ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਮਹਿਮਾ ਪੰਥ ਦੀ ਇੱਕ ਬੈਠਕ ਨੂੰ ਸੰਬੋਧਨ ਕੀਤਾ

Posted On: 02 MAR 2024 7:52PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (2 ਮਾਰਚ, 2024) ਓਡੀਸ਼ਾ ਦੇ ਸੰਬਲਪੁਰ ਸਥਿਤ ਮਿਨੀ ਸਟੇਡੀਅਮ ਵਿੱਚ ਮਹਿਮਾ ਪੰਥ ਦੀ ਇੱਕ ਬੈਠਕ ਨੂੰ ਸੰਬੋਧਨ ਕੀਤਾ।

ਇਸ ਅਵਸਰ ‘ਤੇ  ਬੋਲਦੇ ਹੋਏ, ਰਾਸ਼ਟਰਪਤੀ ਨੇ ਸੰਤ ਕਬੀ ਭੀਮਾ ਭੋਈ (Santha Kabi Bhima Bhoi) ਦੇ ਲਈ ਆਪਣਾ ਸਨਮਾਨ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਆਦਰਸ਼ ਹਮੇਸ਼ਾ ਉਨ੍ਹਾਂ ਦੇ ਲਈ ਪ੍ਰੇਰਣਾ ਦੇ ਸਰੋਤ ਰਹੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸੰਤ ਕਬੀ ਭੀਮਾ ਭੋਈ (Santha Kabi Bhima Bhoi) ਇਸ ਦੀ ਅਨੂਠੀ ਉਦਾਹਰਣ ਹਨ ਕਿ ਰਸਮੀ ਸਿੱਖਿਆ ਦੇ ਬਿਨਾ ਭੀ ਉੱਚ ਗੁਣਵੱਤਾ ਵਾਲੇ ਸਾਹਿਤ ਦੀ ਰਚਨਾ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਸੰਤ ਕਬੀ ਭੀਮਾ ਭੋਈ (Santha Kabi Bhima Bhoi) ਦੇ ਕੋਲ ਅਦੁੱਤੀ ਅੰਤਰਦ੍ਰਿਸ਼ਟੀ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਅਨੇਕ ਸਦੀਵੀ ਛੰਦਾਂ ਦੀ ਰਚਨਾ ਕੀਤੀ, ਜੋ ਅੱਜ ਭੀ ਹਰ ਜਗ੍ਹਾ ਗਾਏ ਜਾਂਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਭੀਮਾ ਭੋਈ (Bhima Bhoi) ਦੇ ਕਾਰਜਾਂ ਵਿੱਚ ਸਭ ਦੇ ਹਿਤ ਵਿੱਚ ਸਮਾਜਿਕ ਸਮਾਨਤਾ ਅਤੇ  ਆਦਰਸ਼ ਪ੍ਰਤੀਬਿੰਬਿਤ ਹੁੰਦਾ ਹੈ ਅਤੇ ਉਹ ਹਮੇਸ਼ਾ ਪ੍ਰਸੰਗਿਕ ਰਹਿਣਗੇ। ਉਨ੍ਹਾਂ ਨੇ ਯੁਵਾ ਪੀੜ੍ਹੀ ਨੂੰ ਭੀਮਾ ਭੋਈ ਦੇ ਆਦਰਸ਼ਾਂ ਨੂੰ ਅਪਣਾਉਣ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਨੇ ਦੱਸਿਆ ਕਿ ਮਹਿਮਾ ਗੋਸੇਨ (Mahima Gosein) ਨੇ ਮਹਿਮਾ ਪੰਥ (Mahima Cult) ਦੀ ਸ਼ੁਰੂਆਤ ਕੀਤੀ ਸੀ ਅਤੇ ਇਹ ਪੰਥ ਜਾਤੀ ਦੇ ਅਧਾਰ ‘ਤੇ ਭੇਦਭਾਵ ਨਹੀਂ ਕਰਦਾ ਹੈ। ਇਸ ਨੂੰ ਦੇਖਦੇ ਹੋਏ ਸਮਾਜ ਦੇ ਲਗਭਗ ਸਾਰੇ ਵਰਗਾਂ ਦੇ ਲੋਕ ਇਸ ਸੰਪਰਦਾ ਦੀ ਤਰਫ਼ ਆਕਰਸ਼ਿਤ ਹੋਏ। ਭੀਮਾ ਭੋਈ ਨੇ ਸਮਾਜ ਵਿੱਚ ਸਮਾਨਤਾ ਲਿਆਉਣ ਦੇ ਲਈ ਖ਼ੁਦ ਨੂੰ ਸਮਰਪਿਤ ਕਰ ਦਿੱਤਾ ਅਤੇ ਆਪਣੇ ਭਾਸ਼ਣਾਂ, ਗੀਤਾਂ ਅਤੇ ਕਵਿਤਾਵਾਂ ਦੇ ਜ਼ਰੀਏ ਇਸ ਪੰਥ ਦੇ ਦਰਸ਼ਨ ਦਾ ਪ੍ਰਚਾਰ-ਪ੍ਰਸਾਰ ਕੀਤਾ।

ਰਾਸ਼ਟਰਪਤੀ ਨੇ ਕਿਹਾ ਕਿ ਭੀਮਾ ਭੋਈ ਦਾ ਕਾਰਜ ਸਦੀਵੀ ਅਤੇ ਮਾਨਵਤਾ ਦੇ ਕਲਿਆਣ ਦੇ ਲਈ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਆਦਰਸ਼ ਕੇਵਲ ਓਡੀਸ਼ਾ ਤੱਕ ਹੀ ਸੀਮਿਤ ਨਹੀਂ ਰਹਿਣੇ ਚਾਹੀਦੇ ਹਨ। ਉਨ੍ਹਾਂ ਦੀ ਜੀਵਨੀ ਅਤੇ ਲੇਖਨ ਦਾ ਵਿਭਿੰਨ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ ਅਤੇ ਭਾਰਤ ਸਹਿਤ ਪੂਰੇ ਵਿਸ਼ਵ  ਵਿੱਚ ਪ੍ਰਸਾਰ ਕੀਤਾ ਜਾਣਾ ਚਾਹੀਦਾ ਹੈ।

 ਰਾਸ਼ਟਰਪਤੀ ਨੇ ਕਿਹਾ ਕਿ ਸੰਤਾਂ ਦੀਆਂ ਗੱਦੀਆਂ ਤੀਰਥ ਸਥਲਾਂ ਦੀ ਤਰ੍ਹਾਂ ਹੀ ਪਵਿੱਤਰ ਹਨ। ਉਹ ਸਦਾ ਪ੍ਰੇਰਣਾ ਦੇ ਸਰੋਤ ਰਹੇ ਹਨ। ਸਾਨੂੰ ਉਨ੍ਹਾਂ ਦੇ ਆਦਰਸ਼ਾਂ ‘ਤੇ ਚਲ ਕੇ ਰਾਸ਼ਟਰ ਨਿਰਮਾਣ ਦੇ ਲਈ ਸਮਰਪਿਤ ਹੋਣਾ ਚਾਹੀਦਾ ਹੈ।

ਇਸ ਤੋਂ ਪਹਿਲੇ, ਰਾਸ਼ਟਰਪਤੀ ਨੇ ਸੰਤ ਕਬੀ ਭੀਮਾ ਭੋਈ  (Santha Kabi Bhima Bhoi) ਨੂੰ ਉਨ੍ਹਾਂ ਦੇ ਜਨਮ ਸਥਾਨ ਰਾਏਰਾਖੋਲ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਇਸ ਦੇ ਇਲਾਵਾ ਉਨ੍ਹਾਂ ਨੇ ਕੰਧਾਰਾ ਵਿੱਚ ਦਿਵਯ ਜਯੋਤੀ ਅਤੇ ਗਿਆਨ ਪੀਠ ਦੇ ਨਾਲ-ਨਾਲ ਕੰਕਨਾਪਾੜਾ (Kankanapada) ਵਿੱਚ ਸੰਤ ਕਬੀ ਭੀਮਾ ਭੋਈ ਦੇ ਮੰਦਿਰ ਅਤੇ ਆਸ਼ਰਮ ਦਾ ਭੀ ਦੌਰਾ ਕੀਤਾ।

***************

ਡੀਐੱਸ/ਏਕੇ



(Release ID: 2011494) Visitor Counter : 47


Read this release in: English , Urdu , Hindi , Odia