ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਨੇ ਉੱਤਰ-ਪੂਰਬੀ ਰਾਜਾਂ ਵਿੱਚ ਹੋ ਰਹੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਨੂੰ ਸੰਬੋਧਨ ਕੀਤਾ


ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਗੁਹਾਟੀ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਉਦਘਾਟਨ ਕੀਤਾ

"ਖੇਡਾਂ ਦਾ ਸ਼ੁਭੰਕਰ 'ਅਸ਼ਟਲਕਸ਼ਮੀ' ਇਸ ਗੱਲ ਦਾ ਪ੍ਰਤੀਕ ਹੈ ਕਿ ਉੱਤਰ ਪੂਰਬ ਨੂੰ ਕਿਵੇਂ ਨਵਾਂ ਅਨੁਭਵ ਮਿਲ ਰਿਹਾ ਹੈ”

ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਸਾਡੇ ਮਹਾਨ ਰਾਸ਼ਟਰ ਵਿੱਚ ਜਨੂਨ ਅਤੇ ਏਕਤਾ ਦੀ ਜੋਤ ਜਗਾਉਣ: ਸ਼੍ਰੀ ਅਨੁਰਾਗ ਸਿੰਘ ਠਾਕੁਰ

Posted On: 19 FEB 2024 8:04PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਗੁਹਾਟੀ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਰਾਹੀਂ ਉੱਤਰ-ਪੂਰਬ ਦੇ ਸੱਤ ਰਾਜਾਂ ਵਿੱਚ ਹੋ ਰਹੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਸ਼ੁਭੰਕਰ ਯਾਨੀ 'ਅਸ਼ਟਲਕਸ਼ਮੀ' ਨੂੰ ਤਿਤਲੀ ਦੇ ਰੂਪ ਵਿੱਚ ਉਜਾਗਰ ਕੀਤਾ। ਪ੍ਰਧਾਨ ਮੰਤਰੀ, ਜੋ ਅਕਸਰ ਉੱਤਰ-ਪੂਰਬ ਦੇ ਰਾਜਾਂ ਨੂੰ 'ਅਸ਼ਟਲਕਸ਼ਮੀ' ਕਹਿੰਦੇ ਹਨ, ਨੇ ਕਿਹਾ, "ਇਨ੍ਹਾਂ ਖੇਡਾਂ ਵਿੱਚ ਤਿਤਲੀ ਨੂੰ ਸ਼ੁਭੰਕਰ ਬਣਾਉਣਾ ਇਹ ਵੀ ਦਰਸਾਉਂਦਾ ਹੈ ਕਿ ਕਿਵੇਂ ਉੱਤਰ ਪੂਰਬ ਨੂੰ ਨਵਾਂ ਅਨੁਭਵ ਮਿਲ ਰਿਹਾ ਹੈ।"

ਅਥਲੀਟਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਗੁਹਾਟੀ ਵਿੱਚ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਸ਼ਾਨਦਾਰ ਤਸਵੀਰ ਬਣਾਉਣ ਲਈ ਉਨ੍ਹਾਂ ਦੀ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, "ਪੂਰੇ ਦਿਲ ਨਾਲ ਖੇਡੋ, ਨਿਡਰ ਹੋ ਕੇ ਖੇਡੋ, ਆਪਣੇ ਅਤੇ ਆਪਣੀ ਟੀਮ ਲਈ ਜਿੱਤੋ ਅਤੇ ਭਾਵੇਂ ਤੁਸੀਂ ਹਾਰਦੇ ਹੋ, ਨਿਰਾਸ਼ ਨਾ ਹੋਵੋ। ਪ੍ਰਧਾਨ ਮੰਤਰੀ ਨੇ ਕਿਹਾ, "ਹਰ ਅਸਫ਼ਲਤਾ ਸਿੱਖਣ ਦਾ ਮੌਕਾ ਹੁੰਦੀ ਹੈ।"

ਦੇਸ਼ ਵਿਆਪੀ ਖੇਡ ਪਹਿਲਕਦਮੀਆਂ ਨੂੰ ਪ੍ਰਤੀਬਿੰਬਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਉੱਤਰ-ਪੂਰਬ ਵਿੱਚ ਚੱਲ ਰਹੀਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼, ਲੱਦਾਖ ਵਿੱਚ ਖੇਲੋ ਇੰਡੀਆ ਵਿੰਟਰ ਗੇਮਜ਼, ਤਾਮਿਲਨਾਡੂ ਵਿੱਚ ਖੇਲੋ ਇੰਡੀਆ ਯੂਥ ਗੇਮਜ਼, ਦੀਵ ਵਿੱਚ ਬੀਚ ਗੇਮਜ਼ ਦਾ ਜ਼ਿਕਰ ਕੀਤਾ ਅਤੇ ਟਿੱਪਣੀ ਕੀਤੀ, "ਮੈਨੂੰ ਭਾਰਤ ਦੇ ਹਰ ਕੋਨੇ ਵਿੱਚ, ਉੱਤਰ ਤੋਂ ਦੱਖਣ ਤੱਕ ਅਤੇ ਪੱਛਮ ਤੋਂ ਪੂਰਬ ਤੱਕ ਖੇਡ ਸਮਾਗਮਾਂ ਦੇ ਆਯੋਜਨ ਦਾ ਗਵਾਹ ਬਣਦਿਆਂ ਖੁਸ਼ੀ ਹੋ ਰਹੀ ਹੈ।" ਉਨ੍ਹਾਂ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਨ ਲਈ ਅਸਾਮ ਸਰਕਾਰ ਸਮੇਤ ਵੱਖ-ਵੱਖ ਰਾਜ ਸਰਕਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਖੇਡਾਂ ਪ੍ਰਤੀ ਸਮਾਜ ਦੀ ਬਦਲਦੀ ਧਾਰਨਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਮਾਪਿਆਂ ਦੇ ਰਵੱਈਏ ਵਿੱਚ ਤਬਦੀਲੀ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਮਾਪੇ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਤੋਂ ਇਸ ਕਰਕੇ ਝਿਜਕਦੇ ਸਨ, ਇਹ ਡਰ ਸੀ ਕਿ ਇਹ ਉਨ੍ਹਾਂ ਦਾ ਪੜ੍ਹਾਈ ਤੋਂ ਧਿਆਨ ਭਟਕਾਏਗਾ। ਉਨ੍ਹਾਂ ਨੇ ਵਿਕਸਿਤ ਹੋ ਰਹੀ ਮਾਨਸਿਕਤਾ ਨੂੰ ਉਜਾਗਰ ਕੀਤਾ, ਜਿਸ ਨਾਲ ਮਾਪੇ ਹੁਣ ਖੇਤਰ ਵਿੱਚ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ 'ਤੇ ਮਾਣ ਮਹਿਸੂਸ ਕਰਦੇ ਹਨ, ਭਾਵੇਂ ਇਹ ਰਾਜ ਪੱਧਰੀ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਹੋਵੇ।

ਪ੍ਰਧਾਨ ਮੰਤਰੀ ਮੋਦੀ ਨੇ ਐਥਲੀਟਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਜਿਸ ਤਰ੍ਹਾਂ ਅਕਾਦਮਿਕ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਜਾਂਦਾ ਹੈ, ਸਾਨੂੰ ਖੇਡਾਂ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕਰਨ ਦੀ ਪ੍ਰੰਪਰਾ ਵਿਕਸਿਤ ਕਰਨੀ ਚਾਹੀਦੀ ਹੈ।" ਉਨ੍ਹਾਂ ਨੇ ਉੱਤਰ-ਪੂਰਬੀ ਖੇਤਰ ਦੀ ਅਮੀਰ ਖੇਡ ਸੰਸਕ੍ਰਿਤੀ ਤੋਂ ਸਿੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿੱਥੇ ਖੇਡਾਂ ਪ੍ਰਤੀ ਉਤਸ਼ਾਹ ਦਿਖਾਇਆ ਜਾਂਦਾ ਹੈ, ਜੋ ਫੁੱਟਬਾਲ ਤੋਂ ਅਥਲੈਟਿਕਸ, ਬੈਡਮਿੰਟਨ ਤੋਂ ਮੁੱਕੇਬਾਜ਼ੀ, ਵੇਟਲਿਫਟਿੰਗ ਤੋਂ ਸ਼ਤਰੰਜ ਤੱਕ ਦੇ ਅਨੁਸ਼ਾਸਨਾਂ ਵਿੱਚ ਅਥਲੀਟਾਂ ਨੂੰ ਪ੍ਰੇਰਿਤ ਕਰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਭਾਗ ਲੈਣ ਵਾਲੇ ਅਥਲੀਟ ਨਾ ਸਿਰਫ਼ ਕੀਮਤੀ ਤਜਰਬੇ ਹਾਸਲ ਕਰਨਗੇ, ਬਲਕਿ ਪੂਰੇ ਦੇਸ਼ ਵਿੱਚ ਖੇਡ ਸੰਸਕ੍ਰਿਤੀ ਨੂੰ ਅੱਗੇ ਵਧਾਉਣ ਵਿੱਚ ਵੀ ਯੋਗਦਾਨ ਪਾਉਣਗੇ।

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਲਈ ਮੌਕਿਆਂ ਦੇ ਵਿਕਸਿਤ ਹੋ ਰਹੇ ਈਕੋਸਿਸਟਮ ਨੂੰ ਉਜਾਗਰ ਕਰਦੇ ਹੋਏ ਕਿਹਾ, "ਭਾਵੇਂ ਖੇਲੋ ਇੰਡੀਆ, ਟੌਪਸ ਜਾਂ ਹੋਰ ਪਹਿਲਕਦਮੀਆਂ ਹੋਣ, ਸਾਡੀ ਨੌਜਵਾਨ ਪੀੜ੍ਹੀ ਲਈ ਸੰਭਾਵਨਾਵਾਂ ਦਾ ਇੱਕ ਨਵਾਂ ਈਕੋਸਿਸਟਮ ਤਿਆਰ ਕੀਤਾ ਜਾ ਰਿਹਾ ਹੈ।" ਉਨ੍ਹਾਂ ਨੇ ਅਥਲੀਟਾਂ ਲਈ ਸਿਖਲਾਈ ਸਹੂਲਤਾਂ ਤੋਂ ਲੈ ਕੇ ਵਜ਼ੀਫ਼ਿਆਂ ਤੱਕ ਅਨੁਕੂਲ ਮਾਹੌਲ ਸਿਰਜਣ ਲਈ ਸਰਕਾਰ ਦੇ ਯਤਨਾਂ ਅਤੇ ਇਸ ਸਾਲ ਖੇਡਾਂ ਲਈ 3500 ਕਰੋੜ ਰੁਪਏ ਤੋਂ ਵੱਧ ਦੀ ਰਿਕਾਰਡ ਬਜਟ ਵੰਡ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਨੇ ਆਲਮੀ ਖੇਡ ਮੁਕਾਬਲਿਆਂ ਵਿੱਚ ਭਾਰਤ ਦੀ ਸਫਲਤਾ ਨੂੰ ਮਾਣ ਨਾਲ ਸਾਂਝਾ ਕੀਤਾ। ਉਨ੍ਹਾਂ ਵਿਸ਼ਵ ਯੂਨੀਵਰਸਿਟੀ ਖੇਡਾਂ ਸਮੇਤ ਵੱਖ-ਵੱਖ ਟੂਰਨਾਮੈਂਟਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਦਾ ਹਵਾਲਾ ਦਿੰਦੇ ਹੋਏ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲਾ ਕਰਨ ਦੀ ਭਾਰਤ ਦੀ ਯੋਗਤਾ 'ਤੇ ਖੁਸ਼ੀ ਪ੍ਰਗਟਾਈ, ਜਿਨ੍ਹਾਂ ਵਿੱਚ ਭਾਰਤੀ ਅਥਲੀਟਾਂ ਨੇ 2023 ਵਿੱਚ ਕੁੱਲ 26 ਤਗਮੇ ਜਿੱਤੇ, ਜਦਕਿ 2019 ਵਿੱਚ ਸਿਰਫ 4 ਦੇ ਮੁਕਾਬਲੇ 2023 ਵਿੱਚ ਕੁੱਲ 26 ਤਗਮੇ ਜਿੱਤੇ। ਉਨ੍ਹਾਂ ਅੱਗੇ ਕਿਹਾ, "ਏਸ਼ੀਆਈ ਖੇਡਾਂ ਵਿੱਚ “ਇਹ ਸਿਰਫ਼ ਮੈਡਲਾਂ ਦੀ ਗਿਣਤੀ ਨਹੀਂ ਹੈ, ਇਹ ਇਸ ਗੱਲ ਦਾ ਸਬੂਤ ਹਨ ਕਿ ਸਾਡੇ ਐਥਲੀਟ ਕੀ ਨਹੀਂ ਹਾਸਲ ਕਰ ਸਕਦੇ ਹਨ, ਜੇਕਰ ਉਨ੍ਹਾਂ ਦੀ ਵਿਗਿਆਨਕ ਪਹੁੰਚ ਨਾਲ ਮਦਦ ਕੀਤੀ ਜਾਂਦੀ ਹੈ।”

ਖੇਡਾਂ ਰਾਹੀਂ ਪੈਦਾ ਕੀਤੀਆਂ ਗਈਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਖੇਡਾਂ ਵਿੱਚ ਸਫਲਤਾ ਲਈ ਪ੍ਰਤਿਭਾ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦੀ ਲੋੜ ਹੁੰਦੀ ਹੈ; ਇਹ ਮਿਜਾਜ਼, ਲੀਡਰਸ਼ਿਪ, ਟੀਮ ਵਰਕ ਅਤੇ ਲਚਕਤਾ ਦੀ ਮੰਗ ਕਰਦਾ ਹੈ।" ਉਨ੍ਹਾਂ ਨੇ ਨੌਜਵਾਨਾਂ ਨੂੰ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਬਲਕਿ ਜ਼ਰੂਰੀ ਜੀਵਨ ਹੁਨਰਾਂ ਨੂੰ ਵਿਕਸਿਤ ਕਰਨ ਲਈ ਖੇਡਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ, "ਜੋ ਖੇਡਦੇ ਹਨ, ਉਹ ਵੀ ਵਧਦੇ-ਫੁੱਲਦੇ ਹਨ।"

ਪ੍ਰਧਾਨ ਮੰਤਰੀ ਮੋਦੀ ਨੇ ਅਥਲੀਟਾਂ ਨੂੰ ਖੇਡਾਂ ਦੇ ਖੇਤਰ ਤੋਂ ਪਰ੍ਹੇ ਉੱਤਰ ਪੂਰਬੀ ਖੇਤਰ ਦੀ ਸੁੰਦਰਤਾ ਦੀ ਪੜਚੋਲ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਮਾਗਮ ਤੋਂ ਬਾਅਦ ਦਾ ਰੋਮਾਂਚ ਹਾਸਲ ਕਰਨ, ਯਾਦਾਂ ਨੂੰ ਇਕੱਠੀਆਂ ਕਰਨ ਅਤੇ #NorthEastMemories ਹੈਸ਼ਟੈਗ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ 'ਤੇ ਆਪਣੇ ਤਜਰਬਿਆਂ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਉਨ੍ਹਾਂ ਭਾਈਚਾਰਿਆਂ ਨਾਲ ਜੁੜਨ ਲਈ ਕੁਝ ਸਥਾਨਕ ਵਾਕਾਂਸ਼ਾਂ ਨੂੰ ਸਿੱਖਣ ਦਾ ਸੁਝਾਅ ਦਿੱਤਾ, ਜੋ ਉਨ੍ਹਾਂ ਦੇ ਸੰਸਕ੍ਰਿਤਕ ਅਨੁਭਵ ਨੂੰ ਵਧਾਉਣ ਲਈ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਭਾਸ਼ਿਨੀ ਐਪ ਨਾਲ ਵੀ ਪ੍ਰਯੋਗ ਕਰਨ ਲਈ ਆਖਿਆ।

ਇਸ ਮੌਕੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਪਿਛਲੇ ਸਾਲ ਲਖਨਊ, ਉੱਤਰ ਪ੍ਰਦੇਸ਼ ਵਿੱਚ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੀ ਵੱਡੀ ਸਫਲਤਾ ਤੋਂ ਬਾਅਦ ਅਤੇ ਲੱਦਾਖ ਵਿੱਚ ਪਹਿਲੀਆਂ ਖੇਲੋ ਇੰਡੀਆ ਵਿੰਟਰ ਗੇਮਜ਼, ਹੁਣ ਗੁਹਾਟੀ ਵਿੱਚ ਇਸ ਸਾਲ ਦੀਆਂ ਯੂਨੀਵਰਸਿਟੀ ਖੇਡਾਂ ਰਾਹੀਂ ਚਮਕਣ ਦੀ ਸਾਡੀ ਵਾਰੀ ਹੈ।



 

ਉਨ੍ਹਾਂ ਨੇ ਇਹ ਵੀ ਕਿਹਾ ਕਿ ਚੌਥੀਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2023 ਦੇਸ਼ ਭਰ ਦੇ 4544 ਐਥਲੀਟਾਂ ਦੇ ਇੱਕ ਰੋਮਾਂਚਕ ਪ੍ਰਦਰਸ਼ਨ ਲਈ ਤਿਆਰ ਹੈ, ਜੋ ਉੱਤਰ-ਪੂਰਬੀ ਰਾਜਾਂ ਅਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਸਿੱਕਮ, ਨਾਗਾਲੈਂਡ ਅਤੇ ਤ੍ਰਿਪੁਰਾ - ਸਾਡੀ ਅਸ਼ਟਲਕਸ਼ਮੀ ਵਿੱਚ ਫੈਲੇ 18 ਵੱਖ-ਵੱਖ ਸਥਾਨਾਂ ਵਿੱਚ ਹਿੱਸਾ ਲੈਣਗੀਆਂ।

ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਗੇ ਕਿਹਾ ਕਿ ਇਸ ਸ਼ਾਨਦਾਰ ਸਮਾਗਮ ਵਿੱਚ ਐਥਲੈਟਿਕਸ, ਰਗਬੀ, ਤੈਰਾਕੀ, ਬੈਡਮਿੰਟਨ, ਹਾਕੀ ਅਤੇ ਫੁੱਟਬਾਲ ਸਮੇਤ 20 ਖੇਡ ਅਨੁਸ਼ਾਸਨ ਸ਼ਾਮਲ ਹੋਣਗੇ।

ਉਨ੍ਹਾਂ ਇਹ ਵੀ ਦੱਸਿਆ ਕਿ ਫਿੱਟ ਇੰਡੀਆ ਨੂੰ ਉਤਸ਼ਾਹਿਤ ਕਰਨ ਦੇ ਸਾਡੇ ਮਿਸ਼ਨ ਦੇ ਹਿੱਸੇ ਵਜੋਂ, ਅਸੀਂ ਯੋਗ ਅਤੇ ਮੱਲਖੰਬ ਵਰਗੀਆਂ ਰਵਾਇਤੀ ਖੇਡਾਂ ਨੂੰ ਵੀ ਇਵੈਂਟ ਲਾਈਨ-ਅੱਪ ਵਿੱਚ ਸ਼ਾਮਲ ਕੀਤਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਸਾਡੇ ਮਹਾਨ ਰਾਸ਼ਟਰ ਵਿੱਚ ਜਨੂਨ ਅਤੇ ਏਕਤਾ ਦੀ ਜੋਤ ਜਗੇ। ਚੌਥੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਨੂੰ ਸਿਰਫ਼ ਰਿਕਾਰਡ ਤੋੜਨ ਜਾਂ ਜਿੱਤੇ ਗਏ ਮੈਡਲਾਂ ਲਈ ਹੀ ਨਹੀਂ, ਸਗੋਂ ਦੋਸਤੀਆਂ ਬਣਾਉਣ, ਰੁਕਾਵਟਾਂ ਤੋੜਨ ਅਤੇ ਵਿਕਸਿਤ ਭਾਰਤ ਦੇ ਸਮੂਹਿਕ ਸੁਪਨੇ ਲਈ ਯਾਦ ਕੀਤਾ ਜਾ ਸਕਦਾ ਹੈ।

****************

ਪੀਪੀਜੀ/ਐੱਸਕੇ 


(Release ID: 2007959)