ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਸਰਕਾਰ ਨੇ ਤਾਮਿਲਨਾਡੂ ਦੇ ਤੱਟ 'ਤੇ 4 ਗੀਗਾਵਾਟ ਆਫ-ਸ਼ੋਰ ਵਿੰਡ ਐਨਰਜੀ ਪ੍ਰੋਜੈਕਟਾਂ ਦੇ ਵਿਕਾਸ ਲਈ ਬੋਲੀਆਂ ਦੀ ਮੰਗ ਕੀਤੀ

Posted On: 02 FEB 2024 5:33PM by PIB Chandigarh

ਭਾਰਤ ਸਰਕਾਰ ਨੇ 4 ਗੀਗਾਵਾਟ ਦੀ ਕੁੱਲ ਸਮਰੱਥਾ ਵਾਲੀ ਆਫ-ਸ਼ੋਰ ਪੌਣ ਊਰਜਾ ਦੇ ਵਿਕਾਸ ਲਈ ਬੋਲੀਆਂ ਦੀ ਮੰਗ ਕੀਤੀ ਹੈ ਅੰਤਰਰਾਸ਼ਟਰੀ ਪ੍ਰਤੀਯੋਗੀ ਬੋਲੀ ਰਾਹੀਂਤਮਿਲਨਾਡੂ ਦੇ ਤੱਟ 'ਤੇ ਆਫਸ਼ੋਰ ਵਿੰਡ ਪਾਵਰ ਪ੍ਰੋਜੈਕਟਾਂ ਦੇ ਵਿਕਾਸ ਲਈਖੁੱਲ੍ਹੀ ਪਹੁੰਚ ਦੇ ਆਧਾਰ 'ਤੇ 1 ਗੀਗਾਵਾਟ ਦੇ ਚਾਰ ਬਲਾਕਾਂ ਲਈ ਬੋਲੀਆਂ ਮੰਗੀਆਂ ਗਈਆਂ ਹਨ ਇਸ ਵਿਵਸਥਾ ਦੇ ਤਹਿਤਹਰ ਇੱਕ ਬਲਾਕ ਲਈ ਬੋਲੀ ਜਿੱਤਣ ਵਾਲੇ ਡਿਵੈਲਪਰ 1 ਗੀਗਾਵਾਟ ਆਫ-ਸ਼ੋਰ ਵਿੰਡ ਐਨਰਜੀ ਸਮਰੱਥਾ ਸਥਾਪਤ ਕਰਨਗੇ ਅਤੇ ਓਪਨ ਐਕਸੈਸ ਪ੍ਰਣਾਲੀ ਦੇ ਤਹਿਤ ਖਪਤਕਾਰਾਂ ਨੂੰ ਸਿੱਧੀ ਬਿਜਲੀ ਵੇਚਣਗੇ ਓਪਨ ਐਕਸੈਸ ਬੋਲੀਆਂ ਦੇ ਤਹਿਤ ਕੋਈ ਵਿਹਾਰਕਤਾ ਗੈਪ ਫੰਡਿੰਗ (ਵੀਜੀਐੱਫਨਹੀਂ ਦਿੱਤੀ ਜਾਂਦੀ ਹੈ ਅਤੇ ਤਿਆਰ ਕੀਤੀ ਗਈ ਅਖੁੱਟ ਊਰਜਾ ਨੂੰ ਉਦਯੋਗਾਂ ਵਰਗੀਆਂ ਸੰਸਥਾਵਾਂ ਨੂੰ ਵੇਚਿਆ ਜਾਵੇਗਾਜੋ ਮੌਜੂਦਾ ਸਮੇਂ ਵਿੱਚ ਉੱਚ-ਟੈਰਿਫ ਬੈਂਡ ਵਿੱਚ ਸ਼ਾਮਲ ਹਨ

ਆਫ-ਸ਼ੋਰ ਪੌਣ ਦੇ ਬਹੁਤ ਸਾਰੇ ਫਾਇਦੇ ਹਨ ਇਹ ਜ਼ਮੀਨੀ ਰੁਕਾਵਟਾਂ ਨੂੰ ਦੂਰ ਕਰਦਾ ਹੈਇਸ ਵਿੱਚ ਉੱਚ ਸਮਰੱਥਾ ਉਪਯੋਗਤਾ ਫੰਕਸ਼ਨ ਹੈ - ਜੋ ਲਗਭਗ 50% ਤੱਕ ਪਹੁੰਚਦੀ ਹੈ ਇਸ ਤੋਂ ਇਲਾਵਾਆਫ-ਸ਼ੋਰ ਵਿੰਡ ਟਰਬਾਈਨਾਂ ਦੀ ਕੁਸ਼ਲਤਾ ਆਨ-ਸ਼ੋਰ ਵਿੰਡ ਟਰਬਾਈਨਾਂ ਨਾਲੋਂ ਵੱਧ ਹੈਰ ਇੱਕ ਟਰਬਾਈਨ 15 ਮੈਗਾਵਾਟ ਦੀ ਹੈ

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਪ੍ਰਸ਼ਾਸਕੀ ਕੰਟਰੋਲ ਅਧੀਨ ਭਾਰਤ ਸਰਕਾਰ ਦੇ ਇੱਕ ਉੱਦਮ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ (ਐੱਸਈਸੀਆਈਦੁਆਰਾ ਆਫ-ਸ਼ੋਰ ਵਿੰਡ ਐਨਰਜੀ ਬੋਲੀ ਮੰਗਵਾਈ ਗਈ ਹੈ ਸਾਰੀਆਂ ਲੋੜੀਂਦੀਆਂ ਵਾਤਾਵਰਣ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਬਾਅਦ ਬੋਲੀ ਲਗਾਈ ਜਾ ਰਹੀ ਹੈ ਟੈਂਡਰ ਨੂੰ ਸੱਦਾ ਦੇਣ ਵਾਲਾ ਨੋਟਿਸ ਇੱਥੇ ਦੇਖਿਆ ਜਾ ਸਕਦਾ ਹੈ- https://www.seci.co.in/Upload/New/638424078343649435.pdf 

ਭਾਰਤ ਪਹਿਲਾਂ ਹੀ ਅਖੁੱਟ ਊਰਜਾ ਦੇ ਖੇਤਰ ਵਿੱਚ ਇੱਕ ਆਲਮੀ ਆਗੂ ਵਜੋਂ ਉਭਰਿਆ ਹੈ ਇਹ ਕਦਮ ਭਾਰਤ ਦੀ ਅਖੁੱਟ ਊਰਜਾ ਯਾਤਰਾ ਨੂੰ ਇੱਕ ਹੋਰ ਅੱਗੇ ਲੈ ਕੇ ਜਾਵੇਗਾ

ਆਫਸ਼ੋਰ ਵਿੰਡ ਊਰਜਾ ਬਾਰੇ ਹੋਰ ਜਾਣਕਾਰੀhttps://mnre.gov.in/off-shore-wind/

***

ਪੀਆਈਬੀ ਦਿੱਲੀ | ਆਲੋਕ ਮਿਸ਼ਰਾ/ਧੀਪ ਜੋਏ ਮੈਮਪਿਲੀ



(Release ID: 2002627) Visitor Counter : 42


Read this release in: English , Urdu , Hindi , Tamil