ਕਾਨੂੰਨ ਤੇ ਨਿਆਂ ਮੰਤਰਾਲਾ
ਸ਼੍ਰੀ ਡੀ ਰਾਜਾ ਨੇ ਇੱਕ ਰਾਸ਼ਟਰ ਇੱਕ ਚੋਣ ਬਾਰੇ ਐੱਚਐੱਲਸੀ ਨਾਲ ਮੁਲਾਕਾਤ ਕੀਤੀ; ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਜਾਰੀ
प्रविष्टि तिथि:
07 FEB 2024 7:36PM by PIB Chandigarh
ਇੱਕ ਰਾਸ਼ਟਰ ਇੱਕ ਚੋਣ ਬਾਰੇ ਉੱਚ ਪੱਧਰੀ ਕਮੇਟੀ (ਐੱਚਐੱਲਸੀ) ਦੇ ਚੇਅਰਮੈਨ ਸ਼੍ਰੀ ਰਾਮ ਨਾਥ ਕੋਵਿੰਦ ਅਤੇ ਇਸ ਦੇ ਮੈਂਬਰ ਸ਼੍ਰੀ ਗੁਲਾਮ ਨਬੀ ਆਜ਼ਾਦ, ਡਾ. ਐੱਨ ਕੇ ਸਿੰਘ ਅਤੇ ਸ਼੍ਰੀ ਸੰਜੇ ਕੋਠਾਰੀ ਨੇ ਸਿਆਸੀ ਪਾਰਟੀਆਂ ਨਾਲ ਸਲਾਹ-ਮਸ਼ਵਰੇ ਦੇ ਹਿੱਸੇ ਵਜੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸ਼੍ਰੀ ਡੀ ਰਾਜਾ ਨਾਲ ਨਿੱਜੀ ਤੌਰ 'ਤੇ ਗੱਲਬਾਤ ਕੀਤੀ। ਸ਼੍ਰੀ ਰਾਜਾ ਨੇ ਕਮੇਟੀ ਅੱਗੇ ਜ਼ੁਬਾਨੀ ਅਤੇ ਲਿਖਤੀ ਰੂਪ ਵਿੱਚ ਆਪਣੇ ਵਿਚਾਰ ਪੇਸ਼ ਕੀਤੇ।
********
ਐੱਸਐੱਸ/ਏਕੇਐੱਸ
(रिलीज़ आईडी: 2005296)
आगंतुक पटल : 101