ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪੀਆਈਬੀ ਫੋਟੋ ਫੀਚਰ


ਇੱਕ ਦਿਨ ਬਾਅਦ: ਅਯੁੱਧਿਆ ਦੇ ਚਿਹਰੇ ਖੁਸ਼ੀ ਅਤੇ ਉਮੀਦ ਦੀ ਕਹਾਣੀ ਦੱਸਦੇ ਹਨ

Posted On: 23 JAN 2024 7:47PM by PIB Chandigarh

ਕੱਲ੍ਹ, ਅਯੁੱਧਿਆ ਵਿੱਚ ਉਮੀਦ ਅਤੇ ਵਿਸ਼ਵਾਸ ਦੇ ਪ੍ਰਤੀਕ ਰਾਮ ਮੰਦਿਰ ਦੇ ਰੂਪ ਵਿੱਚ ਇਤਿਹਾਸ ਸਾਹਮਣੇ ਆਇਆ, ਜੋ ਸ਼੍ਰੀ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਗਵਾਹ ਬਣਿਆ। ਅੱਜ, ਧੂੜ ਜੰਮ ਗਈ, ਭੀੜ ਤਾਂ ਨਹੀਂ ਹੈ, ਲੇਕਿਨ ਉਹ ਆਪਣੇ ਪਿੱਛੇ ਲੋਕਾਂ ਦੇ ਚਿਹਰਿਆਂ ‘ਤੇ ਭਾਵਨਾਵਾਂ ਦਾ ਇੱਕ ਸੰਗ੍ਰਹਿ ਛੱਡ ਗਈ ਹੈ। ਲੋਕਾਂ ਦੇ ਚਿਹਰਿਆਂ ‘ਤੇ ਉਹ ਅਕਸ ਨਾ ਸਿਰਫ਼ ਇਸ ਮੰਦਿਰ ਦੇ ਇਤਿਹਾਸ ਦਾ ਵਰਣਨ ਕਰ ਰਹੇ ਹਨ, ਬਲਕਿ ਲੋਕਾਂ ਦੀ ਉਸ ਯਾਤਰਾ ਨੂੰ ਵੀ ਦੱਸ ਰਹੇ ਹਨ, ਜੋ ਇੱਕ ਦਿਨ ਵਿੱਚ ਹਮੇਸ਼ਾ ਲਈ ਅਮਰਤਵ ਇੱਚ ਅੰਕਿਤ ਹੋ ਜਾਂਦੇ ਹਨ।

ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੇ ਦੌਰਾਨ, ਸਰਗਰਮੀ ਭਰੀ ਗੱਲਬਾਤ ਦੇ ਦਰਮਿਆਨ ਖਿੱਚੇ ਗਏ ਇਹ ਚਿੱਤਰ, ਸਿਰਫ਼ ਚਿੱਤਰ ਨਹੀਂ ਹਨ, ਬਲਕਿ ਇਸ ਦੇ ਮਾਇਨੇ ਕਿਤੇ ਵੱਧ ਹਨ। ਇਹ ਚਿੱਤਰ ਅਯੁੱਧਿਆ ਦੇ ਲੋਕਾਂ ਦੀ ਆਤਮਾ ਦੇ ਦੁਆਰ ਹਨ, ਹਰੇਕ ਚਿੱਤਰ ਇੱਕ ਚੁੱਪ/ਮੂਕ ਕਹਾਣੀਕਾਰ (silent storyteller) ਹਨ ਜੋ ਅਤੁਲਨਾਯੋਗ ਆਨੰਦ ਅਤੇ ਭਗਤੀ ਦਾ ਸੰਚਾਰ ਕਰਦਾ ਹੈ। 

 

ਝੁਰੜੀਆਂ ਵਾਲੀ ਮੁਸਕਰਾਹਟ ਵਿੱਚ ਅੰਕਿਤ ਖੁਸ਼ੀ 

ਹੰਝੂ ਭਰੀਆਂ ਅੱਖਾਂ ਵਿੱਚ ਝਿਲਮਿਲਾਉਂਦਾ ਵਿਸ਼ਵਾਸ

ਬੱਚੇ ਦੀਆਂ ਖੁੱਲੀਆਂ ਅੱਖਾਂ ਵਾਲੀ ਹੈਰਾਨੀ

ਇੱਕ ਨਵੀਂ ਸਵੇਰ ਦੇ ਵਾਅਦੇ ਦੇ ਨਾਲ ਯੁਵਾ ਜੋਸ਼

ਕੱਲ੍ਹ ਦੇ ਇਤਿਹਾਸਕ ਸਮਾਰੋਹ ਦੇ ਬਾਅਦ ਦੀ ਝਲਕ

ਜੀਵਨ ਭਰ ਦੀਆਂ ਪ੍ਰਾਰਥਨਾਵਾਂ ਦੇ ਬਾਅਦ ਰਾਹਤ ਦੀ ਫੁਸਫੁਸਾਹਟ

 

ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੇ ਇੱਕ ਦਿਨ ਬਾਅਦ ਦੀ ਇਹ ਅਯੁੱਧਿਆ ਹੈ। ਭਾਵਨਾਵਾਂ ਦਾ ਉਭਾਰ, ਫੁਸਫੁਸਾਹਟ ਦੀ ਸੰਗੀਤ ਰਚਨਾ, ਇੱਕ ਸ਼ਹਿਰ ਜੋ ਗਹਿਰੀ ਸਮਾਪਤੀ ਅਤੇ ਅਸਥਾਈ ਪੁਨਰਜਨਮ ਦੋਹਾਂ ਦੇ ਸਾਹ ਲੈ ਰਿਹਾ ਹੈ। ਇਹ ਚਿਹਰੇ ਨਾ ਸਿਰਫ਼ ਬੀਤੇ ਹੋਏ ਕੱਲ੍ਹ ਦੀ ਗੂੰਜ ਵਿਅਕਤ ਕਰਦੇ ਹਨ, ਬਲਕਿ ਇੱਕ ਉੱਜਵਲ ਕੱਲ੍ਹ ਦਾ ਵਾਅਦਾ ਵੀ ਪ੍ਰਦਰਸ਼ਿਤ ਕਰਦੇ ਹਨ। 

*****

 

ਟੀਮ ਪੀਆਈਬੀ ਅਯੁੱਧਿਆ ਧਾਮ/ਸੌਰਭ ਕਾਲੀਆ/ਮਨੀਸ਼ ਤਿਵਾਰੀ


(Release ID: 1999199) Visitor Counter : 81


Read this release in: English , Urdu , Hindi , Assamese