ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਆਦਿ ਮਹੋਤਸਵ (AADI MAHOTSAV) ਦਾ ਉਦਘਾਟਨ ਕੀਤਾ

Posted On: 10 FEB 2024 2:47PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਅੱਜ (10 ਫਰਵਰੀ, 2024) ਆਦਿ ਮਹੋਤਸਵ (Aadi Mahotsav) 2024 ਦਾ ਉਦਘਾਟਨ ਕੀਤਾ।

ਇਸ ਅਵਸਰ ‘ਤੇ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਦੇਸ਼ ਵਿਵਿਧਤਾ ਨਾਲ ਭਰਿਆ ਹੋਇਆ ਹੈ। ਲੇਕਿਨ ‘ਅਨੇਕਤਾ ਵਿੱਚ ਏਕਤਾ’ (‘unity in diversity’) ਦੀ ਭਾਵਨਾ ਹਮੇਸ਼ਾ ਮੌਜੂਦ ਰਹੀ ਹੈ। ਇਸੇ ਭਾਵਨਾ ਦੇ ਅਨੁਰੂਪ ਇੱਕ-ਦੂਸਰੇ ਦੀਆਂ ਪਰੰਪਰਾਵਾਂ, ਖਾਨ-ਪਾਨ ਅਤੇ ਭਾਸ਼ਾ (each other's traditions, food and language) ਨੂੰ ਜਾਣਨ, ਸਮਝਣ ਅਤੇ ਅਪਣਾਉਣ ਦਾ ਸਾਡਾ ਉਤਸ਼ਾਹ ਰਿਹਾ ਹੈ। ਇੱਕ-ਦੂਸਰੇ ਦੇ ਪ੍ਰਤੀ ਸਨਮਾਨ ਦੀ ਇਹ ਭਾਵਨਾ ਸਾਡੀ ਏਕਤਾ ਦੇ ਮੂਲ ਵਿੱਚ ਹੈ। ਉਹ ਆਦਿ ਮਹੋਤਸਵ (Aadi Mahotsav) ਵਿੱਚ ਵਿਭਿੰਨ ਰਾਜਾਂ ਦੀ ਜਨਜਾਤੀ ਸੰਸਕ੍ਰਿਤੀ ਅਤੇ ਵਿਰਾਸਤ ਦਾ ਅਨੂਠਾ ਸੰਗਮ ਦੇਖ ਕੇ ਬਹੁਤ ਖੁਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੇ ਕੋਣੇ-ਕੋਣੇ ਦੇ ਜਨਜਾਤੀ ਭਾਈ-ਭੈਣਾਂ ਦੀ ਜੀਵਨਸ਼ੈਲੀ, ਸੰਗੀਤ, ਕਲਾ ਅਤੇ ਖਾਨਪਾਨ ਬਾਰੇ ਜਾਣਨ ਦਾ ਅੱਛਾ ਅਵਸਰ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਮਹੋਤਸਵ ਦੇ ਦੌਰਾਨ ਲੋਕਾਂ ਨੂੰ ਜਨਜਾਤੀ ਸਮਾਜ ਦੇ ਜੀਵਨ ਦੇ ਵਿਭਿੰਨ ਪਹਿਲੂਆਂ ਨੂੰ ਜਾਣਨ ਅਤੇ ਸਮਝਣ ਦਾ ਅਵਸਰ ਮਿਲੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ-ਜਿਵੇਂ ਆਧੁਨਿਕਤਾ ਅੱਗੇ ਵਧੀ, ਇਸ ਨੇ ਧਰਤੀ ਮਾਤਾ ਅਤੇ ਪ੍ਰਕ੍ਰਿਤੀ (ਕੁਦਰਤ) ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਵਿਕਾਸ ਦੀ ਅੰਨ੍ਹੀਂ ਦੌੜ ਵਿੱਚ ਇਸ ਧਾਰਨਾ ਨੂੰ ਬਲ ਦੇਣ ਦਾ ਮਾਹੌਲ ਬਣਾਇਆ ਗਿਆ ਕਿ ਪ੍ਰਕ੍ਰਿਤੀ (ਕੁਦਰਤ) ਨੂੰ ਨੁਕਸਾਨ ਪਹੁੰਚਾਏ ਬਿਨਾ ਪ੍ਰਗਤੀ ਸੰਭਵ ਨਹੀਂ ਹੈ। ਲੇਕਿਨ ਸਚਾਈ ਇਸ ਦੇ ਉਲਟ ਹੈ। ਦੁਨੀਆ ਭਰ ਵਿੱਚ ਜਨਜਾਤੀ ਭਾਈਚਾਰੇ ਸਦੀਆਂ ਤੋਂ ਪ੍ਰਕ੍ਰਿਤੀ (ਕੁਦਰਤ) ਦੇ ਨਾਲ ਤਾਲਮੇਲ ਬਣਾ ਕੇ ਰਹਿ ਰਹੇ ਹਨ। ਸਾਡੇ ਜਨਜਾਤੀ ਭਾਈ-ਭੈਣ ਆਪਣੇ ਜੀਵਨ ਦੇ ਹਰ ਪਹਿਲੂ ਵਿੱਚ ਆਸਪਾਸ ਦੇ ਵਾਤਾਵਰਣ, ਰੁੱਖਾਂ, ਪੌਦਿਆਂ ਅਤੇ ਜਾਨਵਰਾਂ ਦਾ ਖਿਆਲ ਰੱਖਦੇ ਰਹੇ ਹਨ। ਅਸੀਂ ਉਨ੍ਹਾਂ ਦੀ ਜੀਵਨਸ਼ੈਲੀ ਤੋਂ ਪ੍ਰੇਰਣਾ ਲੈ ਸਕਦੇ ਹਾਂ। ਅੱਜ ਜਦੋਂ ਪੂਰੀ ਦੁਨੀਆ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਨਿਪਟਣ ਦਾ ਪ੍ਰਯਾਸ ਕਰ ਰਹੀ ਹੈ, ਤਦ ਜਨਜਾਤੀ ਸਮੁਦਾਇ ਦੀ ਜੀਵਨਸ਼ੈਲੀ ਹੋਰ ਭੀ ਮਿਸਾਲੀ ਹੋ ਜਾਂਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਟੈਕਨੋਲੋਜੀ (ਆਧੁਨਿਕ ਯੁਗ ਦੇ ਇੱਕ ਮਹੱਤਵਪੂਰਨ ਯੋਗਦਾਨ) ਨੇ ਸਾਡੇ ਜੀਵਨ ਨੂੰ ਅਸਾਨ ਬਣਾ ਦਿੱਤਾ ਹੈ। ਇਹ ਠੀਕ ਨਹੀਂ ਹੈ ਕਿ ਸਾਡਾ ਜਨਜਾਤੀ ਸਮੁਦਾਇ ਆਧੁਨਿਕ ਵਿਕਾਸ ਦੇ ਲਾਭ ਤੋਂ ਵੰਚਿਤ ਰਹੇ। ਉਨ੍ਹਾਂ ਦੇ ਯੋਗਦਾਨ ਨੇ ਦੇਸ਼ ਦੇ ਸਮੁੱਚੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਉਹ ਭਵਿੱਖ ਵਿੱਚ ਭੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣਗੇ। ਸਾਡਾ ਸਭ ਦਾ ਪ੍ਰਯਾਸ ਹੋਣਾ ਚਾਹੀਦਾ ਹੈ ਕਿ ਅਸੀਂ ਸਮਾਜ ਦੇ ਸਾਰੇ ਲੋਕਾਂ, ਖਾਸ ਕਰਕੇ ਵੰਚਿਤ ਵਰਗਾਂ ਦੇ ਟਿਕਾਊ ਵਿਕਾਸ ਅਤੇ ਸੰਪੂਰਨ ਵਿਕਾਸ ਦੇ ਲਈ ਟੈਕਨੋਲੋਜੀ ਦਾ ਉਪਯੋਗ ਕਰੀਏ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਪਾਸ ਪਰੰਪਰਾਗਤ ਗਿਆਨ ਦਾ ਅਮੁੱਲ ਭੰਡਾਰ ਹੈ। ਇਹ ਗਿਆਨ ਦਹਾਕਿਆਂ ਤੋਂ ਪਰੰਪਰਾਗਤ ਤੌਰ ‘ਤੇ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਪਾਸ ਹੁੰਦਾ ਰਿਹਾ ਹੈ। ਲੇਕਿਨ ਹੁਣ ਕਈ ਪਰੰਪਰਾਗਤ ਕੌਸ਼ਲ ਖ਼ਤਮ ਹੁੰਦੇ ਜਾ ਰਹੇ ਹਨ। ਇਹ ਗਿਆਨ ਪਰੰਪਰਾ ਲੁਪਤ ਹੋਣ ਦੇ ਕਗਾਰ ‘ਤੇ ਹੈ। ਜਿਸ ਤਰ੍ਹਾਂ ਕਈ ਵਣਸਪਤੀਆਂ ਅਤੇ ਜੀਵ-ਜੰਤੂ (many flora and fauna) ਵਿਲੁਪਤ ਹੋ ਰਹੇ ਹਨ, ਉਸੇ ਤਰ੍ਹਾਂ ਪਰੰਪਰਾਗਤ ਗਿਆਨ ਭੀ ਸਾਡੀ ਸਮੂਹਿਕ ਸਮ੍ਰਿਤੀ(ਯਾਦ) ਤੋਂ ਓਝਲ ਹੋ ਰਿਹਾ ਹੈ। ਸਾਡਾ ਪ੍ਰਯਾਸ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਅਮੁੱਲ ਖਜ਼ਾਨੇ ਨੂੰ ਸੰਚਿਤ ਕਰੀਏ ਅਤੇ ਅੱਜ ਦੀ ਜ਼ਰੂਰਤ ਦੇ ਅਨੁਸਾਰ ਇਸ ਦਾ ਉਚਿਤ ਉਪਯੋਗ ਭੀ ਕਰੀਏ। ਇਸ ਪ੍ਰਯਾਸ ਵਿੱਚ ਟੈਕਨੋਲੋਜੀ ਭੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।

ਰਾਸ਼ਟਰਪਤੀ ਨੇ ਅਨੁਸੂਚਿਤ ਜਨਜਾਤੀਆਂ ਦੇ ਲਈ ਵੈਂਚਰ ਕੈਪੀਟਲ ਫੰਡ (ਵੀਸੀਐੱਫ-ਐੱਸਟੀ VCF-ST) ਦੇ ਲਾਂਚ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਨਾਲ ਅਨੁਸੂਚਿਤ ਜਨਜਾਤੀ ਸਮੁਦਾਇ ਦੇ ਲੋਕਾਂ ਦੇ ਦਰਮਿਆਨ ਉੱਦਮਤਾ ਅਤੇ ਸਟਾਰਟ-ਅੱਪ ਸੰਸਕ੍ਰਿਤੀ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਜਨਜਾਤੀ ਸਮੁਦਾਇ ਦੇ ਨੌਜਵਾਨਾਂ ਨੂੰ ਆਗਰਹਿ ਕੀਤਾ ਕਿ ਉਹ ਇਸ ਯੋਜਨਾ ਦਾ ਲਾਭ ਉਠਾ ਕੇ ਨਵੇਂ ਉੱਦਮ ਸਥਾਪਿਤ ਕਰਨ ਅਤੇ ਆਤਮਨਿਰਭਰ ਭਾਰਤ (self-reliant India)ਦੇ ਨਿਰਮਾਣ ਵਿੱਚ ਯੋਗਦਾਨ ਦੇਣ।

ਭਾਰਤ ਦੀ ਜਨਜਾਤੀ ਵਿਰਾਸਤ ਦੀ ਸਮ੍ਰਿੱਧ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਨ ਦੇ ਉਦੇਸ਼ ਨਾਲ ਜਨਜਾਤੀ (ਕਬਾਇਲੀ) ਮਾਮਲੇ ਮੰਤਰਾਲੇ ਦੀ ਸਰਪ੍ਰਸਤੀ ਹੇਠ ਟ੍ਰਾਇਫੈੱਡ (TRIFED) ਦੁਆਰਾ ਆਦਿ ਮਹੋਤਸਵ (Aadi Mahotsav) ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਰ੍ਹੇ ਇਹ ਮਹੋਤਸਵ 10 ਤੋਂ 18 ਫਰਵਰੀ, 2024 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।

***

ਡੀਐੱਸ/ਐੱਸਕੇਐੱਸ



(Release ID: 2005123) Visitor Counter : 65