ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸ਼੍ਰੀ ਨਰਾਇਣ ਰਾਣੇ ਭਲਕੇ ਐੱਮਐੱਸਐੱਮਐੱਮਈ ਮੰਤਰਾਲੇ ਦੇ ਤਕਨਾਲੋਜੀ ਕੇਂਦਰਾਂ, ਵਿਸਥਾਰ ਕੇਂਦਰਾਂ ਅਤੇ ਵਿਕਾਸ ਤੇ ਸੁਵਿਧਾ ਦਫਤਰਾਂ ਦਾ ਉਦਘਾਟਨ ਕਰਨਗੇ
Posted On:
13 FEB 2024 4:19PM by PIB Chandigarh
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ ਸ਼੍ਰੀ ਨਰਾਇਣ ਰਾਣੇ ਭਲਕੇ ਗ੍ਰੇਟਰ ਨੋਇਡਾ ਵਿੱਚ ਐੱਮਐੱਸਐੱਮਐੱਮਈ ਤਕਨਾਲੋਜੀ ਕੇਂਦਰ ਦਾ ਉਦਘਾਟਨ ਕਰਨਗੇ। ਸ਼੍ਰੀ ਰਾਕੇਸ਼ ਸਚਾਨ, ਐੱਮਐੱਸਐੱਮਐੱਮਈ, ਖਾਦੀ, ਪੇਂਡੂ ਉਦਯੋਗ, ਰੇਸ਼ਮ ਉਦਯੋਗ, ਹੱਥਕਰਘਾ ਅਤੇ ਟੈਕਸਟਾਈਲ ਮੰਤਰੀ, ਉੱਤਰ ਪ੍ਰਦੇਸ਼ ਸਰਕਾਰ ਵੀ ਇਸ ਮੌਕੇ 'ਤੇ ਮੌਜੂਦ ਹੋਣਗੇ।
ਸ਼੍ਰੀ ਨਰਾਇਣ ਰਾਣੇ ਕਾਨਪੁਰ (ਉੱਤਰ ਪ੍ਰਦੇਸ਼), ਬੱਦੀ (ਹਿਮਾਚਲ ਪ੍ਰਦੇਸ਼) ਅਤੇ ਇੰਫਾਲ (ਮਣੀਪੁਰ) ਵਿਖੇ ਤਿੰਨ ਤਕਨਾਲੋਜੀ ਕੇਂਦਰਾਂ ਦਾ ਉਦਘਾਟਨ ਕਰਨਗੇ। ਉਹ ਕਰੀਮਨਗਰ ਤੇ ਭਵਾਨੀਪਟਨਾ (ਓਡੀਸ਼ਾ) ਵਿਖੇ ਦੋ ਐਕਸਟੈਂਸ਼ਨ ਸੈਂਟਰਾਂ ਦਾ ਰਿਮੋਟ ਤੌਰ 'ਤੇ ਉਦਘਾਟਨ ਵੀ ਕਰਨਗੇ। ਇਸ ਮੌਕੇ 'ਤੇ ਦੇਹਰਾਦੂਨ (ਉੱਤਰਾਖੰਡ) ਵਿਖੇ ਡੀਸੀ (ਐੱਮਐੱਸਐੱਮਈ) ਦੇ ਵਿਕਾਸ ਅਤੇ ਸੁਵਿਧਾ ਦਫ਼ਤਰ ਤੇ ਲੱਦਾਖ ਵਿਖੇ ਵਿਕਾਸ ਅਤੇ ਸੁਵਿਧਾ ਦਫ਼ਤਰ (ਨਿਊਕਲੀਅਸ ਸੈਂਟਰ) ਦਾ ਵੀ ਰਿਮੋਟ ਉਦਘਾਟਨ ਕੀਤਾ ਜਾ ਰਿਹਾ ਹੈ।
ਇੱਕ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ ਜਿੱਥੇ ਐੱਮਐੱਸਐੱਮਐੱਮਈ ਵੱਖ-ਵੱਖ ਸੈਕਟਰਾਂ ਦੇ ਅਧੀਨ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੇ। ਕੇਵੀਆਈਸੀ ਅਤੇ ਕੋਇਰ ਬੋਰਡ ਦੇ ਸਟਾਲਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵਿਸ਼ੇਸ਼ ਓਡੀਓਪੀ ਉਤਪਾਦਾਂ ਦੇ ਸਟਾਲ ਵੀ ਲਗਾਏ ਜਾ ਰਹੇ ਹਨ। ਇਨਕਿਊਬੇਟਰਾਂ ਅਤੇ ਮਹਿਲਾ ਉੱਦਮੀਆਂ ਅਤੇ ਐੱਸਸੀ/ਐੱਸਟੀ ਉੱਦਮੀਆਂ ਨੂੰ ਕਈ ਸਟਾਲ ਅਲਾਟ ਕੀਤੇ ਗਏ ਹਨ। ਇਸ ਮੌਕੇ 100 ਮਹਿਲਾ ਉੱਦਮੀਆਂ ਨੂੰ ਓਡੀਓਪੀ ਸਕੀਮ ਤਹਿਤ ਟੂਲਕਿੱਟਾਂ ਵੀ ਵੰਡੀਆਂ ਜਾਣਗੀਆਂ।
ਪੀਐੱਮ ਵਿਸ਼ਵਕਰਮਾ ਯੋਜਨਾ 17.09.2023 ਨੂੰ ਪ੍ਰਧਾਨ ਮੰਤਰੀ ਵਲੋਂ ਲਾਂਚ ਕੀਤੀ ਗਈ ਸੀ। ਇਹ ਇੱਕ ਸੰਪੂਰਨ ਯੋਜਨਾ ਹੈ, ਜੋ 18 ਕਿੱਤਿਆਂ ਨਾਲ ਸਬੰਧਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਅੰਤ ਤੱਕ ਸਹਾਇਤਾ ਪ੍ਰਦਾਨ ਕਰਦੀ ਹੈ। 11.02.2024 ਤੱਕ, ਇਸ ਸਕੀਮ ਅਧੀਨ ਕੁੱਲ 4,10,464 ਅਰਜ਼ੀਆਂ ਸਫਲਤਾਪੂਰਵਕ ਰਜਿਸਟਰ ਕੀਤੀਆਂ ਗਈਆਂ ਹਨ। ਇਸ ਸਕੀਮ ਲਈ ਜਾਗਰੂਕਤਾ ਫੈਲਾਉਣ ਲਈ ਇਸ ਪ੍ਰਦਰਸ਼ਨੀ ਵਿੱਚ ਸਕੀਮ ਅਧੀਨ ਆਉਂਦੇ ਕਿੱਤਿਆਂ ਦੇ ਸਬੰਧ ਵਿੱਚ ਅਨੁਭਵ ਕੇਂਦਰ ਵੀ ਲਗਾਇਆ ਗਿਆ ਹੈ।
************
ਐੱਮਜੇਪੀਐੱਸ
(Release ID: 2006594)
Visitor Counter : 69