ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ (PRADHAN MANTRI RASHTRIYA BAL PURASKAR) ਪ੍ਰਦਾਨ ਕੀਤੇ

Posted On: 22 JAN 2024 10:03PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸੋਮਵਾਰ (22 ਜਨਵਰੀ, 2024) ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ 19 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ (Pradhan MantriRashtriya Bal Puraskar) ਪ੍ਰਦਾਨ ਕੀਤੇ। ਬਹਾਦਰੀ, ਵਿਗਿਆਨ ਅਤੇ ਟੈਕਨੋਲੋਜੀ ਅਤੇ ਇਨੋਵੇਸ਼ਨ ਦੀਆਂ ਸ਼੍ਰੇਣੀਆਂ ਵਿੱਚ ਹਰੇਕ ਸ਼੍ਰੇਣੀ ਵਿੱਚ ਇੱਕ-ਇੱਕ, ਸਮਾਜ ਸੇਵਾ ਦੀ ਸ਼੍ਰੇਣੀ ਵਿੱਚ ਚਾਰ, ਖੇਡਾਂ ਦੀ ਸ਼੍ਰੇਣੀ ਵਿੱਚ 5 ਬੱਚਿਆਂ ਅਤੇ ਕਲਾ ਤੇ ਸੱਭਿਆਚਾਰ ਦੀ ਸ਼੍ਰੇਣੀ ਵਿੱਚ ਸੱਤ ਬੱਚਿਆਂ ਨੂੰ ਪੁਰਸਕਾਰ ਮਿਲੇ।

ਇਸ ਅਵਸਰ ‘ਤੇ ਸੰਬੋਧਨ ਕਰਦੇ ਹੋਏ,ਰਾਸ਼ਟਰਪਤੀ ਨੇ ਕਿਹਾ ਕਿ ਇਹ ਪੁਰਸਕਾਰ ਸਮਾਰੋਹ ਉਪਲਬਧੀਆਂ ਹਾਸਲ ਕਰਨ ਵਾਲੇ  ਨੌਜਵਾਨਾਂ ਦੀ ਅਦਭੁਤ ਸਮਰੱਥਾ ਅਤੇ ਪ੍ਰਤਿਭਾ ਨੂੰ ਪ੍ਰੋਤਸਾਹਿਤ ਕਰਨ ਦਾ ਇੱਕ ਅਵਸਰ ਹੈ। ਇਹ ਬੱਚਿਆਂ ਦੀਆਂ ਉਪਲਬਧੀਆਂ ਦਾ ਜ਼ਸ਼ਨ ਮਨਾਉਣ ਦਾ ਭੀ ਇੱਕ ਅਵਸਰ ਹੈ। ਉਨ੍ਹਾਂ ਨੇ ਉਤਕ੍ਰਿਸ਼ਟ ਕਾਰਜਾਂ ਦੇ ਲਈ ਸਾਰੇ ਬੱਚਿਆਂ ਦੀ ਸ਼ਲਾਘਾ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਬੱਚਿਆਂ ਵਿੱਚ ਬਹੁਮੁਖੀ ਪ੍ਰਤਿਭਾ (versatile talents) ਹੈ, ਬੱਚਿਆਂ ਵਿੱਚ ਸਮਰਪਣ ਅਤੇ ਸਖ਼ਤ ਮਿਹਨਤ ਨਾਲ ਆਪਣੀ ਪਹਿਚਾਣ ਬਣਾਉਣ ਦੀ ਅਪਾਰ ਸਮਰੱਥਾ (immense potential) ਹੁੰਦੀ ਹੈ। ਉਨ੍ਹਾਂ ਨੂੰ ਸਹੀ ਦਿਸ਼ਾ ਦਿਖਾਉਣਾ ਸਾਡਾ ਕਰਤੱਵ ਹੈ, ਜਿਸ ਨਾਲ ਉਹ ਆਪਣੀ ਪ੍ਰਤਿਭਾ ਅਤੇ ਊਰਜਾ ਦਾ ਸਹੀ ਉਪਯੋਗ ਕਰ ਸਕਣ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਦੇ ਪਾਸ ਬੜੀ ਸੰਖਿਆ ਵਿੱਚ ਨੌਜਵਾਨਾਂ ਦੇ ਰੂਪ ਵਿੱਚ ਅਨਮੋਲ ਸੰਸਾਧਨ (invaluable resource) ਹੈ। ਇਹ ਸੰਸਾਧਨ ਨਾ ਕੇਵਲ ਭਾਰਤ ਬਲਕਿ ਪੂਰੇ ਵਿਸ਼ਵ ਦੀ ਪ੍ਰਗਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਸਾਨੂੰ ਆਪਣੇ ਨੌਜਵਾਨਾਂ ਨੂੰ ਟੈਕਨੋਲੋਜੀ ਦੇ ਉਪਯੋਗ ਦੇ ਲਈ ਸਮਰੱਥ ਬਣਾਉਣਾ ਹੋਵੇਗਾ। ਉਨ੍ਹਾਂ ਨੂੰ ਇਨੋਵੇਸ਼ਨ ਅਤੇ ਉੱਦਮਤਾ ਦੇ ਲਈ ਪ੍ਰੋਤਸਾਹਿਤ ਕਰਨਾ ਹੋਵੇਗਾ, ਤਦੇ ਉਹ ਇਸ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਆਪਣਾ ਸਹੀ ਸਥਾਨ ਬਣਾ ਪਾਉਣਗੇ।

 

ਰਾਸ਼ਟਰਪਤੀ ਨੇ ਕਿਹਾ ਕਿ ਅੱਜਕੱਲ੍ਹ ਬੱਚੇ ਤਕਨੀਕ-ਕੁਸ਼ਲ (tech-savvy) ਹਨ। ਉਹ ਆਪਣੀ ਸਿੱਖਿਆ ਦੇ ਲਈ ਟੈਕਨੋਲੋਜੀ ਦਾ ਉਪਯੋਗ ਕਰ ਰਹੇ ਹਨ, ਲੇਕਿਨ ਤਕਨੀਕ ਦੀ ਅਕਸਰ ਦੁਰਵਰਤੋਂ ਭੀ ਹੁੰਦੀ ਹੈ। ਡੀਪ ਫੇਕ (deep fake), ਵਿੱਤੀ ਧੋਖਾਧੜੀ, ਬੱਚਿਆਂ  ਦਾ ਸ਼ੋਸ਼ਣ ਜਿਹੇ ਕਈ ਅਪਰਾਧ ਤਕਨੀਕ ਦੇ ਜ਼ਰੀਏ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਕਿਸੇ ਭੀ ਮੁੱਦੇ ‘ਤੇ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਲੋਕਾਂ ਦੇ ਦਰਮਿਆਨ ਜਾਗਰੂਕਤਾ ਫੈਲਾਉਣ ਦਾ ਇੱਕ ਸਸ਼ਕਤ ਮਾਧਿਅਮ ਹੈ, ਲੇਕਿਨ ਇਸ ਦੀ ਦੁਰਵਰਤੋਂ ਅਫ਼ਵਾਹਾਂ ਫੈਲਾਉਣ ਵਿੱਚ ਭੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਸਤਰਕ ਰਹਿਣ ਅਤੇ ਗਲਤ ਕੰਮਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ, ਕਿਉਂਕਿ ਇੱਕ ਗਲਤ ਕਦਮ ਉਨ੍ਹਾਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਯੁਵਾ ਪੀੜ੍ਹੀ ਵਿੱਚ ਸਰੀਰਕ ਗਤੀਵਿਧੀਆਂ ਘੱਟ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਘੱਟ ਸਰੀਰਕ ਗਤੀਵਿਧੀਆਂ ਦੇ ਕਾਰਨ ਕਈ ਬਿਮਾਰੀਆਂ ਜੋ ਬੱਚਿਆਂ ਅਤੇ ਨੌਜਵਾਨਾਂ ਵਿੱਚ ਬਹੁਤ ਘੱਟ ਹੁੰਦੀਆਂ ਸਨ, ਅੱਜ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਘੱਟ ਤੋਂ ਘੱਟ ਇੱਕ ਖੇਡ ਸਿੱਖਣ ਅਤੇ ਉਸ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਭਲੇ ਹੀ ਖੇਡਾਂ ਨੂੰ ਕਰੀਅਰ  ਦੇ ਰੂਪ (sports as a career) ਵਿੱਚ ਨਾ ਅਪਣਾਉਣ, ਲੇਕਿਨ ਖੇਡਾਂ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਵਸਥ (ਤੰਦਰੁਸਤ) ਰੱਖਦੀਆਂ ਹਨ। ਇਸ ਨਾਲ ਉਨ੍ਹਾਂ ਵਿੱਚ ਟੀਮ ਭਾਵਨਾ(team spirit) ਵਿਕਸਿਤ ਹੁੰਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਬੱਚੇ ਅਤੇ ਯੁਵਾ ਸਾਡੇ ਦੇਸ਼ ਦੇ ਭਵਿੱਖ ਦੇ ਆਗੂ ਹਨ। ਉਨ੍ਹਾਂ ਨੂੰ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਭਾਰਤੀ ਸੰਸਕ੍ਰਿਤੀ ਅਤੇ ਜੀਵਨ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਉਣਾ ਸਾਡਾ ਕਰਤੱਵ ਹੈ। ਉਨ੍ਹਾਂ ਨੇ ਅਯੁੱਧਿਆ ਵਿੱਚ ਪ੍ਰਭੁ ਸ਼੍ਰੀ ਰਾਮ (Prabhu Shri Ram) ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਅਵਸਰ ‘ਤੇ ਸਾਨੂੰ ਭਗਵਾਨ ਰਾਮ ਦੇ ਆਦਰਸ਼ਾਂ (ideals of Lord Ram) ਅਤੇ ਰਾਮਾਇਣ (Ramayana) ਵਿੱਚ ਵਰਣਿਤ ਜੀਵਨ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ।

 ਰਾਸ਼ਟਰਪਤੀ ਦਾ ਭਾਸ਼ਨ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

***

ਡੀਐੱਸ/ਏਕੇ



(Release ID: 1998790) Visitor Counter : 64