ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਵਜ਼ੀਫ਼ਾ ਯੋਜਨਾ ਤਹਿਤ 2023-24 ਵਿੱਚ ਖੇਲੋ ਇੰਡੀਆ ਐਥਲੀਟਾਂ ਨੂੰ 30.83 ਕਰੋੜ ਰੁਪਏ ਤੋਂ ਵੱਧ ਰਕਮ ਜਾਰੀ ਕੀਤੀ ਗਈ

Posted On: 08 FEB 2024 4:20PM by PIB Chandigarh

ਭਾਰਤੀ ਖੇਡ ਅਥਾਰਿਟੀ ਨੇ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ਲਈ 2571 ਖੇਲੋ ਇੰਡੀਆ ਐਥਲੀਟਾਂ ਲਈ 7,71,30,000 ਰੁਪਏ ਦਾ ਆਊਟ-ਆਫ਼-ਪਾਕੇਟ ਭੱਤਾ ਜਾਰੀ ਕੀਤਾ ਹੈ। ਜਾਰੀ ਕੀਤੀ ਗਈ ਰਕਮ ਖੇਲੋ ਇੰਡੀਆ ਵਜ਼ੀਫ਼ਾ ਯੋਜਨਾ ਦਾ ਹਿੱਸਾ ਹੈ।

ਖੇਲੋ ਇੰਡੀਆ ਯੋਜਨਾ ਦੇ ਲੰਬੇ ਸਮੇਂ ਦੇ ਵਿਕਾਸ ਪ੍ਰੋਗਰਾਮ ਦੇ ਹਿੱਸੇ ਵਜੋਂ ਲਗਭਗ 3000 ਐਥਲੀਟਾਂ ਦੀ ਖੇਲੋ ਇੰਡੀਆ ਐਥਲੀਟ ਵਜੋਂ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਪ੍ਰਤੀ ਅਥਲੀਟ ਪ੍ਰਤੀ ਸਾਲ 1,20,000/- ਰੁਪਏ ਦਾ ਆਊਟ-ਆਫ਼-ਪਾਕੇਟ ਭੱਤਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਸਿਖਲਾਈ ਅਤੇ ਮੁਕਾਬਲੇ ਲਈ ਹਰੇਕ ਅਥਲੀਟ 'ਤੇ 5 ਲੱਖ ਰੁਪਏ ਖਰਚ ਕੀਤੇ ਜਾਂਦੇ ਹਨ।

2023-24 ਲਈ ਜਾਰੀ ਕੀਤੀ ਗਈ ਚੌਥੀ ਤਿਮਾਹੀ ਦੀ ਰਕਮ ਜਨਵਰੀ - ਫਰਵਰੀ - ਮਾਰਚ 2024 ਨੂੰ ਕਵਰ ਕਰਦੀ ਹੈ ਅਤੇ 2023-24 ਦੀ ਪਹਿਲੀ, ਦੂਜੀ, ਤੀਜੀ ਅਤੇ ਚੌਥੀ ਤਿਮਾਹੀ ਲਈ ਐਥਲੀਟਾਂ ਨੂੰ ਜਾਰੀ ਕੀਤੀ ਗਈ ਸਮੁੱਚੀ ਰਕਮ ₹30,83,30,000 ਹੈ।

ਖੇਲੋ ਇੰਡੀਆ ਯੋਜਨਾ ਦਾ ਹਿੱਸਾ ਬਣਨ ਵਾਲੇ 3000 ਦੇ ਕਰੀਬ ਪ੍ਰਤਿਭਾਸ਼ਾਲੀ ਅਥਲੀਟਾਂ ਨੂੰ ਉਨ੍ਹਾਂ ਦੀ ਸਿਖਲਾਈ, ਕੋਚਿੰਗ, ਖੁਰਾਕ, ਕਿਟਿੰਗ, ਮੈਡੀਕਲ ਬੀਮਾ, ਕਿੱਟਾਂ ਅਤੇ ਜੇਬ ਭੱਤੇ ਲਈ ਕੁੱਲ 6.28 ਲੱਖ ਰੁਪਏ ਦੀ ਸਲਾਨਾ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ।

ਖੇਲੋ ਇੰਡੀਆ ਐਥਲੀਟਾਂ (ਕੇਆਈਏ) ਨੂੰ 2023-24 ਲਈ ਜਾਰੀ ਕੀਤੀ ਗਈ ਰਕਮ:

ਪਹਿਲੀ ਤਿਮਾਹੀ- 2848 ਕੇਆਈਏ- ₹ 7,36,70,000

ਦੂਜੀ ਤਿਮਾਹੀ - 2684 ਕੇਆਈਏ- ₹ 7,81,10,000

ਤੀਜੀ ਤਿਮਾਹੀ - 2663 ਕੇਆਈਏ - ₹ 7,94,20,000

ਚੌਥੀ ਤਿਮਾਹੀ - 2571 ਕੇਆਈਏ - ₹ 7,71,30,000

*****

ਪੀਪੀਜੀ/ਐੱਸਕੇ 


(Release ID: 2005878) Visitor Counter : 54