰਲਭ ਚੋਣ ਖੇਤਰ ਹੈ ਜਿਸ ਨੂੰ ਊਧਮਪੁਰ ਅਤੇ ਕਠੂਆ ਦੋਨਾਂ ਸਥਾਨਾਂ ‘ਤੇ ਸਟੌਪੇਜ਼ ਦੇ ਨਾਲ ਦੋ ਵੰਦੇ ਭਾਰਤ ਟ੍ਰੇਨਾਂ ਮਿਲੀਆਂ ਅਤੇ ਇਸ ਦਾ ਜ਼ਿਕਰ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਸ੍ਰੀਨਗਰ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੀਤਾ ਸੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਟੜਾ ਤੋਂ ਦਿੱਲੀ ਤੱਕ ਐਕਸਪ੍ਰੈੱਸ ਰੋਡ ਕੌਰੀਡੋਰ ਵੀ ਅਗਲੇ ਕੁਝ ਮਹੀਨਿਆਂ ਵਿੱਚ ਚਾਲੂ ਹੋ ਜਾਵੇਗਾ ਅਤੇ ਰਾਸ਼ਟਰੀ ਰਾਜਮਾਰਗ ਦੇ ਛੇ ਲੇਨ ਹੋਣ ਨਾਲ ਕਠੂਆ ਤੋਂ ਦਿੱਲੀ ਤੱਕ ਸੜਕ ਯਾਤਰਾ ਦਾ ਸਮਾਂ ਲਗਭਗ ਸਾਢੇ ਚਾਰ ਘੰਟੇ ਘੱਟ ਹੋ ਜਾਵੇਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਪੰਜ ਸਾਲ ਦਾ ਕਾਰਜਕਾਲ ਪਿਛਲੀਆਂ ਸਰਕਾਰਾਂ ਦੀਆਂ ਖਾਮਿਆਂ ਨੂੰ ਦੂਰ ਕਰਨ ਲਈ ਸਮਰਪਿਤ ਸੀ, ਜਿਸ ਵਿੱਚ ਸ਼ਾਹਪੁਰ ਕੰਢੀ ਪ੍ਰੋਜੈਕਟ ਵੀ ਸ਼ਾਮਲ ਸੀ, ਜੋ ਪਿਛਲੇ 30 ਵਰ੍ਹਿਆਂ ਤੋਂ ਰੁਕਿਆ ਹੋਇਆ ਸੀ, ਜਿਸ ਨਾਲ ਕਠੂਆ ਦੇ ਲੋਕਾਂ ਨੂੰ ਮੁਸ਼ਕਿਲ ਹੋ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਦੂਸਰਾ ਪੰਜ ਸਾਲ ਦਾ ਕਾਰਜਕਾਲ ਕੇਂਦਰ ਦੁਆਰਾ ਵਿੱਤ ਪੋਸ਼ਿਤ ਸਰਕਾਰੀ ਮੈਡੀਕਲ ਕਾਲਜਾਂ, ਪਹਿਲਾ ਸੀਡਿੰਗ ਪ੍ਰੋਸੈੱਸਿੰਗ ਪਲਾਂਟ, ਮੌਜੂਦਾ ਹੋਮਿਓਪੈਥਿਕ ਕਾਲਜ ਆਦਿ ਜਿਹੇ ਨਵੇਂ ਸੰਸਥਾਨਾਂ ਦੀ ਸਥਾਪਨਾ ਲਈ ਸਮਰਪਿਤ ਰਿਹਾ। ਉਨ੍ਹਾਂ ਨੇ ਕਿਹਾ ਕਿ ਅਗਲਾ ਪੰਜ ਸਾਲ ਦਾ ਕਾਰਜਕਾਲ ਇਨ੍ਹਾਂ ਦਾ ਤਾਲਮੇਲ ਕਰਨ ਲਈ ਸਮਰਪਿਤ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੁਵਿਧਾਵਾਂ ਨਾਲ ਖੇਤਰ ਸਿੱਖਿਆ, ਵਪਾਰ, ਟੂਰਿਜ਼ਮ ਅਤੇ ਰੈਵੇਨਿਊ ਦੀ ਦ੍ਰਿਸ਼ਟੀ ਨਾਲ ਉੱਤਰੀ ਭਾਰਤ ਦੀ ਸਭ ਤੋਂ ਆਕਰਸ਼ਕ ਮੰਜ਼ਿਲ ਵਜੋਂ ਵਿਕਸਿਤ ਹੋ ਰਿਹਾ ਹੈ।
ਇਸ ਤੋਂ ਪਹਿਲੇ, ਡਾ. ਜਿਤੇਂਦਰ ਸਿੰਘ , ਨਿਰਮਾਣ ਅਧੀਨ ਕਾਲਜ ਦੇ ਆਲੇ-ਦੁਆਲੇ ਆਯੋਜਿਤ ਜਸਰੋਟਾ ਭਾਈਚਾਰੇ ਦੀ ਇੱਕ ਸਭਾ ਵਿੱਚ ਗਏ। ਉਨ੍ਹਾਂ ਦੇ ਨਾਲ ਅਧਿਕਾਰੀ ਅਤੇ ਜ਼ਿਲ੍ਹਾ ਵਿਕਾਸ ਪਰਿਸ਼ਦ ਦੇ ਵਾਈਸ ਚੇਅਰਮੈਨ ਸ਼੍ਰੀ ਰਘੁਨੰਦਨ ਸਿੰਘ, ਹੋਰ ਜ਼ਿਲ੍ਹਾ ਵਿਕਾਸ ਪਰਿਸ਼ਦ ਦੇ ਮੈਂਬਰ, ਪੰਚਾਇਤੀ ਰਾਜ ਸੰਸਥਾਨਾਂ ਦੇ ਮੈਂਬਰ ਅਤੇ ਹੋਰ ਲੋਕ ਵੀ ਸਨ।
*****
ਐੱਸਐੱਨਸੀ/ਪੀਕੇ/ਪੀਐੱਸਐੱਮ
(Release ID: 2013442)
Visitor Counter : 78