ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ 107ਵੇਂ ਸਲਾਨਾ ਦਿਵਸ ਅਤੇ ਕਨਵੋਕੇਸ਼ਨ ਸਮਾਹੋਰ ਵਿੱਚ ਸ਼ਾਮਲ ਹੋਏ

Posted On: 26 FEB 2024 1:27PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (26 ਫਰਵਰੀ, 2024) ਨਵੀਂ ਦਿੱਲੀ ਵਿੱਚ ਲੇਡੀ ਹਾਰਡਿੰਗ ਮੈਡੀਕਲ ਕਾਲਜ (ਐੱਲਐੱਚਐੱਮਸੀ) ਦੇ 107ਵੇਂ ਸਲਾਨਾ ਦਿਵਸ ਅਤੇ ਕਨਵੋਕੇਸ਼ਨ ਸਮਾਰੋਹ ਵਿੱਚ ਹਿੱਸਾ ਲਿਆ।

ਰਾਸ਼ਟਰਪਤੀ ਨੇ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਮੈਡੀਕਲ ਸਾਇੰਸ ਸਿਰਫ਼ ਇਲਾਜ ਤੱਕ ਹੀ ਸੀਮਿਤ ਨਹੀਂ ਹੈ। ਇਸ ਦਾ ਦਾਇਰਾ ਬਹੁਤ ਵਿਆਪਕ ਹੋ ਗਿਆ ਹੈ। ਚੌਥੀ ਉਦਯੋਗਿਕ ਕ੍ਰਾਂਤੀ ਦੇ ਕਾਰਨ ਭੌਤਿਕ, ਡਿਜੀਟਲ ਅਤੇ ਜੈਵਿਕ ਖੇਤਰਾਂ ਦੇ ਦਰਮਿਆਨ ਦਾ ਅੰਤਰ ਘੱਟ ਹੋ ਰਿਹਾ ਹੈ। ਸਿੰਥੈਟਿਕ ਬਾਇਓਲੌਜੀ ਵਿੱਚ ਹੋ ਰਹੇ ਨਵੇਂ ਪ੍ਰਯੋਗ ਅਤੇ ਸੀਆਰਆਈਐੱਸਪੀਆਰ ਜੀਨ ਐਡੀਟਿੰਗ ਜਿਹੀਆਂ ਨਵੀਆਂ ਤਕਨੀਕਾਂ ਸਦੀਆਂ ਤੋਂ ਚਲੀਆਂ ਆ ਰਹੀਆਂ ਸਮੱਸਿਆਵਾਂ ਦਾ ਸਮਾਧਾਨ ਲੱਭਣ ਵਿੱਚ ਮਦਦਗਾਰ ਸਾਬਤ ਹੋ ਰਹੀਆਂ ਹਨ। ਲੇਕਿਨ ਇਨ੍ਹਾਂ ਟੈਕਨੋਲੋਜੀਆਂ ਦੀ ਦੁਰਵਰਤੋਂ ਦੀ ਸਮੱਸਿਆ ਵੀ ਬਣੀ ਹੋਈ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਮੈਡੀਕਲ ਬਿਰਾਦਰੀ ਆਪਣੇ ਪੇਸ਼ੇਵਰ ਜੀਵਨ ਵਿੱਚ ਨੈਤਿਕਤਾ ਅਤੇ ਉੱਚ ਕੀਮਤਾ ਦੇ ਅਨੁਸਾਰ ਕੰਮ ਕਰੇਗੀ। ‘ਵੰਨ ਹੈਲਥ’ ਦੇ ਏਕੀਕ੍ਰਿਤ ਦ੍ਰਿਸ਼ਟੀਕੋਣ ਦੇ ਨਾਲ ਸਾਰਿਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਪ੍ਰਯਾਸ ਕਰੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਲੋਕ ਡਾਕਟਰਾਂ ਨੂੰ ਭਗਵਾਨ ਮੰਨਦੇ ਹਨ, ਅਜਿਹੇ ਵਿੱਚ ਡਾਕਟਰਾਂ ਨੂੰ ਇਸ ਨੈਤਿਕ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਅਤੇ ਉਸ ਦੇ ਅਨੁਸਾਰ ਵਿਵਹਾਰ ਕਰਨਾ ਚਾਹੀਦਾ ਹੈ। ਉਹ ਅਸਲ ਵਿੱਚ ਤਦ ਸਫ਼ਲ ਡਾਕਟਰ ਜਾਂ ਨਰਸ ਹੋਣਗੇ ਜਦੋਂ ਉਨ੍ਹਾਂ ਵਿੱਚ ਪੇਸ਼ੇਵਰ ਸਮਰੱਥਾ ਦੇ ਨਾਲ-ਨਾਲ ਕਰੁਣਾ, ਦਇਆ ਅਤੇ ਸਹਾਨੂਭੂਤੀ ਜਿਹੀਆਂ ਮਾਨਵੀ ਕੀਮਤਾਂ ਵੀ ਹੋਣ। ਇੱਕ ਬਿਹਤਰ ਸਿਹਤ ਦੇਖਭਾਲ ਪੇਸ਼ੇਵਰ ਬਣਨ ਲਈ,ਇੱਕ ਚੰਗਾ ਇਨਸਾਨ ਬਣਨਾ ਵੀ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਗਾਂਧੀ ਜੀ ਨੇ ਵੀ ਚਰਿੱਤਰ ਦੇ ਬਿਨਾਂ ਗਿਆਨ ਅਤੇ ਮਾਨਵਤਾ ਦੇ ਬਿਨਾਂ ਵਿਗਿਆਨ ਨੂੰ ਪਾਪ ਦੱਸਿਆ ਹੈ। ਇਸ ਲਈ ਡਾਕਟਰਾਂ ਦਾ ਪ੍ਰਾਥਮਿਕ ਉਦੇਸ਼ ਪੈਸਾ ਕਮਾਉਣਾ ਨਹੀਂ, ਬਲਕਿ ਸਵੈ ਤੋਂ ਪਹਿਲਾਂ ਸੇਵਾ ਹੋਣਾ ਚਾਹੀਦਾ ਹੈ।

ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਐੱਲਐੱਚਐੱਮਸੀ ਨੂੰ ਟ੍ਰਾਂਸਪਲਾਂਟ ਰੀਟ੍ਰੀਵਲ ਸੈਂਟਰ ਵਜੋਂ ਰਜਿਸਟਰ ਕੀਤਾ ਗਿਆ ਹੈ। ਐੱਲਐੱਚਐੱਮਸੀ ਨੇ ਰੋਗਾਣੂਨਾਸ਼ਕ ਪ੍ਰਤੀਰੋਧ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਿਆਪਕ ਐਂਟੀਬਾਇਓਟਿਕ ਸਟੀਵਰਡਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਹੈ। ਐੱਲਐੱਚਐੱਮਸੀ ਹੋਰ ਸੰਸਥਾਨਾਂ ਦੇ ਸਹਿਯੋਗ ਨਾਲ ਆਈਡ੍ਰੋਨ ਪਹਿਲ ਦੇ ਤਹਿਤ ਬਲੱਡ ਬੈਗ ਡਿਲੀਵਰੀ ‘ਤੇ ਵੀ ਕੰਮ ਕਰ ਰਹੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਐੱਲਐੱਚਐੱਮਸੀ ਨੇ ਨਾਰਵੇ ਸਰਕਾਰ ਦੇ ਸਹਿਯੋਗ ਨਾਲ ਨੈਸ਼ਨਲ ਹਿਊਮਨ ਮਿਲਕ ਬੈਂਕ ਅਤੇ ਲੈਕਟੇਸ਼ਨ ਕਾਊਂਸਲਿੰਗ ਸੈਂਟਰ ‘ਵਾਤਸਲਿਆ-ਮਾਤਰੀ ਅੰਮ੍ਰਿਤ ਕੋਸ਼’ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕੀ ਇਹ ਕੇਂਦਰ ਸਤਨਪਾਨ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸ਼ਿਸ਼ੂ ਮੌਤ ਦਰ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗਾ।

 ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ

 

 

***

ਡੀਐੱਸ/ਏਕੇ


(Release ID: 2009351) Visitor Counter : 60