ਕਾਨੂੰਨ ਤੇ ਨਿਆਂ ਮੰਤਰਾਲਾ
ਇੱਕ ਰਾਸ਼ਟਰ ਇੱਕ ਚੋਣ 'ਤੇ ਐੱਚਐੱਲਸੀ ਵਲੋਂ ਰਾਜ ਚੋਣ ਕਮਿਸ਼ਨਾਂ ਨਾਲ ਗੱਲਬਾਤ ਜਾਰੀ
प्रविष्टि तिथि:
12 FEB 2024 8:05PM by PIB Chandigarh
ਇੱਕ ਰਾਸ਼ਟਰ ਇੱਕ ਚੋਣ 'ਤੇ ਉੱਚ ਪੱਧਰੀ ਕਮੇਟੀ (ਐੱਚਐੱਲਸੀ) ਦੇ ਚੇਅਰਮੈਨ ਸ਼੍ਰੀ ਰਾਮ ਨਾਥ ਕੋਵਿੰਦ ਅਤੇ ਇਸ ਦੇ ਮੈਂਬਰਾਂ ਸ਼੍ਰੀ ਐੱਨ ਕੇ ਸਿੰਘ ਅਤੇ ਸ਼੍ਰੀ ਸੰਜੇ ਕੋਠਾਰੀ ਨੇ ਅੱਜ ਰਾਜ ਚੋਣ ਕਮਿਸ਼ਨਰਾਂ (ਐੱਸਈਸੀ) ਨਾਲ ਇੱਕੋ ਸਮੇਂ ਚੋਣਾਂ ਕਰਵਾਉਣ ਬਾਰੇ ਉਨ੍ਹਾਂ ਦੇ ਵਿਚਾਰ ਜਾਣਨ ਲਈ ਗੱਲਬਾਤ ਕੀਤੀ। ਮੀਟਿੰਗ ਵਿੱਚ ਕਾਨੂੰਨ ਸਕੱਤਰ ਡਾ: ਰਾਜੀਵ ਮਨੀ ਵੀ ਹਾਜ਼ਰ ਸਨ।
ਐੱਚਐੱਲਸੀ ਨੇ ਸ਼੍ਰੀ ਯੂ ਪੀ ਐੱਸ ਮਦਾਨ, ਮਹਾਰਾਸ਼ਟਰ ਦੇ ਰਾਜ ਚੋਣ ਕਮਿਸ਼ਨਰ ਅਤੇ ਡਾ. ਬੀ ਬਾਸਵਰਾਜੂ, ਕਰਨਾਟਕ ਦੇ ਰਾਜ ਚੋਣ ਕਮਿਸ਼ਨਰ ਨਾਲ ਮੀਟਿੰਗਾਂ ਕੀਤੀਆਂ, ਜੋ ਕਿ ਰਾਜ ਚੋਣ ਕਮਿਸ਼ਨ ਦੀ ਸਕੱਤਰ ਮਿਸ ਹੋਨੰਬਾ ਐੱਸ ਦੇ ਨਾਲ ਸਨ।
ਆਪਣੇ ਵਿਚਾਰ-ਵਟਾਂਦਰੇ ਦੌਰਾਨ, ਦੋਵਾਂ ਕਮਿਸ਼ਨਰਾਂ ਨੇ ਵੱਖ-ਵੱਖ ਮੁੱਦਿਆਂ ਨੂੰ ਉਜਾਗਰ ਕੀਤਾ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ ਤਾਂ ਜੋ ਵਿਧਾਨ ਸਭਾਵਾਂ ਅਤੇ ਲੋਕ ਸਭਾ ਦੇ ਨਾਲ-ਨਾਲ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵੀ ਨਾਲੋ-ਨਾਲ ਕਰਵਾਈਆਂ ਜਾ ਸਕਣ।
**********
ਐੱਸਐੱਸ/ਏਕੇਐੱਸ
(रिलीज़ आईडी: 2006600)
आगंतुक पटल : 106