ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰ ਸਰਕਾਰ ਨੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ (ਆਰਐੱਮਐੱਸ) 2024-25 ਅਤੇ ਸਾਉਣੀ ਮੰਡੀਕਰਨ ਸੀਜ਼ਨ (2023-24) ਦੌਰਾਨ ਖ਼ਰੀਦ ਬਾਰੇ ਚਰਚਾ ਕਰਨ ਲਈ ਰਾਜ ਦੇ ਖ਼ੁਰਾਕ ਸਕੱਤਰਾਂ ਨਾਲ ਮੀਟਿੰਗ ਕੀਤੀ
ਆਰਐੱਮਐੱਸ 2024-25 ਦੌਰਾਨ ਕਣਕ ਦੀ ਅਨੁਮਾਨਿਤ ਖ਼ਰੀਦ ਲਗਭਗ 300-320 ਲੱਖ ਮੀਟਰਿਕ ਟਨ ਅਤੇ ਕੇਐੱਮਐੱਸ 2023-24 (ਹਾੜ੍ਹੀ ਦੀ ਫ਼ਸਲ) ਵਿੱਚ ਝੋਨੇ ਦੀ ਖ਼ਰੀਦ 90-100 ਲੱਖ ਮੀਟਰਿਕ ਟਨ ਦੀ ਹੱਦ ਵਿੱਚ ਹੈ
प्रविष्टि तिथि:
29 FEB 2024 9:40AM by PIB Chandigarh
ਭਾਰਤ ਸਰਕਾਰ ਦੇ ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਅਧੀਨ ਖ਼ੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫ਼ਪੀਡੀ) ਨੇ 28.02.2024 ਨੂੰ ਨਵੀਂ ਦਿੱਲੀ ਵਿੱਚ ਸੂਬਿਆਂ ਦੇ ਖ਼ੁਰਾਕ ਸਕੱਤਰਾਂ ਦੀ ਇੱਕ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦਾ ਮੰਤਵ ਹਾੜ੍ਹੀ ਦੇ ਮੰਡੀਕਰਨ ਸੀਜ਼ਨ (ਆਰਐੱਮਐੱਸ) 2024-25 ਅਤੇ ਸਾਉਣੀ ਮੰਡੀਕਰਨ ਸੀਜ਼ਨ (ਕੇਐੱਮਐੱਸ) 2023-24 ਵਿੱਚ ਹਾੜ੍ਹੀ ਦੀਆਂ ਫ਼ਸਲਾਂ ਦੇ ਖ਼ਰੀਦ ਪ੍ਰਬੰਧਾਂ ਬਾਰੇ ਚਰਚਾ ਕਰਨਾ ਸੀ। ਮੀਟਿੰਗ ਦੀ ਪ੍ਰਧਾਨਗੀ ਭਾਰਤ ਸਰਕਾਰ ਦੇ ਡੀਐੱਫ਼ਪੀਡੀ ਸਕੱਤਰ ਨੇ ਕੀਤੀ।
ਇਸ ਮੀਟਿੰਗ ਵਿੱਚ ਖ਼ਰੀਦ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਕਾਰਨਾਂ ਜਿਵੇਂ ਕਿ ਮੌਸਮ ਦੀ ਸਥਿਤੀ ਦਾ ਅੰਦਾਜ਼ਾ, ਉਤਪਾਦਨ ਸਬੰਧਿਤ ਅਨੁਮਾਨ ਅਤੇ ਸੂਬਿਆਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਵਿਚਾਰ-ਵਟਾਂਦਰੇ ਤੋਂ ਬਾਅਦ ਅਗਾਮੀ ਆਰਐੱਮਐੱਸ 2024-25 ਦੌਰਾਨ ਕਣਕ ਦੀ ਖ਼ਰੀਦ ਦਾ ਅਨੁਮਾਨ 300-320 ਲੱਖ ਮੀਟਰਿਕ ਟਨ (ਐੱਲਐੱਮਟੀ) ਦੀ ਰੇਂਜ ਵਿੱਚ ਤੈਅ ਕੀਤਾ ਗਿਆ ਸੀ। ਇਸੇ ਤਰ੍ਹਾਂ ਕੇਐੱਮਐੱਸ 2023-24 (ਹਾੜ੍ਹੀ ਦੀ ਫ਼ਸਲ) ਦੌਰਾਨ ਝੋਨੇ ਦੀ ਖ਼ਰੀਦ ਦਾ ਅਨੁਮਾਨ 90-100 ਲੱਖ ਮੀਟਰਿਕ ਟਨ ਦੀ ਰੇਂਜ ਵਿੱਚ ਤੈਅ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਕੇਐੱਮਐੱਸ 2023-24 (ਹਾੜ੍ਹੀ ਦੀ ਫ਼ਸਲ) ਦੌਰਾਨ ਸੂਬਿਆਂ ਵੱਲੋਂ ਖ਼ਰੀਦ ਲਈ ਲਗਭਗ 6.00 ਲੱਖ ਮੀਟਰਿਕ ਟਨ ਮੋਟੇ ਅਨਾਜ/ਬਾਜਰੇ (ਸ਼੍ਰੀ ਅੰਨ) ਦੀ ਮਾਤਰਾ ਦਾ ਵੀ ਅਨੁਮਾਨ ਲਗਾਇਆ ਗਿਆ । ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਫ਼ਸਲਾਂ ਦੀ ਵਿਭਿੰਨਤਾ ਅਤੇ ਖ਼ੁਰਾਕ ਵਿੱਚ ਪੋਸ਼ਣ ਵਧਾਉਣ ਲਈ ਮੋਟੇ ਅਨਾਜ ਦੀ ਖ਼ਰੀਦ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ ਗਈ।
ਇਸ ਤੋਂ ਇਲਾਵਾ ਤੇਲੰਗਾਨਾ ਰਾਜ ਸਰਕਾਰ ਨੇ ਸਪਲਾਈ ਚੇਨ ਆਪਟੀਮਾਈਜ਼ੇਸ਼ਨ ਦੇ ਸਬੰਧ ਵਿੱਚ ਅਪਣਾਏ ਗਏ ਚੰਗੇ ਅਭਿਆਸਾਂ ਨੂੰ ਸਾਂਝਾ ਕੀਤਾ ਅਤੇ ਭਾਰਤ ਸਰਕਾਰ ਦੀ ਇਸ ਵਾਤਾਵਰਣ-ਅਨੁਕੂਲ ਪਹਿਲਕਦਮੀ ਰਾਹੀਂ ਸਾਲਾਨਾ 16 ਕਰੋੜ ਰੁਪਏ ਦੀ ਬੱਚਤ ਦਾ ਜ਼ਿਕਰ ਵੀ ਕੀਤਾ। ਉੱਤਰ ਪ੍ਰਦੇਸ਼ ਸਰਕਾਰ ਨੇ ਈ-ਪੀਓਐੱਸ ਨੂੰ ਇਲੈਕਟ੍ਰਾਨਿਕ ਤੋਲ ਸਕੇਲ ਨਾਲ ਜੋੜਨ ਦੀ ਸਫਲ ਪਹਿਲਕਦਮੀ ਸਾਂਝੀ ਕੀਤੀ, ਜਿਸ ਨਾਲ ਲਾਭਪਾਤਰੀਆਂ ਨੂੰ ਉਨ੍ਹਾਂ ਲਈ ਨਿਰਧਾਰਤ ਮਾਤਰਾ ਦੇ ਅਨੁਸਾਰ ਅਨਾਜ ਦੀ ਸਪਲਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਯਕੀਨੀ ਬਣਾਇਆ ਗਿਆ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਰਾਜ ਦੇ ਐੱਮਐੱਸਪੀ ਖ਼ਰੀਦ ਅਰਜ਼ੀਆਂ ਦੀ ਡਿਜੀਟਲ ਪਰਿਪੱਕਤਾ 'ਤੇ ਆਪਣਾ ਮੁਲਾਂਕਣ ਅਧਿਐਨ ਪੇਸ਼ ਕੀਤਾ। ਇਸ ਤੋਂ ਇਲਾਵਾ ਰਾਜ ਸਰਕਾਰਾਂ ਨੂੰ ਕੇਐੱਮਐੱਸ 2024-25 ਦੀ ਸ਼ੁਰੂਆਤ ਤੋਂ ਪਹਿਲਾਂ ਖ਼ਰੀਦ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ ਲਿਆਉਣ ਲਈ ਐਗਰੀਸਟੈਕ ਪੋਰਟਲ ਦੇ ਮਿਆਰਾਂ ਅਤੇ ਮੁੱਖ ਵਿਸ਼ੇਸ਼ਤਾਵਾਂ ਦੇ ਅਨੁਸਾਰ ਆਪਣੀਆਂ ਮੌਜੂਦਾ ਐਪਲੀਕੇਸ਼ਨਾਂ ਨੂੰ ਅਪਣਾਉਣ ਜਾਂ ਸੋਧਣ ਦੀ ਸਲਾਹ ਦਿੱਤੀ ਗਈ।
ਮੀਟਿੰਗ ਦੌਰਾਨ ਨਿਰਧਾਰਤ ਡਿਪੂਆਂ ਤੋਂ ਵਾਜਬ ਕੀਮਤ ਵਾਲੀਆਂ ਦੁਕਾਨਾਂ ਤੱਕ ਅਨਾਜ ਦੀ ਢੋਆ-ਢੁਆਈ ਲਈ ਸਪਲਾਈ ਚੇਨ ਆਪਟੀਮਾਈਜ਼ੇਸ਼ਨ, ਖ਼ਰੀਦ ਕੇਂਦਰਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ, ਵਧੀਆ ਮਿਲਿੰਗ ਅਭਿਆਸਾਂ ਅਤੇ ਡਿਜੀਟਲ ਕਾਮਰਸ ਲਈ ਓਪਨ ਨੈੱਟਵਰਕ (ਓਐੱਨਡੀਸੀ) 'ਤੇ ਉਚਿੱਤ ਕੀਮਤ ਦੀਆਂ ਦੁਕਾਨਾਂ ਨੂੰ ਲਿਆਉਣ ਸਬੰਧੀ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ।
ਇਸ ਮੀਟਿੰਗ ਵਿੱਚ ਐੱਫਸੀਆਈ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਤੇ ਸੂਬਿਆਂ ਦੇ ਪ੍ਰਮੁੱਖ ਸਕੱਤਰ/ਸਕੱਤਰ (ਖ਼ੁਰਾਕ) ਦੇ ਨਾਲ-ਨਾਲ ਭਾਰਤੀ ਮੌਸਮ ਵਿਭਾਗ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਭਾਰਤੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਅਤੇ ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਫੈਡਰੇਸ਼ਨ ਆਫ ਇੰਡੀਆ ਲਿਮਟਿਡ ਦੇ ਅਧਿਕਾਰੀ ਮੌਜੂਦ ਸਨ।
**************
ਏਡੀ/ਐੱਨਐੱਸ
(रिलीज़ आईडी: 2010505)
आगंतुक पटल : 127