ਰੱਖਿਆ ਮੰਤਰਾਲਾ

ਫ਼ਰਾਂਸੀਸੀ ਸੈਨਾ ਦੇ ਸੈਨਾ ਮੁਖੀ ਜਨਰਲ ਪੀਅਰੇ ਸ਼ਿਲ ਭਾਰਤ ਦੇ ਦੌਰੇ 'ਤੇ

Posted On: 27 FEB 2024 5:10PM by PIB Chandigarh

ਫ਼ਰਾਂਸੀਸੀ ਸੈਨਾ ਦੇ ਸੈਨਾ ਮੁਖੀ ਜਨਰਲ ਪੀਅਰੇ ਸ਼ਿਲ 27 ਤੋਂ 29 ਫ਼ਰਵਰੀ 2024 ਤੱਕ ਭਾਰਤ ਦੇ ਦੌਰੇ 'ਤੇ ਹਨ। ਇਸ ਦੌਰੇ ਦੀ ਸ਼ੁਰੂਆਤ 27 ਫ਼ਰਵਰੀ 2024 ਨੂੰ ਨੈਸ਼ਨਲ ਵਾਰ ਮੈਮੋਰੀਅਲ 'ਤੇ ਸ਼ਰਧਾਂਜਲੀ ਭੇਟ ਕਰਨ ਦੀ ਰਸਮ ਨਾਲ ਹੋਈ, ਜਿੱਥੇ ਫ਼ਰਾਂਸੀਸੀ ਜਨਰਲ ਨੇ ਦੇਸ਼ ਲਈ ਸਰਵਉੱਚ ਕੁਰਬਾਨੀ ਦੇਣ ਵਾਲੇ ਭਾਰਤੀ ਹਥਿਆਰਬੰਦ ਬਲਾਂ ਦੇ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

 

ਇਸ ਤੋਂ ਬਾਅਦ, ਨਵੀਂ ਦਿੱਲੀ ਦੇ ਸਾਊਥ ਬਲਾਕ ਲਾਅਨਜ਼ ਵਿਖੇ ਫ਼ਰਾਂਸੀਸੀ ਸੈਨਾ ਦੇ ਚੀਫ਼ ਆਫ਼ ਆਰਮੀ ਸਟਾਫ਼ ਨੂੰ ਰਸਮੀ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਅਤੇ ਹਥਿਆਰਬੰਦ ਬਲਾਂ ਦੀ ਹੋਰ ਸੀਨੀਅਰ ਫ਼ੌਜੀ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਦੋਹਾਂ ਫੌਜਾਂ ਦਰਮਿਆਨ ਦੁਵੱਲੇ ਸਹਿਯੋਗ ਨੂੰ ਮਜ਼ਬੂਤ ​​ਕਰਨ ਸਮੇਤ ਵੱਖ-ਵੱਖ ਸਮਕਾਲੀ ਮੁੱਦਿਆਂ 'ਤੇ ਉਸਾਰੂ ਵਿਚਾਰ-ਵਟਾਂਦਰਾ ਕੀਤਾ।

 

ਦੌਰੇ ਦੌਰਾਨ ਜਨਰਲ ਆਫੀਸਰ ਰੱਖਿਆ ਉਦਯੋਗ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ ਅਤੇ ਰਾਜਸਥਾਨ ਵਿੱਚ ਪਿਨਾਕਾ ਫਾਇਰਿੰਗ ਪ੍ਰਦਰਸ਼ਨ ਨੂੰ ਵੀ ਦੇਖਣਗੇ। ਉਹ ਜੈਪੁਰ ਵਿੱਚ ਸਪਤ ਸ਼ਕਤੀ ਕਮਾਂਡ ਦਾ ਵੀ ਦੌਰਾ ਕਰਨਗੇ ਅਤੇ ਸੀਨੀਅਰ ਫੌਜੀ ਕਮਾਂਡਰਾਂ ਨਾਲ ਗੱਲਬਾਤ ਕਰਨਗੇ। ਜਨਰਲ ਪੀਅਰੇ ਸ਼ਿਲ 29 ਫ਼ਰਵਰੀ 2024 ਨੂੰ ਵੱਕਾਰੀ ਨੈਸ਼ਨਲ ਡਿਫੈਂਸ ਕਾਲਜ (ਐੱਨਡੀਸੀ) ਵਿਖੇ ਅਧਿਕਾਰੀਆਂ ਨੂੰ ਸੰਬੋਧਨ ਕਰਨਗੇ।

 

ਜਨਰਲ ਪੀਅਰੇ ਸ਼ਿਲ ਦੀ ਇਹ ਯਾਤਰਾ ਰੱਖਿਆ, ਸੁਰੱਖਿਆ ਅਤੇ ਤਕਨਾਲੋਜੀ ਵਿੱਚ ਆਪਣੇ ਰਣਨੀਤਕ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਫਰਾਂਸ ਅਤੇ ਭਾਰਤ ਦੀ ਸਾਂਝੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਅਜਿਹੇ ਦੁਵੱਲੇ ਦੌਰੇ ਅਤੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਵੱਖ-ਵੱਖ ਅਭਿਆਸ ਹਥਿਆਰਬੰਦ ਸੈਨਾਵਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਸਬੰਧਾਂ ਨੂੰ ਦਰਸਾਉਂਦੇ ਹਨ ਅਤੇ ਖੇਤਰੀ ਸਥਿਰਤਾ ਅਤੇ ਅੰਤਰਰਾਸ਼ਟਰੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਸਮਰਪਣ ਨੂੰ ਹੋਰ ਮਜ਼ਬੂਤ ​​ਕਰਦੇ ਹਨ।

 

 ******

 

ਐੱਸਸੀ/ਵੀਬੀਵਾਈ/ਪੀਕੇ(Release ID: 2009742) Visitor Counter : 30


Read this release in: English , Urdu , Hindi , Tamil