ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਉੱਤਰਾਖੰਡ ਦੇ ਹਰੀਦਵਾਰ ਵਿੱਚ 4,755 ਕਰੋੜ ਰੁਪਏ ਦੇ 30 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

Posted On: 13 FEB 2024 5:39PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਉੱਤਰਾਖੰਡ ਦੇ ਹਰੀਦਵਾਰ ਵਿੱਚ 4,755 ਕਰੋੜ ਰੁਪਏ ਦੇ 30 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਅਵਸਰ ‘ਤੇ ਉੱਤਰਾਖੰਡ ਦੇ ਮੁੱਖ ਮੰਤਰੀ, ਸ਼੍ਰੀ ਪੁਸ਼ਕਰ ਸਿੰਘ ਧਾਮੀ, ਸਥਾਨਕ ਸਾਂਸਦ ਸ਼੍ਰੀ ਰਮੇਸ਼ ਪੋਖਰੀਯਾਲ ਨਿਸ਼ੰਕ, ਸਾਬਕਾ ਮੁੱਖ ਮੰਤਰੀ ਅਤੇ ਸਾਂਸਦ, ਸ਼੍ਰੀ ਤੀਰਥ ਸਿੰਘ ਰਾਵਤ, ਰਾਜ ਸਭਾ ਸਾਂਸਦ ਡਾ. ਕਲਪਨਾ ਸੈਣੀ, ਸਾਂਸਦ ਸ਼੍ਰੀ ਨਰੇਸ਼ ਬੰਸਲ, ਉੱਤਰਾਖੰਡ ਦੇ ਮੰਤਰੀ ਅਤੇ ਹੋਰ ਸਾਂਸਦ-ਵਿਧਾਇਕ ਅਤੇ ਅਧਿਕਾਰੀ ਤੇ ਹੋਰ ਪਤਵੰਤੇ ਵੀ ਮੌਜੂਦ ਸਨ।

ਉੱਤਰਾਖੰਡ ਵਿੱਚ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਉਨ੍ਹਾਂ ਵਿੱਚ ਰੁਦ੍ਰਪ੍ਰਯਾਗ ਵਿੱਚ ਲਾਮੇਰੀ ਤੋਂ ਕਰਣਪ੍ਰਯਾਗ ਤੱਕ 2-ਲੇਨ ਵਾਲੀਆਂ ਸੜਕਾਂ ਦਾ ਦੋਵੇਂ ਤਰਫ਼ ਤੋਂ ਚੌੜੀਕਰਣ ਅਤੇ ਹਰੀਦਵਾਰ ਵਿੱਚ ਚਮੋਲੀ ਅਤੇ ਦੁਧਾਧਾਰੀ ਦਾ ਐਲੀਵੇਟਿਡ ਫਲਾਈਓਵਰ ਬਣਨਾ ਸ਼ਾਮਲ ਹੈ। ਇਹ ਪ੍ਰੋਜੈਕਟ ਨਾ ਸਿਰਫ਼ ਟ੍ਰਾਂਸਪੋਰਟੇਸ਼ਨ ਨੂੰ ਅਸਾਨ ਬਣਾਉਣਗੇ ਬਲਕਿ ਰਿਸ਼ੀਕੇਸ਼ ਤੋਂ ਭਾਰਤ-ਚੀਨ ਸੀਮਾ ਤੱਕ ਬਿਹਤਰ ਸੜਕ ਸੰਪਰਕ ਸੁਵਿਧਾ ਵੀ ਪ੍ਰਧਾਨ ਕਰਨਗੇ। ਇਨ੍ਹਾਂ ਫਲਾਈਓਵਰ ਦੇ ਬਣਨ ਨਾਲ ਧਾਰਮਿਕ ਨਗਰੀ ਹਰੀਦਵਾਰ ਵਿੱਚ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ ਅਤੇ ਹੋਰ ਧਾਰਮਿਕ ਸਥਲਾਂ ਤੱਕ ਪਹੁੰਚਣਾ ਅਸਾਨ ਹੋ ਜਾਵੇਗਾ।

ਉੱਤਰਾਖੰਡ ਵਿੱਚ ਅੱਜ ਜਿਨ੍ਹਾਂ 28 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ, ਉਨ੍ਹਾਂ ਦੇ ਨਿਰਮਾਣ ਨਾਲ ਉੱਤਰਾਖੰਡ ਵਿਕਾਸ ਦੀ ਤੇਜ਼ ਰਫ਼ਤਾਰ ਨੂੰ ਹਾਸਲ ਕਰੇਗਾ। ਇਨ੍ਹਾਂ ਨਾਲ ਚਾਰਧਾਮ ਯਾਤਰਾ ਮਾਰਗਾਂ ‘ਤੇ ਸ਼ਰਧਾਲੂਆਂ ਦੇ ਲਈ ਆਵਾਗਮਨ ਵਿੱਚ ਸੁਗਮਤਾ ਹੋਵੇਗੀ। ਇਨ੍ਹਾਂ ਨਾਲ ਉੱਤਰਾਖੰਡ ਦੀ ਹੋਰ ਰਾਜਾਂ ਨਾਲ ਸੜਕ ਸੰਪਰਕ ਸੁਵਿਧਾ ਵਧਣ ਨਾਲ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਤੇਜ਼ ਗਤੀ ਵੀ ਮਿਲੇਗੀ। 

******


ਐੱਮਜੇਪੀਐੱਸ


(Release ID: 2005905) Visitor Counter : 67


Read this release in: English , Urdu , Hindi