ਪ੍ਰਧਾਨ ਮੰਤਰੀ ਦਫਤਰ
ਪਾਲੀ ਸਾਂਸਦ ਖੇਲ ਮਹਾਕੁੰਭ (Pali Sansad Khel Mahakumbh) ਸਮੇਂ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
Posted On:
03 FEB 2024 12:42PM by PIB Chandigarh
ਮੇਰੇ ਪਿਆਰੇ ਯੁਵਾ ਸਾਥੀਓ, ਪਾਲੀ ਵਿੱਚ ਆਪਣੀ ਖੇਲ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਾਰੇ ਖਿਡਾਰੀਆਂ ਨੂੰ ਬਹੁਤ-ਬਹੁਤ ਵਧਾਈ। ਖੇਲਾਂ (ਖੇਡਾਂ) ਵਿੱਚ ਹਾਰ ਤਾਂ ਕਦੇ ਹੁੰਦੀ ਹੀ ਨਹੀਂ ਹੈ। ਖੇਲਾਂ (ਖੇਡਾਂ) ਵਿੱਚ ਜਾਂ ਤਾਂ ਆਪ (ਤੁਸੀਂ) ਜਿੱਤਦੇ ਹੋ ਜਾਂ ਤਾਂ ਆਪ (ਤੁਸੀਂ) ਸਿੱਖਦੇ ਹੋ। ਇਸ ਲਈ ਮੈਂ ਸਾਰੇ ਖਿਡਾਰੀਆਂ ਦੇ ਨਾਲ ਹੀ ਉਨ੍ਹਾਂ ਦੇ ਜੋ coach ਉੱਥੇ ਉਪਸਥਿਤ ਹਨ, ਜੋ ਪਰਿਵਾਰਜਨ ਉੱਥੇ ਮੌਜੂਦ ਹਨ, ਉਨ੍ਹਾਂ ਸਭ ਨੂੰ ਭੀ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਸਾਂਸਦ ਖੇਲ ਮਹਾਕੁੰਭ ਵਿੱਚ ਜੋ ਉਤਸ਼ਾਹ ਦਿਖ ਰਿਹਾ ਹੈ, ਇਹ ਜੋ ਆਤਮਵਿਸ਼ਵਾਸ ਨਜ਼ਰ ਆ ਰਿਹਾ ਹੈ, ਅੱਜ ਹਰ ਖਿਡਾਰੀ, ਹਰ ਯੁਵਾ ਦੀ ਪਹਿਚਾਣ ਇਹ ਉਤਸ਼ਾਹ, ਇਹ ਉਮੰਗ, ਜੋ ਜੋਸ਼ ਬਣ ਚੁੱਕਿਆ ਹੈ। ਅੱਜ ਖੇਲਾਂ (ਖੇਡਾਂ) ਦੇ ਲਈ ਸਰਕਾਰ ਦੀ ਭੀ ਉਹੀ ਸਪਿਰਿਟ ਹੈ, ਜੋ ਮੈਦਾਨ ‘ਤੇ ਖਿਡਾਰੀ ਦੀ ਹੁੰਦੀ ਹੈ। ਸਾਡੇ ਖਿਡਾਰੀ ਹਮੇਸ਼ਾ ਤੋਂ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਗ੍ਰਾਊਂਡ-ਲੈਵਲ ‘ਤੇ ਜ਼ਿਆਦਾ ਤੋਂ ਜ਼ਿਆਦਾ ਖੇਡਣ ਦਾ ਮੌਕਾ ਮਿਲੇ, ਉਹ ਆਪਣੇ ਪਿੰਡਾਂ ਵਿੱਚ ਖੇਡਣ, ਆਪਣੇ ਸਕੂਲਾਂ ਵਿੱਚ ਖੇਡਣ, ਉਨ੍ਹਾਂ ਨੂੰ ਯੂਨੀਵਰਸਿਟੀਜ਼ ਵਿੱਚ ਅਤੇ ਫਿਰ ਅੱਗੇ ਨੈਸ਼ਨਲ-ਇੰਟਰਨੈਸ਼ਨਲ ਖੇਡਣ ਦਾ ਮੌਕਾ ਮਿਲੇ। ਖਿਡਾਰੀਆਂ ਦੀ ਇਸ ਭਾਵਨਾ ਨੂੰ ਅੱਜ ਭਾਰਤੀ ਜਨਤਾ ਪਾਰਟੀ ਸਾਂਸਦ ਖੇਲ ਮਹਾਕੁੰਭ ਨਾਲ ਬਹੁਤ ਮਦਦ ਮਿਲਦੀ ਹੈ। ਮੈਂ ਭਾਰਤੀ ਜਨਤਾ ਪਾਰਟੀ ਦੀ ਇਸ ਬਾਤ ਦੇ ਲਈ ਵਿਸ਼ੇਸ਼ ਸਰਾਹਨਾ ਕਰਾਂਗਾ ਕਿ ਉਹ ਆਪਣੇ ਸਾਂਸਦਾਂ ਦੇ ਮਾਧਿਆਮ ਨਾਲ ਐਸੇ ਖੇਲ ਮਹਾਕੁੰਭ ਕਰਵਾ ਰਹੀ ਹੈ। ਅਤੇ ਇਹ ਸਿਲਸਿਲਾ ਪਿਛਲੇ ਕਈ ਵਰ੍ਹਿਆਂ ਤੋਂ ਲਗਾਤਾਰ ਚਲਿਆ ਆ ਰਿਹਾ ਹੈ। ਬੀਜੇਪੀ ਸਾਂਸਦ ਖੇਲ ਮਹਾਕੁੰਭ ਨੇ ਜ਼ਿਲ੍ਹਿਆਂ ਵਿੱਚ, ਰਾਜਾਂ ਵਿੱਚ ਲੱਖਾਂ-ਲੱਖ ਹੋਣਹਾਰ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਦਿੱਤਾ ਹੈ। ਇਹ ਖੇਲ ਮਹਾਕੁੰਭ, ਨਵੇਂ ਖਿਡਾਰੀਆਂ ਨੂੰ ਤਲਾਸ਼ਣ ਅਤੇ ਤਰਾਸ਼ਣ ਦਾ ਭੀ ਬੜਾ ਮਾਧਿਅਮ ਬਣ ਰਹੇ ਹਨ ਇਹ ਹੋਰ ਹੁਣ ਤਾਂ ਭਾਜਪਾ ਸਾਂਸਦ, ਬੇਟੀਆਂ ਦੇ ਲਈ ਭੀ ਵਿਸ਼ੇਸ਼ ਖੇਲ ਮਹਾਕੁੰਭ ਦਾ ਆਯੋਜਨ ਕਰਨ ਜਾ ਰਹੇ ਹਨ। ਮੈਂ ਭਾਜਪਾ ਨੂੰ, ਉਸ ਦੇ ਸਾਂਸਦਾਂ ਨੂੰ ਇਸ ਮਹੱਤਵਪੂਰਨ ਅਭਿਯਾਨ ਦੇ ਲਈ ਵਧਾਈ ਦਿੰਦਾ ਹਾਂ।
ਸਾਥੀਓ,
ਮੈਨੂੰ ਦੱਸਿਆ ਗਿਆ ਹੈ ਕਿ ਪਾਲੀ ਵਿੱਚ ਭੀ 1100 ਤੋਂ ਜ਼ਿਆਦਾ ਸਕੂਲਾਂ ਦੇ ਬੱਚਿਆਂ ਨੇ ਸਾਂਸਦ ਖੇਲ ਮਹਾਕੁੰਭ ਵਿੱਚ ਹਿੱਸਾ ਲਿਆ ਹੈ। 2 ਲੱਖ ਤੋਂ ਜ਼ਿਆਦਾ ਖਿਡਾਰੀ, ਖੇਡਣ ਦੇ ਲਈ ਅੱਗੇ ਆਏ ਹਨ। ਇਨ੍ਹਾਂ 2 ਲੱਖ ਖਿਡਾਰੀਆਂ ਨੂੰ ਇਸ ਮਹਾਕੁੰਭ ਦੇ ਮਾਧਿਆਮ ਨਾਲ ਜੋ ਐਕਸਪੋਜਰ ਮਿਲਿਆ ਹੈ, ਆਪਣੀ ਪ੍ਰਤਿਭਾ ਦਿਖਾਉਣ ਦਾ ਜੋ ਮੌਕਾ ਮਿਲਿਆ ਹੈ, ਉਹ ਅਭੂਤਪੂਰਵ ਹੈ। ਮੈਂ ਸੰਸਦ ਵਿੱਚ ਆਪਣੇ ਸਹਿਯੋਗੀ ਪੀ.ਪੀ. ਚੌਧਰੀ ਜੀ ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਇਤਨਾ ਸ਼ਾਨਦਾਰ ਆਯੋਜਨ ਕੀਤਾ ਹੈ। ਰਾਜਸਥਾਨ ਦੀ ਵੀਰ ਭੂਮੀ ਦੇ ਨੌਜਵਾਨਾਂ ਨੇ ਹਮੇਸ਼ਾ ਹੀ ਸੈਨਾ ਤੋਂ ਲੈ ਕੇ ਖੇਡਾਂ ਤੱਕ ਦੇਸ਼ ਦੀ ਸ਼ਾਨ ਵਧਾਈ ਹੈ। ਮੈਨੂੰ ਵਿਸ਼ਵਾਸ ਹੈ ਕਿ ਆਪ ਸਭ ਖਿਡਾਰੀ ਇਸ, ਵਿਰਾਸਤ ਨੂੰ ਐਸੇ ਹੀ ਨਿਰੰਤਰ ਅੱਗੇ ਵਧਾਉਗੇ। ਆਪ (ਤੁਸੀਂ) ਜਾਣਦੇ ਹੋ ਕਿ ਖੇਲਾਂ (ਖੇਡਾਂ) ਦੀ ਸਭ ਤੋਂ ਅੱਛੀ ਬਾਤ ਹੈ ਕਿ ਇਹ ਜਿੱਤ ਦੀ ਆਦਤ ਤਾਂ ਪਾਉਂਦੀਆਂ ਹੀ ਹਨ ਪਰ ਇਹ ਤੁਹਾਨੂੰ ਲਗਾਤਾਰ ਬਿਹਤਰ ਬਣਨ ਦੀ ਸਿੱਖਿਆ ਭੀ ਦਿੰਦੀਆਂ ਹਨ। ਖੇਲਾਂ (ਖੇਡਾਂ) ਸਿਖਾਉਂਦੀਆਂ ਹਨ ਕਿ ਸਰਬਸ੍ਰੇਸ਼ਠ(ਬਿਹਤਰੀਨ) ਦੀ ਕੋਈ ਆਖਰੀ ਸੀਮਾ ਨਹੀਂ ਹੁੰਦੀ ਹੈ, ਸਾਨੂੰ ਪੂਰੀ ਸ਼ਕਤੀ ਨਾਲ ਪ੍ਰਯਾਸ ਕਰਦੇ ਰਹਿਣਾ ਹੈ। ਇਸ ਲਈ ਇਹ ਖੇਲ ਮਹਾਕੁੰਭ, ਇੱਕ ਤਰ੍ਹਾਂ ਨਾਲ ਤੁਹਾਡੇ ਜੀਵਨ ਬਦਲਣ ਦਾ ਬਹੁਤ ਬੜਾ ਮਹਾਯੱਗ ਭੀ ਹੈ।
ਸਾਥੀਓ,
ਖੇਡਾਂ ਦੀ ਇੱਕ ਬਹੁਤ ਬੜੀ ਤਾਕਤ ਇਹ ਭੀ ਹੁੰਦੀ ਹੈ ਕਿ ਖੇਲਾਂ (ਖੇਡਾਂ) ਨੌਜਵਾਨਾਂ ਨੂੰ ਬਹੁਤ ਸਾਰੀਆਂ ਬੁਰਾਈਆਂ ਤੋਂ ਬਚਾ ਕੇ ਰੱਖਦੀਆਂ ਹਨ। ਖੇਲਾਂ (ਖੇਡਾਂ) ਨਾਲ ਇੱਛਾ ਸ਼ਕਤੀ ਮਜ਼ਬੂਤ ਹੁੰਦੀ ਹੈ, ਇਕਾਗਰਤਾ ਵਧਦੀ ਹੈ, ਸਾਡਾ ਫੋਕਸ ਕਲੀਅਰ ਰਹਿੰਦਾ ਹੈ। ਚਾਹੇ ਡ੍ਰੱਗਸ ਦਾ ਜਾਲ ਹੋਵੇ, ਦੂਸਰੇ ਪਦਾਰਥਾਂ ਦੀ ਲਤ ਹੋਵੇ, ਜੋ ਖਿਡਾਰੀ ਹੈ, ਉਹ ਇਨ੍ਹਾਂ ਸਭ ਤੋਂ ਦੂਰ ਰਹਿੰਦਾ ਹੈ। ਇਸ ਲਈ ਖੇਲਾਂ (ਖੇਡਾਂ), ਵਿਅਕਤਿਤਵ ਦੇ ਵਿਕਾਸ ਵਿੱਚ ਭੀ ਬੜੀ ਭੂਮਿਕਾ ਨਿਭਾਉਂਦੀਆਂ ਹਨ।
ਮੇਰੇ ਪਿਆਰੇ ਸਾਥੀਓ,
ਬੀਜੇਪੀ ਸਰਕਾਰ, ਚਾਹੇ ਰਾਜ ਵਿੱਚ ਹੋਵੇ ਜਾਂ ਫਿਰ ਕੇਂਦਰ ਵਿੱਚ, ਯੁਵਾ ਹਿਤਾਂ ਨੂੰ ਸਰਬਉੱਚ ਪ੍ਰਾਥਮਿਕਤਾ ਦਿੰਦੀ ਹੈ। ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕੇ ਦੇਣ ਨਾਲ... ਖਿਡਾਰੀਆਂ ਦੀ ਚੋਣ (ਸਿਲੈਕਸ਼ਨ) ਵਿੱਚ ਪਾਰਦਰਸ਼ਤਾ ਆਉਣ ਨਾਲ,... ਸਰਕਾਰ ਦੁਆਰਾ ਹਰ ਸੰਸਾਧਨ ਉਪਲਬਧ ਕਰਵਾਉਣ ਨਾਲ... ਭਾਰਤ ਦੇ ਖਿਡਾਰੀਆਂ ਨੂੰ ਬਹੁਤ ਮਦਦ ਮਿਲੀ ਹੈ। ਅਸੀਂ ਪਿਛਲੇ 10 ਸਾਲ ਵਿੱਚ ਖੇਡਾਂ ਦਾ ਬਜਟ ਪਹਿਲੇ ਦੇ ਮੁਕਾਬਲੇ 3 ਗੁਣਾ ਵਧਾ ਦਿੱਤਾ ਹੈ। ਸੈਂਕੜੇ ਐਥਲੀਟਸ ਅੱਜ TOPS ਸਕੀਮ ਦੇ ਤਹਿਤ ਦੇਸ਼ ਵਿਦੇਸ਼ ਵਿੱਚ ਟ੍ਰੇਨਿੰਗ ਅਤੇ ਕੋਚਿੰਗ ਲੈ ਰਹੇ ਹਨ। ਖੇਲੋ ਇੰਡੀਆ ਗੇਮਸ ਦੇ ਤਹਿਤ ਭੀ 3 ਹਜ਼ਾਰ ਤੋਂ ਜ਼ਿਆਦਾ ਖਿਡਾਰੀਆਂ ਨੂੰ 50 ਹਜ਼ਾਰ ਰੁਪਏ ਮਹੀਨੇ ਦੀ ਮਦਦ ਦਿੱਤੀ ਜਾ ਰਹੀ ਹੈ। ਗ੍ਰਾਮ ਰੂਟ-ਲੈਵਲ ‘ਤੇ ਕਰੀਬ-ਕਰੀਬ ਇੱਕ ਹਜ਼ਾਰ ਤੋਂ ਜ਼ਿਆਦਾ ਖੇਲੋ ਇੰਡੀਆ ਸੈਟਰਸ ਵਿੱਚ ਲੱਖਾਂ ਖਿਡਾਰੀ ਟ੍ਰੇਨਿੰਗ ਲੈ ਰਹੇ ਹਨ। ਅਤੇ ਇਸ ਦੇ ਪਰਿਣਾਮ ਸਾਡੇ ਸਾਹਮਣੇ ਹਨ... ਇਸ ਵਾਰ ਏਸ਼ੀਅਨਸ ਗੇਮਸ ਵਿੱਚ ਸਾਡੇ ਖਿਡਾਰੀਆਂ ਨੇ 100 ਤੋਂ ਅਧਿਕ ਮੈਡਲਸ ਜਿੱਤ ਕੇ ਰਿਕਾਰਡ ਬਣਾਇਆ ਹੈ। ਏਸ਼ੀਅਨਸ ਗੇਮਸ ਵਿੱਚ ਪਦਕ ਜਿੱਤਣ ਵਾਲੇ ਖਿਡਾਰੀਆਂ ਵਿੱਚ ਬੜੀ ਸੰਖਿਆ ਖੇਲੋ ਇੰਡੀਆ ਗੇਮਸ ਤੋਂ ਨਿਕਲੇ ਖਿਡਾਰੀਆਂ ਦੀ ਭੀ ਰਹੀ ਹੈ।
ਮੇਰੇ ਪਿਆਰੇ ਖਿਡਾਰੀਓ,
ਖਿਡਾਰੀ ਜਦੋਂ ਕਿਸੇ ਟੀਮ ਵਿੱਚ ਖੇਡਦਾ ਹੈ ਤਾਂ ਉਹ ਵਿਅਕਤਗੀਤ ਲਕਸ਼ਾਂ ਤੋਂ ਜ਼ਿਆਦਾ ਪ੍ਰਾਥਮਿਕਤਾ ਆਪਣੀ ਟੀਮ ਦੇ ਲਕਸ਼ਾਂ ਨੂੰ ਦਿੰਦਾ ਹੈ। ਉਹ ਆਪਣੀ ਟੀਮ, ਆਪਣੇ ਪ੍ਰਦੇਸ਼, ਆਪਣੇ ਦੇਸ਼ ਦੇ ਲਕਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਮਿਲ ਕੇ ਚਲਦਾ ਹੈ। ਅੱਜ ਅੰਮ੍ਰਿਤਕਾਲ ਵਿੱਚ ਦੇਸ਼ ਭੀ ਇਸੇ ਯੁਵਾ ਭਾਵਨਾ ਦੇ ਨਾਲ ਅੱਗੇ ਵਧ ਰਿਹਾ ਹੈ। ਇਸੇ ਇੱਕ ਤਾਰੀਖ ਨੂੰ ਜੋ ਬਜਟ ਆਇਆ ਹੈ, ਉਹ ਭੀ ਇੱਕ ਤਰ੍ਹਾਂ ਨਾਲ ਦੇਸ਼ ਦੇ ਨੌਜਵਾਨਾਂ ਨੂੰ ਹੀ ਸਮਰਪਿਤ ਹੈ। ਸਰਕਾਰ ਜੋ ਰੇਲ-ਰੋਡ ‘ਤੇ,ਆਧੁਨਿਕ ਇਨਫ੍ਰਾ ‘ਤੇ 11 ਲੱਖ ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ, ਉਸ ਦੇ ਸਭ ਤੋਂ ਬੜੇ ਲਾਭਾਰਥੀ ਤਾਂ ਯੁਵਾ ਹੀ ਹੋਣਗੇ। ਅੱਛੀਆਂ ਸੜਕਾਂ ਦੀ ਸਭ ਤੋਂ ਜ਼ਿਆਦਾ ਖ਼ਾਹਿਸ਼ ਕਿਸ ਨੂੰ ਹੈ? ਸਾਡੇ ਯੁਵਾ ਨੂੰ। ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਦੇਖ ਕੇ ਕੌਣ ਸਭ ਤੋਂ ਜ਼ਿਆਦਾ ਖੁਸ਼ ਹੁੰਦਾ ਹੈ? ਸਾਡੇ ਨੌਜਵਾਨ, ਸਾਡੇ ਯੁਵਾ। ਬਜਟ ਵਿੱਚ ਜੋ 40 ਹਜ਼ਾਰ ਵੰਦੇ ਭਾਰਤ ਜਿਹੇ ਡਿੱਬੇ ਬਣਾਉਣ ਦਾ ਐਲਾਨ ਹੋਇਆ ਹੈ, ਉਸ ਦਾ ਫਾਇਦਾ ਕਿਸ ਨੂੰ ਮਿਲੇਗਾ? ਸਾਡੇ ਨੌਜਵਾਨਾਂ ਨੂੰ। ਭਾਰਤ ਆਧੁਨਿਕ ਇਨਫ੍ਰਾ ‘ਤੇ ਜੋ 11 ਲੱਖ ਕਰੋੜ ਰੁਪਏ ਖਰਚ ਕਰਨ ਜਾ ਰਿਹਾ ਹੈ, ਉਸ ਨਾਲ ਨੌਜਵਾਨਾਂ ਦੇ ਲਈ ਹੀ ਸਭ ਤੋਂ ਜ਼ਿਆਦਾ ਰੋਜ਼ਗਾਰ ਦੇ ਨਵੇਂ ਮੌਕੇ ਬਣਨਗੇ। ਭਾਰਤ ਦੇ ਯੁਵਾ, ਨਵੀਆਂ-ਨਵੀਆਂ ਖੋਜਾਂ ਕਰ ਸਕਣ, ਖੇਲ ਹੋਣ (ਖੇਡਾਂ ਹੋਣ) ਜਾਂ ਦੂਸਰੇ ਖੇਤਰ ਹੋਣ, ਆਪਣੀਆਂ ਬੜੀਆਂ-ਬੜੀਆਂ ਕੰਪਨੀਆਂ ਬਣਾ ਸਕਣ, ਇਸ ਦੇ ਲਈ ਇੱਕ ਲੱਖ ਕਰੋੜ ਰੁਪਏ ਦਾ ਇੱਕ ਫੰਡ ਬਣਾਇਆ ਗਿਆ ਹੈ। ਸਰਕਾਰ ਨੇ ਸਟਾਰਟ ਅੱਪਸ ਦੇ ਲਈ ਟੈਕਸ ਵਿੱਚ ਛੂਟ ਦੇ ਵਿਸਤਾਰ ਦਾ ਭੀ ਐਲਾਨ ਕੀਤਾ ਹੈ।
ਸਾਥੀਓ,
ਚੌਤਰਫਾ ਹੋ ਰਹੇ ਵਿਕਾਸ ਕਾਰਜਾਂ ਨੇ ਪਾਲੀ ਦੇ ਭਾਗ ਨੂੰ ਭੀ ਬਦਲਿਆ ਹੈ, ਪਾਲੀ ਦੀ ਤਸਵੀਰ ਭੀ ਬਲਦੀ ਹੈ। ਤੁਹਾਡੇ ਪਾਲੀ ਲੋਕ ਸਭਾ ਹਲਕੇ ਵਿੱਚ ਹੀ ਕਰੀਬ 13 ਹਜ਼ਾਰ ਕਰੋੜ ਦੀ ਲਾਗਤ ਦੀਆਂ ਸੜਕਾਂ ਬਣੀਆਂ ਹਨ। ਰੇਲਵੇ ਸਟੇਸ਼ਨ ਦਾ ਵਿਕਾਸ ਹੋਵੇ, ਰੇਲਵੇ ਬ੍ਰਿਜ ਹੋਵੇ, ਰੇਲਵੇ ਲਾਇਨਾਂ ਦਾ ਦੋਹਰੀਕਰਣ ਹੋਵੇ, ਐਸੇ ਅਨੇਕ ਵਿਕਾਸ ਕਾਰਜਾਂ ਦਾ ਲਾਭ ਆਪ ਸਭ ਨੂੰ ਲਾਭ ਮਿਲ ਰਿਹਾ ਹੈ। ਸਰਕਾਰ ਦਾ ਧਿਆਨ ਪਾਲੀ ਦੇ ਵਿਦਿਆਰਥੀ ਅਤੇ ਯੁਵਾ ਨੂੰ ਜ਼ਿਆਦਾ ਤੋਂ ਜ਼ਿਆਦਾ ਅਵਸਰ ਦੇਣ ‘ਤੇ ਭੀ ਹੈ, ਉਨ੍ਹਾਂ ਦੇ ਕੌਸ਼ਲ ਵਿਕਾਸ ‘ਤੇ ਭੀ ਹੈ। ਪਾਲੀ ਵਿੱਚ ਕਈ ਨਵੇਂ ਆਈਟੀ ਸੈਂਟਰ ਬਣਾਏ ਗਏ ਹਨ, 2 ਕੇਂਦਰੀ ਵਿਦਿਆਲਿਆ ਭੀ ਖੋਲ੍ਹੇ ਗਏ ਹਨ। ਸਰਕਾਰੀ ਵਿਦਿਆਲਿਆਂ ਵਿੱਚ ਨਵੇਂ ਕਮਰੇ ਬਣਵਾਉਣਾ ਹੋਵੇ, ਨਵੀਆਂ ਕੰਪਿਊਟਰ ਲੈਬਸ ਦਾ ਨਿਰਮਾਣ ਹੋਵੇ, ਹਰ ਦਿਸ਼ਾ ਵਿੱਚ ਪੂਰਾ ਪ੍ਰਯਾਸ ਕੀਤਾ ਜਾ ਰਿਹਾ ਹੈ। ਇੱਥੇ ਮੈਡੀਕਲ ਕਾਲਜ ਬਣਨ ਨਾਲ, ਪਾਸਪੋਰਟ ਕੇਂਦਰ ਬਣਨ ਨਾਲ, ਪਿੰਡਾਂ ਵਿੱਚ ਸੌਰ ਊਰਜਾ ਲਾਇਟਾਂ ਲਗਣ ਨਾਲ, ਪਾਲੀ ਦੇ ਲੋਕਾਂ ਦਾ ਜੀਵਨ ਹੋਰ ਅਸਾਨ ਹੋਇਆ ਹੈ। ਸਾਡੀ ਕੋਸ਼ਿਸ਼ ਹੈ ਕਿ ਡਬਲ ਇੰਜਣ ਸਰਕਾਰ ਵਿੱਚ ਪਾਲੀ ਸਮੇਤ ਪੂਰੇ ਰਾਜਸਥਾਨ ਦਾ ਹਰ ਨਾਗਰਿਕ ਸਸ਼ਕਤ ਬਣੇ, ਸਫ਼ਲ ਬਣੇ। ਬੀਜੇਪੀ ਸਰਕਾਰ ਦੇ ਇਨ੍ਹਾਂ ਪ੍ਰਯਾਸਾਂ ਨਾਲ ਪਾਲੀ ਹੋਰ ਇਸ ਪੂਰੇ ਖੇਤਰ ਦੇ ਨੌਜਵਾਨਾਂ ਦਾ ਜੀਵਨ ਭੀ ਅਸਾਨ ਬਣ ਰਿਹਾ ਹੈ। ਅਤੇ ਜਦੋਂ ਜੀਵਨ ਵਿੱਚ ਮੁਸ਼ਕਿਲਾਂ ਘੱਟ ਹੁੰਦੀਆਂ ਹਨ, ਤਾਂ ਖੇਲ (ਖੇਡਾਂ) ਵਿੱਚ ਮਨ ਭੀ ਲਗਦਾ ਹੈ, ਜਿੱਤਣ ਦੀ ਸੰਭਾਵਨਾ ਭੀ ਵਧਦੀ ਹੈ। ਮੈਂ ਇੱਕ ਵਾਰ ਫਿਰ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।
***
ਡੀਐੱਸ/ਟੀਐੱਸ/ਆਰਟੀ/ਏਕੇ
(Release ID: 2002367)
Visitor Counter : 66
Read this release in:
Gujarati
,
English
,
Urdu
,
Marathi
,
Hindi
,
Manipuri
,
Bengali
,
Assamese
,
Odia
,
Tamil
,
Telugu
,
Kannada
,
Malayalam