ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਭਲਕੇ ਨਵੀਂ ਦਿੱਲੀ ਵਿੱਚ "ਪੋਸ਼ਣ ਉਤਸਵ – ਪੋਸ਼ਣ ਦਾ ਉਤਸਵ" ਸਮਾਗਮ ਦਾ ਆਯੋਜਨ ਕਰੇਗਾ
ਕੇਂਦਰੀ ਡਬਲਿਊਸੀਡੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਅਤੇ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿ-ਪ੍ਰਮੁੱਖ ਮਿਸਟਰ ਬਿਲ ਗੇਟਸ ਸਮਾਗਮ ਦੀ ਸ਼ੋਭਾ ਵਧਾਉਣਗੇ
'ਪੋਸ਼ਣ ਉਤਸਵ ਪੁਸਤਕ' ਹੋਵੇਗੀ ਰਿਲੀਜ਼; ਇਹ ਕਾਰਟੂਨ ਗੱਠਜੋੜ ਐੱਮਡਬਲਿਊਸੀਡੀ ਦੇ ਸਹਿਯੋਗ ਨਾਲ ਪੋਸ਼ਣ ਉਦੇਸ਼ ਲਈ ਆਪਣੇ ਸਮਰਥਨ ਦਾ ਐਲਾਨ ਕਰੇਗਾ
Posted On:
28 FEB 2024 2:08PM by PIB Chandigarh
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ (ਐੱਮਡਬਲਿਊਸੀਡੀ) ਪੋਸ਼ਣ ਉਤਸਵ ਦਾ ਆਯੋਜਨ ਕਰਨ ਜਾ ਰਿਹਾ ਹੈ, ਜੋ ਇੱਕ ਕਾਰਟੂਨ ਗੱਠਜੋੜ ਨਾਲ ਚੰਗੇ ਪੋਸ਼ਣ ਮੁੱਲ 'ਤੇ ਮਹੱਤਵਪੂਰਨ ਸੰਦੇਸ਼ਾਂ ਨੂੰ ਪ੍ਰਸਾਰਿਤ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ। ਇਸ ਸਬੰਧ ਵਿੱਚ ਭਲਕੇ (29 ਫ਼ਰਵਰੀ, 2024) ਨੂੰ ਨਵੀਂ ਦਿੱਲੀ ਵਿਖੇ ਇੱਕ ਸਮਾਗਮ ਆਯੋਜਿਤ ਕੀਤਾ ਜਾਣਾ ਹੈ, ਜਿਸ ਦੌਰਾਨ 'ਪੋਸ਼ਣ ਉਤਸਵ ਪੁਸਤਕ' ਰਿਲੀਜ਼ ਕੀਤੀ ਜਾਵੇਗੀ ਅਤੇ ਕਾਰਟੂਨ ਗੱਠਜੋੜ ਐੱਮਡਬਲਿਊਸੀਡੀ ਦੇ ਸਹਿਯੋਗ ਨਾਲ ਪੋਸ਼ਣ ਉਦੇਸ਼ ਲਈ ਆਪਣੇ ਸਮਰਥਨ ਦਾ ਐਲਾਨ ਕਰੇਗਾ।
ਇਸ ਸਮਾਗਮ ਵਿੱਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਜ਼ੁਬਿਨ ਇਰਾਨੀ ਅਤੇ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ (ਬੀਐੱਮਜੀਐੱਫ) ਦੇ ਸਹਿ-ਪ੍ਰਮੁੱਖ ਸ੍ਰੀ ਬਿਲ ਗੇਟਸ ਤੋਂ ਇਲਾਵਾ ਐੱਮਡਬਲਿਊਸੀਡੀ ਅਤੇ ਹੋਰ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।
ਇਹ ਪ੍ਰੋਗਰਾਮ ਕੁਪੋਸ਼ਣ ਦਾ ਟਾਕਰਾ ਕਰਨ ਅਤੇ ਬੱਚਿਆਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਵਿੱਚ ਇੱਕ ਮੀਲ ਪੱਥਰ ਹੋਵੇਗਾ। ਇਹ ਉਮੀਦ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਮਨਪਸੰਦ ਕਾਰਟੂਨ ਪਾਤਰਾਂ ਅਤੇ ਹੋਰ ਆਈਈਸੀ ਸਮਗਰੀ ਰਾਹੀਂ ਮਨਮੋਹਕ ਕਹਾਣੀਆਂ ਰਾਹੀਂ ਉਨ੍ਹਾਂ ਨੂੰ ਸ਼ਾਮਲ ਕਰਕੇ ਪੋਸ਼ਣ ਸੰਬੰਧੀ ਜਾਗਰੂਕਤਾ ਵਿੱਚ ਕ੍ਰਾਂਤੀ ਲਿਆਏਗੀ ਅਤੇ ਲੋੜੀਂਦੇ ਪੋਸ਼ਣ ਸੰਬੰਧੀ ਨਤੀਜਿਆਂ ਲਈ ਦੇਸ਼ ਭਰ ਦੇ ਭਾਈਚਾਰਿਆਂ ਵਿੱਚ ਸਕਾਰਾਤਮਕ ਵਿਵਹਾਰ ਵਿੱਚ ਤਬਦੀਲੀ ਲਿਆਏਗੀ।
ਪੋਸ਼ਣ ਉਤਸਵ ਦਾ ਉਦੇਸ਼ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਅਮਰ ਚਿੱਤਰ ਕਥਾ ਦਰਮਿਆਨ ਸਹਿਯੋਗ ਨਾਲ ਬੱਚਿਆਂ ਵਿੱਚ ਸੰਪੂਰਨ ਪੋਸ਼ਣ ਦੀ ਵਕਾਲਤ ਲਈ ਪ੍ਰਸਿੱਧ ਕਾਰਟੂਨ ਪਾਤਰਾਂ ਦਾ ਲਾਭ ਉਠਾਉਣਾ ਹੈ।
ਸਭਿਆਚਾਰਕ ਵਿਰਾਸਤ ਅਤੇ ਪ੍ਰੰਪਰਾਗਤ ਪੌਸ਼ਟਿਕ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ, ਦੀਨਦਿਆਲ ਰਿਸਰਚ ਇੰਸਟੀਚਿਊਟ (ਡੀਆਰਆਈ) ਵੱਲੋਂ 'ਪੋਸ਼ਣ ਉਤਸਵ ਕਿਤਾਬ' ਤਿਆਰ ਕੀਤੀ ਗਈ ਹੈ। ਇਸ ਵਿੱਚ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਨੇ ਸਹਾਇਤਾ ਕੀਤੀ ਹੈ। ਇਹ ਕਿਤਾਬ ਖ਼ੁਰਾਕ 'ਤੇ ਇੱਕ ਐਟਲਸ ਵਜੋਂ ਕੰਮ ਕਰਨ ਲਈ ਤਿਆਰ ਕੀਤੀ ਗਈ ਹੈ; ਸਭਿਆਚਾਰਕ, ਸਮਾਜਿਕ, ਆਰਥਿਕ ਅਤੇ ਵਿਗਿਆਨਕ ਦ੍ਰਿਸ਼ਟੀਕੋਣਾਂ ਤੋਂ ਸਮਝ ਪ੍ਰਦਾਨ ਕਰਦੀ ਹੈ। ਇਹ ਪ੍ਰਾਚੀਨ ਪੋਸ਼ਣ ਪ੍ਰੰਪਰਾਵਾਂ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਗਿਆਨ ਦੇ ਆਦਾਨ-ਪ੍ਰਦਾਨ ਅਤੇ ਪੀੜ੍ਹੀਆਂ ਦਰਮਿਆਨ ਸਿੱਖਣ ਦੀ ਸਹੂਲਤ ਦਿੰਦੀ ਹੈ। ਇਹ ਪੁਸਤਕ ਦੇਸ਼ ਦੀ ਅਮੀਰ ਪਾਕ ਵਿਰਾਸਤ ਅਤੇ ਪੌਸ਼ਟਿਕ ਵਿਭਿੰਨਤਾ ਦੀ ਪ੍ਰਸ਼ੰਸਾ ਵਜੋਂ ਇੱਕ ਵਿਆਪਕ ਭੰਡਾਰ ਵਜੋਂ ਵੀ ਕੰਮ ਕਰੇਗੀ।
*******
ਐੱਸਐੱਸ/ਏਕੇਐੱਸ
(Release ID: 2010005)
Visitor Counter : 51