ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਸ੍ਰੀਲੰਕਾ ਦੇ ਸਮਾਜਵਾਦੀ ਗਣਰਾਜ ਦੇ ਸਿਵਲ ਸਰਵੈਂਟਸ ਲਈ ਦੂਜਾ ਸਮਰੱਥਾ ਨਿਰਮਾਣ ਪ੍ਰੋਗਰਾਮ ਅੱਜ ਐੱਨਸੀਜੀਜੀ, ਮਸੂਰੀ ਵਿਖੇ ਸ਼ੁਰੂ ਹੋਇਆ


ਇਸ ਪ੍ਰੋਗਰਾਮ ਵਿੱਚ ਡਿਵੀਜ਼ਨਲ ਸਕੱਤਰਾਂ, ਸਹਾਇਕ ਮੁੱਖ ਸਕੱਤਰਾਂ, ਡਾਇਰੈਕਟਰਾਂ, ਡਿਪਟੀ ਡਾਇਰੈਕਟਰਾਂ, ਸਹਾਇਕ ਡਿਵੀਜ਼ਨਲ ਸਕੱਤਰਾਂ ਵਜੋਂ ਕੰਮ ਕਰ ਰਹੇ 40 ਸਿਵਲ ਸੇਵਕਾਂ ਨੇ ਹਿੱਸਾ ਲਿਆ

ਦੋ ਹਫ਼ਤਿਆਂ ਦਾ ਪ੍ਰੋਗਰਾਮ ਸ੍ਰੀਲੰਕਾ ਦੇ ਸਿਵਲ ਸਰਵੈਂਟਸ ਨੂੰ ਅਗਲੀ ਪੀੜ੍ਹੀ ਦੇ ਹੁਨਰ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗਾ

Posted On: 26 FEB 2024 4:03PM by PIB Chandigarh

ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਦੁਆਰਾ ਆਯੋਜਿਤ ਸ਼੍ਰੀਲੰਕਾ ਦੇ ਸੀਨੀਅਰ ਸਿਵਲ ਸਰਵੈਂਟਸ ਲਈ ਦੂਜਾ ਸਮਰੱਥਾ ਨਿਰਮਾਣ ਪ੍ਰੋਗਰਾਮ ਅੱਜ ਮਸੂਰੀ ਵਿਖੇ ਸ਼ੁਰੂ ਹੋਇਆ। ਇਹ ਪ੍ਰੋਗਰਾਮ 26 ਫ਼ਰਵਰੀ 2024 ਤੋਂ 8 ਮਾਰਚ 2024 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਡਾਇਰੈਕਟਰ, ਡਿਪਟੀ ਡਾਇਰੈਕਟਰ, ਮਿਉਂਸੀਪਲ ਸਕੱਤਰ, ਡਿਵੀਜ਼ਨਲ ਸਕੱਤਰ, ਸਹਾਇਕ ਡਿਵੀਜ਼ਨਲ ਸਕੱਤਰ, ਡਿਪਟੀ ਕਮਿਸ਼ਨਰ, ਡਿਪਟੀ ਲੈਂਡ ਕਮਿਸ਼ਨਰ, ਸੂਬਾਈ ਡਾਇਰੈਕਟਰ, ਸਹਾਇਕ ਮੁੱਖ ਸਕੱਤਰ, ਸੂਬਾਈ ਖੇਡ ਡਾਇਰੈਕਟਰ ਆਦਿ ਦੇ ਰੂਪ ਵਿੱਚ ਕੰਮ ਕਰ ਰਹੇ ਸ੍ਰੀਲੰਕਾ ਦੇ 40 ਸੀਨੀਅਰ ਸਿਵਲ ਸਰਵੈਂਟ ਅਧਿਕਾਰੀ ਹਿੱਸਾ ਲੈ ਰਹੇ ਹਨ। ਸੀਨੀਅਰ ਸ੍ਰੀਲੰਕਾ ਸਿਵਲ ਸਰਵੈਂਟਸ ਦੇ ਪਹਿਲੇ ਬੈਚ ਨੇ 12-17 ਫ਼ਰਵਰੀ, 2024 ਤੱਕ ਐੱਨਸੀਜੀਜੀ ਦਾ ਦੌਰਾ ਕੀਤਾ, 14 ਮੈਂਬਰੀ ਵਫ਼ਦ ਦੀ ਅਗਵਾਈ ਪ੍ਰਧਾਨ ਮੰਤਰੀ ਦੇ ਸਕੱਤਰ ਸ਼੍ਰੀ ਅਨੁਰਾ ਦਿਸਾਨਾਇਕ ਨੇ ਕੀਤੀ। ਐੱਨਸੀਜੀਜੀ, ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ, ਭਾਰਤ ਸਰਕਾਰ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ। ਇਹ ਸੰਸਥਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਜਨਤਕ ਨੀਤੀ ਅਤੇ ਸ਼ਾਸਨ ਵਿੱਚ ਕਾਰਜ ਖੋਜ, ਅਧਿਐਨ ਅਤੇ ਸਮਰੱਥਾ ਨਿਰਮਾਣ ਲਈ ਵਚਨਬੱਧ ਹੈ।

ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਦੇ ਡਾਇਰੈਕਟਰ ਜਨਰਲ ਅਤੇ ਪ੍ਰਸ਼ਾਸਨ ਸੁਧਾਰ ਅਤੇ ਜਨਤਕ ਸ਼ਿਕਾਇਤਾਂ (ਡੀਏਆਰਪੀਜੀ) ਵਿਭਾਗ ਦੇ ਸਕੱਤਰ ਸ਼੍ਰੀਵੀ ਸ੍ਰੀਨਿਵਾਸ ਨੇ ਐੱਨਸੀਜੀਜੀ ਦੇ ਸੰਚਾਲਨ ਢਾਂਚੇ ਅਤੇ ਕੇਂਦਰ ਦੇ ਗਠਨ ਤੋਂ ਬਾਅਦ ਹਾਸਲ ਕੀਤੀ ਅਹਿਮ ਪ੍ਰਗਤੀ ਦੀ ਜਾਣ-ਪਛਾਣ ਦਿੱਤੀ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਗਵਰਨੈਂਸ (2014-2024) ਵਿੱਚ ਨਵੀਂ ਮਿਸਾਲ ਰਾਹੀਂ ਡੂੰਘੀ ਸਮਝ ਪ੍ਰਦਾਨ ਕੀਤੀ, ਜਿਸ ਵਿੱਚ “ਵੱਧ ਤੋਂ ਵੱਧ ਸ਼ਾਸਨ - ਘੱਟੋ-ਘੱਟ ਸਰਕਾਰ” ਨੀਤੀ ਦੇ ਤਹਿਤ ਨਾਗਰਿਕਾਂ ਅਤੇ ਸਰਕਾਰ ਨੂੰ ਨੇੜੇ ਲਿਆਉਣ ਲਈ ਡਿਜੀਟਲ ਟੈਕਨੋਲੋਜੀ ਨੂੰ ਅਪਣਾਉਣ ਵਿੱਚ ਮਿਸਾਲੀ ਸਫ਼ਲਤਾ ਨੂੰ ਉਜਾਗਰ ਕੀਤਾ ਗਿਆ ਹੈ। ਸੀਪੀਜੀਆਰਏਐੱਮਐੱਸ ਰਾਹੀਂ ਜਨਤਕ ਸ਼ਿਕਾਇਤ ਨਿਵਾਰਣ ਵਰਗੀਆਂ ਅਹਿਮ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ, ਜਿਸ ਨਾਲ ਜਨਤਾ ਲਈ ਲਾਭਾਂ ’ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ, ਈ-ਉੱਨਤ, ਨਿਵੇਸ਼ ਮਿਸਤਰਾ, ਅਤੇ ਸੇਵਾ ਸਿੰਧੂ ਸਮੇਤ ਪ੍ਰਮੁੱਖ ਈ-ਗਵਰਨੈਂਸ ਫ਼ਰੇਮਵਰਕ, ਵਿਆਪਕ ਸ਼ਾਸਨ ਲਈ ਡਿਜੀਟਲ ਹੱਲਾਂ ਦਾ ਲਾਭ ਉਠਾਉਣ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਪੇਸ਼ ਕੀਤੇ ਗਏ ਹਨ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਗਿਆਨ ਅਤੇ ਨਵੀਨਤਾਵਾਂ ਦੇ ਅਦਾਨ-ਪ੍ਰਦਾਨ ਦੀ ਸਹੂਲਤ ਦੇਣਾ ਹੈ ਜੋ ਭਾਰਤ ਵਿੱਚ ਸ਼ਾਸਨ ਅਤੇ ਜਨਤਕ ਸੇਵਾ ਪ੍ਰਦਾਨ ਕਰਨ ਨੂੰ ਵਧਾਉਣ ਲਈ ਲਾਗੂ ਕੀਤੇ ਗਏ ਹਨ। ਭਾਗੀਦਾਰਾਂ ਨੂੰ ਪਰਿਵਰਤਨਸ਼ੀਲ ਪ੍ਰਭਾਵ ਦੀ ਸੰਭਾਵਨਾ ’ਤੇ ਜ਼ੋਰ ਦਿੰਦੇ ਹੋਏ, ਸ੍ਰੀਲੰਕਾ ਵਿੱਚ ਭਾਰਤ ਤੋਂ ਸਫ਼ਲ ਈ-ਗਵਰਨੈਂਸ ਮਾਡਲਾਂ ਦੀ ਪੜਚੋਲ ਅਤੇ ਨਕਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ।

ਡਾ. ਏਪੀ ਸਿੰਘ, ਐਸੋਸੀਏਟ ਪ੍ਰੋਫੈਸਰ ਅਤੇ ਕੋਰਸ ਕੋਆਰਡੀਨੇਟਰ ਨੇ ਸੰਖੇਪ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐੱਨਸੀਜੀਜੀ ਦੇਸ਼ ਵਿੱਚ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਨੂੰ ਸਾਂਝਾ ਕਰ ਰਿਹਾ ਹੈ ਜਿਨ੍ਹਾਂ ਵਿੱਚ ਭੂਮੀ ਗ੍ਰਹਿਣ, ਸ਼ਾਸਨ ਦੀ ਮਿਸਾਲ ਨੂੰ ਬਦਲਣਾ, ਸਾਰਿਆਂ ਲਈ ਮਕਾਨ: ਡਿਜੀਟਲ ਟੈਕਨੋਲੋਜੀ ਦਾ ਲਾਭ ਉਠਾਉਣਾ, ਤੱਟਵਰਤੀ ਖੇਤਰ ਦੇ ਵਿਸ਼ੇਸ਼ ਸੰਦਰਭ ਵਿੱਚ ਆਫ਼ਤ ਪ੍ਰਬੰਧਨ, ਪੀਐੱਮ ਜਨ ਅਰੋਗਯ ਯੋਜਨਾ, ਜਨਤਕ ਨਿਜੀ ਭਾਈਵਾਲੀ, ਸਵਾਮਿਤਵ ਯੋਜਨਾ, ਜੀਈਐੱਮ: ਸ਼ਾਸਨ ਵਿੱਚ ਪਾਰਦਰਸ਼ਤਾ ਲਿਆਉਣਾ, ਆਧਾਰ ਬਣਾਉਣਾ: ਚੰਗੇ ਸ਼ਾਸਨ ਲਈ ਇੱਕ ਸਾਧਨ, ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਸਰਕੂਲਰ ਅਰਥਵਿਵਸਥਾ ਅਤੇ ਚੋਣ ਪ੍ਰਬੰਧਨ ਆਦਿ ਸ਼ਾਮਲ ਹਨ। ਪ੍ਰਸਿੱਧ ਸੰਸਥਾਵਾਂ ਜਿਵੇਂ ਕਿ ਇੰਦਰਾ ਗਾਂਧੀ ਫੋਰੈਸਟ ਨੈਸ਼ਨਲ ਅਕੈਡਮੀ, ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟੀਊਟ ਆਵ੍ ਯੋਗਾ, ਅਤੇ ਮਹਾਨ ਤਾਜ ਮਹਿਲ ਦੇ ਦੌਰੇ ਨੇ ਸ਼ਾਸਨ ਅਤੇ ਸਮਾਜਿਕ ਗਤੀਸ਼ੀਲਤਾ ਵਿੱਚ ਵਿਹਾਰਕ ਸਮਝ ਪ੍ਰਦਾਨ ਕਰਦੇ ਹੋਏ, ਸਿੱਖਣ ਦੇ ਤਜ਼ਰਬੇ ਨੂੰ ਹੋਰ ਸਮ੍ਰਿੱਧ ਕੀਤਾ ਹੈ।

ਐੱਨਸੀਜੀਜੀ ਨੇ ਐੱਮਈਏ ਦੇ ਨਾਲ ਸਾਂਝੇਦਾਰੀ ਵਿੱਚ, 17 ਦੇਸ਼ਾਂ ਦੇ ਸਿਵਲ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਹੈ, ਜਿਨ੍ਹਾਂ ਵਿੱਚ ਬੰਗਲਾਦੇਸ਼, ਕੀਨੀਆ, ਤਨਜ਼ਾਨੀਆ, ਟਿਊਨੀਸ਼ੀਆ, ਸੇਸ਼ੇਲਜ਼, ਜਾਂਬੀਆ, ਮਾਲਦੀਵ, ਸ੍ਰੀਲੰਕਾ, ਅਫ਼ਗਾਨਿਸਤਾਨ, ਲਾਓਸ, ਵੀਅਤਨਾਮ, ਨੇਪਾਲ, ਭੂਟਾਨ, ਮਿਆਂਮਾਰ, ਇਥੋਪੀਆ, ਏਰੇਟੀਆ ਅਤੇ ਕੰਬੋਡੀਆ ਸ਼ਾਮਲ ਹਨ। ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਨਿਗਰਾਨੀ ਡਾ. ਏਪੀ ਸਿੰਘ, ਐਸੋਸੀਏਟ ਪ੍ਰੋਫੈਸਰ ਅਤੇ ਕੋਰਸ ਕੋਆਰਡੀਨੇਟਰ, ਡਾ. ਮੁਕੇਸ਼ ਭੰਡਾਰੀ, ਐਸੋਸੀਏਟ ਕੋਰਸ ਕੋਆਰਡੀਨੇਟਰ ਅਤੇ ਐੱਨਸੀਜੀਜੀ ਦੀ ਸਮਰਪਿਤ ਟੀਮ ਦੁਆਰਾ ਕੀਤੀ ਜਾਵੇਗੀ।

 

******

ਐੱਸਐੱਨਸੀ/ ਪੀਕੇ



(Release ID: 2009362) Visitor Counter : 45


Read this release in: English , Urdu , Hindi , Tamil , Telugu