ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਫਰਾਂਸ ਦੇ ਰਾਸ਼ਟਰਪਤੀ ਦੀ ਮੇਜ਼ਬਾਨੀ ਕੀਤੀ


ਭਾਰਤ-ਫਰਾਂਸ ਮਿੱਤਰਤਾ ਦੀ ਸਹਿਜਤਾ ਅਤੇ ਸਾਡੀ ਸਾਂਝੇਦਾਰੀ ਦੀ ਤਾਕਤ ਅੱਗੇ ਦਾ ਮਾਰਗ ਰੋਸ਼ਨ ਕਰੇਗੀ: ਰਾਸ਼ਟਰਪਤੀ ਮੁਰਮੂ

Posted On: 26 JAN 2024 9:47PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (26 ਜਨਵਰੀ, 2024) ਰਾਸ਼ਟਰਪਤੀ ਭਵਨ ਵਿੱਚ ਫਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਦਾ ਸੁਆਗਤ ਕੀਤਾ। ਰਾਸ਼ਟਰਪਤੀ ਨੇ ਉਨ੍ਹਾਂ ਦੇ ਸਨਮਾਨ ਵਿੱਚ ਭੋਜ ਦਾ ਭੀ ਆਯੋਜਨ ਕੀਤਾ।

 ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰੀ ਮੈਕ੍ਰੋਂ ਦਾ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਨੇਤਾਵਾਂ ਦਾ ਇੱਕ-ਦੂਸਰੇ ਦੇ ਰਾਸ਼ਟਰੀ ਦਿਵਸ ਪਰੇਡ ਅਤੇ ਸਮਾਰੋਹਾਂ ਵਿੱਚ ਸਨਮਾਨਿਤ ਮਹਿਮਾਨ ਬਣਨਾ ਇੱਕ ਇਤਿਹਾਸਿਕ ਖਿਣ ਹੈ ਅਤੇ ਇਹ ਸਾਡੀ ਦੋਸਤੀ ਦੀ ਗਹਿਰਾਈ ਅਤੇ ਸਾਡੀ ਸਾਂਝੇਦਾਰੀ ਦੀ ਤਾਕਤ ਦਾ ਪ੍ਰਤੀਕ ਹੈ।

 ਰਾਸ਼ਟਰਪਤੀ ਨੇ ਕਿਹਾ ਕਿ ਜਿੱਥੇ ਸੁਤੰਤਰਤਾ, ਸਮਾਨਤਾ, ਭਾਈਚਾਰੇ ਅਤੇ ਨਿਆਂ (Liberty, Equality, Fraternity and Justice) ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਸਾਡੇ ਦੋ ਮਹਾਨ ਗਣਰਾਜਾਂ ਨੂੰ ਜੋੜਦੀਆਂ ਹਨ, ਉੱਥੇ ਹੀ ਸਾਡੇ ਲੋਕਾਂ ਦੇ ਦਰਮਿਆਨ ਆਪਸੀ ਸਬੰਧ ਹੋਰ ਭੀ ਗਹਿਰੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਸਾਡੇ ਵਿਚਾਰਾਂ ਅਤੇ ਆਦਰਸ਼ਾਂ ਨਾਲ ਇੱਕ-ਦੂਸਰੇ ਨੂੰ ਪ੍ਰੇਰਿਤ ਕੀਤਾ ਹੈ ਅਤੇ ਅਸੀਂ ਦਰਸ਼ਨ, ਸਾਹਿਤ, ਕਲਾ, ਧਰਮਗ੍ਰੰਥਾਂ, ਭਾਸ਼ਾਵਾਂ ਅਤੇ ਕਈ ਹੋਰ ਚੀਜ਼ਾਂ ਦੇ ਮਾਧਿਅਮ ਨਾਲ ਇੱਕ-ਦੂਸਰੇ ਨੂੰ ਸਮ੍ਰਿੱਧ ਕੀਤਾ(enriched) ਹੈ।

 ਰਾਸ਼ਟਰਪਤੀ ਨੇ ਯਾਦ ਕੀਤਾ ਕਿ ਉਨ੍ਹਾਂ ਨੇ ਪੁਡੂਚੇਰੀ ਦੀ ਜੀਵੰਤ ਵਿਰਾਸਤ ਵਿੱਚ ਫਰਾਂਸੀਸੀ ਸੰਸਕ੍ਰਿਤੀ ਦੇ ਪ੍ਰਭਾਵ ਅਤੇ ਫਰਾਂਸ ਦੇ ਭਾਰਤੀ ਪ੍ਰਵਾਸੀਆਂ ਦੇ ਨਾਲ ਗਹਿਰੇ ਸਬੰਧਾਂ ਨੂੰ ਖ਼ੁਦ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਡੂਚੇਰੀ ਅਸਲ ਵਿੱਚ ਫਰਾਂਸ ਅਤੇ ਭਾਰਤ ਦੇ ਦਰਮਿਆਨ ਇੱਕ ਜੀਵੰਤ ਸੇਤੁ (a living bridge) ਹੈ।

 ਰਾਸ਼ਟਰਪਤੀ ਨੇ ਇਸ ਬਾਤ ‘ਤੇ ਤਸੱਲੀ ਵਿਅਕਤ ਕੀਤੀ ਕਿ ਦੋਹਾਂ ਧਿਰਾਂ ਨੇ ਭਾਰਤ ਦੇ ਅੰਮ੍ਰਿਤ ਕਾਲ (India’s Amrit Kaal) ਦੇ ਲਈ ਸਾਡੀ ਸਾਂਝੇਦਾਰੀ ਦਾ ਇੱਕ ਖ਼ਾਹਿਸ਼ੀ ਦ੍ਰਿਸ਼ਟੀਕੋਣ (ambitious vision) ਵਿਕਸਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯਾਤਰਾ ਨੇ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੇ ਸਾਡੇ ਸੰਕਲਪ ਨੂੰ ਮਜ਼ਬੂਤ ਕੀਤਾ ਹੈ।

ਰਾਸ਼ਟਰਪਤੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ-ਫਰਾਂਸ ਮਿੱਤਰਤਾ ਦੀ ਸਹਿਜਤਾ ਅਤੇ ਸਾਡੀ ਸਾਂਝੇਦਾਰੀ ਦੀ ਤਾਕਤ ਅੱਗੇ ਦਾ ਮਾਰਗ ਰੋਸ਼ਨ ਕਰੇਗੀ ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ –

 

 

***

ਡੀਐੱਸ/ਏਕੇ


(Release ID: 2000101) Visitor Counter : 59


Read this release in: English , Urdu , Hindi , Marathi