ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ (Surya Ghar Muft Bijli Yojana) ਦਾ ਐਲਾਨ ਕੀਤਾ

Posted On: 13 FEB 2024 4:53PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁਫ਼ਤ ਬਿਜਲੀ ਦੇ ਲਈ ਰੂਫ ਟੌਪ ਸੋਲਰ ਸਕੀਮ – ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ( PM Surya Ghar Muft Bijli Yojana ) ਸ਼ੁਰੂ ਕਰਨ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

"ਨਿਰੰਤਰ ਵਿਕਾਸ ਅਤੇ ਲੋਕਾਂ ਦੀ ਭਲਾਈ ਦੇ ਲਈ, ਅਸੀਂ ਪੀਐੱਮ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ (PM Surya Ghar: Muft Bijli Yojana) ਸ਼ੁਰੂ ਕਰ ਰਹੇ ਹਾਂ। 75,000 ਕਰੋੜ ਰੁਪਏ ਤੋਂ ਅਧਿਕ ਦੇ ਨਿਵੇਸ਼ ਵਾਲੇ ਇਸ ਪ੍ਰੋਜੈਕਟ ਦਾ ਲਕਸ਼ ਹਰ ਮਹੀਨੇ 300 ਯੂਨਿਟਾਂ ਤੱਕ ਮੁਫ਼ਤ ਬਿਜਲੀ ਪ੍ਰਦਾਨ ਕਰਕੇ 1 ਕਰੋੜ ਘਰਾਂ ਨੂੰ ਰੋਸ਼ਨ ਕਰਨਾ ਹੈ।"

"ਵਾਸਤਵਿਕ ਸਬਸਿਡੀਆਂ(substantive subsidies) ਤੋਂ ਲੈ ਕੇ, ਜੋ ਸਿੱਧੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਦਿੱਤੀਆਂ ਜਾਣਗੀਆਂ, ਭਾਰੀ ਰਿਆਇਤੀ ਬੈਂਕ ਰਿਣ ਤੱਕ, ਕੇਂਦਰ ਸਰਕਾਰ ਇਹ ਸੁਨਿਸ਼ਚਿਤ ਕਰੇਗੀ ਕਿ ਲੋਕਾਂ 'ਤੇ ਲਾਗਤ ਦਾ ਕੋਈ ਬੋਝ ਨਾ ਪਵੇ। ਸਾਰੇ ਹਿਤਧਾਰਕਾਂ ਨੂੰ ਇੱਕ ਨੈਸ਼ਨਲ ਔਨਲਾਇਨ ਪੋਰਟਲ (National Online Portal) ਨਾਲ ਜੋੜਿਆ ਜਾਵੇਗਾ ਜੋ ਅੱਗੇ ਸਹੂਲਤ ਪ੍ਰਦਾਨ ਕਰੇਗਾ।"

"ਇਸ ਯੋਜਨਾ ਨੂੰ ਜ਼ਮੀਨੀ ਪੱਧਰ 'ਤੇ ਮਕਬੂਲ ਬਣਾਉਣ ਦੇ ਲਈ, ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਚਾਇਤਾਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਛੱਤ ‘ਤੇ ਵਾਲੇ ਸੌਰ ਪ੍ਰਣਾਲੀ ਨੂੰ ਹੁਲਾਰਾ ਦੇਣ ਦੇ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਨਾਲ ਹੀ, ਇਸ ਯੋਜਨਾ ਨਾਲ ਅਧਿਕ ਆਮਦਨ, ਘੱਟ ਬਿਜਲੀ ਬਿਲ ਅਤੇ ਲੋਕਾਂ ਦੇ ਲਈ ਰੋਜ਼ਗਾਰ ਸਿਰਜਣਾ ਹੋਵੇਗੀ।”

"ਆਓ ਸੌਰ ਊਰਜਾ ਅਤੇ ਨਿਰੰਤਰ ਪ੍ਰਗਤੀ ਨੂੰ ਹੁਲਾਰਾ ਦੇਈਏ। ਮੈਂ ਸਾਰੇ ਰਿਹਾਇਸ਼ੀ ਉਪਭੋਗਤਾਵਾਂ, ਖਾਸ ਕਰਕੇ ਨੌਜਵਾਨਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ pmsuryaghar.gov.in  ‘ਤੇ ਅਪਲਾਈ ਕਰਕੇ ਪੀਐੱਮ - ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ (PM-Surya Ghar: Muft Bijli Yojana) ਨੂੰ ਮਜ਼ਬੂਤ ਕਰਨ।"

  

************

ਡੀਐੱਸ/ਆਰਟੀ  


(Release ID: 2005976) Visitor Counter : 152