ਰੱਖਿਆ ਮੰਤਰਾਲਾ
ਰਕਸ਼ਾ ਸਕੱਤਰ 30 ਅਤੇ 31 ਜਨਵਰੀ, 2024 ਨੂੰ ਓਮਾਨ ਦਾ ਦੌਰਾ ਕਰਨਗੇ
ਓਮਾਨ ਦੇ ਰੱਖਿਆ ਮੰਤਰਾਲੇ ਦੇ ਸਕੱਤਰ ਜਨਰਲ ਨਾਲ 12ਵੀਂ ਸੰਯੁਕਤ ਫ਼ੌਜੀ ਸਹਿਯੋਗ ਕਮੇਟੀ ਦੀ ਬੈਠਕ ਦੀ ਸਹਿ-ਪ੍ਰਧਾਨਗੀ ਕਰਨਗੇ
Posted On:
29 JAN 2024 12:26PM by PIB Chandigarh
ਰਕਸ਼ਾ ਸਕੱਤਰ ਸ਼੍ਰੀ ਗਿਰਿਧਰ ਅਰਮਾਨੇ 30 ਅਤੇ 31 ਜਨਵਰੀ, 2024 ਨੂੰ ਓਮਾਨ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਰੱਖਿਆ ਸਕੱਤਰ ਓਮਾਨ ਦੇ ਰੱਖਿਆ ਮੰਤਰਾਲੇ ਦੇ ਸਕੱਤਰ ਜਨਰਲ ਡਾਕਟਰ ਮੁਹੰਮਦ ਬਿਨ ਨਸੀਰ ਬਿਨ ਅਲੀ ਅਲ-ਜ਼ਾਬੀ ਨਾਲ 12ਵੀਂ ਸੰਯੁਕਤ ਫੌਜੀ ਸਹਿਯੋਗ ਕਮੇਟੀ ਦੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕਰਨਗੇ।
ਇਸ ਦੁਵੱਲੀ ਗੱਲਬਾਤ ਦੌਰਾਨ ਸ਼੍ਰੀ ਗਿਰਿਧਰ ਅਰਮਾਨੇ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਦੀ ਸਮੀਖਿਆ ਕਰਨਗੇ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਉਦਯੋਗਿਕ ਸਹਿਯੋਗ ਵਰਗੀਆਂ ਨਵੀਆਂ ਪਹਿਲਕਦਮੀਆਂ ਦੀ ਪੜਚੋਲ ਕਰਨਗੇ। ਇਹ ਦੋਵੇਂ ਨੇਤਾ ਸਾਂਝੇ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।
ਇਹ ਦੌਰਾ ਫੌਜੀ ਸਹਿਯੋਗ ਦੇ ਹਰ ਖੇਤਰ ਜਿਵੇਂ ਕਿ ਦੁਵੱਲੇ ਅਭਿਆਸ, ਅਮਲਾ ਵਾਰਤਾ, ਸਿਖਲਾਈ ਦੇ ਨਾਲ-ਨਾਲ ਨਵੇਂ ਅਤੇ ਉੱਭਰ ਰਹੇ ਖੇਤਰਾਂ ਵਿੱਚ ਫੈਲੇ ਰੱਖਿਆ ਸਹਿਯੋਗ ਅਤੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ।
ਭਾਰਤ ਅਤੇ ਓਮਾਨ ਦਰਮਿਆਨ ਮਜ਼ਬੂਤ ਅਤੇ ਬਹੁਪੱਖੀ ਸਬੰਧ ਹਨ, ਜੋ ਰੱਖਿਆ ਅਤੇ ਸੁਰੱਖਿਆ ਸਮੇਤ ਕਈ ਰਣਨੀਤਕ ਖੇਤਰਾਂ ਵਿੱਚ ਫੈਲੇ ਹਨ। ਦੋਵੇਂ ਦੇਸ਼ ਰਣਨੀਤਕ ਭਾਈਵਾਲੀ ਦੇ ਦ੍ਰਿਸ਼ਟੀਕੋਣ ਤਹਿਤ ਕੰਮ ਕਰਨ ਲਈ ਵਚਨਬੱਧ ਹਨ। ਸਮੁੱਚੇ ਖੇਤਰ ਦੀ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਦੋਵਾਂ ਦੇਸ਼ਾਂ ਦੇ ਸਾਂਝੇ ਹਿੱਤ ਹਨ।
*****
ਏਬੀਬੀ/ਸੈਵੀ
(Release ID: 2000508)
Visitor Counter : 60