ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
"ਨਿਯਮ ਦੀ ਰੂਪ-ਰੇਖਾ ਬਣਾਉਣ ਲਈ ਸਾਡਾ ਦ੍ਰਿਸ਼ਟੀਕੋਣ ਖੁੱਲ੍ਹਾ, ਪਾਰਦਰਸ਼ੀ ਅਤੇ ਸਲਾਹਕਾਰੀ ਰਿਹਾ ਹੈ, ਜਦਕਿ ਪਿਛਲੀਆਂ ਸਰਕਾਰਾਂ ਕੁਝ ਸਭ ਤੋਂ ਵੱਡੇ ਘੁਟਾਲਿਆਂ ਵਿੱਚ ਸ਼ਾਮਲ ਸਨ": ਰਾਜ ਮੰਤਰੀ ਰਾਜੀਵ ਚੰਦਰਸ਼ੇਖਰ
"ਇਹ ਸਰਕਾਰ ਦੇ ਨਿਯਮਾਂ ਦੇ ਨਾਲ-ਨਾਲ ਸਾਡੀ ਆਰਥਿਕਤਾ ਦੇ ਯੋਜਨਾਬੱਧ ਵਿਕਾਸ ਲਈ ਸਾਰੇ ਹਿਤਧਾਰਕਾਂ ਨੂੰ ਸਸ਼ਕਤ ਬਣਾਉਣ ਦੇ ਸੰਦਰਭ ਵਿੱਚ ਹੈ": ਰਾਜ ਮੰਤਰੀ ਰਾਜੀਵ ਚੰਦਰਸ਼ੇਖਰ
“ਅਸੀਂ ਆਪਣੇ ਆਰਥਿਕ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਿਹਤ ਸੰਭਾਲ ਅਤੇ ਖੇਤੀਬਾੜੀ ਸਮੇਤ ਹੋਰ ਖੇਤਰਾਂ 'ਤੇ ਏਆਈ ਦੇ ਵਿਆਪਕ ਪ੍ਰਭਾਵ ਨੂੰ ਯਕੀਨੀ ਬਣਾਉਂਦੇ ਹੋਏ ਇਸ ਦੀ ਪੂਰੀ ਵਰਤੋਂ ਕਰਾਂਗੇ”: ਰਾਜ ਮੰਤਰੀ ਰਾਜੀਵ ਚੰਦਰਸ਼ੇਖਰ
ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਸੋਮਵਾਰ ਨੂੰ ਮੁੰਬਈ ਟੈੱਕ ਵੀਕ ਵਿੱਚ ਸ਼ਾਮਲ ਹੋਏ
Posted On:
20 FEB 2024 10:36AM by PIB Chandigarh
ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਅਤੇ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਸੋਮਵਾਰ ਨੂੰ ਮੁੰਬਈ ਟੈੱਕ ਵੀਕ ਵਿੱਚ ਅਨੰਤ ਗੋਇਨਕਾ ਨਾਲ ਚਰਚਾ ਵਿੱਚ ਵਰਚੂਅਲ ਤੌਰ 'ਤੇ ਭਾਗ ਲਿਆ। ਰੈਗੂਲੇਟਰੀ ਲੈਂਡਸਕੇਪ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਨਰੇਂਦਰ ਮੋਦੀ ਸਰਕਾਰ ਦੀ ਪਰਿਵਰਤਨਸ਼ੀਲ ਪਹੁੰਚ ਦੀ ਚਰਚਾ ਕੀਤੀ ਅਤੇ ਇਸਦੀ ਤੁਲਨਾ ਪਿਛਲੀਆਂ ਸਰਕਾਰਾਂ ਨਾਲ ਕੀਤੀ, ਜਿਨ੍ਹਾਂ ਨੇ ਟੈਲੀਕਾਮ ਵਰਗੇ ਅਹਿਮ ਸੈਕਟਰਾਂ ਨੂੰ ਅਢੁਕਵੇਂ ਰੂਪ ਵਿੱਚ ਨਿਯਮਤ ਕੀਤਾ ਸੀ।
12 ਸਾਲਾਂ ਤੋਂ ਵੱਧ ਦੇ ਆਪਣੇ ਵਿਆਪਕ ਉੱਦਮੀ ਅਨੁਭਵ ਦਾ ਹਵਾਲਾ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਦੂਰਸੰਚਾਰ ਖੇਤਰ ਵਿੱਚ ਕੁਝ ਸਭ ਤੋਂ ਵੱਡੇ ਘੁਟਾਲੇ ਹੋਏ ਸਨ। ਇਸ ਲਈ ਪਿਛਲੀਆਂ ਸਰਕਾਰਾਂ ਦੇ ਇਨ੍ਹਾਂ ਕੌੜੇ ਤਜਰਬਿਆਂ ਨੂੰ ਦੇਖਦੇ ਹੋਏ ਜਦੋਂ ਸਰਕਾਰ ਰੈਗੂਲੇਸ਼ਨ ਦੀ ਗੱਲ ਕਰਦੀ ਹੈ ਤਾਂ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਰੈਗੂਲੇਸ਼ਨ ਜਾਂ ਤਾਂ ਕਿਸੇ ਖ਼ਾਸ ਏਜੰਡੇ 'ਤੇ ਚੱਲ ਰਿਹਾ ਹੈ ਜਾਂ ਫਿਰ ਸਰਕਾਰ ਜਾਂ ਸਿਆਸਤਦਾਨਾਂ ਨੂੰ ਕੰਟਰੋਲ ਕਰਨ ਦੀ ਲੋੜ ਨੂੰ ਅੱਗੇ ਵਧਾ ਰਿਹਾ ਹੈ, ਪਰ ਰੈਗੂਲੇਸ਼ਨ ਬਣਾਉਣ 'ਚ ਸਾਡੀ ਸਰਕਾਰ ਦਾ ਦ੍ਰਿਸ਼ਟੀਕੋਣ ਖੁੱਲ੍ਹਾ, ਪਾਰਦਰਸ਼ੀ ਅਤੇ ਸਲਾਹ-ਮਸ਼ਵਰੇ ਵਾਲਾ ਰਿਹਾ ਹੈ ਅਤੇ ਇਹ ਸਰਕਾਰੀ ਨਿਯਮਾਂ ਦੀ ਬਜਾਏ ਸਾਰੇ ਹਿਤਧਾਰਕਾਂ ਨੂੰ ਇਕੱਠੇ ਆਉਣ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਦੇ ਸੰਦਰਭ ਵਿੱਚ ਹੈ, ਜੋ ਸਾਡੀ ਆਰਥਿਕਤਾ ਦੇ ਕਿਸੇ ਵੀ ਹਿੱਸੇ ਦੇ ਯੋਜਨਾਬੱਧ ਵਿਕਾਸ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਗੱਲ ਸਿਰਫ਼ ਨਵਚਾਰ ਦੀ ਹੁੰਦੀ ਜਾਂ ਸਿਰਫ਼ ਉੱਦਮੀਆਂ ਵੱਲੋਂ ਆਪਣਾ ਕੰਮ ਕਰਨ ਦੀ ਗੱਲ ਹੁੰਦੀ ਅਤੇ ਇਸ ਸਬੰਧੀ ਸਾਡੇ ਕੋਲ ਕੁਝ ਨਿਯਮ, ਕਾਨੂੰਨ ਨਾ ਹੁੰਦੇ ਤਾਂ ਸਭ ਕੁਝ ਅਰਾਜਕ ਹੋ ਜਾਣਾ ਸੀ।
ਖ਼ਾਸ ਤੌਰ 'ਤੇ ਸੈਮੀਕੰਡਕਟਰਾਂ ਦੇ ਮਾਮਲੇ ਵਿੱਚ ਚੀਨ ਦੇ ਮੁਕਾਬਲੇ ਭਾਰਤ ਦੀ ਉੱਭਰਦੀ ਆਲਮੀ ਸਥਿਤੀ ਬਾਰੇ ਚਰਚਾ ਕਰਦੇ ਹੋਏ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਗਤੀ ਵਿੱਚ ਇੱਕ ਮਹੱਤਵਪੂਰਨ ਬਦਲਾਅ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਚੀਨ ਦੇ ਸੰਦਰਭ ਵਿੱਚ ਅੱਜ ਸਥਿਤੀ ਇਹ ਹੈ ਕਿ ਪਿਛਲੇ ਦਹਾਕੇ ਵਿੱਚ ਉੱਭਰਦੇ ਅਤੇ ਉੱਚ ਤਕਨੀਕੀ ਖੇਤਰਾਂ ਵਿੱਚ ਜੋ ਗਤੀ ਸੀ, ਉਹ ਹੌਲੀ ਹੁੰਦੀ ਜਾ ਰਹੀ ਹੈ ਕਿਉਂਕਿ ਸਾਰੇ ਮਹੱਤਵਪੂਰਨ ਨਿਰਯਾਤ ਨਿਯੰਤਰਨ ਪ੍ਰਣਾਲੀਆਂ ਉਨ੍ਹਾਂ ਦੇ ਵਿਰੁੱਧ ਹੋਣ ਕਾਰਨ ਇਹ ਗਤੀ ਹੌਲੀ ਹੋ ਰਹੀ ਹੈ। ਚੀਨ ਨੂੰ ਨਿਸ਼ਚਿਤ ਤੌਰ 'ਤੇ ਤਕਨਾਲੋਜੀ ਦੇ ਭਵਿੱਖ ਵਿੱਚ ਇੱਕ ਭਰੋਸੇਮੰਦ ਭਾਈਵਾਲ ਵਜੋਂ ਨਹੀਂ ਦੇਖਿਆ ਜਾਂਦਾ ਹੈ। ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਭਰੋਸਾ ਪ੍ਰਗਟਾਇਆ ਕਿ ਭਾਰਤ ਪਿਛਲੇ 75 ਸਾਲਾਂ ਦੇ ਗੁਆਚੇ ਮੌਕਿਆਂ ਨੂੰ ਬਦਲ ਰਿਹਾ ਹੈ। ਅੱਜ ਸਾਡੇ ਕੋਲ ਦੋ ਫੈਬ ਹਨ, ਦਹਾਕਿਆਂ ਬਾਅਦ, ਦੇਸ਼ ਵਿੱਚ 10 ਅਰਬ ਡਾਲਰ ਦਾ ਫੈਬ ਨਿਵੇਸ਼ ਆ ਰਿਹਾ ਹੈ। ਅਸੀਂ ਸੈਮੀਕੰਡਕਟਰਾਂ ਦੇ ਭਵਿੱਖ ਲਈ ਸਭ ਤੋਂ ਵਧੀਆ ਤਕਨਾਲੋਜੀ ਭਾਈਵਾਲਾਂ ਨਾਲ ਵੀ ਸਾਂਝੀਦਾਰੀ ਕਰ ਰਹੇ ਹਾਂ। ਇਸ ਲਈ ਸੈਮੀਕੰਡਕਟਰਾਂ 'ਤੇ ਡਿਜ਼ਾਈਨ ਇਨੋਵੇਸ਼ਨ ਈਕੋਸਿਸਟਮ ਦੇ ਨਾਲ ਭਾਰਤ ਅਗਲੀ ਪੀੜ੍ਹੀ ਦੇ ਚਿਪਸ ਅਤੇ ਡਿਵਾਈਸਾਂ ਨੂੰ ਡਿਜ਼ਾਈਨ ਕਰਨ ਜਾ ਰਿਹਾ ਹੈ, ਅਸੀਂ ਇੰਡੀਆ ਸੈਮੀਕੰਡਕਟਰ ਰਿਸਰਚ ਸੈਂਟਰ ਵੀ ਸ਼ੁਰੂ ਕਰ ਰਹੇ ਹਾਂ ਜੋ ਇੱਕ ਅਤਿ-ਆਧੁਨਿਕ ਖੋਜ ਕੇਂਦਰ ਬਣਨ ਜਾ ਰਿਹਾ ਹੈ, ਜਿੱਥੇ ਦੁਨੀਆ ਦੇ ਸਭ ਤੋਂ ਵੱਡੇ ਸੈਮੀਕੰਡਕਟਰ ਨਿਰਮਾਤਾ ਭਾਰਤ ਵਿੱਚ ਖੋਜ ਕਰਨਗੇ।
ਆਪਣੇ ਸਮਾਪਤੀ ਸੰਬੋਧਨ ਵਿੱਚ ਮੰਤਰੀ ਸਾਹਿਬ ਨੇ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਸਰਕਾਰੀ ਸੇਵਾਵਾਂ ਅਤੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਏਆਈ ਦਾ ਵੱਧ ਤੋਂ ਵੱਧ ਉਪਯੋਗ ਕੀਤਾ ਜਾਵੇ।
ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਅਸੀਂ ਆਪਣੇ ਆਰਥਿਕ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਏਆਈ ਨੂੰ ਪੂਰੀ ਤਰ੍ਹਾਂ ਨਾਲ ਵਰਤਣ ਦਾ ਇਰਾਦਾ ਰੱਖਦੇ ਹਾਂ, ਇਹ ਯਕੀਨੀ ਬਣਾਉਣ ਲਈ ਕਿ ਏਆਈ ਦਾ ਸਿਹਤ ਸੰਭਾਲ ਅਤੇ ਦਵਾਈਆਂ ਦੀ ਖੋਜ ਦੇ ਨਾਲ-ਨਾਲ ਖੇਤੀਬਾੜੀ ਅਤੇ ਕਿਸਾਨ ਉਤਪਾਦਕਤਾ 'ਤੇ ਵਿਆਪਕ ਪ੍ਰਭਾਵ ਪੈਂਦਾ ਹੈ। ਵਰਤੋਂ ਦੇ ਮਾਮਲੇ ਚੈਟਜੀਪੀਟੀ ਨਾਲ ਮੁਕਾਬਲਾ ਕਰਨ ਲਈ ਨਹੀਂ ਹੈ ਅਤੇ ਅਸੀਂ ਉਸ ਦਿਸ਼ਾ ਵਿੱਚ ਨਹੀਂ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਅੱਗੇ ਵਧਣ ਵਾਲੀ ਸਿੱਖਿਆ ਦਾ ਸਮਰਥਨ ਕਰਾਂਗੇ ਅਤੇ ਇਸ ਦਿਸ਼ਾ ਵਿੱਚ ਭਾਰਤ ਦੀਆਂ ਕਈ ਭਾਸ਼ਾਵਾਂ ਅਤੇ ਮਲਟੀਪਲ ਡਾਟਾਸੈੱਟਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
************
ਡੀਕੇ/ਡੀਕੇ/ਐੱਸਐੱਮਪੀ
(Release ID: 2007966)
Visitor Counter : 68