ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਬਰਹਾਮਪੁਰ ਯੂਨੀਵਰਸਿਟੀ ਦੇ 25ਵੇਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ

Posted On: 01 MAR 2024 1:42PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (1 ਮਾਰਚ, 2024) ਭਾਂਜਾ ਬਿਹਾਰ, ਗੰਜਮ, ਓਡੀਸ਼ਾ ਵਿੱਚ  ਬਰਹਾਮਪੁਰ  ਯੂਨੀਵਰਸਿਟੀ ਦੀ 25ਵੇਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ ਉਸ ਨੂੰ ਸੰਬੋਧਨ ਕੀਤਾ।

ਇਸ ਮੌਕੇ ’ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਓਡੀਸ਼ਾ ਦੇ ਦੱਖਣੀ ਖੇਤਰ ਦਾ ਨਾ ਕੇਵਲ ਓਡੀਸ਼ਾ ਦੇ ਇਤਿਹਾਸ ਵਿੱਚ, ਬਲਕਿ ਭਾਰਤ ਦੇ ਇਤਿਹਾਸ ਵਿੱਚ ਭੀ ਬਹੁਤ ਮਹੱਤਵਪੂਰਨ ਸਥਾਨ ਹੈ। ਇਹ ਭੂਮੀ ਸਿੱਖਿਆ, ਸਾਹਿਤ, ਕਲਾ ਅਤੇ ਹਸਤਸ਼ਿਲਪ ਵਿੱਚ ਸਮ੍ਰਿੱਧ ਹੈ। ਇਸ ਖੇਤਰ ਦੇ ਪੁੱਤਰ ਕਬੀ ਸਮਰਾਟ ਉਪੇਂਦਰ ਭਾਂਜਾ ਅਤੇ ਕਬੀਸੂਰਯਾ ਬਲਦੇਵ ਰਥ (Kabi Samrat Upendra Bhanja and Kabisurya Baladev Rath) ਨੇ ਆਪਣੇ ਲੇਖਨ ਦੇ ਮਾਧਿਅਮ ਨਾਲ ਓਡੀਆ ਦੇ ਨਾਲ-ਨਾਲ ਭਾਰਤੀ ਸਾਹਿਤ ਨੂੰ ਸਮ੍ਰਿੱਧ ਕੀਤਾ ਹੈ। ਇਹ ਭੂਮੀ ਬਹੁਤ ਸਾਰੇ ਸੁਤੰਤਰਤਾ ਸੈਨਾਨੀਆਂ, ਸ਼ਹੀਦਾਂ ਅਤੇ ਲੋਕ ਸੇਵਕਾਂ ਦੀ ਜਨਮਸਥਲੀ ਅਤੇ ਕਰਮਭੂਮੀ ਭੀ ਰਹੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸੰਨ 1967 ਵਿੱਚ ਸਥਾਪਿਤ ਹੋਣ ਵਾਲੀ  ਬਰਹਾਮਪੁਰ  ਯੂਨੀਵਰਸਿਟੀ ਓਡੀਸ਼ਾ ਦੇ ਦੱਖਣੀ ਹਿੱਸੇ ਵਿੱਚ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਉਨ੍ਹਾਂ ਨੇ ਆਦਿਵਾਸੀ ਬਹੁਲ ਇਸ ਇਲਾਕੇ ਦੀ ਸਿੱਖਿਆ ਅਤੇ ਵਿਕਾਸ ਦੇ ਮਾਮਲੇ ਵਿੱਚ  ਬਰਹਾਮਪੁਰ  ਯੂਨੀਵਰਸਿਟੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ  ਬਰਹਾਮਪੁਰ  ਯੂਨੀਵਰਸਿਟੀ ਦੇ ਪੋਸਟ ਗ੍ਰੇਜੂਏਟ ਵਿਭਾਗਾਂ ਅਤੇ ਇਸ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ ਵਿੱਚ ਲਗਭਗ 45000 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਇਸ ਵਿੱਚ 55 ਪ੍ਰਤੀਸ਼ਤ ਤੋਂ ਅਧਿਕ ਵਿਦਿਆਰਥਣਾਂ ਹਨ। ਇਤਨਾ ਹੀ ਨਹੀਂ, ਗੋਲਡ ਮੈਡਲ ਜਿੱਤਣ ਵਾਲਿਆਂ ਵਿੱਚ 60 ਪ੍ਰਤੀਸ਼ਤ ਲੜਕੀਆਂ ਹਨ ਅਤੇ ਅੱਜ ਡਾਕਟਰੇਟ ਦੀਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਖੋਜਾਰਥੀਆਂ ਵਿੱਚ ਭੀ 50 ਪ੍ਰਤੀਸ਼ਤ ਲੜਕੀਆਂ ਹਨ। ਉਨ੍ਹਾਂ ਨੂੰ ਕਿਹਾ ਕਿ ਇਹ ਲਿੰਗ-ਸਮਾਨਤਾ(gender-equality) ਦੀ ਇੱਕ ਉਤਕ੍ਰਿਸ਼ਟ ਉਦਾਹਰਣ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਅਗਰ ਸਮਾਨ ਅਵਸਰ ਦਿੱਤੇ ਜਾਣ, ਤਾਂ ਲੜਕੀਆਂ ਲੜਕਿਆਂ ਤੋਂ ਬਿਹਤਰ ਪ੍ਰਦਰਸ਼ਨ ਕਰਨ ਦੀ ਸਮਰੱਥਾ ਰੱਖਦੀਆਂ ਹਨ। ਸਾਹਿਤ, ਸੰਸਕ੍ਰਿਤੀ, ਨ੍ਰਿਤ ਅਤੇ ਸੰਗੀਤ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਜ਼ਿਕਰਯੋਗ ਰਹੀ ਹੈ। ਲੇਕਿਨ, ਹੁਣ ਸਾਡੀਆਂ ਬੇਟੀਆਂ ਦੀ ਸਮਰੱਥਾ ਸਾਇੰਸ ਅਤੇ ਟੈਕਨੋਲੋਜੀ ਤੋਂ ਲੈ ਕੇ ਪੁਲਿਸ ਅਤੇ ਸੈਨਾ ਤੱਕ ਹਰ ਖੇਤਰ ਤੱਕ ਵਿੱਚ ਦਿਖਾਈ ਦੇ ਰਹੀ ਹੈ। ਹੁਣ ਅਸੀਂ ਮਹਿਲਾਵਾਂ ਦੇ ਵਿਕਾਸ ਦੇ ਪੜਾਅ ਤੋਂ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੀ ਤਰਫ਼ ਵਧ ਰਹੇ ਹਾਂ।

 

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਕਨਵੋਕੇਸ਼ਨ ਕੇਵਲ ਡਿਗਰੀਆਂ ਹਾਸਲ ਕਰਨ ਦਾ ਉਤਸਵ ਨਹੀਂ ਹੈ। ਇਹ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਫ਼ਲਤਾ ਨੂੰ ਪਛਾਣਨ ਦਾ ਭੀ ਉਤਸਵ ਹੈ। ਇਹ ਨਵੇਂ ਸੁਪਨਿਆਂ ਅਤੇ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਲਈ ਡਿਗਰੀ ਪ੍ਰਾਪਤ ਕਰਨਾ ਸਿੱਖਿਆ ਦਾ ਅੰਤ ਨਹੀਂ ਹੈ, ਬਲਕਿ ਉਨ੍ਹਾਂ ਵਿੱਚ ਜੀਵਨ ਭਰ ਸਿੱਖਣ ਦਾ ਜਨੂਨ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਗਿਆਨ ਅਤੇ ਬੁੱਧੀਮਾਨੀ ਦਾ ਉਪਯੋਗ ਨਾ ਸਿਰਫ਼ ਆਪਣੇ ਲਈ, ਬਲਕਿ ਦੂਸਰਿਆਂ ਦੇ ਲਈ ਭੀ ਕਰਨ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ ਬਾਰੇ ਭੀ ਸੋਚਣਾ ਚਾਹੀਦਾ ਹੈ।

 

***

ਡੀਐੱਸ/ਏਕੇ



(Release ID: 2011004) Visitor Counter : 36