ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਨਾਮੀਬੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਡਾ. ਹੇਜ ਜੀ ਗਿੰਗੋਬ ਦੇ ਦੇਹਾਂਤ 'ਤੇ ਰਾਜ ਸਭਾ ਦੇ ਚੇਅਰਮੈਨ ਦੇ ਸ਼ੋਕ ਸੰਦੇਸ਼ ਦਾ ਪਾਠ

Posted On: 05 FEB 2024 1:39PM by PIB Chandigarh

“ਸਤਿਕਾਰਯੋਗ ਮੈਂਬਰਾਨ, ਮੈਂ ਨਾਮੀਬੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਡਾ. ਹੇਜ ਜੀ ਗਿੰਗੋਬ ਦੇ ਦੁਖਦਾਈ ਦਿਹਾਂਤ ਦੇ ਬਾਰੇ ਸਦਨ ਨੂੰ ਸੂਚਿਤ ਕਰਨਾ ਹੈ। ਉਹ ਇੱਕ ਸੁਤੰਤਰਤਾ ਸੈਨਾਨੀ, ਰਾਜਨੇਤਾ, ਨਾਮੀਬੀਆ ਦਾ ਸੰਵਿਧਾਨ ਬਣਾਉਣ ਵਾਲੀ ਸੰਵਿਧਾਨ ਸਭਾ ਦੇ ਮੁਖੀ, ਸੁਤੰਤਰ ਨਾਮੀਬੀਆ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਤੀਜੇ ਰਾਸ਼ਟਰਪਤੀ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਆਪਣੇ ਦੇਸ਼ ਵਾਸੀਆਂ ਦੀ ਭਲਾਈ ਅਤੇ ਆਪਣੇ ਦੇਸ਼ ਦੇ ਵਿਕਾਸ ਲਈ ਸਮਰਪਿਤ ਕਰ ਦਿੱਤਾ। ਰਾਸ਼ਟਰਪਤੀ ਗਿੰਗੋਬ ਭਾਰਤ ਦੇ ਮਿੱਤਰ ਸਨ। ਸਤੰਬਰ, 2022 ਵਿੱਚ ਭਾਰਤ ਵਿੱਚ 8 ਨਾਮੀਬੀਆਈ ਚੀਤਿਆਂ ਨੂੰ ਭਾਰਤ ਲਿਆਉਣ ਦੀ ਸਹੂਲਤ ਪ੍ਰਦਾਨ ਕਰਨ ਵਿੱਚ ਰਾਸ਼ਟਰਪਤੀ ਗਿੰਗੋਬ ਦੀ ਭੂਮਿਕਾ ਦੀ ਬਹੁਤ ਸ਼ਲਾਘਾ ਕੀਤੀ ਜਾਂਦੀ ਹੈ।"

“ਇਸ ਸਦਨ ਵੱਲੋਂ, ਅਸੀਂ ਨਾਮੀਬੀਆ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਅਸੀਂ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਆਪਣੀ ਹਮਦਰਦੀ ਸਾਂਝੀ ਕਰਦੇ ਹਾਂ।”

ਅਸੀਂ ਮਹਾਮਹਿਮ ਡਾ. ਹੇਜ ਜੀ ਗਿੰਗੋਬ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ।

**** 

ਐੱਮਐੱਸ/ਆਰਸੀ/ਜੇਕੇ


(Release ID: 2002978) Visitor Counter : 60