ਵਿੱਤ ਮੰਤਰਾਲਾ

ਕੇਂਦਰੀ ਵਿੱਤ ਮੰਤਰੀ ਨੇ ਨਵੀਂ ਦਿੱਲੀ ਵਿੱਚ ਵਿੱਤੀ ਸਥਿਰਤਾ ਅਤੇ ਵਿਕਾਸ ਕੌਂਸਲ (ਐੱਫਐੱਸਡੀਸੀ) ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ


ਐੱਫਐੱਸਡੀਸੀ ਮੈਂਬਰ ਸਮਾਵੇਸ਼ੀ ਆਰਥਿਕ ਵਿਕਾਸ ਵਿੱਚ ਸਹਿਯੋਗ ਦੇ ਲਈ ਵਿੱਤੀ ਖੇਤਰ ਵਿੱਚ ਇੰਟਰ-ਰੈਗੂਲੇਟਰੀ ਤਾਲਮੇਲ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ

ਐੱਫਐੱਸਡੀਸੀ ਘਰੇਲੂ ਅਤੇ ਗਲੋਬਲ ਮੈਕਰੋ-ਵਿੱਤੀ ਸਥਿਤੀ ਨੂੰ ਦੇਖਦੇ ਹੋਏ ਉਭਰਦੇ ਵਿੱਤੀ ਸਥਿਰਤਾ ਜੋਖਿਮਾਂ ਦਾ ਪਤਾ ਲਗਾਉਣ ਦੀ ਦਿਸ਼ਾ ਵਿੱਚ ਨਿਰੰਤਰ ਨਿਗਰਾਨੀ ਅਤੇ ਸਰਗਰਮੀ ਪ੍ਰਯਾਸਾਂ ‘ਤੇ ਜ਼ੋਰ ਦਿੰਦਾ ਹੈ

ਕੌਂਸਲ ਵਿੱਤੀ ਖੇਤਰ ਵਿੱਚ ਕੇਵਾਈਸੀ ਪ੍ਰਕਿਰਿਆ ਨੂੰ ਸਰਲ ਅਤੇ ਡਿਜੀਟਲ ਬਣਾਉਣ ਲਈ ਰਣਨੀਤੀ ਤਿਆਰ ਕਰੇਗੀ; ਸਮਾਜਿਕ ਸਟਾਕ ਐਕਸਚੇਂਜਾਂ ਰਾਹੀਂ ਸਮਾਜਿਕ ਉੱਦਮਾਂ ਦੁਆਰਾ ਧਨ ਜੁਟਾਉਣ ਦੀ ਸ਼ੁਰੂਆਤ; ਅਤੇ ਔਨਲਾਈਨ ਐੱਪਸ ਰਾਹੀਂ ਅਣਅਧਿਕਾਰਿਤ ਕਰਜ਼ੇ ਦੇ ਪ੍ਰਸਾਰ ਨੂੰ ਰੋਕਣ ਲਈ ਵਧੇਰੇ ਉਪਾਅ ਕੀਤੇ

Posted On: 21 FEB 2024 4:30PM by PIB Chandigarh

 ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਨਵੀਂ ਦਿੱਲੀ ਵਿੱਚ ਵਿੱਤੀ ਸਥਿਰਤਾ ਅਤੇ ਵਿਕਾਸ ਕੌਂਸਲ (ਐੱਫਐੱਸਡੀਸੀ) ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ।

 

 ਐੱਫਐੱਸਡੀਸੀ ਨੇ ਹੋਰ ਗੱਲਾਂ ਤੋਂ ਇਲਾਵਾ, ਵਿਆਪਕ ਵਿੱਤੀ ਸਥਿਰਤਾ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਭਾਰਤ ਦੀ ਤਿਆਰੀਆਂ ਨਾਲ ਸਬੰਧਿਤ ਮੁੱਦਿਆਂ ‘ਤੇ ਵਿਟਾਰ-ਵਟਾਂਦਰਾ ਕੀਤਾ। ਦੁਨੀਆ ਦੇ ਪ੍ਰਮੁੱਖ ਅੰਤਰਰਾਸ਼ਟਰੀ ਵਿੱਤੀ ਕੇਂਦਰਾਂ ਵਿੱਚੋਂ ਇੱਕ ਬਣਨ ਅਤੇ ਘਰੇਲੂ ਅਰਥਵਿਵਸਥਾ ਲਈ ਵਿਦੇਸ਼ੀ ਪੂੰਜੀ ਅਤੇ ਵਿੱਤੀ ਸੇਵਾਵਾਂ ਨੂੰ ਸੁਵਿਧਾਜਨਕ ਬਣਾਉਣ ਦੀ ਆਪਣੀ ਅੱਗੇ ਦੀ ਭੂਮਿਕਾ ਨਿਭਾਉਣ ਲਈ ਜੀਆਈਐੱਫਟੀ ਆਈਐੱਫਐੱਸਸੀ ਨੂੰ ਉਸ ਦੀ ਰਣਨੀਤਕ ਭੂਮਿਕਾ ਵਿੱਚ ਸਹਿਯੋਗ ਦੇਣ ਲਈ ਵਰਤਮਾਨ ਇੰਟਰ-ਰੈਗੂਲੇਟਰੀ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ।

 

ਐੱਫਐੱਸਡੀਸੀ ਨੇ ਆਪਣੇ ਫੈਸਲਿਆਂ ਅਤੇ ਕੇਂਦਰੀ ਬਜਟ ਐਲਾਨਾਂ ਨੂੰ ਲਾਗੂ ਕਰਨ ਲਈ ਰਣਨੀਤੀ ਤਿਆਰ ਕਰਨ ਨਾਲ ਸਬੰਧਿਤ ਵਿਭਿੰਨ ਮੁੱਦਿਆਂ ‘ਤੇ ਚਰਚਾ ਕੀਤੀ। ਇਨ੍ਹਾਂ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਸ਼ਾਮਲ ਹਨ:

 

  • ਸਮਾਨ ਕੇਵਾਈਸੀ ਮਾਪਦੰਡ ਨਿਰਧਾਰਿਤ ਕਰਨਾ, ਵਿੱਤੀ ਖੇਤਰ ਵਿੱਚ ਕੇਵਾਈਸੀ ਰਿਕਾਰਡ ਦੀ ਅੰਤਰ-ਉਪਯੋਗਤਾ, ਅਤੇ ਕੇਵਾਈਸੀ ਪ੍ਰਕਿਰਿਆ ਦਾ ਸਰਲੀਕਰਨ ਅਤੇ ਡਿਜੀਟਲੀਕਰਣ;

  • ਸਮਾਜਿਕ ਸਟਾਕ ਐਕਸਚੇਂਜਾਂ ਰਾਹੀਂ ਸਮਾਜਿਕ ਉੱਦਮਾਂ ਦੁਆਰਾ ਧਨ ਜੁਟਾਉਣ ਦੀ ਸ਼ੁਰੂਆਤ ਕਰਨਾ;

  • ਔਨਲਾਈਨ ਐੱਪਸ ਰਾਹੀਂ ਅਣਅਧਿਕਾਰਤ ਕਰਜ਼ਾ ਦੇਣ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਰੋਕਨਾ ਅਤੇ ਉਨ੍ਹਾਂ ਦੇ ਅੱਗੇ ਪ੍ਰਸਾਰ ਨੂੰ ਰੋਕਣ ਦੇ ਉਪਾਅ ਕਰਨਾ।

 

ਐੱਫਐੱਸਡੀਸੀ ਨੇ ਘਰੇਲੂ ਅਤੇ ਗਲੋਬਲ ਮੈਕਰੋ- ਵਿੱਤੀ ਸਥਿਤੀ ‘ਤੇ ਵਿਚਾਰ ਕੀਤਾ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੈਂਬਰਾਂ ਨੂੰ ਉਭਰਦੇ ਵਿੱਤੀ ਸਥਿਰਤਾ ਜੋਖਿਮਾਂ ਦਾ ਪਤਾ ਲਗਾਉਣ ਅਤੇ ਵਿੱਤੀ ਖੇਤਰ ਦਾ ਲਚਕੀਲਾਪਨ ਬਣਾਏ ਰੱਖਣ ਲਈ ਜ਼ਰੂਰੀ ਉਪਾਅ ਕਰਨ ਲਈ ਨਿਰੰਤਰ ਸਤਰਕਤਾ ਬਣਾਏ ਰੱਖਣ ਅਤੇ ਆਪਣੇ ਸਰਗਰਮ ਪ੍ਰਯਾਸ ਜਾਰੀ ਰੱਖਣ ਦੀ ਜ਼ਰੂਰਤ ਹੈ। ਐੱਫਐੱਸਡੀਸੀ ਮੈਂਬਰਾਂ ਨੇ ਵਿੱਤੀ ਖੇਤਰ ਨੂੰ ਹੋਰ ਵਿਕਸਿਤ ਕਰਨ ਲਈ ਇੰਟਰ-ਰੈਗੂਲੇਟਰੀ ਤਾਲਮੇਲ ਨੂੰ ਮਜ਼ਬੂਤ ਕਰਨ ਦਾ ਵੀ ਫੈਸਲਾ ਲਿਆ ਤਾਕਿ ਇਹ ਸਮਾਵੇਸ਼ੀ ਆਰਥਿਕ ਵਿਕਾਸ ਲਈ ਲੋੜੀਂਦੇ ਵਿੱਤੀ ਸਰੋਤ ਪ੍ਰਦਾਨ ਕਰਦੇ ਰਹਿਣ।

ਐੱਫਐੱਸਡੀਸੀ ਨੇ ਆਰਬੀਆਈ ਦੇ ਗਵਰਨਰ ਦੀ ਪ੍ਰਧਾਨਗੀ ਵਿੱਚ ਐੱਫਐੱਸਡੀਸੀ ਉਪ-ਕਮੇਟੀ ਦੁਆਰਾ ਕੀਤਾ ਗਏ ਕਾਰਜਾਂ ਅਤੇ ਐੱਫਐੱਸਡੀਸੀ ਦੇ ਪਿਛਲੇ ਫੈਸਲਿਆਂ ‘ਤੇ ਮੈਂਬਰਾਂ ਦੁਆਰਾ ਕੀਤੀ ਗਈ ਕਾਰਵਾਈ ‘ਤੇ ਵੀ ਨੋਟਿਸ ਕੀਤਾ।

ਮੀਟਿੰਗ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਿਸ਼ਨਰਾਓ ਕਰਾੜ; ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼੍ਰੀ ਸ਼ਕਤੀਕਾਂਤ ਦਾਸ; ਵਿੱਤ ਸਕੱਤਰ ਅਤੇ ਵਿੱਤ ਮੰਤਰਾਲਾ (ਐੱਮਓਐੱਫ) ਦੇ ਖਰਚਾ ਵਿਭਾਗ ਵਿੱਚ ਸੱਕਤਰ ਡਾ. ਟੀ.ਵੀ. ਸੋਮਨਾਥਨ; ਵਿੱਤ ਮੰਤਰਾਲੇ ਦੇ ਆਰਥਿਕ ਮਾਮਲੇ ਵਿਭਾਗ ਵਿੱਚ ਸਕੱਤਰ ਸ਼੍ਰੀ ਅਜੈ ਸੇਠ; ਵਿੱਤ ਮੰਤਰਾਲੇ ਦੇ ਵਿੱਤੀ ਸੇਵਾ ਵਿਭਾਗ ਵਿੱਚ ਸਕੱਤਰ ਡਾ. ਵਿਵੇਕ ਜੋਸ਼ੀ; ਵਿੱਤ ਮੰਤਰਾਲੇ ਦੇ ਰੈਵੇਨਿਊ ਵਿਭਾਗ ਵਿੱਚ ਸਕੱਤਰ ਸ਼੍ਰੀ ਸੰਜੇ ਮਲਹੋਤਰਾ; ਕਾਰਪੋਰੇਟ ਕਾਰਜ ਮੰਤਰਾਲੇ (ਐੱਮਸੀਏ) ਵਿੱਚ ਸਕੱਤਰ ਡਾ. ਮਨੋਜ ਗੋਵਿਲ; ਇਲੈਕਟ੍ਰੋਨਿਕਸ ਅਤੇ ਇਨਫੋਰਮੇਸ਼ਨ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਐੱਸ.ਕ੍ਰਿਸ਼ਨਨ;

ਵਿੱਤ ਮੰਤਰਾਲੇ ਵਿੱਚ ਮੁੱਖ ਆਰਥਿਕ ਸਲਾਹਕਾਰ ਡਾ. ਵੀ. ਅਨੰਤ ਨਾਗੇਸ਼ਵਰਨ, ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਵ੍ ਇੰਡੀਆ ਦੇ ਚੇਅਰਪਰਸਨ ਸੁਸ਼੍ਰੀ ਮਾਧਬੀ ਪੁਰੀ ਬੁਚ; ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ ਆਫ਼ ਇੰਡੀਆ ਦੇ ਚੇਅਰਪਰਸਨ ਸ਼੍ਰੀ ਦੇਬਾਸ਼ੀਸ਼ ਪਾਂਡਾ, ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ ਦੇ ਚੇਅਰਪਰਸਨ ਡਾ. ਦੀਪਕ ਮੋਹੰਤੀ, ਇੰਸੋਲਵੈਂਸੀ ਐਂਡ ਬੈਂਕਰਪਸੀ ਬੋਰਡ ਆਫ਼ ਇੰਡੀਆ ਦੇ ਚੇਅਰਪਰਸਨ ਸ਼੍ਰੀ ਰਵੀ ਮਿੱਤਲ; ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ ਦੇ ਚੇਅਰਪਰਸਨ ਅਤੇ ਵਿੱਤ ਮੰਤਰਾਲੇ ਵਿੱਚ ਆਰਥਿਕ ਮਾਮਲਿਆ ਦੇ ਵਿਭਾਗ ਦੇ ਸਕੱਤਰ ਸ਼੍ਰੀ ਕੇ. ਰਾਜਾਰਮਨ ਨੇ ਹਿੱਸਾ ਲਿਆ।

************

ਐੱਨਬੀ/ਵੀਐੱਮ/ਕੇਐੱਮਐੱਨ



(Release ID: 2008057) Visitor Counter : 31