ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ 8 ਮਾਰਚ, 2024 ਨੂੰ ਬੇਂਗਲੁਰੂ, ਤਿਰੂਵਨੰਤਪੁਰਮ ਅਤੇ ਕੋਇੰਬਟੂਰ ਦਾ ਦੌਰਾ ਕਰਨਗੇ


ਉਪ ਰਾਸ਼ਟਰਪਤੀ ਬੰਗਲੁਰੂ, ਕਰਨਾਟਕ ਵਿੱਚ ਇਸਰੋ ਸੈਟੇਲਾਈਟ ਏਕੀਕਰਨ ਅਤੇ ਤਜਰਬਾ ਸੰਸਥਾਨ (ਆਈਐੱਸਆਈਟੀਈ) ਦਾ ਦੌਰਾ ਕਰਨਗੇ

ਉਪ ਰਾਸ਼ਟਰਪਤੀ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਰਾਜਨਾਕਾ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ

ਉਪ ਰਾਸ਼ਟਰਪਤੀ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਈਸ਼ਾ ਯੋਗਾ ਕੇਂਦਰ ਦਾ ਦੌਰਾ ਕਰਨਗੇ

प्रविष्टि तिथि: 06 MAR 2024 12:31PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ 8 ਮਾਰਚ, 2024 ਨੂੰ ਬੇਂਗਲੁਰੂ (ਕਰਨਾਟਕ), ਤਿਰੂਵਨੰਤਪੁਰਮ (ਕੇਰਲ) ਅਤੇ ਕੋਇੰਬਟੂਰ (ਤਾਮਿਲਨਾਡੂ) ਦਾ ਦੌਰਾ ਕਰਨਗੇ।

ਆਪਣੇ ਇੱਕ ਦਿਨ ਦੇ ਦੌਰੇ ਦੌਰਾਨ ਉਪ ਰਾਸ਼ਟਰਪਤੀ ਇਸਰੋ ਸੈਟੇਲਾਈਟ ਏਕੀਕਰਨ ਅਤੇ ਤਜਰਬਾ ਸੰਸਥਾਨ (ਆਈਐੱਸਆਈਟੀਈ), ਬੈਂਗਲੁਰੂ ਦਾ ਦੌਰਾ ਕਰਨਗੇ ਅਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨਕ ਭਾਈਚਾਰੇ ਨਾਲ ਗੱਲਬਾਤ ਕਰਨਗੇ।

ਉਪ ਰਾਸ਼ਟਰਪਤੀ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਰਾਜਨਾਕਾ ਪੁਰਸਕਾਰ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ।

ਉਹ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਤਾਮਿਲਨਾਡੂ ਦੇ ਕੋਇੰਬਟੂਰ 'ਚ ਈਸ਼ਾ ਯੋਗਾ ਕੇਂਦਰ 'ਚ ਕਰਵਾਏ ਜਾਣ ਵਾਲੇ ਸਮਾਰੋਹ 'ਚ ਹਿੱਸਾ ਲੈਣਗੇ।


*************

ਐੱਮਐੱਸ/ਆਰਸੀ/ਜੇਕੇ

 


(रिलीज़ आईडी: 2012170) आगंतुक पटल : 117
इस विज्ञप्ति को इन भाषाओं में पढ़ें: Tamil , English , Urdu , हिन्दी , Bengali-TR , Gujarati , Malayalam