ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਨੇ ਸਾਲ 2023 ਏਸ਼ੀਅਨ ਗੇਮਜ਼ ਅਤੇ ਏਸ਼ੀਅਨ ਪੈਰਾ ਗੇਮਜ਼ ਵਿੱਚ ਮੈਡਲ ਜਿੱਤਣ ਵਾਲੇ ਸਰਵਿਸ ਅਥਲੀਟਾਂ ਲਈ ਵਿੱਤੀ ਪ੍ਰੋਤਸਾਹਨ ਨੂੰ ਪ੍ਰਵਾਨਗੀ ਦਿੱਤੀ


ਗੋਲਡ ਮੈਡਲ ਜੇਤੂਆਂ ਨੂੰ 25 ਲੱਖ ਰੁਪਏ, ਸਿਲਵਰ ਮੈਡਲ ਜੇਤੂਆਂ ਨੂੰ 15 ਲੱਖ ਰੁਪਏ, ਕਾਂਸੀ ਤਮਗ਼ਾ ਜੇਤੂਆਂ ਨੂੰ 10 ਲੱਖ ਰੁਪਏ ਦਿੱਤੇ ਜਾਣਗੇ

Posted On: 24 FEB 2024 10:02AM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸਤੰਬਰ-ਅਕਤੂਬਰ 2023 ਵਿੱਚ ਚੀਨ ਦੇ ਹਾਂਗਝੂ ਵਿੱਚ ਆਯੋਜਿਤ 19ਵੀਆਂ ਏਸ਼ੀਅਨ ਗੇਮਜ਼ ਅਤੇ ਚੌਥੀ ਏਸ਼ੀਅਨ ਪੈਰਾ ਗੇਮਜ਼ ਵਿੱਚ ਮੈਡਲ ਜਿੱਤਣ ਵਾਲੇ ਹਥਿਆਰਬੰਦ ਬਲਾਂ ਦੇ ਜਵਾਨਾਂ ਲਈ ਵਿੱਤੀ ਪ੍ਰੋਤਸਾਹਨ ਨੂੰ ਮਨਜ਼ੂਰੀ ਦਿੱਤੀ ਹੈ। ਏਸ਼ੀਅਨ ਗੇਮਜ਼ ਅਤੇ ਏਸ਼ੀਅਨ ਪੈਰਾ ਗੇਮਜ਼ ਦੋਵਾਂ ਵਿੱਚ ਗੋਲਡ ਮੈਡਲ ਜੇਤੂਆਂ ਨੂੰ 25 ਲੱਖ ਰੁਪਏ, ਸਿਲਵਰ ਮੈਡਲ ਜੇਤੂਆਂ ਨੂੰ 15 ਲੱਖ ਰੁਪਏ ਅਤੇ ਕਾਂਸੀ ਤਮਗ਼ਾ ਜੇਤੂਆਂ ਨੂੰ 10 ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਦਿੱਤੀ ਜਾਵੇਗੀ।

 

ਬਹੁਤ ਸਾਰੇ ਸਰਵਿਸ ਐਥਲੀਟਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਰਕਸ਼ਾ ਮੰਤਰੀ ਨੇ ਇਨ੍ਹਾਂ ਅਥਲੀਟਾਂ ਨੂੰ ਉਨ੍ਹਾਂ ਦੀ ਵਤਨ ਵਾਪਸੀ 'ਤੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ 45 ਮੈਡਲ ਜੇਤੂਆਂ ਨੂੰ ਨਕਦ ਇਨਾਮ ਵੀ ਮਨਜ਼ੂਰ ਕੀਤੇ ਜਿਨ੍ਹਾਂ ਵਿੱਚ ਸੱਤ ਪੈਰਾ ਐਥਲੀਟ ਸ਼ਾਮਲ ਹਨ। ਇਨ੍ਹਾਂ 45 ਐਥਲੀਟਾਂ ਨੇ ਏਸ਼ੀਅਨ ਗੇਮਜ਼ ਵਿੱਚ 09 ਗੋਲਡ, 18 ਸਿਲਵਰ ਅਤੇ 17 ਕਾਂਸੀ ਦੇ ਮੈਡਲ ਅਤੇ ਏਸ਼ੀਅਨ ਪੈਰਾ ਗੇਮਜ਼ ਵਿੱਚ 01 ਗੋਲਡ, 04 ਸਿਲਵਰ ਅਤੇ 02 ਕਾਂਸੀ ਦੇ ਮੈਡਲ ਜਿੱਤੇ। 

 

ਰੱਖਿਆ ਮੰਤਰਾਲੇ ਵੱਲੋਂ ਹਥਿਆਰਬੰਦ ਬਲਾਂ ਦੇ ਜਵਾਨਾਂ ਲਈ ਪਹਿਲੀ ਵਾਰ ਐਲਾਨ ਕੀਤਾ ਗਿਆ ਇਹ ਵਿੱਤੀ ਪ੍ਰੋਤਸਾਹਨ ਇਨ੍ਹਾਂ ਅਥਲੀਟਾਂ ਨੂੰ ਪੈਰਿਸ ਓਲੰਪਿਕ ਗੇਮਜ਼ 2024 ਲਈ ਕੁਆਲੀਫਾਇੰਗ ਮੁਕਾਬਲਿਆਂ ਵਿੱਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ, ਜਿਸ ਲਈ ਉਹ ਇਸ ਸਮੇਂ ਤਿਆਰੀ ਕਰ ਰਹੇ ਹਨ।

 

  *****

 

ਏਬੀਬੀ/ਸੈਵੀ



(Release ID: 2009357) Visitor Counter : 50