ਰਾਸ਼ਟਰਪਤੀ ਸਕੱਤਰੇਤ
ਸੂਰੀਨਾਮ ਦੇ ਸੰਸਦੀ ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
05 FEB 2024 8:27PM by PIB Chandigarh
ਸੂਰੀਨਾਮ ਦੀ ਨੈਸ਼ਨਲ ਅਸੈਂਬਲੀ ਦੇ ਚੇਅਰਮੈਨ, ਮਹਾਮਹਿਮ ਸ਼੍ਰੀ ਮਾਰਿਨਸ ਬੀ (H.E. Mr Marinus Bee) ਦੀ ਅਗਵਾਈ ਵਿੱਚ ਸੂਰੀਨਾਮ ਗਣਰਾਜ ਦੇ ਇੱਕ ਸੰਸਦੀ ਵਫ਼ਦ ਨੇ ਅੱਜ (5 ਫਰਵਰੀ, 2024) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਵਫ਼ਦ ਦਾ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਸੂਰੀਨਾਮ ਸਬੰਧਾਂ ਦੀ ਵਿਸ਼ੇਸ਼ਤਾ, ਨੇੜਤਾ ਅਤੇ ਦੋਸਤੀ ਹੈ ਅਤੇ ਇਹ ਉਤਕ੍ਰਿਸ਼ਟ ਲੋਕਾਂ ਦੇ ਪਰਸਪਰ ਸੰਪਰਕਾਂ, ਸਾਡੀਆਂ ਸੰਸਕ੍ਰਿਤੀਆਂ ਅਤੇ ਪਰੰਪਰਾਵਾਂ ਵਿੱਚ ਜੁੜਾਅ ਦੇ ਨਾਲ-ਨਾਲ ਆਲਮੀ ਮਹੱਤਵ ਦੇ ਮੁੱਦਿਆਂ ‘ਤੇ ਸਾਡੇ ਦ੍ਰਿਸ਼ਟੀਕੋਣ ਵਿੱਚ ਵਿਆਪਤ ਸਮਾਨਤਾਵਾਂ ‘ਤੇ ਅਧਾਰਿਤ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਲ 2023 ਦੋਨਾਂ ਦੇਸ਼ਾਂ ਦੇ ਦਰਮਿਆਨ ਉੱਚ ਪੱਧਰੀ ਅਦਾਨ-ਪ੍ਰਦਾਨ ਦੇ ਸੰਦਰਭ ਵਿੱਚ ਬਹੁਤ ਮਹੱਤਵਪੂਰਨ ਰਿਹਾ, ਜਿਸ ਦੀ ਸ਼ੁਰੂਆਤ ਰਾਸ਼ਟਰਪਤੀ ਚੰਦ੍ਰਿਕਾ ਪ੍ਰਸਾਦ ਸੰਤੋਖੀ (President Chandrikapersad Santokhi) ਦੀ ਪ੍ਰਵਾਸੀ ਭਾਰਤੀਯ ਦਿਵਸ (PravasiBharatiyaDiwas) ਦੇ ਅਵਸਰ ‘ਤੇ ਜਨਵਰੀ 2023 ਵਿੱਚ ਭਾਰਤ ਯਾਤਰਾ ਨਾਲ ਹੋਈ ਸੀ। ਇਸ ਦੇ ਬਾਅਦ ਰਾਸ਼ਟਰਪਤੀ ਦੇ ਰੂਪ ਵਿੱਚ ਅਹੁਦਾ ਸੰਭਾਲਣ ਦੇ ਬਾਅਦ ਜੂਨ 2023 ਵਿੱਚ ਉਨ੍ਹਾਂ ਨੇ ਸੂਰੀਨਾਮ ਦੀ ਪਹਿਲੀ ਸਰਕਾਰੀ ਵਿਦੇਸ਼ ਯਾਤਰਾ ਕੀਤੀ। ਰਾਸ਼ਟਰਪਤੀ ਨੇ ਸੂਰੀਨਾਮ ਵਿੱਚ ਭਾਰਤੀਆਂ ਦੇ ਆਗਮਨ ਦੀ 150ਵੀਂ ਵਰ੍ਹੇਗੰਢ ਦੇ ਵਿਸ਼ੇਸ਼ ਯਾਦਗਾਰੀ ਸਮਾਰੋਹ ਵਿੱਚ ਉਨ੍ਹਾਂ ਦੀ ਭਾਗੀਦਾਰੀ ਅਤੇ ਸੂਰੀਨਾਮ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਦੁਆਰਾ ਕੀਤੇ ਗਏ ਆਪਣੇ ਗਰਮਜੋਸ਼ੀ ਭਰੇ ਸੁਆਗਤ ਨੂੰ ਯਾਦ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਸੂਰੀਨਾਮ ਦੇ ਦਰਮਿਆਨ ਸਿਹਤ, ਆਯੁਰਵੇਦ, ਖੇਤੀਬਾੜੀ, ਅਖੁੱਟ ਊਰਜਾ, ਡਿਜੀਟਲ ਟੈਕਨੋਲੋਜੀ, ਸਿੱਖਿਆ, ਸੱਭਿਆਚਾਰ ਅਤੇ ਟੂਰਿਜ਼ਮ ਜਿਹੇ ਖੇਤਰਾਂ ਸਹਿਤ ਦੁਵੱਲੇ ਵਪਾਰ ਅਤੇ ਆਰਥਿਕ ਸਹਿਯੋਗ ਦੀਆਂ ਕਾਫੀ ਸੰਭਾਵਨਾਵਾਂ ਹਨ।
ਰਾਸ਼ਟਰਪਤੀ ਨੇ ਇਹ ਭੀ ਕਿਹਾ ਕਿ ਸੰਸਦੀ ਅਦਾਨ-ਪ੍ਰਦਾਨ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਸਾਡੇ ਦੋ ਲੋਕਤੰਤਰਾਂ ਦੇ ਦਰਮਿਆਨ ਗੱਲਬਾਤ ਦਾ ਅਵਸਰ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਇਹ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਯਾਤਰਾ ਦੇ ਦੌਰਾਨ ਵਫ਼ਦ ਦੇ ਮੈਂਬਰਾਂ ਨੂੰ ਭਾਰਤ ਦੀਆਂ ਮਜ਼ਬੂਤ ਅਤੇ ਜੀਵੰਤ ਲੋਕਤੰਤਰੀ ਪ੍ਰਣਾਲੀਆਂ ਬਾਰੇ ਹੋਰ ਅਧਿਕ ਜਾਣਨ ਦਾ ਅਵਸਰ ਮਿਲੇਗਾ।
***
ਡੀਐੱਸ/ਏਕੇ
(Release ID: 2004280)
Visitor Counter : 67