ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ: ਰੱਖਿਆ ਮੰਤਰਾਲਾ ਨੇ ਭਾਰਤੀ ਨੌ-ਸੈਨਾ ਅਤੇ ਭਾਰਤੀ ਤਟ ਰੱਖਿਅਕ ਬਲ ਦੇ ਲਈ 463 ਸਥਿਰ ਰਿਮੋਟ ਕੰਟਰੋਲ ਗੰਨ ਲਈ ਏਡਬਲਿਊਈਆਈਐੱਲ ਨਾਲ 1,752 ਕਰੋੜ ਰੁਪਏ ਦੇ ਸਮਝੌਤੇ 'ਤੇ ਹਸਤਾਖ਼ਰ ਕੀਤੇ

Posted On: 14 FEB 2024 3:01PM by PIB Chandigarh

ਰੱਖਿਆ ਮੰਤਰਾਲੇ ਨੇ ਭਾਰਤੀ ਨੌ-ਸੈਨਾ ਅਤੇ ਭਾਰਤੀ ਤਟ ਰੱਖਿਅਕ ਬਲ ਦੇ ਲਈ ਕੁਲ 463 ਸਵਦੇਸ਼ੀ ਬਣੀਆਂ 12.7 ਐੱਮ‌ਐੱਮ ਸਟੇਬਲਾਈਜ਼ਡ ਰਿਮੋਟ ਕੰਟਰੋਲ ਗੰਨ (ਐੱਸਆਰਸੀਜੀ) ਦੇ ਨਿਰਮਾਣ ਅਤੇ ਸਪਲਾਈ ਲਈ ਐਡਵਾਂਸਡ ਵੈਪਨ ਇਕੁਇਪਮੈਂਟ ਇੰਡੀਆ ਲਿਮਟਿਡ (ਏਡਬਲਿਊਈਆਈਐੱਲ), ਕਾਨਪੁਰ ਦੇ ਨਾਲ ਅੱਜ (14 ਫ਼ਰਵਰੀ, 2024 ਨੂੰ) ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਹਨ। ਇਸ ਠੇਕੇ ਦੀ ਕੁੱਲ ਲਾਗਤ 1752.13 ਕਰੋੜ ਰੁਪਏ ਹੈ ਅਤੇ ਇਨ੍ਹਾਂ ਬੰਦੂਕਾਂ ਦੇ ਨਿਰਮਾਣ ਵਿੱਚ 85 ਫੀਸਦੀ ਤੋਂ ਵੱਧ ਸਵਦੇਸ਼ੀ ਸਮੱਗਰੀ ਵਰਤੀ ਜਾਵੇਗੀ।

ਐੱਸਆਰਸੀਜੀ ਦਿਨ ਅਤੇ ਰਾਤ, ਦੋਵੇਂ ਤਰ੍ਹਾਂ ਦੇ ਬੇਮੇਲ ਵਾਤਾਵਰਨ ਵਿੱਚ ਜਹਾਜ਼ਾਂ ਲਈ ਖ਼ਤਰਾ ਪੈਦਾ ਕਰਨ ਵਾਲੇ ਛੋਟੇ ਟੀਚਿਆਂ 'ਤੇ ਸਟੀਕਤਾ ਨਾਲ ਹਮਲਾ ਕਰਨ ਲਈ ਭਾਰਤੀ ਜਲ ਸੈਨਾ ਅਤੇ ਭਾਰਤੀ ਤਟ ਰੱਖਿਅਕ ਬਲ ਦੀ ਸਮਰੱਥਾ ਨੂੰ ਵਧਾਏਗਾ।

ਇਨ੍ਹਾਂ ਬੰਦੂਕਾਂ ਦੀ ਪ੍ਰਾਪਤੀ ਨਾਲ, “ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ” ਦਾ ਦ੍ਰਿਸ਼ਟੀਕੋਣ ਹੋਰ ਮਜ਼ਬੂਤ ਪ੍ਰਦਾਨ ਕੀਤੀ ਜਾ ਸਕੇਗੀ। ਇਹ ਇਕਰਾਰਨਾਮਾ 5 ਸਾਲਾਂ ਦੀ ਮਿਆਦ ਲਈ 125 ਤੋਂ ਵੱਧ ਭਾਰਤੀ ਵਿਕਰੇਤਾਵਾਂ ਅਤੇ ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗਜ਼ ਲਈ ਰੱਖਿਆ ਨਿਰਮਾਣ ਵਿੱਚ ਇੱਕ ਵੱਡਾ ਮੌਕਾ ਵੀ ਖੋਲ੍ਹੇਗਾ।

*************

ਐੱਮਜੀ/ਏਆਰ/ਆਈਐੱਮ/ ਓਪੀ


(Release ID: 2006232) Visitor Counter : 77


Read this release in: English , Urdu , Hindi , Tamil , Telugu