ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਕੌਸ਼ਲ ਭਵਨ (KAUSHAL BHAVAN) ਦਾ ਉਦਘਾਟਨ ਕੀਤਾ
Posted On:
24 JAN 2024 1:58PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (24 ਜਨਵਰੀ, 2024) ਨੂੰ ਨਵੀਂ ਦਿੱਲੀ ਵਿੱਚ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਨਵੇਂ ਭਵਨ ਕੌਸ਼ਲ ਭਵਨ (Kaushal Bhawan) ਦਾ ਉਦਘਾਟਨ ਕੀਤਾ।
ਇਸ ਅਵਸਰ ‘ਤੇ, ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਵਿਸ਼ਵਕਰਮਾ (PM Vishwakarma), ਪ੍ਰਧਾਨ ਮੰਤਰੀ ਜਨਮਨ(PM JANMAN), ਆਜੀਵਿਕਾ ਸੰਵਰਧਨ ਦੇ ਲਈ ਕੌਸ਼ਲ ਪ੍ਰਾਪਤੀ ਅਤੇ ਗਿਆਨ ਜਾਗਰੂਕਤਾ (ਸੰਕਲਪ) (Skill Acquisition and Knowledge Awareness for Livelihood Promotion -SANKALP), ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ(ਪੀਐੱਮਕੇਵੀਵਾਈ) (Pradhan Mantri Kaushal Vikas Yojana -PMKVY) ਜਿਹੀਆਂ ਸਰਕਾਰ ਦੀਆਂ ਵਿਭਿੰਨ ਪਹਿਲਾਂ ਦੇ ਲਾਭਾਰਥੀਆਂ ਦੁਆਰਾ ਲਗਾਏ ਗਏ ਪ੍ਰਦਰਸ਼ਨੀ ਸਟਾਲਾਂ ਨੂੰ ਦੇਖਿਆ ਅਤੇ ਲਾਭਾਰਥੀਆਂ ਦੇ ਨਾਲ ਗੱਲਬਾਤ ਕੀਤੀ।
ਕੌਸ਼ਲ ਭਵਨ (Kaushal Bhawan) ਦਾ ਨੀਂਹ ਪੱਥਰ ਮਾਰਚ 2019 ਵਿੱਚ ਰੱਖਿਆ ਗਿਆ ਸੀ। ਇਹ ਭਵਨ ਮੰਤਰਾਲੇ ਦੇ ਨਾਲ-ਨਾਲ ਇਸ ਨਾਲ ਸਬੰਧਿਤ ਸੰਗਠਨਾਂ - ਡਾਇਰੈਕਟੋਰੇਟ ਜਨਰਲ ਆਵ੍ ਟ੍ਰੇਨਿੰਗ(Directorate General of Training), ਨੈਸ਼ਨਲ ਕੌਂਸਲ ਫੌਰ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ(National Council for Vocational Education and Training) ਅਤੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (National Skill Development Corporation) ਦੇ ਲਈ ਦਫ਼ਤਰੀ ਸਥਾਨ ਪ੍ਰਦਾਨ ਕਰੇਗਾ। ਅਤਿਆਧੁਨਿਕ ਸੁਵਿਧਾਵਾਂ ਅਤੇ ਇਨਫ੍ਰਾਸਟ੍ਰਕਚਰ ਨਾਲ ਲੈਸ ਇਸ ਅਤਿਆਧੁਨਿਕ ਦਫ਼ਤਰੀ ਭਵਨ ਦਾ ਉਦੇਸ਼ ਨਵੀਂ ਕਾਰਜ ਸੰਸਕ੍ਰਿਤੀ ਲਿਆਉਣ ਅਤੇ ਸਕਿੱਲ ਇੰਡੀਆ ਮਿਸ਼ਨ ਨੂੰ ਹੁਲਾਰਾ ਦੇਣ ਦੇ ਲਈ ਇੱਕ ਸੁਰੱਖਿਅਤ, ਸੁਵਿਧਾਜਨਕ ਅਤੇ ਕੁਸ਼ਲ ਕਾਰਜ ਵਾਤਾਵਰਣ ਪ੍ਰਦਾਨ ਕਰਨਾ ਹੈ।
***
ਡੀਐੱਸ/ਏਕੇ
(Release ID: 1999512)
Visitor Counter : 91