ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਭਾਰਤ ਨੂੰ ਆਪਣੇ ਸੀਓਪੀ ਜਲਵਾਯੂ ਵਾਅਦੇ ਨੂੰ ਪੂਰਾ ਕਰਨ ਲਈ ਵਿੱਤੀ ਸਾਲਾਂ 2024-2030 ਦੌਰਾਨ 30 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਲੋੜ ਹੈ: ਆਈਆਰਈਡੀਏ ਦੇ ਸੀਐੱਮਡੀ ਨੇ ਵਿਸ਼ਵ ਬੈਂਕ ਵੈਬਿਨਾਰ ਵਿੱਚ ਕਿਹਾ
"ਭਾਰਤ ਵਿਸ਼ਵ ਭਰ ਵਿੱਚ ਅਖੁੱਟ ਊਰਜਾ ਵਿਕਾਸ ਲਈ ਇੱਕ ਰੋਲ ਮਾਡਲ ਰਿਹਾ ਹੈ"
Posted On:
15 FEB 2024 11:21AM by PIB Chandigarh
ਇੰਡੀਅਨ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਲਿਮਟਿਡ (ਆਈਆਰਈਡੀਏ) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ ਨਵੀਨਤਮ ਦੱਖਣੀ ਏਸ਼ੀਆ ਵਿਕਾਸ ਅੱਪਡੇਟ "ਟੂਵਰਡ ਫਾਸਟਰ, ਕਲੀਨਰ ਗ੍ਰੋਥ" ਦੀ ਰਿਲੀਜ਼ ਦੇ ਮੌਕੇ 'ਤੇ ਵਿਸ਼ਵ ਬੈਂਕ ਵਲੋਂ 14 ਫਰਵਰੀ, 2024 ਨੂੰ ਆਯੋਜਿਤ ਇੱਕ ਅੰਤਰਰਾਸ਼ਟਰੀ ਵੈਬਿਨਾਰ ਨੂੰ ਸੰਬੋਧਿਤ ਕੀਤਾ।
ਆਪਣੇ ਸੰਬੋਧਨ ਵਿੱਚ ਆਈਆਰਈਡੀਏ ਦੇ ਸੀਐੱਮਡੀ ਨੇ 2030 ਤੱਕ ਭਾਰਤ ਦੇ ਰਾਸ਼ਟਰੀ ਪੱਧਰ 'ਤੇ ਨਿਰਧਾਰਿਤ ਯੋਗਦਾਨ (ਐੱਨਡੀਸੀ) ਟੀਚਿਆਂ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਨਿਵੇਸ਼ ਦੀ ਅਹਿਮ ਲੋੜ 'ਤੇ ਜ਼ੋਰ ਦਿੱਤਾ, ਇਹ ਵੀ ਦੱਸਿਆ ਕਿ ਵਿੱਤੀ ਵਰ੍ਹੇ 2024-2030 ਦੀ ਮਿਆਦ ਵਿੱਚ ਨਿਵੇਸ਼ ਦੀ ਲੋੜ 30 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਉਨ੍ਹਾਂ ਅੱਗੇ ਕਿਹਾ ਕਿ ਸੋਲਰ, ਇਲੈਕਟ੍ਰੋਲਾਈਜ਼ਰ, ਵਿੰਡ ਅਤੇ ਬੈਟਰੀ ਲਈ ਸਮਰੱਥਾ ਦੇ ਨਿਰਮਾਣ, ਟਰਾਂਸਮਿਸ਼ਨ, ਗ੍ਰੀਨ ਹਾਈਡ੍ਰੋਜਨ, ਸੋਲਰ, ਹਾਈਡਰੋ, ਵਿੰਡ ਅਤੇ ਵੇਸਟ ਟੂ ਐਨਰਜੀ ਸੈਕਟਰ ਵਿੱਚ ਨਿਵੇਸ਼ ਦੀ ਲੋੜ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ 13 ਫਰਵਰੀ 2024 ਨੂੰ ਸ਼ੁਰੂ ਕੀਤੀ ਗਈ ਰੂਫਟਾਪ ਸੋਲਰ ਸਕੀਮ, "ਪ੍ਰਧਾਨ ਮੰਤਰੀ ਸੂਰਯਾ ਘਰ ਮੁਫਤ ਬਿਜਲੀ ਯੋਜਨਾ" ਦੀ ਮਹੱਤਤਾ ਬਾਰੇ ਬੋਲਦਿਆਂ, ਸੀਐੱਮਡੀ ਨੇ ਕਿਹਾ: “75,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੁਆਰਾ ਸਮਰਥਤ ਇਸ ਦੂਰਅੰਦੇਸ਼ੀ ਪ੍ਰੋਜੈਕਟ ਦਾ ਉਦੇਸ਼ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਪ੍ਰਦਾਨ ਕਰਕੇ 1 ਕਰੋੜ ਪਰਿਵਾਰਾਂ ਨੂੰ ਸੋਲਰਾਈਜ਼ ਕਰਨਾ ਹੈ। ਇਹ ਪਹਿਲਕਦਮੀ ਰੂਫਟਾਪ ਸੋਲਰ ਸੈਕਟਰ ਨੂੰ ਦੇਸ਼ ਵਿੱਚ ਬੇਮਿਸਾਲ ਉਚਾਈਆਂ ਤੱਕ ਪਹੁੰਚਾਉਣ ਲਈ ਤਿਆਰ ਹੈ। ਇਹ ਸਕੀਮ ਨਾ ਸਿਰਫ਼ ਮਹੱਤਵਪੂਰਨ ਲਾਭ ਪ੍ਰਦਾਨ ਕਰੇਗੀ ਬਲਕਿ ਲੋਕਾਂ ਦੀ ਅਖੁੱਟ ਊਰਜਾ ਬਾਰੇ ਜਾਗਰੂਕਤਾ ਨੂੰ ਵੀ ਵਧਾਏਗੀ, 2070 ਤੱਕ ਨੈੱਟ-ਜ਼ੀਰੋ ਨਿਕਾਸੀ ਅਤੇ 2047 ਤੱਕ ਊਰਜਾ ਦੀ ਆਜ਼ਾਦੀ ਨੂੰ ਪ੍ਰਾਪਤ ਕਰਨ ਦੇ ਭਾਰਤ ਦੇ ਅਭਿਲਾਸ਼ੀ ਟੀਚੇ ਵਿੱਚ ਯੋਗਦਾਨ ਪਾਵੇਗੀ।"
ਸੀਐੱਮਡੀ ਨੇ ਕਿਹਾ ਕਿ ਭਾਰਤ ਦਾ ਉਭਾਰ ਵਿਸ਼ਵ ਭਰ ਵਿੱਚ ਅਖੁੱਟ ਊਰਜਾ ਦੇ ਵਿਕਾਸ ਲਈ ਇੱਕ ਰੋਲ ਮਾਡਲ ਰਿਹਾ ਹੈ, ਸਰਕਾਰ ਦੀਆਂ ਕਈ ਪਹਿਲਕਦਮੀਆਂ ਜਿਵੇਂ ਕਿ ਅਖੁੱਟ ਖਰੀਦਦਾਰੀ ਜ਼ਿੰਮੇਵਾਰੀਆਂ (ਆਰਪੀਓ), ਪੀਐੱਮ-ਕੁਸੁਮ ਸਕੀਮ, ਆਰਈ ਸੰਪਤੀਆਂ ਲਈ 'ਮਸਟ-ਰਨ' ਸਥਿਤੀ, ਸੋਲਰ ਲਈ ਪੀਐੱਲਆਈ ਪੀਵੀ ਨਿਰਮਾਣ ਅਤੇ ਅਖੁੱਟ ਊਰਜਾ ਲਈ ਆਟੋਮੈਟਿਕ ਰੂਟ ਦੇ ਤਹਿਤ 100% ਤੱਕ ਐੱਫਡੀਆਈ ਭੱਤਾ, ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ, “ਕਿਉਂਕਿ ਭਾਰਤ ਦਾ ਟੀਚਾ ਅਗਲੇ ਤਿੰਨ ਸਾਲਾਂ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ 2047 ਤੱਕ ਇੱਕ ਵਿਕਸਤ ਦੇਸ਼ ਬਣਨ ਦਾ ਹੈ, ਊਰਜਾ ਸੁਰੱਖਿਆ ਅਤੇ ਊਰਜਾ-ਆਜ਼ਾਦੀ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਊਰਜਾ ਦੀ ਮੰਗ ਹੋਵੇਗੀ। ਇਸ ਮੰਗ ਦਾ ਲਗਭਗ 90% ਅਖੁੱਟ ਸਰੋਤਾਂ ਤੋਂ ਪੂਰਾ ਹੋਣ ਦੀ ਉਮੀਦ ਹੈ। ਜਦੋਂ ਤੱਕ ਅਖੁੱਟ ਊਰਜਾ ਲਈ ਲੋੜੀਂਦੀ ਊਰਜਾ ਸਟੋਰੇਜ ਪ੍ਰਾਪਤ ਨਹੀਂ ਹੋ ਜਾਂਦੀ, ਉਦੋਂ ਤੱਕ ਤਾਪ ਊਰਜਾ ਵੀ ਨਾਲ ਹੀ ਵਿਕਸਤ ਕੀਤੀ ਜਾਵੇਗੀ।" ਸੀਐੱਮਡੀ ਨੇ ਭਾਰਤ ਵਿੱਚ ਅਖੁੱਟ ਊਰਜਾ ਖੇਤਰ ਦੇ ਪਾਲਣ ਪੋਸ਼ਣ ਵਿੱਚ, ਪਿਛਲੇ 37 ਸਾਲਾਂ ਵਿੱਚ ਆਈਆਰਈਡੀਏ ਵਲੋਂ ਨਿਭਾਈ ਗਈ ਮਾਤਰੂ ਭੂਮਿਕਾ ਬਾਰੇ ਵੀ ਗੱਲ ਕੀਤੀ।
ਸੰਯੁਕਤ ਰਾਸ਼ਟਰ ਅਤੇ ਡਬਲਿਊਟੀਓ, ਵਿਸ਼ਵ ਬੈਂਕ ਲਈ ਵਿਸ਼ੇਸ਼ ਪ੍ਰਤੀਨਿਧੀ ਮਿਸ ਮਾਰੀਆ ਦਿਮਿਤਰੀਦੋ; ਮੁੱਖ ਅਰਥ ਸ਼ਾਸਤਰੀ, ਦੱਖਣੀ ਏਸ਼ੀਆ ਖੇਤਰ, ਵਿਸ਼ਵ ਬੈਂਕ ਮਿਸ ਫ੍ਰਾਂਜ਼ਿਸਕਾ ਓਹਨਸੋਰਜ; ਅਰਥ ਸ਼ਾਸਤਰੀ, ਸੰਭਾਵਨਾ ਸਮੂਹ, ਵਿਸ਼ਵ ਬੈਂਕ ਮਿਸਟਰ ਫਿਲਿਪ ਕੇਨਵਰਥੀ; ਅਤੇ ਗ੍ਰੀਨ ਟੈਕਨਾਲੋਜੀ ਅਤੇ ਰਿਸਰਚ ਮੈਨੇਜਰ, ਡਬਲਿਊਆਈਪੀਓ ਗ੍ਰੀਨ ਮਿਸਟਰ ਪੀਟਰ ਓਕਸੇਨ ਨੇ ਵੈਬਿਨਾਰ ਨੂੰ ਸੰਬੋਧਨ ਕੀਤਾ।
************
ਪੀਆਈਬੀ ਦਿੱਲੀ | ਦੀਪ ਜੋਇ ਮੈਂਪਿਲੀ
(Release ID: 2007065)
Visitor Counter : 72