ਜਹਾਜ਼ਰਾਨੀ ਮੰਤਰਾਲਾ
ਸ਼੍ਰੀ ਸਰਬਾਨੰਦ ਸੋਨੋਵਾਲ ਪ੍ਰਾਣ ਪ੍ਰਤਿਸ਼ਠਾ ਮਹੋਤਸਵ ਵਿੱਚ ਵਰਚੁਅਲੀ ਸ਼ਾਮਲ ਹੋਏ
ਸ਼੍ਰੀ ਸੋਨੋਵਾਲ ਨੇ ਡਿਬਰੂਗੜ੍ਹ ਵਿੱਚ ਹਨੂਮਾਨ ਮੰਦਿਰ ਅਤੇ ਰਾਮਦੇਵ ਮੰਦਿਰ ਵਿੱਚ ‘ਸਵੱਛ ਤੀਰਥ’ ਮੁਹਿੰਮ ਵਿੱਚ ਹਿੱਸਾ ਲਿਆ
Posted On:
22 JAN 2024 5:20PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲ ਮਾਰਗਾਂ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਡਿਬਰੂਗੜ੍ਹ ਦੇ ਔਨਿਆਤੀ ਸ਼ਾਖਾ ਸਤਰਾ ਨਾਮਘਰ ਤੋਂ ਅਯੁੱਧਿਆ ਵਿੱਚ ਸ਼੍ਰੀ ਰਾਮਲੱਲਾ ਸਰਕਾਰ ਦੇ ਪ੍ਰਾਣ ਪ੍ਰਤਿਸ਼ਠਾ ਮਹੋਤਸਵ ਵਿੱਚ ਵਿਸ਼ਵ ਭਰ ਦੇ ਰਾਮ ਭਗਤਾਂ ਨਾਲ ਸ਼ਾਮਲ ਹੋਏ।
ਕੇਂਦਰੀ ਮੰਤਰੀ ਨੇ ਆਪਣੇ ਦਿਨ ਦੀ ਸ਼ੁਰੂਆਤ ਥਾਣਾ ਚਰਲਾਈ ਨੇੜੇ ਹਨੂਮਾਨ ਮੰਦਿਰ ਦੇ ਨਾਲ-ਨਾਲ ਰਾਮਦੇਵ ਮੰਦਿਰ ਵਿਖੇ ‘ਸਵੱਛ ਤੀਰਥ’ ਮੁਹਿੰਮ ਵਿੱਚ ਹਿੱਸਾ ਲੈ ਕੇ ਕੀਤੀ। ਇਸ ਤੋਂ ਬਾਅਦ, ਸੋਨੋਵਾਲ ਨੇ ਲੱਖੀ ਨਗਰ ਵਿੱਚ ਔਨਿਆਤੀ ਸਤਰਾ ਸਾਖਾ ਨਾਮਘਰ ਵਿਖੇ ਹਰਿ ਕੀਰਤਨ ਵਿੱਚ ਸ਼ਿਰਕਤ ਕੀਤੀ, ਜਿੱਥੇ ਉਹ ਡਿਬਰੂਗੜ੍ਹ ਤੋਂ ਮਹੋਤਸਵ ਦੇਖਣ ਲਈ ਬਹੁਤ ਸਾਰੇ ਰਾਮ ਭਗਤਾਂ ਨਾਲ ਸ਼ਾਮਲ ਹੋਏ।
ਇਸ ਮੌਕੇ 'ਤੇ ਬੋਲਦੇ ਹੋਏ ਸ਼੍ਰੀ ਸੋਨੋਵਾਲ ਨੇ ਕਿਹਾ, "ਜਿਵੇਂ ਕਿ ਅਸੀਂ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਦੇ ਇਸ ਪਵਿੱਤਰ ਦਿਹਾੜੇ 'ਤੇ ਇਕੱਠੇ ਹੋਏ ਹਾਂ, ਆਓ ਅਸੀਂ ਏਕਤਾ ਅਤੇ ਸਹਿਣਸ਼ੀਲਤਾ ਦੀ ਭਾਵਨਾ ਨੂੰ ਅਪਣਾਈਏ, ਜੋ ਸਾਡੇ ਮਹਾਨ ਰਾਸ਼ਟਰ ਨੂੰ ਪਰਿਭਾਸ਼ਿਤ ਕਰਦੀ ਹੈ। ਰਾਮ ਮੰਦਿਰ ਨਾ ਸਿਰਫ਼ ਵਿਸ਼ਵਾਸ ਦੇ ਪ੍ਰਤੀਕ ਵਜੋਂ ਖੜ੍ਹਾ ਹੈ, ਬਲਕਿ ਸਦਭਾਵਨਾ, ਸਮਾਵੇਸ਼ ਅਤੇ ਸਾਂਝੀਆਂ ਕਦਰਾਂ-ਕੀਮਤਾਂ ਲਈ ਸਾਡੀ ਸਮੂਹਿਕ ਵਚਨਬੱਧਤਾ ਦੇ ਪ੍ਰਮਾਣ ਵਜੋਂ ਵੀ ਖੜ੍ਹਾ ਹੈ, ਜੋ ਸਾਨੂੰ ਇੱਕ ਦੂਜੇ ਨਾਲ ਜੋੜਦੀਆਂ ਹਨ। ਇਸ ਮਹੋਤਸਵ ਮੌਕੇ ਮੈਂ ਕਾਮਨਾ ਕਰਦਾ ਹਾਂ ਕਿ ਇਹ ਸ਼ਾਂਤੀ ਦਾ ਪ੍ਰਤੀਕ ਬਣੇ ਅਤੇ ਇੱਕ ਅਜਿਹੇ ਭਵਿੱਖ ਦੀ ਪ੍ਰੇਰਨਾ ਦੇਵੇ ਜਿੱਥੇ ਮੇਲ-ਮਿਲਾਪ ਦੀ ਰੌਸ਼ਨੀ ਦੂਰ-ਦੂਰ ਤੱਕ ਫੈਲੇ, ਇੱਕ ਅਜਿਹੇ ਸਮਾਜ ਦੀ ਸਥਾਪਨਾ ਹੋਵੇ ਜਿੱਥੇ ਮਤਭੇਦਾਂ 'ਤੇ ਪਿਆਰ ਦੀ ਜਿੱਤ ਹੋਵੇ ਅਤੇ ਮਨੁੱਖਤਾ ਦਾ ਆਗਮਨ ਹੋਵੇ। ਰਾਮ ਮੰਦਿਰ ਸਿਰਫ਼ ਆਸਥਾ ਦਾ ਪ੍ਰਤੀਕ ਨਹੀਂ ਹੈ ਬਲਕਿ ਸਨਾਤਨ ਧਰਮ ਦੀ ਸੰਸਕ੍ਰਿਤੀ, ਕਰੁਣਾ ਅਤੇ ਕਦਰਾਂ ਕੀਮਤਾਂ ਦੀ ਪ੍ਰਣਾਲੀ ਦਾ ਪ੍ਰਮਾਣ ਹੈ।”
ਉਨ੍ਹਾਂ ਅੱਗੇ ਕਿਹਾ, “ਰਾਮ ਮੰਦਿਰ ਭਾਰਤ ਦੇ ਸ਼ਾਨਦਾਰ ਅਤੀਤ ਲਈ ਇੱਕ ਭਾਵਨਾਤਮਕ ਪ੍ਰਗਟਾਵਾ ਹੈ। ਕੱਲ੍ਹ ਰਾਮ ਮੰਦਿਰ ਪ੍ਰਾਣ ਪ੍ਰਤਿਸਥਾ ਸਮਾਗਮ ਨਾਲ ਕਰੋੜਾਂ ਲੋਕਾਂ ਦੀਆਂ ਆਸਾਂ ਹਕੀਕਤ ਬਣ ਜਾਣਗੀਆਂ। ਰਾਮ ਮੰਦਿਰ ਹੁਣ ਸਾਡੇ ਸਾਰਿਆਂ ਲਈ ਹੈ ਅਤੇ ਹਮੇਸ਼ਾ ਲਈ ਹੈ। ਜਿਵੇਂ ਕਿ ਨਰੇਂਦਰ ਮੋਦੀ ਜੀ ਮੁੱਖ ਯਜਮਾਨ ਦੇ ਰੂਪ ਵਿੱਚ ਸਮਾਰੋਹ ਵਿੱਚ ਸ਼ਾਮਲ ਹੋ ਰਹੇ ਹਨ, ਮੈਂ ਇਸ ਪ੍ਰੋਗਰਾਮ ਵਿੱਚ ਵਰਚੁਅਲ ਰੂਪ ਵਿੱਚ ਰਾਮ ਦੇ ਭਗਤਾਂ ਦੇ ਨਾਲ ਡਿਬਰੂਗੜ੍ਹ ਵਿੱਚ ਪਵਿੱਤਰ ਔਨਿਆਤੀ ਸਤਰਾ ਤੋਂ ਸ਼ਾਮਲ ਹੋ ਕੇ ਅਤੇ ਰਾਮ ਮੰਦਿਰ ਵਿੱਚ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਦੇਖ ਕੇ ਪ੍ਰਸੰਨ ਹਾਂ।”
*****
ਐੱਮਜੇਪੀਐੱਸ/ਐੱਨਐੱਸਕੇ
(Release ID: 1999517)
Visitor Counter : 74