ਰੇਲ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਰੇਲ, ਸੰਚਾਰ ਅਤੇ ਇਲੈਟ੍ਰੋਨਿਕਸ ਅਤੇ ਆਈਟੀ ਮੰਤਰਾਲਿਆਂ ਦੇ ਲਈ ਸਲਾਨਾ ਸਮਰੱਥਾ ਨਿਰਮਾਣ ਯੋਜਨਾ ਸ਼ੁਰੂ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹਮੇਸ਼ਾ ਕਹਿੰਦੇ ਹਨ “ਦਿਮਾਗ ਕਦੇ ਕੋਈ ਸਮੱਸਿਆ ਨਹੀਂ ਹੁੰਦੀ, ਮਾਨਸਿਕਤਾ ਜ਼ਰੂਰ ਸਮੱਸਿਆ ਹੁੰਦੀ ਹੈ” ਅਤੇ ਇਸ ਲਈ ਸਾਨੂੰ ਸਾਡੀ ਮਾਨਸਿਕਤਾ ਨੂੰ ਸਮਾਧਾਨ ਕੇਂਦ੍ਰਿਤ ਬਣਾਉਣ ਦੀ ਜ਼ਰੂਰਤ ਹੈ: ਸ਼੍ਰੀ ਅਸ਼ਵਿਨੀ ਵੈਸ਼ਣਵ

“ਸਾਰੇ ਚਾਰਾਂ ਵਿਭਾਗਾਂ ਵਿੱਚ ਭਾਰੀ ਨਿਵੇਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਕੋਲ ਲੰਬੀ ਮਿਆਦ ਦੀਆਂ ਨਿਵੇਸ਼ ਯੋਜਨਾਵਾਂ ਹਨ ਕਿਉਂਕਿ ਉਹ ਹੀ ‘ਵਿਕਸਿਤ ਭਾਰਤ’ ਦੀ ਨੀਂਹ ਰੱਖਣਗੀਆਂ

Posted On: 22 FEB 2024 5:58PM by PIB Chandigarh

ਕੇਂਦਰੀ ਰੇਲ, ਸੰਚਾਰ ਅਤੇ ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਰੇਲ, ਸੰਚਾਰ ਅਤੇ ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰਾਲਿਆਂ ਦੇ ਲਈ ਸਲਾਨਾ ਸਮਰੱਥਾ ਨਿਰਮਾਣ ਯੋਜਨਾ ਸ਼ੁਰੂ ਕੀਤੀ। ਇਹ ਸਲਾਨਾ ਯੋਜਨਾ ਸੰਗਠਨਾਂ, ਸੰਸਥਾਵਾਂ ਅਤੇ ਵਿਅਕਤੀ ਵਿਸ਼ੇਸ਼ਾਂ ਦੇ ਵਿਕਾਸ ਦੇ ਨਾਲ ਨਾਲ ਰਾਸ਼ਟਰੀ ਪ੍ਰਾਥਮਿਕਤਾਵਾਂ , ਉਭਰਦੀਆਂ ਟੈਕਨੋਲੋਜੀਆਂ, ਨਾਗਰਿਕ ਕੇਂਦ੍ਰਿਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਰੱਥਾ ਨਿਰਮਾਣ ਅਤੇ ਲੇਬਰ ਫੋਰਸ ਦੇ ਸਮੁੱਚੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਲਈ ਤਿਆਰ ਕੀਤੀ ਗਈ ਹੈ। ਡਾਕ ਘਰਾਂ, ਰੇਲਵੇ, ਬੀਐੱਸਐੱਨਐੱਲ ਅਤੇ ਕਾਮਨ ਸਰਵਿਸ ਸੈਂਟਰ (ਸੀਐੱਸਸੀ)ਦੇ ਕਰਮਚਾਰੀਆਂ ਨੇ ਆਈਜੀਓਟੀ ਕਰਮਯੋਗੀ ਟ੍ਰੇਨਿੰਗ ਦੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਸ ਤਰ੍ਹਾਂ ਇਸ ਨਾਲ ਉਨ੍ਹਾਂ ਨੂੰ ਆਪਣੀ ਸਮਰੱਥਾਵਾਂ ਨੂੰ ਵਿਕਸਿਤ ਕਰਨ, ਆਪਣੇ ਰੋਜ਼ਗਾਰ ਦੇ ਪ੍ਰਤੀ ਉਨ੍ਹਾਂ ਦੀ ਸਮੁੱਚੀ ਮਾਨਸਿਕਤਾ ਵਿੱਚ ਸੁਧਾਰ ਲਿਆਉਣ ਅਤੇ ਆਮ ਜਨਤਾ ਨੂੰ ਸਰਕਾਰ ਦੁਆਰਾ ਦਿੱਤੀ ਜਾ ਰਹੀਆਂ ਸੇਵਾਵਾਂ ਨੂੰ ਬਿਹਤਰ ਤਰੀਕੇ ਨਾਲ ਉਪਲਬਧ ਕਰਵਾਉਣ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਅਤੇ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਪ੍ਰਾਪਤ ਹੋਈ ਹੈ।

ਕੇਂਦਰੀ ਰੇਲ, ਸੰਚਾਰ ਅਤੇ ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਰੇਲ ਭਵਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਰੇਲਵੇ, ਡਾਕ ਘਰਾਂ, ਸੀਐੱਸਸੀ ਅਤੇ ਬੀਐੱਸਐੱਨਐੱਲ ਦੇ 1000 ਤੋਂ ਅਧਿਕ ਕਰਮਚਾਰੀਆਂ ਦੀ ਗਰਿਮਾਮਈ ਮੌਜੂਦਗੀ, ਜਿਸ ਵਿੱਚ ਰੇਲਵੇ ਬੋਰਡ ਦੀ ਪ੍ਰਧਾਨ, ਐੱਮਈਆਈਟੀਵਾਈ ਦੇ ਸਕੱਤਰ, ਡਾਕ ਵਿਭਾਗ ਦੇ ਸਕੱਤਰ, ਸੰਚਾਰ ਦੇ ਸਕੱਤਰ ਅਤੇ ਸਮਰੱਥਾ ਨਿਰਮਾਣ ਕਮਿਸ਼ਨ ਦੇ ਚੇਅਰਮੈਨ, ਵੀ ਮੌਜੂਦ ਸਨ, ਨੂੰ ਸੰਬੋਧਨ ਕਰਦੇ ਹੋਏ ਸਾਰੇ ਕਰਮਚਾਰੀਆਂ ਨੂੰ ਮਿਸ਼ਨ ਕਰਮਯੋਗੀ ਵਿੱਚ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਲਈ ਵਧਾਈ ਦਿੱਤੀ।

ਸ਼੍ਰੀ ਵੈਸ਼ਣਵ ਨੇ ਕਿਹਾ “ਚਾਹੇ, ਰੇਲਵੇ ਹੋਵੇ, ਜਾਂ ਡਾਕ ਵਿਭਾਗ, ਸੀਐੱਸਸੀ ਜਾਂ ਬੀਐੱਸਐੱਨਐੱਲ ਹੋਵੇ, ਸਾਰੇ ਸੇਵਾ ਨਾਲ ਸਬੰਧਿਤ ਵਿਭਾਗ ਹਨ ਅਤੇ ਸੇਵਾ ਉਦਯੋਗ ਨੂੰ ਇੱਕ ਅਲਗ ਪ੍ਰਕਾਰ ਦੀ ਮਾਨਸਿਕਤਾ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਨ੍ਹਾਂ ਦਾ ਗ੍ਰਾਹਕਾਂ ਅਤੇ ਹਿਤਧਾਰਕਾਂ ਦੇ ਨਾਲ ਨਿਰੰਤਰ ਸੰਵਾਦ ਹੁੰਦਾ ਹੈ ਜਿਸ ਦਾ ਗ੍ਰਾਹਕਾਂ ਅਤੇ ਸਮੁੱਚੇ ਨੈੱਟਵਰਕ ‘ਤੇ ਗਹਿਰਾ ਪ੍ਰਭਾਵ ਪੈਂਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹਮੇਸ਼ਾ ਕਹਿੰਦੇ ਹਨ “ਦਿਮਾਗ ਕਦੇ ਕੋਈ ਸਮੱਸਿਆ ਨਹੀਂ ਹੁੰਦੀ, ਮਾਨਸਿਕਤਾ ਜ਼ਰੂਰ ਸਮੱਸਿਆ ਹੁੰਦੀ ਹੈ” ਅਤੇ ਇਸ ਲਈ ਸਾਨੂੰ ਸਾਡੀ ਮਾਨਸਿਕਤਾ ਨੂੰ ਸਮਾਧਾਨ ਕੇਂਦ੍ਰਿਤ ਬਣਾਉਣ ਦੀ ਜ਼ਰੂਰਤ ਹੈ। ਸਮੱਸਿਆਵਾਂ ਦਾ ਸਾਹਮਣਾ ਸਾਰੇ ਲੋਕਾਂ ਨੂੰ ਕਰਨਾ ਪੈਂਦਾ ਹੈ ਲੇਕਿਨ ਅਸੀਂ ਇਨ੍ਹਾਂ ਸਮੱਸਿਆਵਾਂ  ਦਾ ਸਾਹਮਣਾ ਕਿਸ ਤਰ੍ਹਾਂ ਕਰਦੇ ਹਾਂ, ਉਹ ਮਹੱਤਵਪੂਰਨ ਹੈ ਅਤੇ ਇਹੀ ਸਫ਼ਲਤਾ ਅਤੇ ਅਸਫ਼ਲਤਾ ਦੇ ਦਰਮਿਆਨ ਅੰਤਰ ਪੈਦਾ ਕਰਦਾ ਹੈ। ਸਾਡੇ ਵਿਚਾਰ ਸਾਡੇ ਕਾਰਜਾਂ ‘ਤੇ ਹਾਵੀ ਹੁੰਦੇ ਹਨ ਅਤੇ ਇਹ ਕਾਰਜ ਹੀ ਸਾਡੀ ਕਿਸਮਤ ਦਾ ਸਿਰਜਣ ਕਰਦੇ ਹਨ।

ਸ਼੍ਰੀ ਵੈਸ਼ਣਵ ਨੇ ਇਹ ਵੀ ਕਿਹਾ “ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਤਹਿਤ ਸਾਰੇ ਚਾਰਾਂ ਵਿਭਾਗਾਂ ਵਿੱਚ ਭਾਰੀ ਨਿਵੇਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਕੋਲ ਲੰਬੀ ਮਿਆਦ ਦੀਆਂ ਨਿਵੇਸ਼ ਯੋਜਨਾਵਾਂ ਹਨ ਕਿਉਂਕਿ ਉਹ ਹੀ ‘ਵਿਕਸਿਤ ਭਾਰਤ’ ਦੀ ਨੀਂਹ ਰੱਖਣਗੀਆਂ। ਸਾਨੂੰ ਆਪਣਾ ਉਤਸ਼ਾਹ ਬਣਾਏ ਰੱਖਣਾ ਚਾਹੀਦਾ ਹੈ ਅਤੇ ਆਪਣੇ ਪ੍ਰਦਰਸ਼ਨ ਤੋਂ ਕਦੇ ਸੰਤੁਸ਼ਣ ਨਹੀਂ ਹੋਣਾ ਚਾਹੀਦਾ ਹੈ ਅਤੇ ਹਮੇਸ਼ਾ ਉੱਚਤਮ ਲਕਸ਼ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਵਰ੍ਹੇ 2047 ਤੱਕ ਸਾਨੂੰ ਇੱਕ ‘ਵਿਕਸਿਤ ਭਾਰਤ’ ਦਾ ਨਿਰਮਾਣ ਕਰਨ ਦੀ ਜ਼ਰੂਰਤ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਟੀਚੇ ਨੂੰ ਅਰਜਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਹੈ।”

ਰੇਲਵੇ ਬੋਰਡ ਦੀ ਚੇਅਰਪਰਸਨ ਸੁਸ਼੍ਰੀ ਜਯਾ ਵਰਮਾ ਸਿਨਹਾ ਨੇ ਕਿਹਾ, “ਸਲਾਨਾ ਸਮਰੱਥਾ ਨਿਰਮਾਣ ਯੋਜਨਾ ਦਾ ਹਿੱਸਾ ਬਣਨਾ ਮਾਣ ਦਾ ਪਲ ਹੈ। ਸਭ ਤੋਂ ਵੱਡਾ ਸਿਵਲ ਰੋਜ਼ਗਾਰਦਾਤਾ ਹੋਣ ਦੇ ਨਾਤੇ, ਭਾਰਤੀ ਰੇਲਵੇ ਦੇ ਕੋਲ ਇੱਕ ਮਜ਼ਬੂਤ ਟ੍ਰੇਨਿੰਗ ਯੋਜਨਾ ਹੋਣੀ ਚਾਹੀਦੀ ਹੈ ਅਤੇ ਸਾਡੀ ਸੇਵਾ ਵੰਡ ਵਿੱਚ ਸੁਧਾਰ ਕਰਨ ਲਈ ਸਾਰੇ ਕਰਮਚਾਰੀਆਂ ਨੂੰ ਟ੍ਰੇਨਡ ਕਰਨਾ ਅਤੇ ਉਨ੍ਹਾਂ ਦੀ ਸਮਰੱਥਾ ਵਧਾਉਣਾ ਬਹੁਤ ਮਹੱਤਵਪੂਰਨ ਹੈ।” ਸੁਸ਼੍ਰੀ ਜਯਾ ਵਰਮਾ ਸਿਨਹਾ ਨੇ ਸਮਰੱਥਾ ਨਿਰਮਾਣ ਯੋਜਨਾ ਦਾ ਫਾਰਮੈਟ ਤਿਆਰ ਕਰਨ ਵਿੱਚ ਭਾਰਤੀ ਰੇਲਵੇ ਦੀ ਮਦਦ ਕਰਨ ਲਈ ਸਮਰੱਥਾ ਨਿਰਮਾਣ ਕਮਿਸ਼ਨ ਦਾ ਵੀ ਧੰਨਵਾਦ ਕੀਤਾ। ਰੇਲਵੇ ਦੀ ਸਲਾਨਾ ਸਮਰੱਥਾ ਨਿਰਮਾਣ ਯੋਜਨਾ ਰੇਲਵੇ ਬੋਰਡ ਦੇ ਨਾਲ ਸਾਂਝੇਦਾਰੀ ਵਿੱਚ ਤਿਆਰ ਕੀਤੀ ਗਈ ਹੈ, ਅਤੇ ਮੁੱਖ ਕਾਰਜਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਨਿੱਜੀ ਅਤੇ ਸੰਗਠਨਾਤਮਕ ਪੱਧਰ ‘ਤੇ ਸਮੁੱਚੇ ਵਿਕਾਸ ਦੇ ਲਈ ਕੁਸ਼ਲਤਾਵਾਂ ਅਤੇ ਜ਼ਰੂਰਤਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ।

 

ਦੂਰਸੰਚਾਰ ਵਿਭਾਗ ਦੇ ਸਕੱਤਰ ਨੇ ਕਿਹਾ, “ਅਸੀਂ ਟ੍ਰੇਨਿੰਗ ਪ੍ਰਕਿਰਿਆ ਨੂੰ ਕੁਦਰਤ ਵਿੱਚ ਅਧਿਕ ਗਤੀਸ਼ੀਲ ਬਣਾਉਣ ਦਾ ਪ੍ਰਯਾਸ ਕਰਾਂਗੇ ਅਤੇ ਇਹ ਸੁਨਿਸ਼ਚਿਤ ਕਰਾਂਗੇ ਕਿ ਇਹ ਇੱਕ ਵਾਰ ਦੀ ਪ੍ਰਕਿਰਿਆ ਬਣ ਕੇ ਨਾ ਰਹਿ ਜਾਵੇ। ਸਾਨੂੰ ਲੋਕਾਂ ਨੂੰ ਨਾ ਸਿਰਫ਼ ਉਨ੍ਹਾਂ ਦੇ ਵਰਤਮਾਨ ਕਾਰਜ ਪ੍ਰੋਫਾਈਲ ਦੇ ਲਈ ਬਲਕਿ ਉਨ੍ਹਾਂ ਸੇਵਾਵਾਂ ਦੇ ਲਈ ਵੀ ਟ੍ਰੇਨਡ ਕਰਨਾ ਚਾਹੀਦਾ ਹੈ ਜਿਨ੍ਹਾਂ ਦੀਆਂ  ਉਹ ਆਕਾਂਖਿਆਵਾਂ ਰੱਖਦੇ ਹਨ। ਅਸੀਂ ਟ੍ਰੇਨਿੰਗ ਨੂੰ ਨਿਯਮ ਅਧਾਰਿਤ ਦੀ ਬਜਾਏ ਜੀਵੰਤ ਅਤੇ ਅਧਿਕ ਭੂਮਿਕਾ ਅਧਾਰਿਤ ਬਣਾਵਾਂਗੇ।”

ਐੱਮਈਆਈਟੀਵਾਈ ਦੇ ਸਕੱਤਰ ਨੇ ਕਿਹਾ ਕਿ ਇਹ ਮੰਤਰਾਲਾ ਵਿੱਚ ਸਭ ਤੋਂ ਹੇਠਲੇ ਪੱਧਰ ਤੱਕ ਇੱਕ ਵਿਸਤ੍ਰਿਤ ਅਭਿਆਸ ਹੈ। 6000 ਤੋਂ ਅਧਿਕ ਅਧਿਕਾਰੀਆਂ ਨੇ 8000 ਕੋਰਸ ਸ਼ੁਰੂ ਕੀਤੇ ਹਨ ਅਤੇ ਅਸੀਂ ਵੱਡੇ ਪੈਮਾਨੇ ‘ਤੇ ਸਰਕਾਰ ਲਈ ਸਮੱਗਰੀ ਬਣਾਉਣ ਵਿੱਚ ਮਦਦ ਕਰ ਰਹੇ ਹਾਂ। ਮੁੱਖ ਨਤੀਜਾ ਸੀਐੱਸਸੀ ਦੇ ਲਈ ਟ੍ਰੇਨਿੰਗ ਰਿਹਾ ਹੈ। ਟ੍ਰੇਨਿੰਗ ਤੋਂ ਮਹੱਤਵਪੂਰਨ ਅੰਤਰ ਆਇਆ ਹੈ ਅਤੇ ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਨਿਯਮਿਤ ਤੌਰ ‘ਤੇ ਨਵੇਂ ਕੋਰਸ ਜੋੜੇ ਜਾਣ।

ਡਾਕ ਵਿਭਾਗ ਦੇ ਸਕੱਤਰ ਨੇ ਕਿਹਾ, “ਸ਼ੁਰੂ ਤੋਂ ਹੀ ਅਸੀਂ ਟ੍ਰੇਨਿੰਗ ਵਿੱਚ ਸਰਗਰਮ ਤੌਰ ‘ਤੇ ਸ਼ਾਮਲ ਸੀ ਅਤੇ 22 ਜੂਨ 2022 ਨੂੰ, ਅਸੀਂ ਇੱਕ ‘ਡਾਕ ਕਰਮਯੋਗੀ ਪੋਰਟਲ’ ਲਾਂਚ ਕੀਤਾ ਅਤੇ ਅੱਜ ਅਸੀਂ ਇੱਕ ਚੰਗੇ ਪੜਾਅ ਵਿੱਚ ਹਾਂ। ਟ੍ਰੇਨਿੰਗ ਦੇ ਮਾਧਿਅਮ ਨਾਲ ਸੇਵਾ ਵੰਡ ਵਿੱਚ ਭੂਮਿਕਾ ਅਧਾਰਿਤ ਸੁਧਾਰ ਲਈ 1.25 ਲੱਖ ਤੋਂ ਅਧਿਕ ਕਰਮਚਾਰੀ ਸ਼ਾਮਲ ਹੋਏ। ਅਸੀਂ ਰਾਸ਼ਟਰੀ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਟੈਕਨੋਲੋਜੀ ਸਮਰਥਿਤ ਕਾਰਜਬਲ ਸੁਨਿਸ਼ਚਿਤ ਕਰਨ ਦਾ ਪ੍ਰਯਾਸ ਕਰਾਂਗੇ ਅਤੇ ਇਹ ਸੁਨਿਸ਼ਚਿਤ ਕਰਾਂਗੇ ਕਿ ਗਿਆਨ ਮਾਹਿਰਾਂ ਦੇ ਮਾਧਿਅਮ ਨਾਲ ਮੰਗ ‘ਤੇ ਟ੍ਰੇਨਿੰਗ ਹੋਵੇ। ਅਸੀਂ ਮਾਸਟਰ ਟ੍ਰੇਨਰ ਅਤੇ ਡੋਮੇਨ ਮਾਹਿਰ ਤਿਆਰ ਕੀਤੇ ਹਨ।

********

ਵਾਈਬੀ/ਏਐੱਸ/ਐੱਸਕੇ/ਪੀਐੱਸ



(Release ID: 2008371) Visitor Counter : 58


Read this release in: English , Urdu , Hindi , Tamil