ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਈਐੱਸਆਈ ਸਕੀਮ ਅਧੀਨ ਦਸੰਬਰ, 2023 ਵਿੱਚ 18.86 ਲੱਖ ਨਵੇਂ ਕਰਮਚਾਰੀ ਸ਼ਾਮਲ ਹੋਏ


25 ਸਾਲ ਦੀ ਉਮਰ ਤੱਕ ਦੇ 8.83 ਲੱਖ ਨੌਜਵਾਨ ਕਰਮਚਾਰੀਆਂ ਨੇ ਨਵੀਂ ਰਜਿਸਟ੍ਰੇਸ਼ਨ ਕਰਵਾਈ

ਈਐੱਸਆਈ ਸਕੀਮ ਵਿੱਚ 3.59 ਲੱਖ ਮਹਿਲਾ ਕਰਮਚਾਰੀ ਸ਼ਾਮਲ ਹੋਏ

ਦਸੰਬਰ, 2023 ਵਿੱਚ ਈਐੱਸਆਈ ਸਕੀਮ ਤਹਿਤ ਲਗਭਗ 23,347 ਨਵੇਂ ਅਦਾਰੇ ਰਜਿਸਟਰ ਹੋਏ

ਈਐੱਸਆਈ ਸਕੀਮ ਦੇ ਲਾਭ ਦਸੰਬਰ, 2023 ਵਿੱਚ 47 ਟਰਾਂਸਜੈਂਡਰ ਕਰਮਚਾਰੀਆਂ ਨੂੰ ਦਿੱਤੇ ਗਏ

Posted On: 15 FEB 2024 5:55PM by PIB Chandigarh

ਈਐੱਸਆਈਸੀ ਦੇ ਆਰਜ਼ੀ ਵੇਤਨਮਾਨ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਦਸੰਬਰ, 2023 ਵਿੱਚ 18.86 ਲੱਖ ਨਵੇਂ ਕਰਮਚਾਰੀ ਸ਼ਾਮਲ ਕੀਤੇ ਗਏ ਹਨ।

ਦਸੰਬਰ, 2023 ਵਿੱਚ ਲਗਭਗ 23,347 ਨਵੇਂ ਅਦਾਰੇ ਰਜਿਸਟਰ ਕੀਤੇ ਗਏ ਹਨ ਅਤੇ ਕਰਮਚਾਰੀ ਰਾਜ ਬੀਮਾ ਯੋਜਨਾ ਦੀ ਸਮਾਜਿਕ ਸੁਰੱਖਿਆ ਛਤਰੀ ਹੇਠ ਲਿਆਂਦੇ ਗਏ ਹਨ, ਇਸ ਤਰ੍ਹਾਂ ਹੋਰ ਕਰਮਚਾਰੀਆਂ ਲਈ ਕਵਰੇਜ ਯਕੀਨੀ ਬਣਾਈ ਗਈ ਹੈ।

ਇਹ ਅੰਕੜੇ ਸਪੱਸ਼ਟ ਤੌਰ 'ਤੇ ਦੱਸਦੇ ਹਨ ਕਿ ਦੇਸ਼ ਦੇ ਨੌਜਵਾਨਾਂ ਲਈ ਵਧੇਰੇ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ ਕਿਉਂਕਿ ਇਸ ਮਹੀਨੇ ਦੌਰਾਨ ਸ਼ਾਮਲ ਕੀਤੇ ਗਏ ਕੁੱਲ 18.86 ਲੱਖ ਕਰਮਚਾਰੀਆਂ ਵਿੱਚੋਂ 8.83 ਲੱਖ ਕਰਮਚਾਰੀ ਕੁੱਲ ਰਜਿਸਟ੍ਰੇਸ਼ਨਾਂ ਦਾ ਲਗਭਗ 47% ਹਿੱਸਾ 25 ਸਾਲ ਦੀ ਉਮਰ ਤੱਕ ਦੇ ਨੌਜਵਾਨ ਹਨ।

ਵੇਤਨਮਾਨ ਡੇਟਾ ਦਾ ਲਿੰਗ-ਅਧਾਰਿਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਦਸੰਬਰ, 2023 ਵਿੱਚ ਮਹਿਲਾ ਮੈਂਬਰਾਂ ਦਾ ਕੁੱਲ ਨਾਮਾਂਕਣ 3.59 ਲੱਖ ਰਿਹਾ ਹੈ। ਅੰਕੜੇ ਦਰਸਾਉਂਦੇ ਹਨ ਕਿ ਦਸੰਬਰ, 2023 ਦੇ ਮਹੀਨੇ ਵਿੱਚ ਕੁੱਲ 47 ਟਰਾਂਸਜੈਂਡਰ ਕਰਮਚਾਰੀ ਵੀ ਈਐੱਸਆਈ ਸਕੀਮ ਅਧੀਨ ਰਜਿਸਟਰ ਹੋਏ ਹਨ। ਈਐੱਸਆਈਸੀ ਸਮਾਜ ਦੇ ਹਰ ਵਰਗ ਤੱਕ ਇਸਦੇ ਲਾਭ ਪਹੁੰਚਾਉਣ ਲਈ ਵਚਨਬੱਧ ਹੈ।

ਵੇਤਨਮਾਨ ਡੇਟਾ ਆਰਜ਼ੀ ਹੈ ਕਿਉਂਕਿ ਅੰਕੜਾ ਉਤਪਾਦਨ ਇੱਕ ਨਿਰੰਤਰ ਅਭਿਆਸ ਹੈ।

****

ਐੱਮਜੇਪੀਐੱਸ/ਐੱਨਐੱਸਕੇ




(Release ID: 2007069) Visitor Counter : 62


Read this release in: English , Urdu , Hindi , Telugu